ਬਿੱਛੂ ਅਤੇ ਡੱਡੂ
ਬਿੱਛੂ ਅਤੇ ਡੱਡੂ ਇੱਕ ਜਨੌਰ ਕਹਾਣੀ ਹੈ ਜੋ ਪਹਿਲੇ ਪਹਿਲ 1954 ਵਿੱਚ ਮਿਲੀ ਲੱਗਦੀ ਹੈ। ਉਸ ਦੇ ਬਾਅਦ ਇਸ ਦੀ ਸਿਆਹ ਨੈਤਿਕਤਾ ਦੇ ਕਰ ਕੇ ਮਸ਼ਹੂਰ ਫਿਲਮਾਂ, ਟੈਲੀਵਿਜ਼ਨ ਸ਼ੋ, ਅਤੇ ਕਿਤਾਬਾਂ ਸਮੇਤ, ਪਾਪੂਲਰ ਸਭਿਆਚਾਰ ਵਿੱਚ ਇਸ ਦੇ ਭਰਪੂਰ ਹਵਾਲੇ ਮਿਲਦੇ ਹਨ।
ਰੂਪਰੇਖਾ
[ਸੋਧੋ]ਇੱਕ ਬਿੱਛੂ ਡੱਡੂ ਕੋਲ ਜਾ ਕੇ ਕਹਿੰਦਾ ਹੈ ਕਿ ਕੀ ਉਹ ਆਪਣੀ ਪਿੱਠ ਉੱਤੇ ਬੈਠਾਕੇ ਉਸਨੂੰ ਨਦੀ ਪਾਰ ਕਰਾ ਸਕਦਾ ਹੈ। ਡੱਡੂ ਕਹਿੰਦਾ ਹੈ ਕਿ ਉਹ ਉਸਨੂੰ ਨਦੀ ਪਾਰ ਨਹੀਂ ਕਰਾਣਾ ਚਾਹੁੰਦਾ। ਕਿ ਉਹ ਜਾਣਦਾ ਹੈ ਕਿ ਮੰਝਧਾਰ ਵਿੱਚ ਨਿਸ਼ਚਿਤ ਹੀ ਉਹ ਡੰਗ ਮਾਰੇਗਾ। ਬਿੱਛੂ ਕਹਿੰਦਾ ਹੈ ਕਿ ਉਹ ਅਜਿਹਾ ਕਿਵੇਂ ਕਰ ਸਕਦਾ ਹੈ। ਅਗਰ ਉਹ ਅਜਿਹਾ ਕਰੇਗਾ ਤਾਂ ਉਹ ਦੋਨੋਂ ਹੀ ਮਾਰੇ ਜਾਣਗੇ। ਉਸ ਦੀਆਂ ਗੱਲਾਂ ਦਾ ਭਰੋਸਾ ਨਾ ਹੋਣ ਦੇ ਬਾਵਜੂਦ ਵੀ ਡੱਡੂ ਜੋਖਮ ਉਠਾਉਣ ਨੂੰ ਤਿਆਰ ਹੋ ਜਾਂਦਾ ਹੈ। ਮੰਝਧਾਰ ਵਿੱਚ ਪਹੁੰਚ ਕੇ ਉਹੀ ਹੁੰਦਾ ਹੈ ਜਿਸਦਾ ਡੱਡੂ ਨੂੰ ਅੰਦੇਸ਼ਾ ਸੀ। ਦੋਨੋਂ ਨਦੀ ਵਿੱਚ ਡੁੱਬਣ ਲੱਗਦੇ ਹਨ। ਡੁੱਬਣ ਤੋਂ ਪਹਿਲਾਂ ਡੱਡੂ ਪੁੱਛਦਾ ਹੈ ਤੂੰ ਅਜਿਹਾ ਕਿਉਂ ਕੀਤਾ। ਡੁੱਬਦੇ ਹੋਏ ਬਿੱਛੂ ਨੇ ਦੁਖੀ ਹੋਕੇ ਕਿਹਾ ਕਿ ਮੈਂ ਕੀ ਕਰਾਂ, ਡੰਗ ਮਾਰਨਾ ਮੇਰੀ ਪ੍ਰਵਿਰਤੀ ਹੈ ਅਤੇ ਮੈਂ ਆਪਣੇ ਆਪ ਨੂੰ ਨਹੀਂ ਰੋਕ ਸਕਿਆ।
ਕਹਾਣੀ ਦੱਸਦੀ ਹੈ ਕਿ ਬੁਨਿਆਦੀ ਵਹਿਸ਼ੀ ਸੁਭਾ ਨੂੰ ਤਬਦੀਲ ਨਹੀਂ ਕੀਤਾ ਸਕਦਾ।