ਅਜੀਤ ਪਿਆਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜੀਤ ਪਿਆਸਾ

ਅਜੀਤ ਪਿਆਸਾ
(ਜਨਮ 26 ਦਸੰਬਰ 1946) ਕਵੀ ਤੇ ਲੇਖਕ ਅੱਜ ਕੱਲ ਜਗਰਾਵਾਂ ਵਿਖੇ ਰਹਿ ਰਿਹਾ ਹੈ ਅਤੇ ਜਗਰਾਵਾਂ ਠੰਢੀਆਂ ਛਾਂਵਾਂ ਕਿਤਾਬ ਦੇ ਲੇਖਕ ਵਜੋਂ ਮਸ਼ਹੂਰ ਹੈ।[1]

ਜੀਵਨ[ਸੋਧੋ]

ਅਜੀਤ ਪਿਆਸਾ ਦਾ ਪਰਿਵਾਰਕ ਨਾਮ ਅਜੀਤ ਸਿੰਘ ਹੈ। ਇਹਨਾਂ ਦੇ ਪਿਤਾ ਦਾ ਨਾਮ ਸ੍ਰ ਗੁਰਬਖਸ਼ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਸਤਵੰਤ ਕੌਰ ਸਨ ਜੋ ਕਿ ਇਹਨਾਂ ਦੇ ਜਨਮ ਤੋਂ ਪਹਿਲਾਂ ਹੀ ਗੁਜਰਾਂਵਾਲਾ (ਪਕਿਸਤਾਨ) ਨੂੰ ਛੱਡ ਕੇ ਪੱਕੇ ਤੌਰ ਤੇ ਜਗਰਾਉਂ ਵਿਖੇ ਆ ਗਏ ਸਨ। ਅਜੀਤ ਪਿਆਸਾ ਨੇ ਜਗਰਾਉਂ ਵਿਖੇ ਹੀ ਜਨਮ ਲਿਆ ਅਤੇ ਇਥੇ ਹੀ ਮੈਟ੍ਰਿਕ ਕਰਨ ਤੋਂ ਬਾਅਦ ਇਲੈਕਟਰੀਕਲ ਦਾ ਡਿਪਲੋਮਾ ਕੀਤਾ। ਇਸ ਦੇ ਬਾਅਦ ਬਿਜਲੀ ਬੋਰਡ ਦੇ ਮਹਿਕਮੇ ਵਿੱਚ ਜੇ ਈ ਦੇ ਅਹੁਦੇ ਤੇ ਨੌਕਰੀ ਕਰਨ ਤੋਂ ਬਾਅਦ ਰਟਾਇਰ ਹੇਏ ਅਤੇ ਆਪਣੀ ਜੀਵਨ ਸਾਥਣ ਨਾਲ ਰੁਪਿੰਦਰ ਕੌਰ ਨਾਲ ਜੀਵਨ ਗੁਜ਼ਾਰਦੇ ਹੋਏ ਸਾਹਿਤ Archived 2023-03-28 at the Wayback Machine. ਅਤੇ ਸਮਾਜ ਦੀ ਸੇਵਾ ਕਰ ਰਹੇ ਹਨ।

ਕਿਤਾਬਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਸ਼ੀਸ਼ੇ ਚ ਜੜਿਆ ਆਦਮੀ
  • ਪਰਛਾਵਾਂ ਫੜਦੇ ਪੈਰ
  • ਸ਼ਨਾਖ਼ਤ
  • ਡਰਨੇ

ਹੋਰ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

ਕੱਚ ਦੀਆਂ ਮੁੰਦਰਾਂ, ਬਿਰਹਾ ਦੀਆਂ ਬਰੂਹਾਂ।

ਗ੍ਰਜ਼ਲ ਸੰਗ੍ਰਹਿ[ਸੋਧੋ]

ਰੁਦਨ ਕਰੇਂਦਾ ਸੂਰਜ। ਇਸ ਦੇ ਇਲਾਵਾ ਪੰਜਾਬੀ ਦੇ ਤਕਰੀਬਨ ਹਰ ਅਖ਼ਬਾਰ ਅਤੇ ਸਾਰੇ ਮਾਸਿਕ ਤ੍ਰੈਮਾਸਕ ਪੱਤਰਾਂ ਵਿੱਚ ਰਚਨਾਵਾਂ ਛਪ ਰਹੀਆਂ ਹਨ।

ਸਨਮਾਨ[ਸੋਧੋ]

ਪਿੰਸੀਪਲ ਤਖ਼ਤ ਸਿੰਘ ਪੁਰਸਕਾਰ, ਸਫਦਰ ਹਾਸ਼ਮੀ ਪੁਰਸਕਾਰ, ਦੇਵਿੰਦਰ ਸਤਿਆਰਥੀ ਪੁਰਸਕਾਰ, ਬੈਸਟ ਸਟੋਰੀ ਰਾਈਟਰ ਪੁਰਸਕਾਰ, ਦੇਸ਼ ਸੇਵਾ ਰਤਨ ਪੁਰਸਕਾਰ, ਕੁਲਵੰਤ ਗਿੱਲ ਪੁਰਸਕਾਰ, ਜਗਰਾਉਂ ਰਤਨ ਪੁਰਸਕਾਰ, ਪੰਜਾਬੀ ਕਲਮ ਐਵਾਰਡ, ਪਦਮ ਨਾਥ ਸਾਸ਼ਤਰੀ ਕਾਵਿ ਪੁਰਸਕਾਰ, ਸ਼ਾਕਿਰ ਪੁਰਸ਼ਾਰਥੀ ਪੁਰਸਕਾਰ ਅਤੇ ਸਾਹਿਤਕ ਪੱਤਰਕਾਰ ਪੁਰਸਕਾਰ ਆਦਿ।

ਸ਼ੌਂਕ[ਸੋਧੋ]

ਸੂਫੀਆਨਾ ਕਲਾਮ, ਸੰਗੀਤ, ਯਾਤਰਾ, ਸਾਹਿਤ ਪੜ੍ਹਨਾ ਅਤੇ ਤਰਕਸ਼ੀਲ ਲਹਿਰ ਨਾਲ ਸਬੰਧਤ ਸਰਗਰਮੀਆਂ।

ਹਵਾਲੇ[ਸੋਧੋ]