ਪਾਕਿਸਤਾਨ ਤੇ ਸਵਾਤ ਵੈਲੀ ਦੀਆਂ ਮਹਤਵਪੂਰਣ ਘਟਨਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

14 ਅਗਸਤ 1947--- ਪਾਕਿਸਤਾਨ ਇੱਕ ਮੁਸਲਿਮ ਦੇਸ਼ ਵਜੋਂ ਹੋਂਦ ਵਿੱਚ ਆਇਆ| ਸਵਾਤ ਵੈਲੀ ਦੀ ਰਿਆਸਤ ਨੇ ਵਧੇਰੇ ਤੇ ਖਾਸ ਹੱਕ ਰੱਖਦੇ ਹੋਏ ਪਾਕਿਸਤਾਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ| 1947-----ਪਹਿਲੀ ਭਾਰਤ-ਪਾਕਿਸਤਾਨ ਜੰਗ 1948----ਪਾਕਿਸਤਾਨ ਦੇ ਮੋਢੀ ਮੋਹੰਮਦ ਅਲੀ ਜਿਨਾਹ ਦੀ ਮੌਤ| 1951-----ਪਾਕਿਸਤਾਨ ਦੇ ਪਹਿਲੇ ਪ੍ਰਧਾਨਮੰਤਰੀ ਲਿਆਕਤ ਅਲੀ ਖਾਨ ਦਾ ਕਤਲ| 1958-----ਪਾਕਿਸਤਾਨ ਵਿੱਚ ਪਹਿਲਾ ਫੌਜ਼ੀ ਰਾਜ ਪਲਟਾ,ਜਨਰਲ ਅਯੂਬ ਖਾਨ ਨੇ ਰਾਜ-ਸੱਤਾ ਛੀਨੀ| 1965-----ਦੂਜੀ ਭਾਰਤ-ਪਾਕ ਜੰਗ| 1969-----ਸਵਾਤ ਵੈਲੀ ਨੂੰ ਪਾਕਿਸਤਾਨ ਦੇ ਫਰੰਟੀਅਰ ਸੂਬੇ ਵਿੱਚ ਸ਼ਾਮਲ ਕੀਤਾ ਗਿਆ| 1970-----ਪਾਕਿਸਤਾਨ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ| 1971-----ਤੀਜੀ ਭਾਰਤ-ਪਾਕ ਜੰਗ|ਪੂਰਬੀ ਪਾਕਿਸਤਾਨ ਸੂਬਾ ਇੱਕ ਅਜ਼ਾਦ ਬੰਗਲਾਦੇਸ਼ ਵਜੋਂ ਹੋਂਦ ਵਿੱਚ ਆਇਆ| 1971-----ਜੁਲਫੀਕਰ ਅਲੀ ਭੁੱਟੋ ਪਾਕਿਸਤਾਨ ਦੇ ਪਹਿਲੇ ਪ੍ਰਧਾਨਮੰਤਰੀ ਬਣੇ| 1977-----ਪਾਕਿਸਤਾਨ ਵਿੱਚ ਫਿਰ ਫੌਜੀ ਰਾਜ-ਪਲਟਾ,ਜਨਰਲ ਜਿਆ-ਉਲ-ਹੱਕ ਨੇ ਤਾਕਤ ਹਥਿਆਈ| 1979-----ਜੁਲਫੀਕਰ ਅਲੀ ਭੁੱਟੋ ਨੂੰ ਫਾਂਸੀ| 1979-----ਸੋਵੀਅਤ ਫੋਜਾਂ ਦਾ ਅਫਗਾਨਿਸਤਾਨ ਵਿੱਚ ਪ੍ਰਵੇਸ਼| 1988----ਪਾਕਿਸਤਾਨ ਦੇ ਫੌਜੀ ਸ਼ਾਸ਼ਕ ਜਨਰਲ ਜ਼ਿਆ ਤੇ ਕਈ ਹੋਰ ਫੌਜੀ ਅਫਸਰ ਇੱਕ ਜਹਾਜ ਹਾਦਸੇ ਵਿੱਚ ਹਲਾਕ| 1988----ਪਾਕਿਸਤਾਨ ਵਿੱਚ ਆਮ-ਚੋਣਾਂ ਰਾਹੀਂ ਬੇਨਜ਼ੀਰ ਭੁੱਟੋ ਪ੍ਰਧਾਨਮੰਤਰੀ ਬਣੀ|ਇਸਲਾਮਿਕ ਸੰਸਾਰ ਅੰਦਰ ਉਹ ਪਹਿਲੀ ਔਰਤ ਪ੍ਰਧਾਨਮੰਤਰੀ ਬਣੀ| 1989----ਅਫਗਾਨਿਸਤਾਨ ਵਿਚੋਂ ਸੋਵੀਅਤ ਫੌਜਾਂ ਦੀ ਵਾਪਸੀ| 1990----ਬੇਨਜ਼ੀਰ ਭੁੱਟੋ ਦੀ ਸਰਕਾਰ ਬਰਖਾਸਤ ਕਰ ਦਿੱਤੀ ਗਈ| 1991----ਨਵਾਜ਼-ਸ਼ਰੀਫ਼ ਪ੍ਰਧਾਨਮੰਤਰੀ ਬਣੇ| 1993---ਫੌਜ਼ ਵਲੋਂ ਪਾਏ ਦਬਾਅ ਕਾਰਣ ਨਵਾਜ਼-ਸ਼ਰੀਫ਼ ਸਰਕਾਰ ਦਾ ਅਸਤੀਫਾ, ਬੇਨਜ਼ੀਰ-ਭੁੱਟੋ ਦੂਜੀ ਵਾਰ ਪ੍ਰਧਾਨਮੰਤਰੀ ਬਣੀ| 1996---ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਤੇ ਤਾਲੀਬਾਨ ਵਲੋਂ ਕਬਜ਼ਾ| 1996---ਬੇਨਜ਼ੀਰ-ਭੁੱਟੋ ਦੀ ਸਰਕਾਰ ਦੂਜੀਵਾਰ ਬਰਖਾਸਤ| 1997----ਨਵਾਜ਼-ਸ਼ਰੀਫ਼ ਨੇ ਦੂਜੀਵਾਰ ਸੱਤਾ ਸੰਭਾਲੀ| 1998----ਭਾਰਤ ਨੇ ਐਟਮੀ ਧਮਾਕੇ ਕੀਤੇ,ਪਾਕਿਸਤਾਨ ਨੇ ਵੀ ਉਹੀਓ ਕੀਤਾ| 1999----ਬੇਨਜ਼ੀਰ-ਭੁੱਟੋ ਤੇ ਉਹਦਾ ਪਤੀ ਜ਼ਰਦਾਰੀ ਬੇਈਮਾਨੀ ਕੇਸਾਂ ਵਿੱਚ ਦੋਸ਼ੀ ਕਰਾਰ,ਬੇਨਜ਼ੀਰ ਮੁਲਕ ਵਿਚੋਂ ਬਾਹਰ ਭੱਜੀ ਤੇ ਜ਼ਰਦਾਰੀ ਜੇਹਲ ਵਿੱਚ| 1999----ਪਾਕਿਸਤਾਨ ਵਿੱਚ ਫਿਰ ਫੌਜ਼ੀ ਰਾਜ-ਪਲਟੇ ਰਾਹੀਂ ਜਨਰਲ ਪਰਵੇਜ਼ ਮੁਸ਼ਰਫ ਸੱਤਾ ਤੇ ਕਾਬਜ|ਹਵਾਲਾ--'ਮੈਂ ਮਲਾਲਾ ਹਾਂ',ਲੇਖਕ-ਮਲਾਲਾ ਯੂਸਫਜਾਈ,ਪੰਨਾ-273

ਹਵਾਲੇ[ਸੋਧੋ]