ਦਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਾਨਾ ਵਜੀਦ ਦਾ ਸਮਕਾਲਾ ਕਵੀ ਸੀ। ਦਾਨੇ ਦੇ ਉੱਪਰ ਵਜੀਦ ਦਾ ਬਹੁਤ ਪ੍ਰਭਾਵ ਸੀ। ਉਹ ਵਜੀਦ ਦੇ ਅਨੋਖੇ ਕਾਵਿ ਰੰਗ ਤੋਂ ਇਨਹਾਂ ਪ੍ਰਭਾਵਿਤ ਹੋਇਆ ਕਿ ਆਪਣੀ ਮੌਲਿਕਤਾ ਨੂੰ ਤਲਾਸ਼ਣ ਦੀ ਥਾਂ ਵਜੀਦ ਦੇ ਕਲਾਮ ਦੀ ਹੀ ਨਕਲ ਕਰਦਾ ਗਿਆ। ਉਸ ਦੀ ਤਰਜ਼ ਉੱਤੇ ਹੀ ਉਸ ਨੇ 'ਦਾਨਾ ਕੌਣ ਮੂਰਖ ਨੂੰ ਆਖੇ ਇਉਂ ਨਹੀਂ ਇੰਜ ਕਰ' ਕਾਵਿ ਤੁੱਕ ਸਥਾਪਤ ਕਰ ਲਈ। ਇੱਥੇ ਹੀ ਬਸ ਨਹੀਂ ਉਸ ਦੀ ਰਚਨਾ ਦਾ ਨਾਮ ਵੀ 'ਮੂਰਖਨਾਮਾ' ਹੈ। ਪਰ ਉਸਨੇ ਵਜੀਦ ਦੀ ਨਕਲ ਕਰਕੇ ਖ਼ੁਦ ਬੜੀ ਵੱਡੀ ਮੂਰਖਤਾ ਕੀਤੀ ਹੈ।[1]

ਕਾਵਿ ਰਚਨਾ ਦਾ ਨਮੂਨਾ[ਸੋਧੋ]

ਸਮਾਂ ਕਾਲ ਜਾਂ ਮੂਰਖ ਦੇ ਸਿਰ ਆਇਆ।
ਤਾਂ ਲੋਭ ਦਾਮ ਦੇ ਪਕੜ ਦਾਮ ਵਿੱਚ ਪਾਇਆ।
ਮਾਲ ਦੌਲਤ ਧਨ ਹੁੰਦੇ, ਭਟਕੇ ਦਰ-ਬਦਰ।
ਦਾਨਾ ਕੌਣ ਮੂਰਖ ਨੂੰ ਆਖੇ,
ਇਉਂ ਨਹੀਂ ਇੰਜ ਕਰ।

ਹਵਾਲੇ[ਸੋਧੋ]

  1. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਾਲ ਤੋਂ ਸਮਕਾਲ ਤੱਕ), ਡਾ ਰਾਜਿੰਦਰ ਸਿੰਘ ਸੇਖੋਂ