ਅਖ਼ਬਾਰ ਆਮ
ਦਿੱਖ
ਅਖ਼ਬਾਰ ਆਮ, ਅਣਵੰਡੇ ਭਾਰਤ ਦਾ ਉਰਦੂ ਅਖ਼ਬਾਰ ਸੀ ਜਿਸ ਨੂੰ ਕੋਹ-ਏ-ਨੂਰ ਦੇ ਲਿਖਾਰੀ ਪੰਡਿਤ ਮਕੰਦ ਰਾਮ ਨੇ 1 ਜਨਵਰੀ 1871 ਨੂੰ ਲਾਹੌਰ ਤੋਂ ਜਾਰੀ ਕੀਤਾ। ਪਹਿਲਾਂ ਇਹ ਹਫਤਾਵਾਰ ਸੀ, ਫਿਰ ਤਿੰਨ ਦਿਨਾਂ ਹੋ ਗਿਆ। ਪੰਡਿਤ ਗੋਪੀਨਾਥ ਇਸ ਦੇ ਪਹਿਲੇ ਸੰਪਾਦਕ ਸਨ। ਇੱਕ ਪਰਚੇ ਦੀ ਕੀਮਤ ਇੱਕ ਪੈਸਾ ਸੀ ਅਤੇ ਸਾਲਾਨਾ ਚੰਦਾ ਢਾਈ ਰੁਪਏ ਸੀ। ਜ਼ਿਆਦਾਤਰ ਇਸ਼ਤਿਹਾਰਾਂ ਲਈ ਵੱਖਰੇ ਚਾਰ ਪੰਨਿਆਂ ਦਾ ਅੰਤਿਕਾ ਹੁੰਦਾ ਸੀ। ਪੰਜਾਬ ਦੀ ਉਰਦੂ ਪੱਤਰਕਾਰੀ ਵਿੱਚ ਆਧੁਨਿਕ ਯੁੱਗ ਦੀ ਸ਼ੁਰੂਆਤ ਇਸ ਅਖਬਾਰ ਨਾਲ ਹੋਈ।