ਅਜਿਤ ਕੇਸ਼ਕੰਬਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜਿਤ ਕੇਸ਼ਕੰਬਲੀ 6ਵੀਂ ਸਦੀ ਈਪੂ ਵਿੱਚ ਇੱਕ ਪ੍ਰਾਚੀਨ ਭਾਰਤੀ ਦਾਰਸ਼ਨਿਕ ਸੀ। ਉਸ ਨੂੰ ਭਾਰਤੀ ਪਦਾਰਥਵਾਦ ਦਾ ਪਹਿਲੇ ਗਿਆਤ ਦਾਰਸ਼ਨਿਕ ਮੰਨੇ ਜਾਂਦੇ ਹਨ। ਉਹ ਸ਼ਾਇਦ ਮਹਾਵੀਰ ਅਤੇ ਗੌਤਮ ਬੁੱਧ ਦੇ ਸਮਕਾਲੀ ਸਨ। ਭੌਤਿਕ ਸੱਤਾ ਦੇ ਪਰੇ ਉਹ ਕਿਸੇ ਤੱਤ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਉਹਨਾਂ ਦੇ ਮਤ ਵਿੱਚ ਨਾ ਤਾਂ ਕੋਈ ਕਰਮ ਪੁੰਨ ਸੀ ਅਤੇ ਨਾਹੀ ਪਾਪ। ਮੌਤ ਦੇ ਬਾਅਦ ਸਰੀਰ ਸਾੜ ਦਿੱਤੇ ਜਾਣ ਤੇ ਉਸ ਦਾ ਕੁੱਝ ਬਾਕੀ ਨਹੀਂ ਰਹਿੰਦਾ, ਚਾਰ ਪੰਜ ਤੱਤ ਆਪਣੇ ਤੱਤ ਵਿੱਚ ਮਿਲ ਜਾਂਦੇ ਹਨ ਅਤੇ ਉਸ ਦਾ ਉੱਕਾ ਅੰਤ ਹੋ ਜਾਂਦਾ ਹੈ - ਇਹੀ ਉਹਨਾਂ ਦੀ ਸਿੱਖਿਆ ਸੀ।