ਇੱਕ ਸੇਲਜਮੈਨ ਦੀ ਮੌਤ
ਦਿੱਖ
ਇੱਕ ਸੇਲਜਮੈਨ ਦੀ ਮੌਤ Death of a Salesman | |
---|---|
ਲੇਖਕ | ਆਰਥਰ ਮਿਲਰ |
ਪਾਤਰ | ਵਿੱਲੀ ਲੋਮਾਨ ਲਿੰਡਾ ਲੋਮਾਨ ਬਿੱਫ਼ ਲੋਮਾਨ ਹੈਪੀ ਲੋਮਾਨ ਬੈਨ ਲੋਮਾਨ ਬਰਨਾਰਡ ਚਾਰਲੀ ਦ ਵਿਮੈਨ |
ਪ੍ਰੀਮੀਅਰ ਦੀ ਤਾਰੀਖ | 10 ਫਰਵਰੀ 1949 |
ਪ੍ਰੀਮੀਅਰ ਦੀ ਜਗਾਹ | ਬ੍ਰੌਡਵੇ ਥੀਏਟਰ ਨਿਊਯਾਰਕ |
ਮੂਲ ਭਾਸ਼ਾ | ਅੰਗਰੇਜ਼ੀ |
ਵਿਸ਼ਾ | ਡੁੱਬ ਰਹੇ ਸੇਲਜਮੈਨ ਦੇ ਡੁੱਬਦੇ ਦਿਨ |
ਵਿਧਾ | ਟ੍ਰੈਜਿਡੀ |
ਸੈੱਟਿੰਗ | 1940ਵਿਆਂ ਦਾ ਅਖੀਰ; ਵਿਲੀ ਲੋਮੈਨ ਦਾ ਘਰ; ਨਿਊਯਾਰਕ ਸਿਟੀ ਅਤੇ ਬਰਨਾਬੀ ਦਰਿਆ; ਬੋਸਟਨ |
IBDB profile |
ਇੱਕ ਸੇਲਜਮੈਨ ਦੀ ਮੌਤ (ਮੂਲ ਅੰਗਰੇਜ਼ੀ: Death of a Salesman। ਡੈੱਥ ਆਫ ਏ ਸੇਲਜਮੈਨ) ਅਮਰੀਕੀ ਨਾਟਕਕਾਰ ਆਰਥਰ ਮਿਲਰ ਦਾ 1949 ਵਿੱਚ ਲਿਖਿਆ ਨਾਟਕ ਹੈ। ਇਸਨੂੰ 1949 ਵਿੱਚ ਡਰਾਮੇ ਲਈ ਪੁਲਿਤਜ਼ਰ ਪ੍ਰਾਈਜ਼ ਅਤੇ ਸਰਬੋਤਮ ਨਾਟਕ ਲਈ ਟੋਨੀ ਅਵਾਰਡ ਮਿਲਿਆ। ਇਹਦਾ ਪ੍ਰੀਮੀਅਰ 10 ਫਰਵਰੀ 1949 ਨੂੰ ਬ੍ਰੌਡਵੇ ਥੀਏਟਰ, ਨਿਊਯਾਰਕ ਵਿੱਚ ਰੱਖਿਆ ਗਿਆ, ਅਤੇ ਇਹਦੇ 742 ਸ਼ੋ ਦਿਖਾਏ ਗਾਏ, ਅਤੇ ਬ੍ਰੌਡਵੇ ਵਿਖੇ ਚਾਰ ਵਾਰੀ ਇਹਦਾ ਮੁੜ ਮੰਚਨ ਹੋਇਆ,[1] ਤਿੰਨ ਵਾਰ ਸਰਬੋਤਮ ਮੁੜ ਮੰਚਿਤ ਹੋਣ ਲਈ ਟੋਨੀ ਅਵਾਰਡ ਹਾਸਲ ਕੀਤਾ।