ਅਕਰਮ ਰਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਰਮ ਰਾਹੀ
ਜਾਣਕਾਰੀ
ਜਨਮ(1969-12-25)25 ਦਸੰਬਰ 1969
ਪਿੰਡ ਤਲਵੰਡੀ ਅਨਾਇਤ ਖ਼ਾਨ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ
ਮੂਲਪਾਕਿਸਤਾਨ
ਵੰਨਗੀ(ਆਂ)ਫ਼ੋਕ ਸੰਗੀਤ
ਕਿੱਤਾਗਾਇਕ, ਗੀਤਕਾਰ
ਸਾਜ਼ਵੋਕਲ
ਵੈਂਬਸਾਈਟwww.aadeez.com

ਮੁਹੰਮਦ ਅਕਰਮ ਰਾਹੀ ਲਹਿੰਦੇ ਪੰਜਾਬ ਤੋਂ ਪੰਜਾਬੀ ਗਾਇਕ ਹੈ। ਅਕਰਮ ਰਾਹੀ ਨੂੰ ਅਨੇਕਾਂ ਮਾਣ-ਸਨਮਾਨ ਮਿਲ਼ੇ ਹਨ। 1993 ‘ਚ ਉਸ ਨੂੰ ‘ਕਿੰਗ ਆਫ਼ ਫੋਕ ਪਾਕਿਸਤਾਨ’ ਦੇ ਪੁਰਸਕਾਰ ਨਾਲ਼ ਨਿਵਾਜਿਆ ਗਿਆ। ਫਿਰ ਮੁਹੰਮਦ ਰਫ਼ੀ ਇੰਟਰਨੈਸ਼ਨਲ ਮੈਮੋਰੀਅਲ ਸੁਸਾਇਟੀ ਵੱਲੋਂ ਉਸ ਨੂੰ ‘ਮੁਹੰਮਦ ਰਫ਼ੀ’ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ।[1]

ਮੁਹੰਮਦ ਅਕਰਮ ਰਾਹੀ ਦਾ ਜਨਮ 25 ਦਸੰਬਰ 1969 ਨੂੰ ਪਿੰਡ ਤਲਵੰਡੀ ਅਨਾਇਤ ਖ਼ਾਨ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਵਿਖੇ ਪਿਤਾ ਗ਼ੁਲਾਮ ਹੈਦਰ ਬਾਜਵਾ ਤੇ ਮਾਤਾ ਮਕਬੂਲ ਬੇਗ਼ਮ ਦੇ ਘਰ ਇੱਕ ਸਾਧਾਰਨ ਕਿਸਾਨ ਪਰਿਵਾਰ ‘ਚ ਹੋਇਆ ਸੀ।

ਕੁਝ ਮਕਬੂਲ ਹੋਏ ਗੀਤ[ਸੋਧੋ]

 • ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਭੋਇੰ ਦੀ
 • ਪੰਜਾਬ ਵਾਜ਼ਾਂ ਮਾਰਦਾ
 • ਰੱਬ ਦੀ ਸਹੁੰ ਦੋਵੇਂ ਹੀ ਪੰਜਾਬ ਇਕ ਨੇ
 • ਦਿਲਾ ਹੁਣ ਨਾ ਰੋ
 • ਸੱਜਣਾ ਨੇ ਆਉਣਾ ਨਹੀਂ
 • ਹੱਸਦੇ ਨੀਂ ਦੇਖੇ ਜਿਹੜੇ ਕਿਸੇ ਨੂੰ ਰਵਾਂਦੇ ਨੇ
 • ਨੀਂ ਤੈਨੂੰ ਕਦੀ ਮੇਰੀਆਂ ਵਫ਼ਾਵਾਂ ਯਾਦ ਆਉਣੀਆਂ
 • ਇਕ ਚੰਨ ਜਿਹੀ ਕੁੜੀ ਸੀ ਲੋਕੋ ਜਿਹਨੂੰ ਮੈਂ ਪਿਆਰ ਕਰਦਾ ਸਾਂ
 • ਮਾਂ ਮਰੀ ਤੇ ਰਿਸ਼ਤੇ ਮੁੱਕ ਗਏ
 • ਤੇਰੀ ਗਲੀ ਵਿਚੋਂ ਲੰਘੇਗਾ ਜ਼ਨਾਜਾ ਜਦੋਂ ਮੇਰਾ, ਤੇਰੇ ਦਿਲ ਦੇ ਮੁਹੱਲੇ ਵਿੱੱਚ ਵੈਣ ਪੈਣਗੇ
 • ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈੱਨਸਿਲ ਨਾਲ

ਹਵਾਲੇ[ਸੋਧੋ]

 1. Network, Punjab (2020-06-19). "ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਮਾਣਮੱਤਾ ਫ਼ਨਕਾਰ 'ਅਕਰਮ ਰਾਹੀ'". Punjab Network (in ਅੰਗਰੇਜ਼ੀ (ਅਮਰੀਕੀ)). Retrieved 2021-04-08.