ਅਜੀਤ ਰਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜੀਤ ਰਾਹੀ ( 2 ਅਪ੍ਰੈਲ 1938 - 30 ਅਪ੍ਰੈਲ 2021) ਇੱਕ ਪੰਜਾਬੀ ਲੇਖਕ ਸੀ।[1]

ਜੀਵਨ[ਸੋਧੋ]

ਅਜੀਤ ਰਾਹੀ ਦਾ ਜਨਮ 2 ਅਪ੍ਰੈਲ 1938 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਸੋਨਾ ਬਰਨਾਲਾ (ਹੁਣ ਜ਼ਿਲ੍ਹਾ ਨਵਾਂ ਸ਼ਹਿਰ) ਵਿੱਚ ਹੋਇਆ। ਅਜੀਤ ਨੇ ਮੁਢਲੀ ਸਕੂਲੀ ਵਿੱਦਿਆ ਪਿੰਡ ਦੇ ਸਕੂਲ ਵਿੱਚੋਂ ਲਈ ਅਤੇ ਬੰਗਾ ਕਾਲਜ ਵਿੱਚ ਦਾਖ਼ਲ ਹੋ ਗਿਆ। ਪਰ ਕਾਲਜ ਵਿੱਚ ਵਿਦਿਆਰਥੀ ਆਗੂ ਵਜੋਂ ਉਭਰਨ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਫਿਰ ਉਸ ਨੇ ਫੁਲਵਾੜੀ ਗਿਆਨੀ ਅਕੈਡਮੀ ਜਲੰਧਰ ਵਿੱਚ ਰਹਿ ਕੇ ਗਿਆਨੀ ਕੀਤੀ। ਤੇ ਐਸ ਡੀ ਹਾਈ ਸਕੂਲ ਕਪੂਰਥਲਾ ਵਿੱਚ ਗਿਆਨੀ ਟੀਚਰ ਵਜੋਂ ਅਧਿਆਪਨ ਦਾ ਕੰਮ ਕੀਤਾ। ਇਸੇ ਸਮੇਂ ਦੁਰਾਨ ਉਸ ਦੀ ਨਿਰਵੈਰ ਕੌਰ ਨਾਲ਼ ਸ਼ਾਦੀ ਹੋਈ। ਉਸ ਦੀ ਇੱਕ ਲੜਕੀ ਤੇ ਦੋ ਲੜਕੇ ਪੈਦਾ ਹਨ ਜੋ ਅੱਜ ਕੱਲ ਆਸਟਰੇਲੀਆ ਵਿੱਚ ਹੀ ਰਹਿੰਦੇ ਹਨ।

30 ਅਪ੍ਰੈਲ 2021 ਨੂੰ ਇਸਦੀ ਕੈਂਸਰ ਨਾਲ਼ ਮੌਤ ਹੋਈ।[1]

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਇਹ ਵੀ ਦਿਨ ਆਉਣੇ ਸੀ
  • ਨਾਦਰ ਸ਼ਾਹ ਦੀ ਵਾਪਸੀ
  • ਅੱਜ ਦਾ ਗੋਤਮ
  • ਅਸੀਂ ਤੇ ਸੋਚਿਆ ਨਹੀਂ ਸੀ
  • ਤਵੀ ਤੋਂ ਤਲਵਾਰ ਤਕ
  • ਸਿਲੇਹਾਰ
  • ਮੁਕਤਾ ਅੱਖਰ
  • ਮੈਂ ਪਰਤ ਆਵਾਂਗਾ
  • ਸਤਰੰਗੀ (ਸਮੁੱਚੀ ਕਵਿਤਾ)

ਨਾਵਲ[ਸੋਧੋ]

  • ਬਾਗ਼ੀ ਮਸੀਹਾ
  • ਫੌੜੀਆਂ
  • ਧੁੱਖਦੀ ਧੂਣੀ
  • ਸੁਲਘਦਾ ਸੱਚ
  • ਸਤਲੁਜ ਗਵਾਹ ਹੈ
  • ਆਜ਼ਾਦ ਯੋਧਾ ਚੰਦਰ ਸ਼ੇਖਰ
  • ਸ਼ਹੀਦ ਸੁਖਦੇਵ
  • ਬਾਗ਼ੀ ਮਸੀਹਾ

ਵਾਰਤਕ[ਸੋਧੋ]

  • ਕਬਰ ਜਿਨਾਂ ਦੀ ਜੀਵੇ ਹੂ
  • ਜਮੀਂ ਖਾ ਗਈ ਆਸਮਾਂ ਕੈਸੇ-੨
  • ਥਲ ਡੂੰਗਰ ਭਵਿਓਮਿ
  • ਆਪਣੇ ਸਨਮੁੱਖ- ਵਾਰਤਕ
  • ਅੱਧੀ ਸਦੀ ਦਾ ਸਫ਼ਰ (ਸਵੈ ਜੀਵਨੀ)
  • ਪਾਕਿਸਤਾਨ ਦਾ ਸਫ਼ਰਨਾਮਾ (ਸਫ਼ਰਨਾਮਾ)

ਕਹਾਣੀ ਸੰਗ੍ਰਹਿ[ਸੋਧੋ]

  • ਨੌਕਰੀ

ਹਵਾਲੇ[ਸੋਧੋ]

  1. 1.0 1.1 "ਲੇਖਕ ਤੇ ਕਵੀ ਅਜੀਤ ਸਿੰਘ 'ਰਾਹੀ' ਨਹੀਂ ਰਹੇ". Punjabi Jagran News. Retrieved 2023-02-19.