ਅਕਾਲੀ
ਦਿੱਖ
ਅਕਾਲੀ ਸ਼ਬਦ ਅਕਾਲ ਤੋਂ ਬਣਿਆ ਹੈ ਜਿਸ ਦੇ ਕੋਸ਼ਗਤ ਅਰਥ ਹਨ ਅਬਿਨਾਸੀ, ਕਾਲਰਹਿਤ, ਮੋਤ ਤੋਂ ਬਿਨਾਂ। 'ਅਕਾਲ' ਸ਼ਬਦ ਆਦਿ ਗ੍ਰੰਥ ਦੇ 'ਮੂਲ ਮੰਤ੍ਰ' ਵਿੱਚ ਵਰਤਿਆ ਗਿਆ ਹੈ ਅਤੇ ਇਹ ਪਰਮਾਤਮਾ ਦਾ ਵਿਸ਼ੇਸ਼ਣ ਹੈ ਜਿਸ ਤੋਂ ਭਾਵ ਹੈ ਕਾਲਰਹਿਤ ਪ੍ਰਭੂ। ਇਹ ਸ਼ਬਦ ਦਸ਼ਮੇਸ਼ ਗੁਰੂ ਨੇ ਵਾਹਿਗੁਰੂ ਲਈ ਵਰਤਿਆ ਹੈ। "ਔਰ ਸੂ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ" (ਬਚਿਤਰ ਨਾਟਕ) ਅਤੇ ਇਸੇ ਅਕਾਲ ਮਹਿਮਾ ਦਾ ਇੱਕ ਸ੍ਰੋਤ 'ਅਕਾਲ ਉਸਤਤਿ" ਹੈ। 'ਅਕਾਲੀ' ਸ਼ਬਦ ਆਮ ਤੌਰ 'ਤੇ ਨਿਹੰਗ ਸਿੰਘ ਲਈ ਵਰਤਿਆ ਜਾਂਦਾ ਰਿਹਾ ਹੈ।[1]
ਹਵਾਲੇ
[ਸੋਧੋ]- ↑ ਜੱਗੀ, ਡਾ. ਰਤਨ ਸਿੰਘ (2011). ਸਾਹਿਤ ਕੋਸ਼, ਪਾਰਿਭਾਸ਼ਿਕ ਸ਼ਬਦਾਵਲੀ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. p. 52. ISBN 81-7380-739-6 – via Open Editor.
ਅਕਾਲੀ