ਸਮੱਗਰੀ 'ਤੇ ਜਾਓ

ਅਮਰਜੀਤ ਘੁੰਮਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਰਜੀਤ ਘੁੰਮਣ ਦੀਆਂ ਤਿੰਨ ਕਿਤਾਬਾਂ ‘ਦੁਪਹਿਰ ਦਾ ਜਸ਼ਨ’, ‘ਨਦੀ ਨੂੰ ਵਹਿਣਾ ਪਿਆ’ ਅਤੇ ‘ਕਦੰਬ’ ਆ ਚੁੱਕੀਆਂ ਹਨ। ਉਸ ਦਾ ਜਦੀਦ ਸ਼ਾਇਰੀ ‘ਚ ਆਪਣਾ ਹੀ ਰੰਗ ਹੈ, ਜਲੌ ਹੈ, ਰਹੱਸ ਹੈ। ਉਹ ਸ਼ਾਇਰੀ ਰਾਹੀਂ ਰਹੱਸਮਈ ਗੱਲਾਂ ਵੀ ਕਰਦੀ ਹੈ ਤੇ ਮਾਂ ਨਾਲ ਸੰਵਾਦ ਵੀ ਰਚਾਉਂਦੀ ਹੈ ਜਿਹੜਾ ਸਮਾਜ ਦੀਆਂ ਪੱਥਰ ਚੱਟਾਨਾਂ ਨਾਲ ਖਹਿ ਕੇ ਨਾਦ ਵੀ ਪੈਦਾ ਕਰਦਾ ਹੈ। ਉਸ ਦੀ ਸੁਰ ਸ਼ੀਰੀਂ ਨਹੀਂ, ਤਲਖ਼ ਤੇ ਤੁਰਸ਼ ਹੈ। ਜਿਵੇਂ ਉਹ ‘ਦੁਪਹਿਰ ਦਾ ਜਸ਼ਨ’ ਦੀ ਇੱਕ ਲੰਮੀ ਨਜ਼ਮ ਧੁੰਦਲੀ ਸਵੇਰ ‘ਚ ਆਖਦੀ ਹੈ: ‘…ਉਫ਼! ਮੈਂ ਕਿੰਨੀ ਖ਼ੂੰ-ਖਾਰ ਹਾਂ/ਜ਼ਹਿਰ ਹਾਂ/ਅੱਕ ਦਾ ਫੁੱਲ ਹਾਂ।’ ਇਹ ਖ਼ੂੰ-ਖ਼ਾਰੀ…ਇਹ ਜ਼ਹਿਰ…ਉਹਦੇ ਆਪ ਵਿਹਾਝੇ ਹੋਏ ਨਹੀਂ, ਚੁਗਿਰਦੇ ਦੀ ਦੇਣ ਹਨ। ਉਹ ਆਧੁਨਿਕ ਸਮਿਆਂ ਦੀ ਰਾਬੀਆ ਹੈ, ਜੋ ਕਾਵਿਕ ਸੁਰ ‘ਚ ਰਿ²ਸ਼ੀ, ਖ਼ੁਦਾ ਤੇ ਸਾਧ ਨੂੰ ਮੁਖ਼ਾਤਿਬ ਹੁੰਦੀ ਹੈ। ਉਹ ਯੋਗੀਆਂ ਦੇ ਟੋਲੇ ‘ਚੋਂ ਭਟਕੀ ਹੋਈ ਸੰਨਿਆਸੀ ਰੂਹ ਹੈ ਜੀਹਦੀ ਝੋਲੀ ‘ਚ ਸ਼ਾਇਰੀ ਦਾ ਸਰਾਪ ਪਿਆ ਹੋਇਆ ਹੈ। ਇਸ ਵੈਰਾਗੀ ਜਿਹੀ ਨਦੀ-ਰੂਹ ਦੀ ਸ਼ਾਇਰੀ ਦੀਆਂ ਕੁਝ ਲਹਿਰਾਂ ਪੇਸ਼ ਹਨ:

ਕਾਵਿ ਸਤਰਾਂ

[ਸੋਧੋ]

ਪਹਾੜੀ ਰਸਤੇ ਦੀ ਗੱਲ ਕਰ

  • ਚੱਲ ਉੱਠ!
  • ਇਨ੍ਹਾਂ ਪਹਾੜਾਂ ‘ਚੋਂ ਵੀ ਦੂਰ ਚੱਲੀਏ
  • ਜਿੱਥੇ ਤੈਨੂੰ ਸਾਧ ਰੰਗੇ ਕੱਪੜੇ ਟੋਹਣ ਨਾ
  • ਜਿੱਥੇ ਤੇਰੇ ਮਨ ਦੀਆਂ ਆਕੁੰਸ਼ਾਂ ਪੁੰਗਰਣ

ਉਫ਼!

[ਸੋਧੋ]
  • ਤੂੰ ਕਿਹੜੀ ਸਦੀ ਤੋਂ ਵੈਰਾਗੀ ਬਣਿਆ ਹੈਂ
  • ਅਜੇ ਵੀ ਪਤਨੀ ਬੱਚੇ ਦੀ ਮੌਤ
  • ਮੋਢਿਆਂ ‘ਤੇ ਲਟਕਾਈ ਹੈ
  • ਤੇਰੇ ਪੈਰਾਂ ‘ਤੇ ਮਿੱਟੀ ਜੰਮੀ ਹੈ
  • ਮੱਥੇ ਦੀਆਂ ਲਕੀਰਾਂ ਗਵਾਹ ਨੇ
  • ਤੇਰਾ ਵੈਰਾਗੀ ਮਨ ਸਾਧਪੁਣੇ ਨੂੰ ਨਕਾਰਦੈ
  • ਕੋਈ ਸਹਾਰਾ ਭਾਲਦੈ।
  • ਓ ਸਾਧ ਵਿਚਾਰੇ!
  • ਤੇਰੇ ਤੋਂ ਬਹੁਤੀ ਤਾਂ ਮੈਂ ਫੱਕਰ ਹਾਂ।

ਮਾਂ!

[ਸੋਧੋ]
  • ਬਹੁਤ ਦੌੜੀ ਮੈਂ
  • ਘਰ ਦੀ ਦੀਵਾਰ ਤੋਂ ਸਰਦਲ ਤੱਕ
  • ਤੇਰੇ ਤੋਂ ਆਪਣੇ ਤੱਕ
  • ਖ਼ੁਦ ਤੋਂ ਧੀਆਂ ਤੱਕ
  • ਕਿਤੇ ਵੀ ਵਾਪਸੀ ਨਹੀਂ….

[1]

ਹਵਾਲੇ

[ਸੋਧੋ]
  1. contemporary punjabi poetry