ਸਮੱਗਰੀ 'ਤੇ ਜਾਓ

ਪੰਜਾਬ ਦੇ ਤਿਉਹਾਰ :ਇੱਕ ਸਮਾਜ ਵਿਗਿਆਨਿਕ ਅਧਿਐਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬ ਦੇ ਤਿਉਹਾਰ :ਇੱਕ ਸਮਾਜ ਵਿਗਿਆਨਿਕ ਅਧਿਐਨ
ਲੇਖਕਡਾ. ਨਵਰਤਨ ਕਪੂਰ
ਪ੍ਰਕਾਸ਼ਨ1998
ਪ੍ਰਕਾਸ਼ਕਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਫ਼ੇ278

ਪੰਜਾਬ ਦੇ ਤਿਉਹਾਰ ਇੱਕ ਸਮਾਜ ਵਿਗਿਆਨਿਕ ਅਧਿਐਨ

[ਸੋਧੋ]

ਇਹ ਹਥੱਲੀ ਪੁਸਤਕ 'ਪੰਜਾਬ ਦੇ ਤਿਉਹਾਰ: ਇੱਕ ਸਮਾਜ ਵਿਗਿਆਨ ਅਧਿਆਨ' ਡਾ. ਨਵਰਤਨ ਕਪੂਰ ਦੁਆਰਾ ਲਿਖੀ ਗਈ ਹੈ।ਇਸ ਵਿੱਚ ਲੇਖਕ ਨੇ ਪੰਜਾਬ ਦੇ ਲੋਕ ਤਿਉਹਾਰਾਂ ਨੂੰ ਪ੍ਰਾਚੀਨ ਚਿੰਤਨ ਦੇ ਪਛਿੋਕੜ ਨਾਲ ਦਿ੍ਸ਼ਟੀਮਾਨ ਕੀਤਾ ਹੈ।ਲੋਕ ਤਿਉਹਾਰ ਸਾਡੇ ਸਾਂਝੇ ਵਿਰਸੇ ਦੇ ਪ੍ਰਤੀਕ ਹਨ। ਡਾ.ਕਪੂਰ ਨੇ ਇਨ੍ਹਾਂ ਨੂੰ ਇੱਕ ਸਮਾਜ ਵਿਗਿਆਨੀ ਦਿ੍ਸ਼ਟੀ ਤੋਂ ਪੇਸ਼ ਕੀਤਾ ਹੈ।

ਇਸ ਪੁਸਤਕ ਦੇ ਆਧਾਰ ਤੇ ਡਾ. ਨਵਰਤਨ ਕਪੂਰ ਨੇ ਭਾਰਤੀ ਸਾਲ ਦੇ ਦਿਨਾਂ ਦੀ ਗਣਿਤੀ ਤਾਂ 365 ਦੱਸੀ ਹੈ, ਪਰ ਸਾਡੇ ਤਿਉਹਾਰ 370 ਦੱਸੇ ਹਨ। ਡਾ. ਕਪੂਰ ਅਨੁਸਾਰ ਇਸਦਾ ਅਸਲੀ ਕਾਰਨ ਇਹ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਅਣਗਿਣਿਤ ਧਰਮ ਅਤੇ ਅਨੇਕ ਵਿਚਾਰਧਾਰਾਵਾਂ ਪ੍ਰਚਲਤ ਹਨ। ਸਾਡੀ ਮਾਤ ਭੂਮੀ ਉਤੇ ਏਕਤਾ ਵਿੱਚ ਅਨੇਕਤਾ ਨਜ਼ਰ ਆਉਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਹਿੰਦੂਆਂ ਦੇ 33 ਕਰੋੜ ਦੇਵਤੇ ਹਨ, ਉਹਨਾਂ ਦੇ ਸਾਲ ਦੇ 365 ਦਿਨ ਪਰ ਤਿਉਹਾਰ 370 ਹਨ ਇਹ ਅਖੋਤ ਕਿਸੇ ਅੰਗਰੇਜ਼ ਵਿਦਵਾਨ ਦੀ ਘੜੀ ਹੋਈ ਜਾਪਦੀ ਹੈ।ਵਿਦੇਸ਼ੀ ਵਿਦਵਾਨ ਦੇਵੀ ਦੇਵਤਿਆਂ ਦੇ ਰਹੱਸ ਨੂੰ ਸਮਝ ਨਹੀਂ ਪਾਏ ਇਸ ਲਈ ਕਹਿਆ ਜਾਂਦਾ ਹੈ ਕਿ ਅੰਗਰੇਜ਼ੀ ਵਿਦਵਾਨ ਨੇ ਵੰਡ ਸਮੇਂ ਮਜ਼ਾਕ ਵਿੱਚ ਭਾਰਤੀ ਸਮੂਹ 33 ਕਰੋੜ ਆਬਾਦੀ ਲਈ 'ਦੇਵਤਾ' ਸ਼ਬਦ ਵਰਤ ਲਿਆ। ਵੱਖ ਵੱਖ ਵਿਚਾਰਧਾਰਾਵਾਂ ਦੇ ਫਲਸਰੂਪ ਕਈ ਵਾਰੀ ਇਕੋ ਦਿਨ ਅੱਡ ਅੱਡ ਨਾਵਾਂ ਦੇ ਤਿਉਹਾਰ ਮਨਾਏ ਜਾਣ ਕਾਰਨ 365 ਦਿਨਾਂ ਦੇ ਸਾਲ ਤੋਂ ਪੰਜ ਵੱਧ ਤਿਉਹਾਰਾਂ ਦੀ ਗਿਣਤੀ ਵੀ ਉਸੇ ਮਜ਼ਾਕ ਦੀ ਦੇਣ ਜਾਪਦੀ ਹੈ।

ਡਾ.ਨਵਰਤਨ ਕਪੂਰ ਨੇ ਭਾਰਤੀ ਤਿਉਹਾਰਾਂ ਨੂੰ ਵੈਦਿਕ,ਪੌਰਾਣਿਕ,ਬੋਧੀ,ਜੈਨ,ਈਸਾਈ ਅਤੇ ਮੁਸਲਿਮ ਇਲਾਕਾਈ ਵਿਚਾਰਧਾਰਾਵਾਂ ਦੇ ਆਧਾਰ ਤੇ ਪੇਸ਼ ਕੀਤਾ ਹੈ। ਵੈਦਿਕ ਕਾਲ ਵਿੱਚ ਕੁੱਲ ਤਿੰਨ ਪ੍ਰਮੁੱਖ ਦੇਵਤੇ ਮੰਨੇ ਗਏ ਹਨ

1. ਇੰਦਰ 2. ਸੋਮ 3. ਅਗਨੀ

ਵੇਂਦਾ ਵਿੱਚ ਇਹਨਾਂ ਤਿੰਨਾਂ ਦੇ ਬਹੁਤ ਸਾਰੇ ਗੁਣ ਬੋਧਕ ਵਿਸ਼ੇਸ਼ਣਾਂ ਦੀ ਚਰਚਾ ਵੀ ਹੋਈ ਹੈ। ਇਹਨਾਂ ਬਹੁਗੁਣ ਵਾਚਕ ਸ਼ਬਦਾਂ ਕਾਰਨ ਹੀ ਵਿਦਵਾਨਾਂ ਨੂੰ ਇਨ੍ਹਾਂ ਦੇ ਵੱਖ ਵੱਖ ਨਾਵਾਂ ਦਾ ਭੁਲੇਖਾ ਪੀਆ ਹੋਵੇ,ਜਿਸਦੇ ਫਲਸਰੂਪ ਉਹ ਭਾਰਤੀ ਦੇਵਤਿਆਂ ਦੀ ਗਿਣਤੀ ਵਧਾਉਂਦੇ ਹੀ ਚਲੇ ਗਏ ਤੇ ਇਹਨਾਂ ਨੂੰ ਖੁਸ਼ ਕਰਨ ਲਈ ਪੂਜਾ ਪਾਠ ਕੀਤਾ ਜਾਣ ਲੱਗਾ ਤੇ ਪੂਜਾ ਪਾਠ ਲਈ ਕੁਝ ਰੀਤੀ ਰਿਵਾਜ਼ ਬਣੇ ਇਹਨਾਂ ਰੀਤੀ ਰਿਵਾਜ਼ਾਂ ਤੋਂ ਹੀ ਤਿਉਹਾਰਾਂ ਦਾ ਜਨਮ ਹੋਇਆ। ਡਾ.ਨਵਰਤਨ ਨੇ ਇਸ ਪੁਸਤਕ ਵਿੱਚ ਭਾਰਤੀ ਤਿਉਹਾਰਾ ਦਾ ਮੋਟੇ ਤੌਰ 'ਤੇ ਵਰਗੀਕਰਨ ਹੇਠ ਲਿਖੇ ਅਨੁਸਾਰ ਕੀਤਾ ਹੈ:-

1.ਅਵਤਾਰੀ ਪਰਵ:(ਰਾਮ ਨੌਵੀਂ, ਕਿ੍ਸ਼ਣ ਜਨਮ ਅਸ਼ਟਮੀ,ਦੁਸਹਿਰਾ,ਦੀਵਾਲੀ,ਸ਼ਿਵ ਰਾਤ੍ਰੀ,ਸਿੱਖ ਗੁਰੂ ਸਹਿਬਾਨ ਦੇ ਪ੍ਰਕਾਸ਼ ਉਤਸ਼ਵ ਤੇ ਸ਼ਹੀਦੀ ਦਿਹਾੜੇ ਆਦਿ)

2.ਘਰੇਲੂ ਤਿਉਹਾਰ:(ਰੱਖੜੀਆਂ,ਸਤੂਆਂ ਤੀਜ,ਸ਼ਰਾਧਾ ਦੀ ਅੱਠੋ ਦਾ ਲਛੱਮੀ ਪੂਜਨ,ਦੇਵ ਉਠਾਠ ਇਕਾਦਸ਼ੀ) 3.ਸਥਾਨਕ ਮੇਲੇ:(ਗੁੱਗਾ ਨੌਵੀਂ,ਸ਼ੀਤਲਾ ਮਾਤਾ ਦੇ ਮੇਲੇ,ਛਪਾਰ ਦਾ ਮੇਲਾ,ਜੋੜ ਮੇਲ ਫਤਹਿਗੜ ਸਾਹਿਬ ਆਦਿ।) 4.ਮੌਸਮੀ ਤਿਉਹਾਰ:ਇਹ ਦੋ ਪ੍ਰਕਾਰ ਦੇ ਹਨ:- 1. ਚੰਨ ਵਰ੍ਹੇ ਨਾਲ ਸੰਬੰਧਿਤ:(ਤੀਆਂ,ਸਾਂਝੀ ਅਹੋਈ,ਬਸੰਤ ਪੰਚਮੀ ਅਤੇ ਹੌਲੀ)। 2. ਸੂਰਜ ਵਰ੍ਹੇ ਨਾਲ ਸੰਬੰਧਿਤ:(ਵਿਸਾਖੀ,ਲੋਹੜੀ ਤੇ ਮਾਘ ਆਦਿ)। ਡਾ.ਕਪੂਰ ਨੇ ਰੁੱਤਾਂ ਦੇ ਕ੍ਰਮ ਨਾਲ ਮਨੁੱਖੀ ਜੀਵਨ ਦੇ ਅਨੇਕ ਪੜਾਵਾਂ ਨੂੰ ਵਿਗਿਆਨਿਕ ਢੰਗ ਨਾਲ ਪਰਖ ਕੇ ਪੇਸ਼ ਕੀਤਾ ਹੈ। ਪੰਜਾਬੀ ਲੋਕ ਚੇਤਨਾ ਨੇ ਤਿਉਹਾਰਾ ਨੂੰ ਚੰਨ ਅਤੇ ਸੂਰਜ ਵਰ੍ਹੇ ਦੀ ਅੰਗਲੀ ਸੰਗਲੀ ਨਾਲ ਜੋੜਦਆਿ ਹੋਇਆ ਛੇ ਮੌਸਮਾਂ ਨਾਲ ਪੂਰੀ ਤਰ੍ਹਾਂ ਸਾਂਝ ਬਣਾਈ ਰੱਖੀ ਹੈ। ਡਾ.ਕਪੂਰ ਅਨੁਸਾਰ ਜਿਵੇਂ ਗੰਢੇ(ਪਿਆਜ਼) ਦਾ ਛਿੱਲੜ ਲਾਹੁਣ ਤੋਂ ਬਾਅਦ ਕੋਮਲ ਪਰਤਾਂ ਹੀ ਪਰਤਾਂ ਉਤਰਦੀਆਂ ਜਾਂਦੀਆਂ ਹਨ ਉਹੀ ਹਾਲ ਭਾਰਤੀ ਤਿਉਹਾਰਾਂ ਦਾ ਹੈ। ਇਸ ਪੁਸਤਕ ਵਿੱਚ ਛੇ ਤਿਉਹਾਰਾਂ ਦਾ ਵਰਣਨ ਕੀਤਾ ਹੈ। ਇਹਨਾਂ ਦਾ ਮੁੱਢਲਾ ਰੂਪ ਹੀ ਸਮੇਂ ਦੀ ਚਾਲ ਨੂੰ ਮਹੀਨਿਆਂ ਵਿੱਚ ਬੰਨ੍ਹਣਾ ਜਾਂ ਚੰਨ ਸੂਰਜ ਤੇ ਨਛੱਤਰਾਂ ਦੀ ਮਹਿਮਾ ਥਾਪਣ ਲਈ 'ਨਵੇਂ ਸਾਲ' ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ। ਡਾ.ਕਪੂਰ ਨੇ ਹਰ ਪ੍ਰਕਾਰ ਦੇ ਪਿਛੋਕੜ ਨੂੰ ਪੇਸ਼ ਕਰਦਿਆ ਤੇ ਉਹਨਾਂ ਨਾਲ ਜੁੜੀਆ ਕਥਾਵਾਂ ਜੋ ਸਦੀਆਂ ਤੋਂ ਚੱਲਦੀਆ ਆ ਰਹੀਆਂ ਹਨ ਉਹਨਾਂ ਨੂੰ ਸਮਾਜ ਵਿਗਿਆਨੀ ਦਿ੍ਸ਼ਟੀ ਤੋਂ ਪੇਸ਼ ਕੀਤਾ ਹੈ। ਡਾ.ਕਪੂਰ ਨੇ ਰੁੱਤਾਂ ਅਨੁਸਾਰ ਛੇ ਤਿਉਹਾਰਾਂ ਦਾ ਵਰਣਨ ਕੀਤਾ ਹੈ:-

1. ਵਿਸਾਖੀ:-

ਵਿਸਾਖੀ ਨੂੰ ਰੁੱਤਾਂ ਅਨੁਸਾਰ ਸੂਰਜ ਵਰ੍ਹੇ ਦਾ ਤਿਉਹਾਰ ਮੰਨਿਆ ਗਿਆ ਹੈ। ਸਮੇਂ ਦੇ ਵਿਕਾਸ ਨਾਲ ਪੰਜਾਬੀ ਲੋਕ ਚੇਤਨਾ ਕਾਰਨ ਵਸਾਖੀ ਦਾ ਮਹਾਨ ਤਿਉਹਾਰ ਸੂਰਮਿਆਂ ਦੀਆਂ ਰੀਝਾਂ ਅਤੇ ਸਮਾਜ ਸੁਧਾਰਕਾਂ ਦੇ ਵਲਵਲਿਆ ਦੀਆਂ ਮਿੱਠੀਆ ਯਾਦਾਂ ਦੀ ਮਾਲਾ ਪਰੋਈ ਟੁਰਿਆ ਜਾ ਰਿਹਾ ਹੈ। ਭਾਰਤ ਦੀ ਵੱਸੋਂ ਵੱਡੀ ਗਿਣਤੀ ਵਿੱਚ ਖੇਤੀ ਉਤੇ ਨਿਰਭਰ ਹੈ ਇਸੇ ਪ੍ਰਕਾਰ ਇਹ ਤਿਉਹਾਰ ਕਿਸਾਨਾਂ ਦੁਆਰਾ ਬੜ੍ਹੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

2. ਤੀਆਂ:-

ਤੀਆਂ ਨੂੰ ਚੰਨ ਵਰ੍ਹੇ ਦਾ ਤਿਉਹਾਰ ਕਹਿਆ ਗਿਆ ਹੈ। 'ਸਾਉਣ ਦੀ ਚਾਨਣੀ ਤੀਜ' ਦਾ ਸੰਬੰਧ ਪੱਕੀ ਤਰ੍ਹਾਂ 'ਤੀਆਂ' ਦੇ ਤਿਉਹਾਰ ਨਾਲ ਗੰਢਿਆ ਗਿਆ ਹੈ। ਭਾਰਤ ਦਾ ਹਰੇਕ ਤਿਉਹਾਰ ਨਿੱਜੀ ਵਿਸ਼ੇਸਤਾ ਰੱਖਦਾ ਹੈ। 'ਤੀਆਂ' ਦਾ ਤਿਉਹਾਰ ਭਾਵੇਂ ਵਰਖਾਂ ਰੁੱਤ ਦਾ ਰੰਗੀਨ ਤਿਉਹਾਰ ਹੋਵੇ,ਪਰ ਇਹ ਪੰਜਾਬੀ ਸਮਾਜ ਦੀ ਸੋਚਣੀ ਵਿੱਚ ਪੂਰੀ ਤਰ੍ਹਾਂ ਰਚ ਮਿਚ ਗਿਆ ਹੈ। ਇਹ ਤਿਉਹਾਰ ਕੁੜੀਆਂ ਨਾਲ ਸੰਬੰਧਿਤ ਤਿਉਹਾਰ ਹੈ। ਪਰਿਵਾਰ ਹੀ ਇੱਕ ਅਜਿਹੀ ਕੀਲ ਹੈ ਜਿਸਦੇ ਆਲੇ ਦੁਆਲੇ ਅਗਲੀਆਂ ਪਿਛਲੀਆਂ ਪੀੜ੍ਹੀਆਂ ਦੀਆ ਤੰਦਾਂ ਜੁੜ੍ਹੀਆਂ ਰਹਿੰਦੀਆਂ ਹਨ ਇਸੇ ਸਾਰੇ ਸਿਲਸਿਲੇ ਦਾ ਮੁੱਢ ਬੰਨ੍ਹਣ ਵਾਲਾ ਵਿਆਹ ਹੈ, ਜਿਸ ਨੂੰ ਸਮਾਜ ਸ਼ਾਸ਼ਤਰੀਆ ਨੇ ਇੱਕ ਅਤਿ ਜ਼ਰੂਰੀ ਸੰਸਕਾਰ ਦੱਸਿਆ ਹੈ। ਇਸ ਦੇ ਫਲਸਰੂਪ ਹੀ ਤੀਆਂ ਵਾਲੇ ਦਿਨ ਮਾਪਿਆਂ ਦੀ ਜਾਈ ਤੇ ਭਰਾਵਾਂ ਦੀ ਲਾਡਲੀ ਭੈਣ ਨੂੰ 'ਸੰਧਾਰਾਂ' ਭੇਜਿਆ ਜਾਂਦਾ ਹੈ।

3. ਸਾਂਝੀ:-

ਚੰਦ੍ਰਮਾ ਦੀ ਚਾਲ ਉਤੇ ਨਿਰਭਰ ਚਾਂਦ੍ਰ ਵਰ੍ਹੇ ਦੇ ਚੇਤ ਤੇ ਅੱਸੂ ਦੇ ਚਾਨਣੇ ਪੱਖ ਦੇ ਨੋ ਦਿਨਾਂ ਨੂੰ ਨਰਾਤੇ ਆਖਿਆ ਜਾਂਦਾ ਹੈ ਇਨ੍ਹੀ ਦਿਨੀ ਕੁਝ ਘਰਾਂ ਵਿੱਚ ਪੰਡਿਤਾਂ ਨੂੰ ਦੁਰਗਾ ਪਾਠ ਲਈ ਸੱਦਿਆ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਬ੍ਰਾਹਮਣਾਂ ਦੇ ਕਰਮ ਕਾਂਢ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਹ ਇਸ ਘਾਟ ਨੂੰ ਅੱਸੂ ਦੇ ਨਰਾਤਿਆਂ ਵਿੱਚ ਬੱਚਿਆਂ ਦੀ ਮੂਰਤੀ ਕਲਾ ਦੀ ਵਿਸ਼ੇਸਤਾ ਰਾਹੀਂ ਪੂਰੀ ਕਰ ਲੈਂਦੇ ਹਨ। ਇਸ ਮੂਰਤੀ ਸਿਰਜਣਾ ਦੁਆਰਾ ਦੁਰਗਾ ਦੇ ਗੋਰੇ ਰੂਪ (ਗੋਰਾਂ ਜਾਂ ਗੋਰੀ ਦੇਵੀ) ਦੀ ਅਵਤਾਰਣਾ ਹੁੰਦੀ ਹੈ। ਜਿਸ ਨੂੰ ਲੋਕ ਰੁਚੀਆ ਅਨੁਰੂਪ 'ਸਾਂਝੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਕਈ ਥਾਵਾਂ ਤੇ ਭਾਦੋਂ ਦੀ ਪੁੰਨਿਆਂ ਤੋਂ ਲੈ ਕੇ ਪਿਤਰਾ (ਸ਼ਰਾਧਾ) ਦੀ ਮੱਸਿਆ ਤੱਕ ਇਹ ਤਿਉਹਾਰ ਮਨਾਇਆ ਜਾਂਦਾ ਹੈ ਇਸ ਪ੍ਰਕਾਰ ਇਹ 16 ਦਿਨਾਂ ਦਾ ਤਿਉਹਾਰ ਬਣ ਜਾਂਦਾ ਹੈ ਪਰ ਕਈ ਥਾਵਾਂ ਤੇ ਭਾਦੋਂ ਦੀ ਮੱਸਿਆ ਅਰਥਾਤ ਆਖਰੀ ਸ਼ਰਾਧ ਦੀ ਸੰਝ ਵੇਲੇ ਕੀਤੀ ਜਾਂਦੀ ਹੈ, ਉਤਰ ਪ੍ਰਦੇਸ਼ ਵਿੱਚ ਗੋਰਾ ਪੂਜਨ ਸ਼ਾਮੀ ਹੁੰਦਾ ਹੈ, ਹਰਿਆਣੇ ਤੇ ਪੰਜਾਬ ਵਿੱਚ ਵੀ ਸੂਰਜ ਢਲਣ ਵੇਲੇ ਸ਼ਾਮ ਨੂੰ। ਸੰਸਕਿ੍ਤੀ ਵਿੱਚ 'ਸ਼ਾਮ' ਦਾ ਪ੍ਰਯਾਯਵਾਚੀ ਸ਼ਬਦ ਹੈ ਸੰਧਯਾ। ਇਸ ਸੰਧਯਾ ਸ਼ਬਦ ਦਾ ਅਪਭ੍ਰੰਸ਼ ਰੂਪ 'ਸਾਂਝ' ਬਣਿਆ ਫਿਰ ਪੰਜਾਬੀ ਵਿੱਚ ਸੰਝ। ਇਸ ਆਧਾਰ ਤੇ ਜਿਸ ਦੇਵੀ ਦੀ ਅਰਾਧਨਾ 'ਸੰਝ' ਵੇਲੇ ਕੀਤੀ ਜਾਂਦੀ ਹੈ ਉਸਨੂੰ 'ਸਾਂਝੀ' ਸੱਦਿਆ ਜਾਂਦਾ ਹੈ।

4. ਅਹੋਈ:-(ਝੱਕਰੀਆ) -

ਕੱਤਕ ਦੇ ਹਨੇਰੇ ਪੱਖ ਦੀ ਅਸ਼ਟਮੀ ਨੂੰ 'ਅਹੋਈ' ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਂਝੀ ਦੀ ਵਿਦਾਇਗੀ ਤੋਂ ਲਗਭਗ 13 ਦਿਨਾਂ ਬਾਅਦ ਅਤੇ ਦੀਵਾਲੀ ਤੋਂ ਅੱਠ ਦਿਨ ਪਹਿਲਾਂ ਆਉਣ ਵਾਲਾ ਇਹ ਤਿਉਹਾਰ ਕਾਲੀ ਦੇਵੀ ਦੇ ਨਾਂ ਨਾਲ ਕਾਫ਼ੀ ਜੁੜ ਗਿਆ ਹੈ। ਅਹੋਈ ਸਦੀਆਂ ਤੋਂ ਬਾਲ ਸ਼ੁਭ ਕਾਮਨਾਵਾਂ ਦੇ ਲੋਕ ਪਰਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਉਚਾਰਣ ਵੇਦ ਜਾਂ ਅੱਖਰਾਂ ਦੇ ਵਾਧੇ ਘਾਟੇ ਕਾਰਨ ਜਾਂ ਪੂਜਾ ਸਮਰਾਉ ਦੇ ਆਧਾਰ ਤੇ ਇਸ ਲੋਕ ਉਤਸਵ ਦੇ ਕਈ ਨਾਂ ਉਪਲਬਧ ਹਨ ਜਿਵੇਂ:-

(1) ਅਹੋਈ ਅੱਠੇ (2) ਅਹੋਈ ਆਠੈਂ (3) ਹੋਈ (4) ਝੱਕਰੀਆ (5) ਅਸ਼ੋਕ ਅਸ਼ਟਮੀ

5. ਲੋਹੜੀ ਤੇ ਮਾਘੀ:-

ਲੋਹੜੀ ਪੰਜਾਬ ਦਾ ਪ੍ਰਮੁੱਖ ਲੋਕ ਤਿਉਹਾਰ ਹੈ। ਵਿਸਾਖੀ ਵਾਂਗ ਲੋਹੜੀ ਵੀ ਸੂਰਜ ਵਰ੍ਹੇ ਨਾਲ ਸੰਬੰਧ ਰੱਖਦਾ ਹੈ। ਇਹ ਸੂਰਜ ਵਰ੍ਹੇ ਦੇ ਪੋਹ ਮਹੀਨੇ ਦੀ ਆਖਰੀ ਤਾਰੀਖ ਨੂੰ ਮਨਾਈ ਜਾਂਦੀ ਹੈ ਅਤੇ ਉਸ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਏਕਮ (ਸੰਗਰਾਂਦ) ਨੂੰ ਮਾਘੀ ਹੁੰਦੀ ਹੈ। ਮਾਘੀ ਦਾ ਸੰਧੰਧ ਪੰਜਾਬ ਦੇ ਸ਼ਹੀਦੀ ਇਤਿਹਾਸ ਨਾਲ ਹੋਰ ਵੀ ਪੱਕੀ ਤਰ੍ਹਾਂ ਗੰਢਿਆ ਗਿਆ ਹੈ। 'ਮੁਕਤਸਰ' ਹੀ ਉਹ ਪਵਿੱਤਰ ਸਥਾਨ ਹੈ, ਜਿੱਥੇ ਚਾਲੀ ਮੁਕਤਿਆ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਮਾਘੀ ਨੂੰ ਸੰਗਰਾਂਦ ਦਾ ਮੇਲਾ ਵੀ ਆਖਦੇ ਹਨ।

ਲੋਹੜੀ ਦੇ ਨਾਮਕਰਣ ਸੰਬੰਧੀ ਅਲੱਗ ਅਲੱਗ ਵਿਦਵਾਨਾ ਨੇ ਵੱਖ ਵੱਖ ਧਾਰਨਾਵਾਂ ਦਿੱਤੀਆ ਹਨ ਜਿਵੇਂ:- ਕਈ ਵਿਦਵਾਨ ਮੰਨਦੇ ਹਨ ਕਿ 'ਲੋਹੜੀ' ਦਾ ਨਿਕਾਸ 'ਲੋਰੀ' ਸ਼ਬਦ ਤੋਂ ਹੋਇਆ ਹੈ ਲੋਹੜੀ ਦੇ ਗੀਤ ਕੋਈ ਵਾਂਗ ਬੱਚੇ ਪ੍ਰਤੀ ਸ਼ੁਭ ਕਾਮਨਾਵਾਂ ਨਾਲ ਭਰਪੂਰ ਹੁੰਦੇ ਹਨ। ਭਾਈ ਕਾਨ੍ਹ ਸਿੰਘ ਨੇ "ਵੈਦਿਕ ਧਰਮ" ਪ੍ਰਤਿ੍ਕਾ ਦੇ ਆਧਾਰ ਤੇ ਲਿਖਿਆ ਹੈ ਕਿ 'ਲੋਹੜੀ' ਦਾ ਮੂਲ ਤਿਲ+ਰੋੜੀ ਹੈ ਜਿਸ ਤੋਂ ਤਿਲੋੜੀ ਬਣਿਆ ਅਤੇ ਇਸਦਾ ਬਾਅਦ ਵਿੱਚ ਰੂਪਾਂਤਰਣ ਲੋਹੜੀ ਹੋ ਗਿਆ। ਡਾ.ਨਵਰਤਨ ਕਪੂਰ ਅਨੁਸਾਰ:- 'ਲੋਹੜੀ' ਸ਼ਬਦ ਦਾ ਨਿਕਾਸ 'ਲੋਂਹਡੀ' ਤੋਂ ਹੋਇਆ ਹੈ। ਮੁਖ ਸੁਖ ਕਾਰਨ ' ਲੋਂਹਡੀ ' ਦੀ ਬਿੰਦੀ ਦਾ ਲੋਪ ਹੋਣਾ ਅਤੇ 'ਡ' ਵੀ 'ੜ' ਵਿੱਚ ਬਦਲ ਗਿਆ। ਲ਼ੋਹੜੀ ਦੀਆਂ ਬਲਦੀਆਂ ਹੋਇਆ ਲੱਕੜਾਂ ਵਿੱਚ ਮੁੰਗਫਲੀ ਅਤੇ ਮੱਕੇ ਦੀਆਂ ਫੁਲੀਆਂ ਸੁੱਟ ਕੇ ਪੂਜਾ ਕਰਨ ਦਾ ਰਿਵਾਜ਼ ਹੈ। ਮੁਹੱਲੇ ਜਾਂ ਪਿੰਡ ਦੇ ਲੋਕ ਇੱਕਠੇ ਹੋ ਕੇ ਅੱਗ ਦੀ ਪੂਜਾ ਕਰਦੇ ਹਨ। ਸਮਾਜ ਵਿਗਿਆਨੀ ਰੁੱਤਾਂ ਅਨੁਸਾਰ ਕਈ ਕਥਾਵਾਂ ਜੋੜ ਕੇ ਉਹਨਾਂ ਅਨੁਸਾਰ ਜੇ 'ਲੋਹੜੀ' ਵੈਦਿਕ ਕਾਲ ਦੇ ਯੱਗਾਂ ਦਾ ਬਚਿਆ ਖੁਚਿਆ ਚਿੰਨ੍ਹ ਹੈ ਤਾਂ 'ਮਾਘੀ' ਅਗਨੀ ਪੂਜਾ ਅਤੇ ਸੂਰਜ ਪੂਜਾ ਦੇ ਸੁਮੇਲ ਦਾ ਪ੍ਰਤੀਕ ਹੈ।

6. ਬਸੰਤ ਪੰਚਮੀ:- 

ਮਾਘ ਮਹੀਨੇ ਦੇ ਚਾਨਣੇ ਪੱਖ ਦੀ ਪੰਚਮੀ ਨੂੰ ' ਬਸੰਤ ਪੰਚਮੀ ' ਦਾ ਤਿਉਹਾਰ ਹੁੰਦਾ ਹੈ। ਭਾਰਤ ਵਿਆਪੀ ਹੋਣ ਦੇ ਨਾਲ ਨਾਲ ਇਹ ਇੱਕ ਅਜਿਹਾ ਲੋਕ ਤਿਉਹਾਰ ਹੈ,ਜਿਸ ਦਾ ਨਾਂ ਵੀ (ਬਸੰਤ) ਰੁੱਤ ਨਾਲ ਜੁੜਿਆ ਹੋਇਆ ਹੈ। ਇਸਨੂੰ ਮੌਸਮੀ ਤਿਉਹਾਰ ਵੀ ਮੰਨਿਆ ਗਿਆ ਹੈ। ਮਸਤੀ ਦੀ ਰੁੱਤ ਹੋਣ ਕਾਰਨ ਬਸੰਤ ਦੇ ਮੌਸਮ ਨੂੰ ਲਮਕਾਂ ਕੇ ਮਨ ਦਾ ਸਾਰਾ ਗੱਢ ਕੱਢ ਲੈਣ ਲਈ ਵੀ ਲੋਕ ਚੇਤਨਾ ਵੱਲੋਂ ਕੋਸ਼ਸਿਾਂ ਹੁੰਦੀਆ ਰਹੀਆ ਹਨ ਇਸ ਦਾ ਹੀ ਫਲ ਹੈ ਕਿ ਬਸੰਤ ਰੁੱਤ ਨਾਲ ਜੁੜੇ ਹੋਏ ਤਿਉਹਾਰਾਂ ਦੀ ਲੜੀ ਫੱਗਣ ਤੋਂ ਲੈ ਕੇ ਚੇਤ ਦੇ ਅੰਤ ਤੱਕ ਬਸੰਤ ਪੰਚਮੀ ਤੋਂ ਹੌਲੀ ਤੱਕ ਲਗਭਗ. 40 ਦਿਨਾਂ ਬੰਨ੍ਹ੍ਹੀ ਜਾਣ ਲੱਗ ਪਈ ਹੈ। ਪ੍ਰਕ੍ਰਿਤੀ ਦੇ ਖੁਲ੍ਹੇ ਮਾਹੌਲ ਵਿੱਚ ਇੱਕ ਸਮਾਨ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਸੁੰਦਰਤਾ ਵਾਂਗ ਆਪਣੇ ਸਰੀਰ ਨੂੰ ਸਜਾਉਣ ਲਈ ਮਰਦਾ ਅਤੇ ਔਰਤਾਂ ਨੇ ਵੀ ' ਬਸੰਤ ਪੰਚਮੀ ' ਦੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਣਨ ਦੇ ਰਿਵਾਜ਼ ਨੂੰ ਹੁਣ ਵੀ ਕਾਇਮ ਰੱਖਿਆ ਹੈ।