ਪ੍ਰਤਿਮਾਨਿਤ ਝਰੀਟਾਂ
ਦਿੱਖ
ਝਰੀਟ ਇੱਕ ਅਜਿਹਾ ਜ਼ਖਮ ਹੁੰਦਾ ਹੈ ਜਿਸ ਵਿੱਚ ਚਮੜੀ ਨੂੰ ਸਿਰਫ ਸਤਿਹ ਤੱਕ ਹੀ ਨੁਕਸਾਨ ਹੁੰਦਾ ਹੈ ਅਤੇ ਕਿਸੇ ਵੀ ਹਲਾਤ ਵਿੱਚ ਚਮੜੀ ਤੇ ਸਤਿਹ (ਐਪੀਡਰਮਿਸ) ਤੋਂ ਨਹੀਂ ਵਧਦਾ। ਇਹ ਆਮ ਤੌਰ ਤੇ ਸ਼ਰੀਰੇ ਤੇ ਕਿਸੇ ਵੀ ਖੁਰਦਰੇ ਅਤੇ ਸਪਾਟ ਜਗ੍ਹਾ ਤੇ ਡਿੱਗਣ ਨਾਲ ਜਾਂ ਕਿਸੇ ਖੁੰਢੀ ਅਤੇ ਖੁਰਦਰੀ ਚੀਜ਼ ਦੇ ਜੋਰ ਨਾਲ ਵੱਜਣ ਕਰਕੇ ਹੁੰਦੀ ਹੈ। ਅਕਸਰ ਸੜਕ ਹਾਦਸਿਆਂ ਵਿੱਚ ਝਰੀਟਾਂ ਪੈ ਜਾਂਦੀਆਂ ਹਨ। ਇਨ੍ਹਾਂ ਸਭ ਹਲਾਤਾਂ ਦੇ ਨਾਲ ਨਾਲ ਜਦੋਂ ਕਦੇ ਕਿਸੇ ਕਿਸੇ ਚੀਜ਼ ਡਾ ਭਾਰ ਇੱਕ ਜਗ੍ਹਾ ਤੇ ਪਾਈ ਜਾਵੇ ਤਾਂ ਉਸ ਥਾਂ ਤੇ ਉਸਦਾ ਨਿਸ਼ਾਨ ਬਣ ਜਾਂਦਾ ਹੈ ਅਤੇ ਅਜਿਹੇ ਨਿਸ਼ਾਨਾਂ ਨੂੰ ਪ੍ਰਤਿਮਾਨਿਤ ਝਰੀਟਾਂ ਕਿਹਾ ਜਾਂਦਾ ਹੈ। ਰੱਸੀ ਨਾਲ ਫਾਂਸੀ ਲਾ ਕੇ ਮਰਨ ਦੇ ਕੇਸ ਵਿੱਚ ਗਰਦਨ ਤੇ ਰੱਸੀ ਦੇ ਨਿਸ਼ਾਨ ਅਤੇ ਸੜਕ ਹਾਦਸਿਆਂ ਵਿੱਚ ਸ਼ਰੀਰ ਤੇ ਵਾਹਨ ਦੇ ਟਾਇਰਾਂ ਦੇ ਨਿਸ਼ਾਨ ਇਸਦੀਆਂ ਕੁੱਝ ਉਦਾਹਰਣਾਂ ਵਿੱਚੋਂ ਹਨ।