ਅਖ਼ਬਾਰ
ਦਿੱਖ
ਅਖ਼ਬਾਰ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੇ ਹਨ। ਅਖ਼ਬਾਰ ਰੋਜ਼ਾਨਾ, ਸਪਤਾਹਿਕ, ਪੰਦਰਵਾੜਾ, ਮਾਸਿਕ, ਤਿਮਾਹੀ ਜਾਂ ਛਿਮਾਹੀ ਵੀ ਹੁੰਦੇ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੇ ਹਨ।
ਲਾਭ ਅਤੇ ਹਾਨੀਆਂ
[ਸੋਧੋ]- ਇਹ ਸਾਡੇ ਲਈ ਤਾਜ਼ੀਆਂ ਖ਼ਬਰਾਂ ਲਿਆਉਂਦੇ ਹਨ।
- ਇਹ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ।
- ਇਹ ਇਸ਼ਤਿਹਾਰਾਂ ਨਾਲ ਸਾਡੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਹਨ।
- ਇਹ ਸਾਡਾ ਮਨੋਰੰਜਨ ਵੀ ਕਰਦੇ ਹਨ।
- ਭਾਸ਼ਾ ਸਿੱਖਣ ਵਾਲਿਆਂ ਲਈ ਸਹਾਈ ਹੁੰਦੇ ਹਨ, ਤੇ ਪਾਠਕਾਂ ਦੀ ਸ਼ਬਦਾਵਲੀ ਵਿੱਚ ਵਾਧਾ ਕਰਦੇ ਹਨ।
- ਇਹ ਕਈ ਵਾਰ ਅਸ਼ਲੀਲਤਾ ਰੁਮਾਂਟਿਕ ਅਤੇ ਮਨਘੜਤ ਕਹਾਣੀਆਂ ਨਾਲ ਸਾਡੇ ਨੌਜਵਾਨਾਂ ’ਤੇ ਬੁਰਾ ਅਸਰ ਵੀ ਪਾਉਂਦੇ ਹਨ।
- ਕਈ ਵਾਰ ਅਖ਼ਬਾਰ ਭੜਕਾਊ ਪ੍ਰਚਾਰ ਵੀ ਕਰਦੇ ਹਨ ਜਿਸ ਨਾਲ ਸਾਡੇ ਧਾਰਮਿਕ ਜਾਂ ਰਾਜਨੀਤਿਕ ਜੀਵਨ ’ਤੇ ਅਸਰ ਪੈਂਦਾ ਹੈ।