ਅਕੀਰਾ ਮੀਆਵਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕੀਰਾ ਮੀਆਵਾਕੀ
ਨੇਟਿਵ ਨਾਂ 宮脇 昭
ਜਨਮ 29 ਜਨਵਰੀ 1928
ਰਾਸ਼ਟਰੀਤਾ ਜਪਾਨੀ
ਮੂਲ ਵਿੱਦਿਅਕ ਅਦਾਰਾ ਹੀਰੋਸ਼ੀਮਾ ਯੂਨੀਵਰਸਿਟੀ
ਪੇਸ਼ਾ ਬਨਸਪਤੀ ਵਿਗਿਆਨਕ
ਇਨਾਮ ਅਸਾਹੀ ਇਨਾਮ (1990)

ਨੀਲਾ ਤਾਰਾ ਇਨਾਮ (ਬਲੂ ਪਲੈਨੇਟ

ਅਕੀਰਾ ਮੀਆਵਾਕੀ (ਮੀਆਵਾਕੀ ਅਕੀਰਾ , ਜਨਮ 29 ਜਨਵਰੀ 1928)[1] ਇੱਕ ਜਪਾਨੀ ਬਨਸਪਤੀ ਵਿਗਿਆਨਕ ਹੈ।ਉਹ ਬਨਸਪਤੀ ਈਕੋਲੋਜੀ ਦਾ ਮਾਹਰ ਹੈ ਜਿਸ ਨੇ ਬੀਜਾਂ ਤੇ ਕੁਦਰਤੀ ਜੰਗਲਾ ਦੀ ਪੜ੍ਹਾਈ ਵਿੱਚ ਖਾਸ ਮੁਹਾਰਤ ਹਾਸਲ ਕੀਤੀ ਹੈ।ਪੂਰੀ ਦੁਨੀਆ ਵਿੱਚ ਉਹ ਵੀਰਾਨ ਹੋਈ ਧਰਤੀ ਤੇ ਕੁਦਰਤੀ ਬਨਸਪਤ ਉਗਾਉਣ ਲਈ ਸਰਗਰਮ ਹੈ।1993 ਤੋਂ ਉਹ ਯੋਕੋਹਾਮਾ ਨੈਸਨਲ ਯੂਨੀਵਰਸਿਟੀ ਵਿੱਚ ਐਮਰਟੀਅਸ ਪਰੋਫੈਸਰ ਦੇ ਪਦ ਤੇ,ਅਤੇ ਈਕੋਲੋਜੀ ਦੇ ਖੇਤਰ ਵਿੱਚ ਅੰਤਰਰਾਸਟਰੀ ਅਧਿਐਨ ਦੇ ਜਪਾਨੀ ਕੇਂਦਰ ਵਿੱਚ ਡਾਇਰੈਕਟਰ ਦੇ ਪਦ ਤੇ ਕੰਮ ਕਰ ਰਿਹਾ ਹੈ।ਉਸ ਨੂੰ 2006 ਵਿੱਚ ਬਲੂ ਪਲੈਨੇਟ ਇਨਾਮ ਨਾਲ ਸਨਮਾਨਤ ਕੀਤਾ ਗਿਆ।

ਜੀਵਨੀ[2][ਸੋਧੋ]

ਮੀਆਵਾਕੀ ਨੇ ਜੀਵ ਵਿਗਿਆਨ ਦੇ ਖੇਤਰ ਵਿੱਚ 1952 ਵਿੱਚ ਹੀਰੋਸ਼ੀਮਾ ਯੂਨੀਵਰਸਿਟੀ ਤੋਂ ਸਾਇੰਸ ਸਨਾਤਕ (ਬੀ ਐਸ ਸੀ) ਦੀ ਡਿਗਰੀ ਹਾਸਲ ਕੀਤੀ।1958 ਤੋਂ 1960 ਤੱਕ ਉਸ ਨੇ ਯੋਕੋਹਾਮਾ ਨੈਸ਼ਨਲ ਯੂਨੀਵਰਸਿਟੀ ਵਿੱਚ ਸਾਇੰਟਫਿਕ ਅਸਿਸਟੈਂਟ ਦੇ ਪਦ ਤੇ ਨੌਕਰੀ ਕੀਤੀ।1961 ਵਿੱਚ ਇ ਸੇ ਯੂਨੀਵਰਸਿਟੀ ਵਿੱਚ ਉਸ ਦੀ ਤਰੱਕੀ ਸਾਇੰਸ ਦਾ ਡਾਕਟਰ ਦੀ ਉਪਾਧੀ ਨਾਲ ਹੋ ਗਈ।1963-64 ਦੌਰਾਨ ਸ਼ਟੋਲਜ਼ੇਨਾਓ ਵਿਖੇ ਉਸ ਵੇਲੇ ਦੇ ਜਰਮਨ ਬਨਸਪਤੀ ਸੰਭਾਲ਼ ਅਦਾਰੇ (German Institute of Vegetation Caricature) ਵਿੱਚ ਉਸ ਨੇ ਬਤੌਰ ਰੀਸਰਚ ਫੈਲੋ ਕੰਮ ਕੀਤਾ।1962 ਤੋਂ 1973 ਤੱਕ ਐਸੋਸੀਏਟ ਪ੍ਰੋਫੈਸਰ ਰਹਿ ਕੇ ਉਹ 1985 ਤੋਂ 1993 ਤੱਕ ਯੋਕੋਹਾਮਾ ਨੈਸ਼ਨਲ ਯੂਨੀਵਰਸਿਟੀ ਦੇ ਵਾਤਾਵਰਣ ਵਿਗਿਆਨ ਤੇ ਤਕਨੀਕੀ ਵਿਭਾਗ ਦਾ ਬਾਨੀ ਪ੍ਰੋਫੈਸਰ ਰਹਿ ਕੇ, ਡਾਇਰੈਕਟਰ ਦੇ ਪਦ ਤੇ ਸ਼ਸੋਭਤ ਰਿਹਾ।1993 ਤੋਂ ਉਹ ਈਕੋਲੋਜੀ ਦੇ ਅੰਤਰਦੇਸ਼ੀ ਅਧਿਐਨ ਅਦਾਰੇ ਦੇ ਜਪਾਨੀ ਕੇਂਦਰ ਵਿੱਚ ਉਹ ਬਤੌਰ ਡਾੲਇਰੈਕਟਰ ਸੇਵਾ ਨਿਭਾ ਰਿਹਾ ਹੈ ਤੇ ਯੋਕੋਹਾਮਾ ਨੈਸ਼ਨਲ ਯੂਨੀਵਰਸਿਟੀ ਦਾ ਪ੍ਰੋਫੈਸਰ ਐਮਰਟੀਅਸ ਵੀ ਹੈ।

1977 ਤੋਂ 1978 ਤੱਕ ਸਾਰਬਰੁਕਨ ਯੂਨੀਵਰਸਿਟੀ ਵਿੱਚ ਮੀਆਵਾਕੀ ਪ੍ਰਾਹੁਣਾ ਵਰਕਰ ਵੀ ਰਿਹਾ।

ਮਹੱਤਵ ਪੂਰਨ ਕੰਮ[ਸੋਧੋ]

ਮੀਆਵਾਕੀ ਜਪਾਨ ਦੇ ਬਰਾਉਨ ਬਲੈਂਕੁਅਟ ਟਿਊਕਸਨ (Braun-Tuexen-Schule) ਦੇ ਤੌਰ ਤਰੀਕਿਆਂ ਦਾ ਸਟਾਰ ਪ੍ਰਚਾਰਕ ਹੈ।ਨਤੀਜਤਨ ਉਸ ਦੀਆਂ ਸਰਗਰਮੀਆਂ ਤੇ ਕੰਮ ਸਾਰੇ, “ ਕੁਦਰਤੀ ਹਰਿਆਉਲ ਦੇ ਭਵਿਖ” ਦੇ ਸਿਧਾਂਤ ਨੂੰ ਪੂਰੇ ਜਪਾਨ ਵਿੱਚ ਪ੍ਰਸਾਰਿਤ ਤੇ ਫੈਲਾਉਣ ਨਾਲ ਜੁੜੀਆਂ ਹਨ।ਮੂਲਰੂਪ ਰੁੱਖਾਂ ਰਾਹੀਂ ਮੂਲਰੂਪ ਜੰਗਲ਼ (Native Forests by Native Trees) ਦੇ ਸਿਧਾਂਤ ਨੂੰ ਆਪਣੇ ਜੰਗਲ਼ ਉਗਾਉਣ ਦੇ ਤਜਰਬਿਆਂ ਰਾਹੀਂ ਸਿੱਧ ਕਰਕੇ ਉਸ ਨੇ ਜੰਗਲ਼ ਲਾਉਣ ਦੀ ਮੀਆਵਾਕੀ ਵਿਧੀ ਈਜਾਦ ਕੀਤੀ ਹੈ।[2][3]

ਚੋਣਵੀਆਂ ਲਿਖਤਾਂ[3][ਸੋਧੋ]

 • Plants and Human (NHK Books) ਪੌਧੇ ਤੇ ਮਨੁੱਖ[3]
 • The Last Day for Man (Chikuma Shobo) ਇਨਸਾਨ ਦਾ ਆਖਰੀ ਦਿਨ
 • Testimony by Green Plants (Tokyo Shoseki) ਹਰੇ ਪੌਧੀਆਂ ਦੀ ਗਵਾਹੀ
 • Prescription for Restoration of Green Environments (Asahi Shinbun-sha) ਹਰੇ ਵਾਤਾਵਰਨ ਦੀ ਬਹਾਲੀ ਲਈ ਨੁਸਖ਼ਾ
 • Chinju-no-mori (Native Forests of Native Trees) (Shincho-sha). ਛਿਨਜੂ- ਨੋ-ਮੋਰੀ (ਮੂਲਰੂਪ ਰੁੱਖਾਂ ਦੇ ਮੂਲਰੂਪ ਜੰਗਲ਼)[2]

ਇਨਾਮ ਤੇ ਉਪਾਧੀਆਂ[ਸੋਧੋ]

 • 1970: ਕੁਦਰਤ ਦੇ ਗਿਆਨ ਪ੍ਰਸਾਰ ਲਈ ਮਾਇਂਸ਼ੀ-ਸਭਿਆਚਾਰ ਇਨਾਮ (Mainichi-Culture Prize)[2]
 • 1981 ਸਾਰਲੈਂਡਸ ਯੂਨੀਵਰਸਿਟੀ ਵਿੱਚ ਫ਼ਿਲਾਸਫ਼ੀ ਵਿੱਚ ਡਾਕਟਰੇਟ ਫੈਕਲਟੀ ਦੀ ਉਪਾਧੀ
 • 1990: ਅਸਾਹੀ (Asahi) ਇਨਾਮ[2]
 • 1991: ਰਾਈਥ (Rheydt) ਦਾ ਸੁਨਹਿਰੀ ਫੁੱਲ[2]
 • 1995: ਰਾਈਨਹੋਲਡ-ਟਿਊਕਸਨ (Reinhold- Tuexen) ਇਨਾਮ[4]
 • 2006: ਬਲਿਊ ਪਲੈਨੇਟ (Blue Planet) ਇਨਾਮ[1]

ਮੀਆਵਾਕੀ ਲਈ ਲਿਖਤਾਂ[ਸੋਧੋ]

 • Otti Wilmanns (1995): Laudatio durch Frau Prof. Dr. Otti Wilmanns, Freiburg, zu Ehren von Akira Miyawaki anläßlich der Verleihung des Reinhold-Tüxen-Preises 1995 der Stadt Rinteln am 24. März 1995 – Berichte der Reinhold-Tüxen-Gesellschaft – 7: 17–27. (Volltext)
 1. 1.0 1.1 "The Laureates 2006 | Blue Planet Prize". The Asahi Glass Foundation (in ਅੰਗਰੇਜ਼ੀ). Retrieved 2019-12-10.
 2. 2.0 2.1 2.2 2.3 2.4 2.5 ਮੀਆਵਾਕੀ, ਅਕੀਰਾ. "ਬਲੂ ਪਲੇਨੈਟ ਅਸੈਟਸ ਪੀ ਡੀ ਐਫ 2006 ਪਰੋਫਾਈਲ ਅੰਗਰੇਜ਼ੀ" (PDF). www.af-info.or.jp/en/blueplanet/. Retrieved 10 December 2019.
 3. 3.0 3.1 3.2 "IGES-JAPANESE CENTER FOR INTERNATIONAL STUDIES IN ECOLOGY [IGES-JISE]". www.jise.jp. Retrieved 2019-12-10.
 4. "Bisherige Preisträger · Rinteln im Weserbergland, Stadt an der Weser". www.rinteln.de. Retrieved 2019-12-10.

ਬਾਹਰੀ ਕੜੀਆਂ[ਸੋਧੋ]