ਸਮੱਗਰੀ 'ਤੇ ਜਾਓ

ਅਤਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਤਰ ਸਿੰਘ

ਅਤਰ ਸਿੰਘ (1932-1994) ਦਾ ਨਾਂ, ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਇਤਿਹਾਸਿਕ ਮਹੱਤਵ ਦਾ ਧਾਰਨੀ ਹੈ। ਉਹ ਪੰਜਾਬੀ ਦੇ ਵਿਦਵਾਨ ਲੇਖਕ ਅਧਿਆਪਕ ਅਤੇ ਸਾਹਿਤ ਆਲੋਚਕ ਸਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜਿਆ ਸੀ। ਪੰਜਾਬੀ ਤੋਂ ਇਲਾਵਾਂ ਉਨ੍ਹਾਂ ਨੇ ਅੰਗਰੇਜੀ ਵਿੱਚ ਵੀ ਕਈ ਪੁਸਤਕਾਂ ਲਿਖਿਆਂ। ਉਨ੍ਹਾਂ ਦੇ ਵਿਸ਼ਿਆਂ ਦਾ ਖੇਤਰ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਨਿਰੰਤਰ ਮਿਹਨਤ, ਲਗਨ ਅਤੇ ਕੰਮ ਸੱਭਿਆਚਾਰ ਪ੍ਰਤੀ ਪ੍ਰਤੀਬੱਧਤਾ ਨਾਲ ਬਤੌਰ ਚਿੰਤਕ, ਭਾਸ਼ਾ ਵਿਗਿਆਨੀ, ਕੋਸ਼ਕਾਰ, ਸਾਹਿਤ ਇਤਿਹਾਸਕਾਰ, ਸਾਹਿਤ ਸਮੀਖਿਅਕ ਅਤੇ ਖੋਜੀ ਵਜੋਂ ਆਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ। ਉਨ੍ਹਾਂ ਦੇ ਅਧਿਆਪਨ ਅਤੇ ਖੋਜ ਦਾ ਘੇਰਾ ਸਾਹਿਤ ਚਿੰਤਨ ਮੱਧਕਾਲੀਨ ਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ, ਪਰਵਾਸੀ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਸਿੱਖ ਧਰਮ ਤੇ ਦਰਸ਼ਨ, ਆਧੁਨਿਕ ਭਾਰਤੀ ਸਾਹਿਤ ਅਤੇ ਭਾਰਤ ਦੇ ਸੱਭਿਆਚਾਰਕ ਇਤਿਹਾਸ ਤਕ ਫੈਲਿਆ ਹੋਇਆ ਸੀ। ਡਾ.ਅਤਰ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਉਨ੍ਹਾਂ ਪੰਜਾਬੀ ਸਮੀਖਿਆਕਾਰਾਂ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਸਮੀਖਿਆ ਦੇ ਅੰਤਰਗਤ ਨਵੇਂ ਪ੍ਰਤੀਮਾਨ ਸਿਰਜੇ। ਉਨ੍ਹਾਂ ਨੇ ਆਪਣੀ ਪਹਿਲੀ ਪੁਸਤਕ ਕਾਵਿ ਅਧਿਐਨ (1959) ਤੋਂ ਲੈ ਕੇ ਆਖਰੀ ਪੁਸਤਕ ਸੈਕੁਲਰ ਆਈਜੇਸ਼ਨ ਆਫ਼ ਮਾਡਰਨ ਪੰਜਾਬੀ ਪੋਇਟਰੀ ਤਕ ਵਿਭਿੰਨ ਕਾਲਾਂ ਦੇ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਿਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਸਾਹਿਤ-ਰੂਪਾਂ ਵਿਚੋਂ ਉਨ੍ਹਾਂ ਦੀ ਪ੍ਰਮੁੱਖ ਰੁਚੀ ਭਾਵੇਂ ਕਾਵਿ ਸਮੀਖਿਆ ਵਿੱਚ ਰਹੀ ਪਰ ਉਨ੍ਹਾਂ ਨੇ ਪੰਜਾਬੀ ਨਾਟਕ ਅਤੇ ਗਲਪ ਸੰਬੰਧੀ ਵੀ ਬੜੇ ਮੁਸਵਾਨ ਲੇਖ ਲਿਖੇ,ਜਿਨਾਂ ਤੋਂ ਪੰਜਾਬੀ ਨਾਟ-ਸਾਸ਼ਤਰ ਅਤੇ ਬਿਰਤਾਂਤ ਸ਼ਾਸਤਰ ਸੰਬੰਧੀ ਅੰਤਰ ਦ੍ਰਿਸ਼ਟੀ ਪ੍ਰਾਪਤ ਹੋ ਸਕਦੀ ਹੈ।

ਪਾਕਿਸਤਾਨੀ ਪੰਜਾਬੀ ਸਾਹਿਤ

ਡਾਕਟਰ ਅਤਰ ਸਿੰਘ ਦੇ ਸਾਹਿਤ ਚਿੰਤਨ ਦਾ ਇੱਕ ਹੋਰ ਪ੍ਰਮਾਣ ਪਾਕਿਸਤਾਨੀ ਸਾਹਿਤ ਨਾਲ ਸਬੰਧਤ ਉਸ ਦੀਆਂ ਅਲੋਚਨਾਤਕ ਲਿਖਤ ਵਿੱਚ ਦ੍ਰਿਸ਼ਟੀਕੋਣ ਹੁੰਦਾ ਹੈ।

ਉਸ ਨੇ ਅਫ਼ਜ਼ਲ ਅਹਿਸਨ ਰੰਧਾਵਾ( ਕਹਾਣੀ ਸੰਗ੍ਰਹਿ ਤਲਵਾਰ ਤੇ ਘੋੜਾ) ਪਾਕਿਸਤਾਨੀ ਪੰਜਾਬੀ ਕਵਿਤਾ (ਦੁੱਖ ਦਰਿਆਓ ਪਾਰ) ਪਾਕਿਸਤਾਨੀ ਪੰਜਾਬੀ ਨਾਟਕ ਦੀ ਸ਼ਾਮਿਲ ਹਨ । ਇਸ ਬਾਰੇ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ ਹਨ ਉਸ ਦਾ ਵਿਚਾਰ ਹੈ ਕਿ ਪਾਕਿਸਤਾਨ ਦੇ ਵਜੂਦ ਵਿਚ ਆਉਣ ਤੋਂ ਪਿੱਛੋਂ ਵੱਡਾ ਭਰਾ ਸੀ ਜਿਸ ਨੇ ਪਾਕਿਸਤਾਨੀ ਪੰਜਾਬੀ ਸਾਹਿਤਕਾਰਾਂ ਦਾ ਧਿਆਨ ਖਿੱਚਿਆ ਉਹ ਸੀ ਪਾਕਿਸਤਾਨੀ ਕੌਮੀ ਪਹਿਚਾਣ ਅਤੇ ਇਸ ਦੇ ਅੰਤਰਗਤ ਖੇਤਰੀ ਕੌਮੀਅਤ ਦਾ ਸਥਾਨ। ਇਸ ਸੰਕਟ ਨੂੰ ਪਾਕਿਸਤਾਨੀ ਵਿਦਵਾਨਾਂ ਨੇ ਜਗ੍ਹਾ ਦੀ ਤਲਾਸ਼ ਦਾ ਨਾਂ ਦਿੱਤਾ ਹੈ।

ਸਿਰਜਣ ਤੇ ਸਮੀਖਿਆ

ਸਿਰਜਣ ਤੇ ਸਿਮਰਨ ਦੇ ਪ੍ਰਬੰਧਾਂ ਬਾਰੇ ਚਰਚਾ ਕਰਦਾ ਹੋਇਆ ਉਹ ਲਿਖਦਾ ਹੈ ਕਿ ਇੱਕ ਸਮੀਖਿਆ ਕਰਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕੀ ਉਹ ਕਿਹੜੇ ਅਪਾਰ ਹਨ। ਜਿਨ੍ਹਾਂ ਦੁਆਰਾ ਅਸੀਂ ਕਿਸੇ ਸਾਹਿਤਕ ਰਚਨਾ ਨੂੰ ਅਵ -ਸਾਹਿਤਕਤਾ ਦਾ ਨਿਰਨਾ ਵੀ ਨਾ ਹੋਇਆ ਹੋਵੇ, ਉਸ ਨੂੰ ਪ੍ਰਗਤੀਵਾਦੀ ਪ੍ਰਯੋਗਵਾਦੀ ਜਾਂ ਹੋਰ ਕੁਝ ਵੀ ਹੋਣ ਤੋਂ ਪਹਿਲਾਂ ਸਾਹਿਤਕ  ਹੋਣਾ ਜਰੂਰੀ ਹੈ। ਸਾਹਿਤ ਦਾ ਮਾਧਿਅਮ ਕਿਸੇ ਜਾਤੀ ਵਿਸ਼ੇਸ਼ ਦੀ ਭਾਸ਼ਾ ਹੁੰਦੀ ਹੈ। ਫਾਹਾ ਲੈ ਲਟਕਾਵੈ ਸੁਚੱਜੇ ਮਾਧਿਅਮਾਂ ਜਿਵੇਂ ਕਿ ਰੰਗ, ਧੁਨੀ ਪੱਧਰ ਆਦਿ ਵਾਂਗ ਇਕ ਵਿਲੱਖਣ ਮਾਧਿਅਮ ਹੈ। ਕਿਉਂਕਿ ਇਸ ਦੁਆਰਾ ਅਸੀਂ ਆਪਣਾ ਰੋਜਮਰਾ ਦਾ ਜੀਵਨ ਜਿਉਂਦੇ ਹਾਂ ।

ਪੰਜਾਬੀ ਵਿਲੱਖਣਤਾ  ਦੀ ਪਹਿਚਾਣ

ਡਾਕਟਰ ਅਤਰ ਸਿੰਘ ਤੇ ਸਾਹਿਤ ਚਿੰਤਨ ਦਾ ਅਗਲਾ ਸਾਲ ਪੰਜਾਬੀ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸਵਾਲ ਨਾਲ ਜੁੜਿਆ ਹੋਇਆ ਹੈ ਭਾਈ ਵੀਰ ਸਿੰਘ ਬਾਰੇ ਉਸ ਦਾ ਇਹ ਨਿਰਨਾ ਹੈ। ਉਸ ਦੀ ਅਧਿਆਤਮਕ ਜਾ ਰਹਸਵਾਦੀ ਕਵਿਤਾ ਵਿੱਚ ਭਾਵਨਾਵਾਂ ਦਾ ਵਹਾਉ ਧੀਮਾ ਅਤੇ ਟਕਰਾਓ ਭਰਿਆ ਹੈ। ਪਰੰਤੂ ਗੁਰੂ ਸਾਹਿਬਾਨਾਂ ਨਾਲ ਸਬੰਧਤ ਪ੍ਰਤੀਕਾਂ ਵਿੱਚ ਇਹ ਸਵਾਲ ਅਤੇ ਆਪ ਮੁਹਾਰਾ ਹੈ। ਮੋਹਨ ਸਿੰਘ ਦੀ ਕਵਿਤਾ ਦੇ ਆਧੁਨਿਕ ਸਰੂਪ ਨੂੰ ਸਵੀਕਾਰ ਕਰਦਾ ਹੋਇਆ ਉਹ ਉਸ ਨੂੰ ਆਧੁਨਿਕਤਾ ਦੇ ਸੰਕਲਪ ਨਾਲ ਜੋੜ ਕੇ ਉਸ ਦੀ ਵਿਲੱਖਣਤਾ ਨੂੰ ਸਵੀਕਾਰ ਕਰਦਾ ਹੈ। ਸ਼ਿਵ ਕੁਮਾਰ ਨੂੰ ਬਹੁ- ਸਿਰਜਕ ਕਲਾਕਾਰ ਦੱਸਦਾ ਹੋਇਆ ਉਸ ਦੀਆਂ ਰਚਨਾਵਾਂ ਵੱਲ ਵੀ ਸੰਕੇਤ ਕਰਦਾ ਹੈ।

1982-85 ਦੌਰਾਨ ਡਾਕਟਰ.ਅਤਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੀ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਚੇਅਰਮੈਨ ਵਜੋਂ ਕਾਰਜ ਕਰਦੇ ਰਹੇ। 1992ਈ. ਵਿੱਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫ਼ੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗੲੇ। ਇਸ ਉਪਰੰਤ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਸੀ।[1]

ਪੁਸਤਕਾਂ

[ਸੋਧੋ]

ਅਤਰ ਸਿੰਘ ਨੇ 1950 ਵਿੱਚ ਆਰੰਭ ਹੋਈ ਉਚੇਰੀ ਸਿੱਖਿਆ (ਐਮ.ਏ.ਪੰਜਾਬੀ) ਗ੍ਰਹਿਣ ਕਰਨ ਉਪਰੰਤ ਆਪਣੀ ਪਹਿਲੀ ਪੁਸਤਕ ਕਾਵਿ ਅਧਿਐਨ (1959) ਵਿੱਚ ਛਪਵਾਈ। ਸਾਹਿਤ ਚਿੰਤਨ ਦੇ ਖੇਤਰ ਵਿੱਚ ਉਨ੍ਹਾਂ ਨੇ ਕਾਵਿ-ਅਧਿਐਨ (1959) ਪੁਸਤਕ ਰਾਹੀ ਪ੍ਰਵੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀਆਂ ਤਿੰਨ ਹੋਰ ਪੁਸਤਕਾਂ- ਦ੍ਰਿਸ਼ਟੀਕੋਣ, ਸਮਦਰਸ਼ਨ ਅਤੇ ਸਾਹਿਤ ਸੰਵੇਦਨਾ ਪਹਿਲੀ ਵਾਰ ਪ੍ਰਕਾਸ਼ਿਤ ਹੋਈਆਂ। ਚੋਣਵੇਂ ਪੰਜਾਬੀ ਇਕਾਂਗੀ(1973), ਬਾਬਾ ਸ਼ੇਖ਼ ਫ਼ਰੀਦ(1973), ਦੁੱਖ ਦਰਿਆਉਂ ਪਾਰ ਦੇ(1975), ਸ਼ੀਹਾਂ ਤਾਂ ਪੱਤਣ ਮੱਲੇ(1983) ਆਦਿ ਡਾ.ਅਤਰ ਸਿੰਘ ਦੇ ਸੰਪਾਦਤ ਗ੍ਰੰਥ ਹਨ।[2] ਇਸ ਤੋਂ ਇਲਾਵਾ ਉਨਾ ਦਾ ਪੀ.ਐਚ.ਡੀ ਦਾ ਖੋਜ ਪ੍ਰਬੰਧ "The Secular Principale in Modern Punjabi Literature(1991)" ਵਿੱਚ ਮੁਕੰਮਲ ਹੋਇਆਂ। ਜੋ 1988 ਵਿੱਚ ਅੰਗਰੇਜੀ ਵਿੱਚ ਕੁਝ ਵਾਧੇ ਘਾਟੇ ਨਾਲ ਕਿਤਾਬੀ ਰੂਪ "Secularization of Modern Punjabi Poetry" ਦੇ ਸਿਰਲੇਖ ਹੇਠ ਛਪਿਆ।

ਕਾਵਿ-ਅਧਿਐਨ(1959)

[ਸੋਧੋ]

ਇਸ ਪੁਸਤਕ ਵਿੱਚ ਡਾਂ ਅਤਰ ਸਿੰਘ ਨੇ ਆਧੁਨਿਕਤਾ ਦੇ ਸੰਕਲਪ ਦੇ ਘੇਰੇ ਨੂੰ ਨਿਸ਼ਚਿਤ ਕਰਨਾ ਅਰੰਭ ਕਰ ਦਿੱਤਾ ਸੀ। ਉਸ ਦੁਆਰਾ ਪ੍ਰਸਤੁਤ ਸਿਧਾਂਤ ਚਿੰਤਾ ਵਿੱਚ ਪਹਿਲੀ ਵਾਰ ਸਪਸ਼ਟ ਨਿਸ਼ਚਿਤ ਤੇ ਨਿੱਖੜਵਾਂ ਮੁਹਾਂਦਰਾ ਹਾਸਲ ਕਰਦੇ ਹਨ। ਪ੍ਰਗਤੀਵਾਦੀ ਅਲੋਚਨਾ ਦੇ ਸਰੂਪ ਨੂੰ ਸਪਸ਼ਟ ਅਤੇ ਪਰਿਭਾਸ਼ਿਤ ਕਰਨ ਵਿੱਚ ਇਸ ਪੁਸਤਕ ਵਿਚਲੇ ਸਿਧਾਂਤ ਚਿੰਤਨ ਨੇ ਮਹੱਤਪੂਰਨ ਭੂਮਿਕਾ ਨਿਭਾਈ ਹੈ। ਇਸ ਪੁਸਤਕ ਦੇ ਸਿਰਜਨ ਕਾਲ ਸਮੇਂ ਪੰਜਾਬੀ ਸਾਹਿਤ ਚਿੰਤਨ ਅਜੇ ਮੁਢਲੀ ਅਵਸਥਾ ਵਿੱਚ ਵਿਚਰ ਰਿਹਾ ਸੀ। ਇਸ ਪੁਸਤਕ ਵਿੱਚ ਕੁਝ ਅੰਦਰ ਵਿਰੋਧ ਵੀ ਨਜਰੀ ਪੈਂਦੇ ਹਨ। ਪ੍ਰੰਤੂ ਸੰਤ ਸਿੰਘ ਸੇਖੋਂ ਨੇ ਇਸ ਪੁਸਤਕ ਦੇ ਆਧਾਰ ਉਪਰ ਡਾ.ਅਤਰ ਸਿੰਘ ਇੱਕ ਪ੍ਰਤਿਭਾਸ਼ਾਲੀ ਉਤਪਾਦਕ ਤੇ ਰਚਨਾਕਾਰ ਆਖਿਆ।

‘ਕਾਵਿ ਅਧਿਐਨ'ਦੇ ਇੱਕ ਲੇਖ ਵਿੱਚ ਉਹ ਆਧੁਨਿਕਤਾ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ:

ਚਿੰਤਨ ਤੇ ਸਾਹਿੱਤ ਕਲਾ ਦੇ ਖੇਤਰ ਵਿੱਚ ਆਧੁਨਿਕਤਾ ਦਾ ਸੰਬੰਧ ਉਸ ਵਿਸ਼ੇਸ਼ ਮਾਨਸਿਕ, ਬੌਧਿਕ ਤੇ ਭਾਵੁਕ ਅਵਸਥਾ ਨਾਲ ਹੈ ਜਿਹੜੀ ਪੱਛਮ ਵਿੱਚ ਸਤਾਰ੍ਹਵੀਂ ਅਠਾਰ੍ਹਵੀਂ ਸਦੀ ਵਿੱਚ ਵਿਗਿਆਨਕ ਸੂਝ-ਬੂਝ ਨਾਲ, ਪ੍ਰਕਿਰਤੀ ਉੱਤੇ ਮਨੁੱਖ ਦੇ ਵਧਦੇ ਅਧਿਕਾਰ ਨਾਲ ਪੈਦਾ ਹੋਈ। ਇਸ ਗੱਲ ਨੇ ਇੱਕ ਪਾਸੇ ਤਾਂ ਮਨੁੱਖ ਤੇ ਪ੍ਰਕਿਰਤੀ ਦੇ ਆਪਸੀ ਸੰਬੰਧਾਂ ਦੀ ਨਵੇਂ ਸਿਰਿਉਂ ਵਿਉਂਤਬੰਦੀ ਦੀ ਅਵੱਸ਼ਕ ਤਾਂ ਪੈਦਾ ਕੀਤੀ ਅਤੇ ਦੂਜੇ ਪਾਸੇ ਪ੍ਰਕਿਰਤੀ ਦੀਆਂ ਸ਼ਕਤੀਆਂ ਦੇ ਨੇਮਾਂ ਨੂੰ ਲੱਭ ਕੇ ਵਰਤਣ ਤੇ ਉਨ੍ਹਾਂ ਦੀ ਵਰਤੋਂ ਨਾਲ ਪ੍ਰਕਿਰਤੀ ਨੂੰ ਬਦਲਣ ਲਈ ਨਿੱਤ ਨਵੀਆਂ ਤੇ ਚੰਗੇਰੀਆਂ ਮਸ਼ੀਨਾਂ ਦੀਆਂ ਕਾਢਾਂ ਕੱਢਣ ਦੀ ਰੁਚੀ ਨੂੰ ਉਤੇਜਿਤ ਕੀਤਾ। (ਕਾਵਿ ਅਧਿਐਨ,24-25)

ਦ੍ਰਿਸ਼ਟੀਕੋਣ

[ਸੋਧੋ]

ਦ੍ਰਿਸ਼ਟੀਕੋਣ ਪੁਸਤਕ ਵਿਚੋਂ ਡਾ.ਅਤਰ ਸਿੰਘ ਸਾਹਿਤ-ਚਿੰਤਨ ਦਾ ਨਵੇਕਲਾ ਮੁਹਾਦਰਾਂ ਉੱਘੜ ਕੇ ਸਾਹਮਣੇ ਆਉਂਦੇ ਹੈ। ਇਹ ਨਿਵੇਕਲਾ ਮੁਹਾਂਦਰਾ ਇਕੋਂ ਵੇਲੇ ਉਸਦੇ ਆਪਣੀ ਚਿੰਤਨ ਨਾਲ ਅਤੇ ਉਸ ਦੇ ਸਮਕਾਲੀ ਪ੍ਰਗਤੀਵਾਦੀ ਚਿੰਤਨ ਨਾਲ ਇੱਕ ਪੂਰਕ ਜਾਂ ਨਿਰੰਤਰਤਾ ਦੇ ਰਿਸ਼ਤੇ ਵਿੱਚ ਵੀ ਬੱਲਾ ਹੈ ਅਤੇ ਨਾਲ ਹੀ ਨਾਲ ਆਪਣਾ ਵੱਖਰਾ ਆਕਾਰ ਵੀ ਗ੍ਰਹਿਣ ਕਰਦਾ ਹੈ। ਇਸ ਪੁਸਤਕ ਦੇ ਪ੍ਰਥਮ ਭਾਗ ਵਿਚੋਂ ਸਾਹਿਤ, ਪ੍ਰਗਤੀਵਾਦੀ ਸਾਹਿਤ ਅਤੇ ਪ੍ਰਗਤੀਵਾਦੀ ਆਲੋਚਨਾ ਆਦਿ ਨੂੰ ਤਾਂ ਸਪਸ਼ਟ ਕਰਦਾ ਹੀ ਹੈ,ਨਾਲ ਹੀ ਨਾਲ ਉਹ ਪਰੰਪਰਾ,ਪਰੰਪਰਾਵਾਦ,ਆਧੁਨਿਕਵਾਦ ਅਤੇ ਆਧੁਨਿਕਵਾਦ ਦੇ ਅਰਥ ਨੂੰ ਘੇਰਿਆ ਹੋਇਆ ਨੂੰ ਵੀ ਨਿਸ਼ਚਿਤ ਕਰਦਾ ਹੈ। ਇਸ ਪੁਸਤਕ ਵਿਚਲੇ ਸਿਧਾਂਤ ਚਿੰਤਨ ਦੀ ਵੱਡੀ ਖ਼ੂਬੀ ਪੰਜਾਬੀ ਚਿੰਤਨ ਨੂੰ ਗੰਭੀਰ ਭਾਂਤ ਦੇ ਗਿਆਨ ਦਾ ਸੰਗਠਨ ਪ੍ਰਦਾਨ ਕਰਨ ਵਿੱਚ ਨਿਹਿਤ ਹੈ।

ਡਾ.ਅਤਰ ਸਿੰਘ ਆਧੁਨਿਕਤਾ ਨੂੰ ਸੰਪੂਰਨ ਵਿਸ਼ਵ-ਦਰਸ਼ਨ ਮੰਨਦਾ ਹੈ। ਉਹ ਲਿਖਦਾ ਹੈ,“ਇਹ ਇੱਕ ਸੰਪੂਰਨ ਦਿ੍ਸ਼ਟੀਕੋਣ ਹੈ। ਜਿਸ ਦਾ ਮੁੱਖ ਲੱਛਣ ਜੀਵਨ ਨੂੰ ਇਸ ਦੀਆਂ ਸਾਰੀਆਂ ਜਟਿਲਤਾਵਾਂ ਅਤੇ ਇਸਦੇ ਸਾਰੇ ਭਾਗਾਂ,ਵਿਭਾਗਾਂ ਦੇ ਬਾਵਜੂਦ ਇਕਾਗਰ ਰੂਪ ਵਿੱਚ ਵੇਖਣ ਦੀ ਪ੍ਰੇਰਣਾ ਦੇਣਾ ਹੈ"। ਇਸ ਦ੍ਰਿਸ਼ਟੀਕੋਣ ਤੋਂ ਆਧੁਨਿਕਤਾ ਦੀਆਂ ਇਨ੍ਹਾਂ ਲੋੜਾਂ ਜਾਂ ਲੱਛਣਾਂ ਦਾ ਜੇ ਅਧਿਐਨ ਕਰੀਏ ਤਾਂ ਪਤਾ ਚਲੇਗਾ ਕਿ ਇਸ ਗੱਲ ਵਿੱਚ ਇਹ ਕਿਵੇਂ ਵੀ ਆਪਣੇ ਆਦਰਸ਼ ਜਾਂ ਆਪਣੇ ਮਨੋਰਥ ਕਾਰਨ ਸਾਡੀ ਪੁਰਾਤਨ ਪਰੰਪਰਾ ਤੋਂ ਜਾਂ ਗੁਰੂ ਨਾਨਕ ਦੇਵ ਜੀ ਦੀ ਤੋਰੀ ਪਰੰਪਰਾ ਤੋਂ ਭਿੰਨ ਨਹੀਂ ਹੈ। ਆਧੁਨਿਕਤਾ ਨੂੰ ਸਹਿਜ ਰੂਪ ਵਿੱਚ ਸਵੀਕਾਰ ਕਾਰਨ ਦਾ ਸੰਦੇਸ਼ ਦਿੰਦਾ ਹੋਇਆ ਉਹ ਲਿਖਦਾ ਹੈ ਕਿ ਸਾਡੇ ਲਈ ਆਧੁਨਿਕਤਾ ਨੂੰ ਅਪਨਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਆਧੁਨਿਕਤਾ ਨੂੰ ਸਵੀਕਾਰ ਕਰਨ ਦਾ ਅਰਥ ਹੈ: ਹੁਣ ਦੀ ਘੜੀ ਨੂੰ ਸਵੀਕਾਰ ਕਰਨਾ,ਸਮੇਂ ਦੇ ਹਾਣ ਦਾ ਹੋਣਾ। 

ਸਮਦਰਸ਼ਨ

[ਸੋਧੋ]

ਇਸ ਪੁਸਤਕ ਵਿਚਲੇ ਸਿਧਾਂਤ-ਚਿੰਤਕ ਵਿੱਚ ਉਹ ਪਰੰਪਰਾ ਅਤੇ ਆਧੁਨਿਕਤਾ ਦੇ ਸੰਕਲਪਾਂ ਨੂੰ ਮੁੜ ਵਿਚਰਣਾ ਆਰੰਭ ਕਰਦਾ ਹੈ। ਪੁਸਤਕ ਦੇ ਪਹਿਲੇ ਮਜਮੂਨ ਵਿੱਚ ਉਹ ਆਪਣੇ ਪਹਿਲੇ ਪ੍ਰਚਾਰੇ ਵਰਤੇ ਸੰਕਲਪਾਂ ਦੇ ਸਿਧਾਂਤਕ ਤੇ ਵਿਹਾਰਕ ਮਹੱਤਵ ਨੂੰ ਕਾਂਟੇ ਹੇਠ ਲੈ ਆਉਂਦਾ ਹੈ। ਸਿਧਾਂਤਕ ਧਰਾਤਲ ਉੱਪਰ ਇਸ ਪੁਸਤਕ ਵਿਚਲੇ ਸਿਧਾਂਤ ਚਿੰਤਕ ਵਿੱਚ ਪ੍ਰਗਤੀਵਾਦੀ ਸਾਹਿਤ ਦੇ ਪ੍ਰਤਿਮਾਨਾਂ ਪ੍ਰਤੀ ਉਸਦੀ ਕਿਨਾਰਕਸ਼ੀ ਜਾਂ ਉਦਾਸੀਨਤਾ ਵੀ ਦਿਖਈ ਦਿੰਦੀ ਹੈ।

‘ਸਮਦਰਸ਼ਨ'ਵਿਚ ਪ੍ਰਕਾਸ਼ਿਤ ਆਪਣੇ ਇੱਕ ਲੇਖ ‘ਪਰੰਪਰਾ ਅਤੇ ਆਧੁਨਿਕਤਾ’ਵਿਚ ਉਹ ਲਿਖਦਾ ਹੈ ਕਿ ਪਰੰਪਰਾ ਦੇ ਜੀਵਿਤ ਰਹਿਣ ਜਾਂ ਖੰਡਿਤ ਹੋ ਜਾਣ ਦਾ ਪ੍ਰਸ਼ਨ ਸਭ ਤੋਂ ਵੱਧ ਆਧੁਨਿਕਤਾ ਦੇ ਪ੍ਰਭਾਵਾਂ ਨੇ ਹੀ ਤੀਖਣਤਾ ਕੀਤਾ ਹੈ। ਪੰਜਾਬੀ ਸਭਿਆਚਾਰ ਦੇ ਪ੍ਰਸੰਗ ਵਿੱਚ ਇੱਕ ਵੱਡੀ ਸਿਫ਼ਤ ਤਬਦੀਲੀ ਉਸ ਸਮੇਂ ਵਾਪਰੀ,ਜਦੋਂ 1849 ਈ.ਵਿਚ ਪੰਜਾਬ ਅੰਗਰੇਜ਼ੀ ਸਾਮਰਾਜ ਦਾ ਇੱਕ ਅੰਗ ਬਣ ਗਿਆ। ਪੰਜਾਬ ਵਿੱਚ ਪੈਦਾ ਹੋਈਆਂ ਆਰਥਿਕ ਸਭਿਆਚਾਰਕ ਫਰੰਟ ਦੀਆਂ ਇਨ੍ਹਾਂ ਨਵੀਆਂ ਵੰਗਾਰਾਂ ਦੇ ਸਿੱਟਿਆਂ ਨੂੰ ਸੂਤਰਬੱਧ ਕਰਦਾ ਹੋਇਆ ਅਤਰ ਸਿੰਘ ਲਿਖਦਾ ਹੈ:
ਸ਼ਹਿਰਾਂ ਦੇ ਵਾਧੇ ਨਾਲ, ਫੌਜ ਵਿੱਚ ਭਰਤੀ ਹੋ ਕੇ ਅਸੰਖ ਲੋਕਾਂ ਦੇ ਪਰਦੇਸ ਭ੍ਰਮਣ ਨਾਲ, ਆਰਥਿਕ ਔਖਿਆਈਆਂ ਕਰਕੇ ਅਨੇਕ ਪਰਿਵਾਰਾਂ ਦੇ ਪਰਦੇਸ-ਵਾਸ ਨਾਲ, ਦੋ ਵੱਡੇ ਵਿਸ਼ਵ-ਯੁੱਧਾਂ ਦੇ ਕ੍ਰਾਂਤੀਕਾਰੀ ਪ੍ਰਭਾਵ ਹੇਠਾਂ, ਨਾਮਧਾਰੀ,ਗ਼ਦਰ, ਅਕਾਲੀ ਅਤੇ ਸੁਤੰਤਰਤਾ ਦੀਆਂ ਲਹਿਰਾਂ ਦੇ ਅਸਰ ਹੇਠਾਂ ਉਹ ਖ਼ਮੀਰ ਪਕਣਾ ਸ਼ੁਰੂ ਹੋਇਆ, ਜਿਸ ਨੇ ਸਾਡੀ ਸਾਰੀ ਸੋਚਣੀ,ਸਾਡੇ ਸਾਰੇ ਵਿਸ਼ਵਾਸਾਂ, ਸਾਡੇ ਸਮੁੱਚੇ ਚਿੰਤਨ ਦੇ ਸੱਚ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਦੇਸ਼ ਦੀ ਵੰਡ ਨੇ ਇਸ ਅਮਲ ਨੂੰ ਹੋਰ ਤਿੱਖਾ ਕਰ ਦਿੱਤਾ। (ਸਮਦਰਸ਼ਨ,74-75)

ਸਾਹਿਤ ਸੰਵੇਦਨਾ

[ਸੋਧੋ]

ਇਸ ਪੁਸਤਕ ਵਿੱਚ ਉਹ ਨਿਰਪੇਖ ਭਾਤ ਦੀ ਸਾਹਿਤ-ਸਾਪੇਖ ਵਿਧੀ ਦਾ ਵੀ ਤਿਆਗ ਕਰ ਦਿੰਦਾ ਹੈ। ਇਸ ਪੁਸਤਕ ਦਾ ਪਹਿਲਾ ਭਾਗ ਆਧੁਨਿਕ ਪੰਜਾਬੀ ਸਾਹਿਤ ਨਾਲ ਸਬੰਧਿਤ ਹੈ। ਆਧੁਨਿਕ ਪੰਜਾਬੀ ਸਾਹਿਤ ਦੀਆਂ ਦੂਸਰੀਆਂ ਵਿਧਾਵਾਂ ਇਸ ਪੁਸਤਕ ਵਿੱਚ ਘੱਟ ਗੋਲਿਆਂ ਜਾਂ ਅਣਗੌਲਿਆਂ ਰਹਿ ਗਈਆਂ ਹਨ। ਪੁਸਤਕ ਵਿਚਲੇ ਕੁਝ ਸੋਲਾਂ ਮਜਮੂਨਾਂ ਵਿਚਲੇ ਨੌ ਮਜਬੂਨ ਆਧੁਨਿਕ ਪੰਜਾਬੀ ਕਵਿਤਾ ਦੇ ਅਧਿਐਨ ਨੂੰ ਸਮਰਪਿਤ ਹਨ। ਇਥੇ ਵੀ ਆਧੁਨਿਕ ਪੰਜਾਬੀ ਕਵੀਆਂ ਅਤੇ ਕਵਿਤਾਂ ਨੂੰ ਉਹ ਮੁੜ ਆਧੁਨਿਕਤਾ ਦੀ ਦ੍ਰਿਸ਼ਟੀ ਤੋਂ ਘੋਖਣਾਂ ਆਰੰਭ ਕਰ ਦਿੰਦਾ ਹੈ। ਆਧਨਿਕਤਾ ਤੋਂ ਇਲਾਵਾ ਉਹ ਇਸ ਪੁਸਤਕ ਵਿਚਲੀ ਅਧਿਐਨ ਵਿਧੀ ਵਿੱਚ ਸਮਾਜਿਕ-ਸੰਸਕ੍ਰਿਤ ਅਤੇ ਇਤਿਹਾਸਕ ਸਰੋਕਾਰ ਨੂੰ ਜੋੜ ਲੈਂਦਾ ਹੈ।

ਆਲੋਚਨਾ

[ਸੋਧੋ]

ਪੰਜਾਬੀ ਅਲੋਚਨਾ ਸਾਹਿਤ ਵਿੱਚ ਡਾ.ਅਤਰ ਸਿੰਘ ਦਾ ਯੋਗਦਾਨ--- ਵੀਹਵੀਂ ਸਦੀ ਅਲੋਚਨਾ ਦਾ ਯੁਗ ਸੀ। ਇਸ ਸਮੇਂ ਡਾ.ਅਤਰ ਸਿੰਘ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਉਸ ਸਮੇਂ ਇਸ ਵਿੱਚ ਦੌ ਰੁਚੀਆਂ ਅਧਿਕ ਪ੍ਰਬਲ ਸਨ। ਜਿਸ ਵਿੱਚ ਇੱਕ ਸੀ ਮਾਰਕਸਵਾਦੀ ਜਿਸ ਨੂੰ ਸੰਤ ਸਿੰਘ ਸੇਖੋਂ ਨਾਲ ਜੋੜਿਆ ਜਾਂਦਾ ਹੈ ਅਤੇ ਦੂਜੀ ਹੈ ਰੂਪਵਾਦੀ ਜਿਸ ਨੂੰ ਡਾ.ਹਰਿਭਜਨ ਸਿੰਘ ਨਾਲ ਜੋੜਿਆ ਜਾਂਦਾ ਹੈ। ਪੰਜਾਬੀ ਗਲਪ ਬਾਰੇ ਡਾ.ਅਤਰ ਸਿੰਘ ਨੇ 1960 ਈ ਤੋਂ ਬਾਅਦ ਲਿਖਣਾ ਸ਼ੁਰੂ ਕੀਤਾ। ਇਹ ਸਮਾਂ ਪ੍ਰਗਤੀਵਾਦੀ ਸਾਹਿਤ,..., ਨੇ ਇੱਕ ਤੋਂ ਜਿਆਦਾ ਨਰੋਇਆਂ ਧਾਰਨਾਵਾਂ ਸਥਾਪਿਤ ਕੀਤੀਆਂ ਸਨ, ਪਰ ਇਤਿਹਾਸਿਕ ਸੀਮਾਵਾਂ ਸਦਕਾ ਅਤੇ ਵਿਅਕਤੀਗਤ ਸਦਕਾ ਇਸ ਧਾਰਾਂ ਵਿੱਚ ਬੜਾ ਕੁਝ ਗ਼ੈਰ ਪ੍ਰਗਤੀਵਾਦੀ ਵੀ ਸ਼ਾਮਿਲ ਹੋ ਗਿਆ ਸੀ। ਜਿਸ ਨੂੰ ਦੂਰ ਕੀਤੇ ਜਾਣ ਦੀ ਜਰੂਰਤ ਸੀ।[3] ਇਹ ਕਾਰਜ 1960 ਈ ਤੋਂ ਬਾਅਦ ਦੇ ਨਵੇਂ ਚਿੰਤਕਾਂ ਨੇ ਸ਼ੰਭਾਲਿਆਂ ਅਤੇ ਆਪਣੇ-ਆਪਣੇ ਹਿੱਤਾ ਅਤੇ ਵਿੱਤ ਮਤਾਬਿਕ ਇਸਨੂੰ ਪੂਰਾ ਕਰਨ ਦੀ ਕੋਸ਼ਿਸ ਕੀਤੀ।

ਡਾ.ਅਤਰ ਸਿੰਘ ਦੀ ਮੁੱਢਲੀ ਅਤੇ ਪਹਿਲੀ ਪਹਿਚਾਣ ਮਾਰਕਸ਼ਵਾਦੀ ਅਤੇ ਪ੍ਰਗਤੀਵਾਦੀ ਚਿੰਤਕ ਦੀ ਬਣੀ। ਉਨ੍ਹਾਂ ਦਾ ਆਲੋਚਨਾਤਮਕ ਢੰਗ ਬੌਧਿਕ ਅਤੇ ਯਥਾਰਥਕ ਸੀ। ਡਾ. ਅਤਰ ਸਿੰਘ ਮੁੱਢਲੇ ਰੂਪ ਵਿੱਚ ਮਾਰਕਸ਼ਵਾਦੀ ਆਲੋਚਨਾ ਦੇ ਪ੍ਰਵਾਹ ਵਿੱਚ ਇੱਕ ਅਜਿਹਾ ਰਸਤਾਖਸਰ ਸਮਸਿਆ ਜਿਸਨੇ ਪੰਜੀਂ ਆਲੋਚਨਾ ਦਾ ਘੇਰਾ ਵਿਸਤਾਰਿਆ ਅਤੇ ਸਿਧਾਂਤਕ ਰੂਪ ਪ੍ਰਦਾਨ ਕੀਤਾ। ਜਸਵੀਰ ਸਿੰਘ ਆਹਲੂਵਾਲੀਆ ਅਨੁਸਾਰ-"ਡਾ.ਅਤਰ ਸਿੰਘ ਨੇ ਜਿਸਦੇ ਨਵੇਂ ਆਲੋਚਕਾ ਵਿੱਚ ਵਿਸ਼ੇਸ਼ ਸਥਾਨ ਹੈ। ਅਜਿਹਾ ਲੋੜੀਦਾ ਦ੍ਰਿਸ਼ਟੀਕੋਣ ਮਾਰਕਸਵਾਦ ਤੋਂ ਗ੍ਰਹਿਣ ਕਰਕੇ ਪ੍ਰਗਤੀਵਾਦੀ ਅਲੋਚਨਾ ਦੇ ਸਕੰਪਲਾਤਮਕ ਘੇਰੇ ਨੂੰ ਵਿਸਤ੍ਰਿਤ ਕਰਕੇ ਇਸਨੂੰ ਇਸਦੀ ਮਕੈਨਿਕੀ ਸੰਦੀਰਣਤਾ ਤੋਂ ਬਚਾਇਆ ਹੈ।

ਅਤਰ ਸਿੰਘ ਦੀ ਅਲੋਚਨਾ ਨੇ ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਸਨੇ ਸਾਹਿਤ ਦੇ ਅੰਤਰੀਵੀਂ ਲੱਛਣ ਤੇ ਆਧਾਰਿਤ ਸੁਤੰਤਰ ਹੋਂਦ ਉਪਰ ਜੋਰ ਦਿੰਦਿਆਂ ਉਸਨੂੰ ਪਰੰਪਰਾ ਦੇ ਪ੍ਰਸੰਗ ਵਿੱਚ ਰੱਖ ਕੇ ਅਧਿਐਨ ਕੀਤਾ। ਉਸਨੇ ਖੁੱਲੇ ਆਮ ਪੱਛਮੀ ਆਲੋਚਨਾ ਵਿਧਿਆ ਦੇ ਆਰੋਪਣ ਦੀ ਵਿਰੋਧਤਾ ਕਰਕੇ ਸਾਹਿਤ ਸ਼ਾਸਤਕ ਨੂੰ ਉਸੇ ਸਾਹਿਤ ਪਰੰਪਰਾ ਵਿੱਚੋਂ ਖੋਜਨ ਤੇ ਬਲ ਦਿੱਤਾ ਹੈ। ਜਿਸ ਤੋਂ ਉਸ ਨੇ ਮਾਨਵਬਾਦੀ ਪਰਿਪੇਖ ਉਤਾਰੇ ਜਾ ਸਕਣ।‘ਸਮਦਰਸ਼ਨ’ ਪੁਸਤਕ ਦਾ ਪਹਿਲਾ ਨਿਬੰਧ ਸਿਰਜਣਾ ਤੇ ਸਮੀਖਿਆ ਇਸੇ ਦ੍ਰਿਸ਼ਟੀ ਤੋਂ ਸਾਹਿਤ ਸਿਧਾਂਤ ਪ੍ਰਤੀ ਨਵੀਂ ਚੇਤਨਾ ਤੇ ਵਿਚਾਰਧਾਰਕ ਆਧਾਰ ਨਾਲ ਸੰਬੰਧਿਤ ਹੈ। ਅਤਰ ਸਿੰਘ ਦੀ ਆਲੋਚਨਾ ਦਾ ਪੰਜਾਬੀ ਅਲੋਚਨਾ ਤੇ ਡੂੰਘਾ ਅਧਿਐਨ ਨਹੀਂ ਕੀਤਾ, ਇਸੇ ਕਰਕੇ ਬਹੁਤਾ ਅਧਿਐਨ ਕਰਨੀ ਸਵੈ ਵਿਰੋਧ ਸਮਝ ਕੇ ਉਸਦੀ ਅੰਦਰਲੀ ਪ੍ਰਕਿਰਤੀ ਨੂੰ ਸਮਝਿਆ ਹੀ ਨਹੀਂ ਗਿਆ। ਪੰਜਾਬੀ ਆਲੋਚਨਾ ਵਿੱਚ ਉਸਦੀ ਆਲੋਚਨਾ ਪ੍ਰਤੀ ਦੋ ਮਤ ਪਾਏ ਜਾਂਦੇ ਹਨ। ਇੱਕ ਮੱਤ ਨਾਲ ਸਬੰਧਿਤ ਉਹ ਵਿਦਵਾਨ ਹਨ ਜਿਹੜੇ ਇਹ ਮੰਨਦੇ ਹਨ ਕਿ ਉਸਨੇ ਸੋਖੋਂ ਆਲੋਚਨਾ ਨੂੰ ਵਿਸਤਾਰਿਆ ਅਤੇ ਪ੍ਰਗਤੀਵਾਦੀ ਆਲੋਚਨਾ ਨੂੰ ਆਗਾਹ ਤੋਰਿਆ। ਇਸ ਵਿੱਚ ਪਰਮਿੰਦਰ ਸਿੰਘ ਦੀਵਾਨਾ ਸਿੰਘ ਅਤੇ ਸੁਰਜੀਤ ਸਿੰਘ ਭੱਟੀ ਦੇ ਨਾਮ ਉਲਖਯੋਗ ਹਨ। ਦੂਸਰੇ ਕਹਿੰਦੇ ਹਨ ਕਿ ਇਸ ਵਿੱਚ ਹਰਿਭਜਨ ਸਿੰਘ, ਤਰਲੋਕ ਸਿੰਘ ਕੰਵਰ, ਸੁਭਿੰਦਰ ਸਿੰਘ, ਆਦਿ ਨਾਮ ਵਰਣਨਯੋਗ ਹਨ।

ਮੁੱਢਲੀਆਂ ਦੋ ਪੁਸਤਕਾਂ ਕਾਵਿ ਅਧਿਐਨ ਅਤੇ ਦ੍ਰਿਸ਼ਟੀਕੋਣ ਵਿੱਚ ਅਤਰ ਸਿੰਘ ਮਾਰਕਸੀ ਦ੍ਰਿਸ਼ਟੀਕੋਣ ਤੋਂ ਸਹਿਤ ਅਧਿਐਨ ਕਰਨ ਨੂੰ ਵਿਚਾਰਧਾਰਕ ਆਧਾਰ ਪ੍ਰਦਾਨ ਕਰਦਾ ਹੈ। ਪਹਿਲੀ ਪੁਸਤਕ ਕਾਵਿ ਅਧਿਐਨ ਵਿੱਚ ਹੀ ਸਾਹਿਤ ਦੀ ਵਸਤੁ ਅਤੇ ਰੂਪ ਦੇ ਦਵੰਦਾਤਮਕ ਨੇਮ ਬਾਰੇ ਮਾਰਕਸੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਚਰਚਾ ਕਰਦਾ ਹੈ। ਉਸਨੇ ਸਾਹਿਤ ਨੂੰ ਖੁਦਮੁਖਤਿਆਰ ਹੋਂਦ ਮੰਨਣ ਤੇ ਬਲ ਦਿੱਤਾ ਅਤੇ ਵਿਗਿਆਨ, ਧਰਮ, ਦਰਸ਼ਨ, ਭਾਸ਼ਾ ਸ਼ਬਦ ਸਮਾਜ, ਸਾਹਿਤ ਦੀ ਪ੍ਰਕ੍ਰਿਤੀ, ਸਾਹਿਤ ਕਲਾ ਦਾ ਦੂਸਰੀਆਂ ਕਲਾਵਾਂ ਨਾਲੋ ਅੰਤਰ ਪ੍ਰਤੀ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਵਿਸ਼ਤਾਰ ਪ੍ਰਸਤੁਤ ਕੀਤਾ ਹੈ। ਇਉਂ ਉਸਦਾ ਮਨੁੱਖ ਦੀ ਮਨੁੱਖ ਵਜੋਂ ਪਛਾਣ ਦਾ ਬੁਨਿਆਦੀ ਸੰਕਲਪ, ਮਾਨਵਾਦੀ ਪਰਿਪੇਖ ਪੰਜਾਬੀ ਆਲੋਚਨਾ ਵਿੱਚ ਨਿਸ਼ਚੇ ਹੀ ਵਿਚਾਰਧਾਰਕ ਵਿਕਾਸ ਦਾ ਸੂਚਕ ਹੈ।

ਕੁਝ ਅਲੋਚਕ ਅਤਰ ਸਿੰਘ ਦੀ ਅਲੋਚਨਾ ਵਿੱਚ ਇੱਕ ਸਵੈ ਵਿਰੋਧ ਵੀ ਦੇਖਦੇ ਹਨ। ਇਸ ਵਿਰੋਧ ਦੇ ਕਾਰਨ ਉਸ ਦੀ ਆਲੋਚਨਾਤਮਕ ਵਿਰਤੀ ਖੰਡਿਤ ਹੋਣ ਦੇ ਪ੍ਰਭਾਵ ਨੂੰ ਦ੍ਰਿਸ਼ਟੀਕੋਣ ਕਰਦੇ ਹਨ। ਇਸੇ ਕਾਰਨ ਉਸ ਦੀ ਵਿਚਾਰਧਾਰਕ ਖੰਡਿਤ ਇੱਕ ਵਿਰੋਧ ਉਤਪੰਨ ਕਰ ਦਿੰਦੀ ਹੈ। ਪਰੰਤੂ ਸਮੇਂ ਕਈ ਆਲੋਚਕਾਂ ਦੀਆਂ ਤੱਥ,ਟਿਪਣੀਆਂ ਹੋਰ ਬਹੁਤ ਕੁਝ ਧੁੰਦਲਾ ਕਰ ਦਿੰਦੀਆਂ ਹਨ। ਉਸਦੀ ਨਿਰਖੇਪ ਮਾਨਵਾਦੀ ਦ੍ਰਿਸ਼ਟੀ ਕਿਸੇ ਵਿਚਾਰ ਜਾਂ ਧਾਰਨਾ ਨੂੰ ਮੁਲਾਂਕਣ ਦੇ ਆਧਾਰ ਉੱਤੇ ਪੂਰੀ ਤਰ੍ਹਾਂ ਨਿਖਾਰਨ ਨਹੀਂ ਦਿੰਦੀ। ਜਦੋਂ ਕਿ ਉਸਦੀ ਮਾਨਵਵਾਦੀ ਦ੍ਰਿਸ਼ਟੀ ਨਿਰਪੇਖ ਨਹੀਂ, ਸਾਪੇਖ ਹੈ। ਅਸਤਿਤਵਾਦੀ ਚਿੰਤਕਾ ਵਾਂਗ ਨਿਰਪੇਖ ਅਸਤਿਤਵ ਦੀ ਧਾਰਨੀ ਹੈ। ਇਹ ਗਲ ਨਿਸ਼ਚਿਤ ਰੂਪ ਵਿੱਚ ਕਹੀ ਜਾ ਸਕਦੀ ਹੈ ਕਿ ਉਸਦੀ ਆਲੋਚਨਾ ਸੰਤ ਸਿੰਘ ਸੇਖੋਂ ਦੁਆਰਾ ਸਥਾਪਿਤ ਪ੍ਰਣਾਲੀ ਨੂੰ ਸ਼ਹਿਜੇ ਹੀ ਇਸਤਾਰਵਾਦੀ ਅਤੇ ਨਵੇਂ ਆਯਾਮ ਦਿੰਦੀ ਹੈ। ਪੰਜਾਬੀ ਆਲੋਚਨਾ ਦੇ ਵਿਚਾਰਧਾਰਕ ਵਿਕਾਸ ਵਿੱਚ ਉਸਦਾ ਯੋਗਦਾਨ ਗਿਣਨਯੋਗ ਹੈ। ਇਸੇ ਤਰਾਂ ਸਤਿੰਦਰ ਸਿੰਘ ਦੇ ਸ਼ਬਦਾ ਵਿੱਚ "ਡਾ.ਅਤਰ ਸਿੰਘ ਨੇ ਪੰਜਾਬੀ ਆਲੋਚਨਾ ਨੂੰ ਵਿਕਸਿਤ ਕਰਨ ਅਤੇ ਸਿਧਾਂਤਕ ਰੂਪ ਦੇਣ ਦੀ ਸਮਰਥਾ ਪ੍ਰਗਟ ਕੀਤੀ।[4]

ਸੂਫ਼ੀ ਕਾਵਿ ਦੀ ਆਲੋਚਨਾ

[ਸੋਧੋ]

ਡਾ.ਅਤਰ ਸਿੰਘ ਨੇ ਸੂਫ਼ੀ ਕਵਿਤਾ ਨੂੰ ਵੀ ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ ਪਰਖਿਆ ਹੈ। ਡਾ.ਅਤਰ ਸਿੰਘ ਅਨੁਸਾਰ- ਫਰੀਦ ਦੇ ਸ਼ਬਦ ਅਤੇ ਸ਼ਾਹ ਹੁਸੈਨ, ਸ਼ਾਹ ਸ਼ਰਫ ਅਤੇ ਬੁੱਲ੍ਹੇ ਸ਼ਾਹ ਦੀਆ ਕਾਫ਼ੀਆਂ, ਪੰਚ ਪਦਿਆ ਆਦਿਕ ਦਾ ਹੀ ਵਿਰਾਸਤ ਰੂਪ ਹਨ। ਡਾ.ਅਤਰ ਸਿੰਘ ਅਨੁਸਾਰ ਸੂਫ਼ੀ ਕਵਿਤਾ ਤੋਲ ਤੁਕਾਂਤ ਦੀਆਂ ਬੰਧਨਾ ਤੋਂ ਮੁਕਤ ਹੈ। ਉਹਨਾਂ ਨੇ ਸੂਫ਼ੀਮਤ ਨੂੰ ਇਤਿਹਾਸਿਕ ਪੱਖ ਤੋਂ ਪੇਸ਼ ਕੀਤਾ ਹੈ। ਫ਼ਰੀਦ ਦੀ ਕਵਿਤਾ ਨੂੰ ਬੋਧਿਕ ਅਤੇ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੀ ਕਵਿਤਾ ਨੂੰ ਸਿਧਾਂਤਕ ਅਤੇ ਨਿਜ੍ਹੀ ਕਿਹਾ ਹੈ।

ਕਿੱਸਾ ਕਾਵਿ ਦੀ ਆਲੋਚਨਾ

[ਸੋਧੋ]

ਡਾ.ਅਤਰ ਸਿੰਘ ਨੇ ਪੰਜਾਬੀ ਕਿੱਸਾ ਕਾਵਿ ਨੂੰ ਇਸਲਾਮੀ ਭਾਰਤੀ ਸੱਭਿਆਚਾਰ ਅਤੇ ਦਾਰਸ਼ਨਿਕ ਸੰਦਰਭ ਵਿੱਚ ਪੇਸ਼ ਕੀਤਾ ਹੈ। ਕਿੱਸਾ ਕਾਵਿ ਦੇ ਖੇਤਰ ਵਿੱਚ ਡਾ.ਅਤਰ ਸਿੰਘ ਵਾਰਿਸ ਨੂੰ ਬੋਧਿਕ ਦ੍ਰਿਸ਼ਟੀਕੋਣ ਤੋਂ ਪਹਿਲਾ ਸਥਾਨ ਦਿੰਦੇ ਹਨ ਅਤੇ ਦੂਸਰੇ ਕਿੱਸਾ ਕਵੀਆ ਨੂੰ ਕਚੇ ਕਹਿੰਦੇ ਹਨ ਕਿਉਂ ਜੋ ਉਹਨਾਂ ਵਿੱਚ ਦੈਵਿਕ ਅਤੇ ਭਾਵੁਕ ਪੱਧਰ ਦਾ ਸੁਮੇਲ ਹੈ। ਡਾ.ਅਤਰ ਸਿੰਘ ਕਿੱਸਾ ਕਾਵਿ ਦੀ ਆਲੋਚਨਾ ਵਿੱਚ ਆਪਣੀ ਟਿਪਣੀ ਨੂੰ ਉਦਾਹਰਣਾਂ ਸਹਿਤ ਠੋਸ ਬਣਾਉਦੇ ਹਨ। ਉਨ੍ਹਾਂ ਦੇ ਮਨ ਉਪਰ ਸਦਾਚਾਰ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਦਾ ਪ੍ਰਭਾਵ ਹੈ। ਉਨ੍ਹਾਂ ਨਾਂ ਦਾ ਰੂਪਵਾਦੀ ਹਨ ਅਤੇ ਨਾ ਹੀ ਸੰਰਚਨਾਵਾਦੀ। ਉਨ੍ਹਾਂ ਦੀ ਪਹੁੰਚ ਸੱਭਿਆਚਾਰ ਹੈ। ਡਾ.ਅਤਰ ਸਿੰਘ ਗੁਰਬਾਣੀ ਅਤੇ ਸੂਫੀ ਕਵਿਤਾ ਨੂੰ ਬੌਧਿਕ ਅਤੇ ਵਿਗਿਆਨਕ ਕਸਵੱਟੀ ਤੇ ਪਰਖਦੇ ਹਨ। ਆਧੁਨਿਕ ਕਵੀ- ਡਾ.ਅਤਰ ਸਿੰਘ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵ ਕੁਮਾਰ ਉਪਰ ਵੱਖਰੇ-ਵੱਖਰੇ ਆਲੋਚਨਾਤਮਕ ਨਿਬੰਧਾਂ ਦੁਆਰਾ ਉਨ੍ਹਾਂ ਦੀਆਂ ਰਚਨਾਵਾਂ ਨੂੰ ਨਵੇਂ ਸਿਰਿਉਂ ਪੇਸ਼ ਕਰਦੇ ਰਨ। ਜਿਸ ਤਰ੍ਹਾਂ ਡਾ.ਅਤਰ ਸਿੰਘ ਦਾ ਦ੍ਰਿਸ਼ਟੀਕੋਣ ਬਾਣੀ ਸੂਫ਼ੀ ਕਾਵਿ ਅਤੇ ਕਿੱਸਾ ਕਾਵਿ ਦੀ ਸਮੀਖਿਆ ਵਿੱਚ ਬੌਧਿਕ ਹੈ, ਇਸੇ ਤਰ੍ਹਾਂ ਆਧੁਨਿਕ ਕਵੀਆਂ ਦੀ ਪਰਖ ਪੜਚੋਲ ਵਿੱਚ ਵੀ ਉਨ੍ਹਾਂ ਦਾ ਬੌਧਿਕ ਦ੍ਰਿਸ਼ਟੀਕੋਣ ਸਥਿਰ ਹੈ। ਡਾ.ਅਤਰ ਸਿੰਘ ਦੀ ਆਲੋਚਨਾ ਕੇਵਲ ਕਵਿਤਾ ਤੀਕ ਹੀ ਨਹੀਂ ਸਗੋਂ ਉਨ੍ਹਾਂ ਨੇ ਨਿੱਕੀ ਕਹਾਣੀ ਅਤੇ ਨਾਟਕ ਦਾ ਮੁਲਾਂਕਣ ਵੀ ਪੇਸ਼ ਕੀਤਾ ਹੈ।

ਸਾਹਿੱਤ ਦੀ ਪ੍ਰਕਿਰਤੀ ਅਤੇ ਆਲੋਚਨਾ ਦਾ ਕਰਤੱਵ

[ਸੋਧੋ]

ਡਾ.ਅਤਰ ਸਿੰਘ ਸਮੇਂ-ਸਮੇਂ ਸਾਹਿੱਤ ਦੀ ਪ੍ਰਕਿਰਤੀ ਬਾਰੇ ਵੀ ਵਿਚਾਰ-ਚਰਚਾ ਕਰਦਾ ਰਿਹਾ ਹੈ। ਸਭ ਤੋਂ ਪਹਿਲਾਂ ਉਹ ਇਸ ਪ੍ਰਸ਼ਨ ਦੇ ਰੂਬਰੂ ਹੁੰਦਾ ਹੈ ਕਿ ਕਿਸੇ ਸਾਹਿਤਿਕ ਅਤੇ ਅਣਸਾਹਿਤਿਕ ਲਿਖਤ ਵਿੱਚ ਨਖੇੜਾ ਕਰਨ ਦੇ ਕਿਹੜੇ-ਕਿਹੜੇ ਆਧਾਰ ਹਨ। ਉਸ ਅਨੁਸਾਰ ਕਿਸੇ ਰਚਨਾ ਦੇ ਪ੍ਰਗਤੀਵਾਦੀ, ਪ੍ਰਯੋਗਵਾਦੀ ਜਾਂ ਆਧੁਨਿਕ ਹੋਣ ਤੋਂ ਪਹਿਲਾਂ ਉਸਦੀ ਸਾਹਿਤਿਕਤਾ ਸਿਧ ਹੋਣੀ ਜ਼ਰੂਰੀ ਹੈ। ਸਾਹਿੱਤ ਰਚਨਾ ਦਾ ਮਾਧਿਅਮ ਭਾਸ਼ਾ ਹੈ। ਸਾਧਾਰਣ ਭਾਸ਼ਾ, ਜਿਹੜੀ ਕਿ ਕਿਸੇ ਵਿਸ਼ੇਸ਼ ਸਮਾਜ ਜਾਂ ਜਾਤੀ ਦੇ ਲੋਕ ਆਪਣੇ ਰੋਜ਼- ਮਰ੍ਹਾ ਦੇ ਕਾਰਜਾਂ ਦੇ ਨਿਪਟਾਰੇ ਲਈ ਵਰਤਦੇ ਹਨ ਅਤੇ ਸਾਹਿਤਿਕ ਭਾਸ਼ਾ ਜਿਹੜੀ ਸਾਹਿੱਤ ਦੇ ਵੱਖ-ਵੱਖ ਰੂਪਾਂ ਦੇ ਪ੍ਰਗਟਾਵੇ ਲਈ ਵਰਤੀ ਜਾਂਦੀ ਹੈ- ਭਾਸ਼ਾ ਦੇ ਇਹ ਦੋਵੇਂ ਰੂਪ ਇਕ ਜੀਵੰਤ ਤਣਾਉ ਵਿੱਚ ਬਝੇ ਰਹਿੰਦੇ ਹਨ। ਸਾਹਿੱਤ ਦਾ ਮਾਧਿਅਮ ਭਾਸ਼ਾ ਹੋਣ ਦੀ ਸੂਰਤ ਵਿੱਚ ਇਹ ਜ਼ਰੂਰੀ ਹੈ ਕਿ ਕਿਸੇ ਰਚਨਾ ਦੀ ਸਾਹਿਤਿਕਤਾ ਦਾ ਨਿਰਣਾ ਕਰਨ ਲਈ ਉਸ ਵਿੱਚ ਵਰਤੀ ਗਈ ਭਾਸ਼ਾ ਦਾ ਮੁਲਾਂਕਣ ਕੀਤਾ ਜਾਵੇ। ਕਿਸੇ ਵੀ ਸਾਹਿਤਿਕ ਰਚਨਾ ਵਿਚਲਾ ਮਾਨਵ, ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਬਲਕਿ ਉਹ ਪੂਰੀ ਮਾਨਵਤਾ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਸਮਾਜਿਕ- ਸਭਿਆਚਾਰਕ ਸ਼ਖਸ਼ ਹੁੰਦਾ ਹੈ। ਭਾਸ਼ਾ ਦੇ ਸਮਾਜਿਕ ਅਤੇ ਸਭਿਆਚਾਰਕ ਪ੍ਰਸੰਗਾਂ ਦੁਆਰਾ ਇਸ ਵਿਅਕਤੀ ਵਿਸ਼ੇਸ਼ ਮਾਨਵ ਦੇ ਸਭਿਆਚਾਰਕ ਸੰਦਰਭ ਅਤੇ ਉਸਦੀ ਮਾਨਵਤਾ ਵਿਚਕਾਰ ਇੱਕ ਅਰਥ-ਤਰੰਗ ਨਿਰੰਤਰ ਚਲਦੀ ਰਹਿੰਦੀ ਹੈ।[5]

ਪੰਜਾਬੀ ਸਾਹਿੱਤ ਵਿੱਚ ਜਿਤਨੀਆਂ ਵੀ ਲਹਿਰਾਂ ਪੈਦਾ ਹੋਈਆਂ ਹਨ ਜਾਂ ਜਿਤਨੇ ਵੀ ਸਾਹਿੱਤ ਸਿਧਾਂਤ ਅਪਣਾਏ ਜਾਂਦੇ ਰਹੇ ਹਨ, ਉਨ੍ਹਾਂ ਵਿੱਚ ਸਾਹਿੱਤ ਦੁਆਰਾ ਪ੍ਰਗਟ ਕੀਤੇ ਗਏ ਸੰਦੇਸ਼(ਉਪਦੇਸ਼) ਅਤੇ ਇਸਦੀ ਵਿਆਖਿਆ ਉਪਰ ਹੀ ਬਲ ਦਿੱਤਾ ਜਾਂਦਾ ਰਿਹਾ ਹੈ। ਇਸ ਦਿ੍ਸ਼ਟੀਕੋਣ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਸਾਹਿੱਤ ਰਚਨਾ ਦੀ ਨਿੱਗਰ ਹੋਂਦ ਨੂੰ ਅੱਖੋਂ ਪਰੋਖੇ ਕਰਕੇ ਸਾਹਿੱਤਕਾਰ ਦੇ ਮਨੋਰਥ ਜਾਂ ਸੰਦੇਸ਼ ਉਪਰ ਧਿਆਨ ਜੋੜਿਆ ਜਾਵੇ। ਰਚਨਾ ਦੇ ਪ੍ਰਾਣਵਾਨ ਅਸਤਿਤਵ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਗਿਆ। ਇਸ ਦੇ ਪ੍ਰਾਣਵਾਨ ਅਸਤਿਤਵ ਨੂੰ ਸਵੀਕਾਰ ਕਰਨ ਦਾ ਅਰਥ ਹੈ, ਇਸ ਦੀ ਅਦੁੱਤੀ ਹੋਂਦ ਨੂੰ ਸਥਾਪਿਤ ਕਰਨ ਦਾ ਪ੍ਰਯਾਸ ਕਰਨਾ। ਕਿਸੇ ਵੀ ਸਾਹਿੱਤ ਰਚਨਾ ਦੀ ਅਦੁੱਤੀ ਹੋਂਦ ਦੀ ਚੇਤਨਾ ਦਾ ਪਹਿਲਾ ਚਰਣ ਉਸਦੇ ਜਟਿਲ ਸ਼ਾਬਦਿਕ ਢਾਂਚੇ ਦੀ ਪਹਿਚਾਣ ਕਰਨੀ ਹੈ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਡਾ.ਅਤਰ ਸਿੰਘ ਸ਼ੇਖ਼ ਫ਼ਰੀਦ ਜੀ ਦੇ ਨਿਮਨ-ਅੰਕਿਤ ਸਲੋਕ ਦਾ ਭਾਸ਼ਾਈ ਅਧਿਐਨ ਕਰਦਾ ਹੈ: 
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ।।
ਚਾਰੇ ਕੁੰਡਾਂ ਢੂਢੀਆਂ ਰਹਣੁ ਕਿਥਾਉ ਨਾਹਿ।।

ਪਾਕਿਸਤਾਨੀ ਪੰਜਾਬੀ ਸਾਹਿੱਤ

[ਸੋਧੋ]

ਡਾ.ਅਤਰ ਸਿੰਘ ਦੇ ਸਾਹਿੱਤ-ਚਿੰਤਨ ਦਾ ਇੱਕ ਹੋਰ ਪਾਸਾਰ ਪਾਕਿਸਤਾਨੀ ਸਾਹਿੱਤ ਨਾਲ ਸੰਬੰਧਿਤ ਉਸ ਦੀਆਂ ਆਲੋਚਨਾਤਮਕ ਲਿਖਤਾਂ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਉਸ ਨੇ ਅਫ਼ਜ਼ਲ ਅਹਿਸਨ ਰੰਧਾਵਾ (ਕਹਾਣੀ ਸੰਗ੍ਰਹਿ:ਰੰਨ, ਤਲਵਾਰ ਤੇ ਘੋੜਾ), ਪਾਕਿਸਤਾਨੀ ਪੰਜਾਬੀ ਕਵਿਤਾ (ਦੁੱਖ ਦਰਿਆਓਂ ਪਾਰ ਦੇ),ਨਜਮ ਹੁਸੈਨ ਸੱਯਦ (ਸੇਧਾਂ), ਫ਼ਖ਼ਰ ਜ਼ਮਾਂ(ਸੱਤ ਗਵਾਚੇ ਲੋਕ) ਅਤੇ ਪਾਕਿਸਤਾਨੀ ਪੰਜਾਬੀ ਨਾਟਕ (ਸ਼ੀਹਾਂ ਤਾਂ ਪੱਤਣ ਮੱਲੇ) ਬਾਰੇ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ ਹਨ। ਉਸ ਦਾ ਵਿਚਾਰ ਹੈ ਕਿ ਪਾਕਿਸਤਾਨ ਦੇ ਵਜੂਦ ਵਿੱਚ ਆਉਂਣ ਤੋਂ ਪਿੱਛੋਂ ਵੱਡਾ ਪ੍ਰਸ਼ਨ, ਜਿਸ ਨੇ ਪਾਕਿਸਤਾਨੀ ਪੰਜਾਬੀ ਸਾਹਿਤਕਾਰਾਂ ਦਾ ਧਿਆਨ ਖਿੱਚਿਆ, ਉਹ ਸੀ ਪਾਕਿਸਤਾਨੀ ਕੌਮੀਅਤ ਦੀ ਪਛਾਣ ਅਤੇ ਇਸਦੇ ਅੰਤਰਗਤ ਖੇਤਰੀ ਕੌਮੀਅਤਾਂ ਦਾ ਸਥਾਨ। ਇਸ ਸੰਕਟ ਨੂੰ ਪਾਕਿਸਤਾਨੀ ਵਿਦਵਾਨਾਂ ਨੇ ‘ਜੜ੍ਹਾਂ ਦੀ ਤਲਾਸ਼’ ਦਾ ਨਾਮ ਦਿੱਤਾ ਹੈ। (ਸਾਹਿੱਤ ਸੰਵੇਦਨਾ,219) ਆਪਣੇ ਇੱਕ ਹੋਰ ਲੇਖ ਵਿੱਚ ਉਹ ਪਾਕਿਸਤਾਨੀ ਪੰਜਾਬੀ ਕਵਿਤਾ ਦਾ ਸਾਡੀ ਕਵਿਤਾ ਤੋਂ ਵਖਰੇਵਾਂ ਕਰਦਾ ਹੋਇਆ ਲਿਖਦਾ ਹੈ:

ਜਿਨ੍ਹਾਂ ਕਾਰਨਾਂ ਕਰਕੇ ਪਾਕਿਸਤਾਨ ਦੀ ਪੰਜਾਬੀ ਕਵਿਤਾ ਸਾਡੀ ਕਵਿਤਾ ਤੋਂ ਭਿੰਨ ਨਜ਼ਰ ਆਉਂਦੀ ਹੈ ਉਹ ਹਨ: ਪਾਕਿਸਤਾਨੀ ਪੰਜਾਬੀ ਕਵਿਤਾ ਦਾ ਇਸਲਾਮੀ ਸਾਂਸਕ੍ਰਿਤਿਕ ਪਿਛੋਕੜ, ਪੰਜਾਬੀ ਕਵਿਤਾ ਦੀ ਅਜੋਕੀ ਲਹਿਰ ਦਾ ਉਰਦੂ ਕਵਿਤਾ ਦੀ ਧਾਰਾ ਨਾਲ ਨੇੜਲਾ ਸੰਬੰਧ ਅਤੇ ਪਾਕਿਸਤਾਨ ਦੀ ਅੰਦਰਲੀ ਰਾਜਨੀਤਕ ਪ੍ਰਸਥਿਤੀ ਦਾ ਕਵਿਤਾ ਅਤੇ ਸਾਹਿਤ ਉਤੇ ਪ੍ਰਭਾਵ। ਪਰ ਇਨ੍ਹਾਂ ਵਖਰੇਵਿਆਂ ਦੇ ਹੀ ਕਾਰਨ ਪਾਕਿਸਤਾਨ ਦੀ ਪੰਜਾਬੀ ਕਵਿਤਾ ਸਾਡੇ ਲਈ ਬਹੁਮੁੱਲੀ ਹੈ। ਸਾਡੇ ਆਪਣੇ ਸਾਹਿਤ ਅਤੇ ਸੱਭਿਆਚਾਰ ਵਿੱਚ ਜਿਹੜੀ ਇਕ-ਰੰਗੀ ਪੈਦਾ ਹੋ ਗਈ ਹੈ। ਉਸ ਦੇ ਪ੍ਰਸੰਗ ਵਿੱਚ ਪਾਕਿਸਤਾਨੀ ਪੰਜਾਬੀ ਕਵਿਤਾ, ਪੰਜਾਬੀ ਬੋਲੀ ਅਤੇ ਕਵਿਤਾ ਦੀ ਇੱਕ ਨਵੀਂ ਸੰਭਾਵਨਾ ਨੂੰ ਉਜਾਗਰ ਕਰਦੀ ਹੈ। (ਸਮਦਰਸ਼ਨ,158)

ਸਾਹਿਤਿਕ ਵਿਲੱਖਣਤਾ ਦੀ ਪਹਿਚਾਣ

[ਸੋਧੋ]

ਡਾ.ਅਤਰ ਸਿੰਘ ਦੇ ਸਾਹਿੱਤ-ਚਿੰਤਨ ਦਾ ਅਗਲਾ ਪਾਸਾਰ ਪੰਜਾਬੀ ਸਾਹਿੱਤਕਾਰਾਂ ਦੀ ਵਿਲੱਖਣਤਾ ਦੇ ਸਵਾਲ ਨਾਲ ਜੁੜਿਆ ਹੋਇਆ ਹੈ। ਭਾਈ ਵੀਰ ਸਿੰਘ ਬਾਰੇ ਉਸਦਾ ਇਹ ਨਿਰਣਾ ਹੈ: ਉਸਦੀ ਅਧਿਆਤਮਕ ਜਾਂ ਰਹੱਸਵਾਦੀ ਕਵਿਤਾ ਵਿੱਚ ਭਾਵਨਾ ਦਾ ਵਹਾਉ ਬੜਾ ਧੀਮਾ ਅਤੇ ਠਹਿਰਾਉ ਭਰਿਆ ਹੈ ਪਰੰਤੂ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਤੀਕਾਂ ਵਿੱਚ ਇਹ ਅੰਸ਼ ਬੜਾ ਪ੍ਰਬਲ ਅਤੇ ਆਪਮੁਹਾਰਾ ਹੈ (ਸਾਹਿਤ ਸੰਵੇਦਨਾ,104) ਮੋਹਨ ਸਿੰਘ ਦੀ ਕਵਿਤਾ ਦੇ ਆਧੁਨਿਕ ਸਰੂਪ ਨੂੰ ਸਵੀਕਾਰ ਕਰਦਾ ਹੋਇਆ ਉਹ ਉਸ ਨੂੰ ਆਧੁਨਿਕਤਾ ਦੇ ਸੰਕਲਪ ਨਾਲ ਜੋੜ ਕੇ ਉਸਦੀ ਵਿਲੱਖਣਤਾ ਨੂੰ ਸਵੀਕਾਰ ਕਰਦਾ ਹੈ।

ਡਾ.ਅਤਰ ਸਿੰਘ ਆਲੋਚਨਾ ਦੇ ਬੁਨਿਆਦੀ ਸਰੋਕਾਰਾਂ ਉਪਰ ਟਿੱਪਣੀ ਕਰਦਾ ਹੋਇਆ,ਡਾ.ਹਰਿਭਜਨ ਸਿੰਘ ਭਾਟੀਆ ਲਿਖਦਾ ਹੈ ਕਿ ਭਾਵੇਂ ਬਹੁਤ ਥਾਵਾਂ ਉਪਰ ਉਹ ਵੀ ਆਪਣੇ ਤੋਂ ਪੂਰਬਲੇ ਆਲੋਚਕਾਂ ਵਾਂਗ ਸਾਧਾਰਣ ਬੁੱਧ ਅਤੇ ਮਿਥਿਕ ਕਥਨਾਂ ਨਾਲ ਹੀ ਡੰਗ ਟਪਾਉਂਦਾ ਹੈ ਪਰੰਤੂ ਇਸ ਗੱਲ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ ਕਿ ਉਸਨੇ ਆਪਣੇ ਪੂਰਬਲੀ ਚਿੰਤਨ ਪਰੰਪਰਾ ਨੂੰ ਪੂਰੀ ਤਰ੍ਹਾਂ ਨਾਲ ਅੰਗੀਕਾਰ ਅਤੇ ਆਤਮਸਾਤ ਕੀਤਾ ਹੋਇਆ ਸੀ। ਇੱਕ ਪਾਸੇ ਪਰੰਪਰਾ ਦਾ ਆਤਮਸਾਤ ਅਤੇ ਦੂਸਰੇ ਪਾਸੇ ਕੁਝ ਨਵਾਂ ਪੇਸ਼ ਕਰਨ ਦੀ ਰੀਝ ਨੂੰ ਉਹ ਅੰਤਰਬੋਧ ਜਾਂ ਆਵੇਸ਼ ਦੀ ਸਹਾਇਤਾ ਨਾਲ ਪੂਰਾ ਕਰਦਾ ਸੀ। ਇਸ ਆਵੇਸ਼ ਜਾਂ ਅੰਤਰਬੋਧ ਦੇ ਆਧਾਰ ਉਪਰ ਹੀ ਸੰਤ ਸਿੰਘ ਸੇਖੋਂ ਨੇ ਉਸਦੀ ਆਲੋਚਨਾ ਨੂੰ‘ਰਚਨਾਤਮਕ ਆਲੋਚਨਾ' (creative criticism) ਦਾ ਨਾਮ ਦੇਣਾ ਵਧੇਰੇ ਉਚਿੱਤ ਸਮਝਿਆ ਸੀ।
ਡਾ.ਅਤਰ ਸਿੰਘ ਨੇ ਆਲੋਚਨਾ ਦੇ ਖੇਤਰ ਵਿੱਚ ਕਦੇ ਵੀ ਨਿੱਠ ਕੇ ਕੰਮ ਨਹੀਂ ਕੀਤਾ। ‘ਕਾਵਿ ਅਧਿਐਨ’ ਅਤੇ ‘ਦ੍ਰਿਸ਼ਟੀਕੋਣ’ ਵਰਗੀਆਂ ਪੁਸਤਕਾਂ ਸੇਖੋਂ ਸਾਹਿਬ ਦੇ ਆਸ਼ੀਰਵਾਦ ਨਾਲ ਪ੍ਰਕਾਸ਼ਿਤ ਹੋ ਗਈਆਂ ਹਨ, ਉਂਜ ਸ.ਜੀਵਨ ਸਿੰਘ ਖ਼ੁਦ ਉਸ ਤੋਂ ਬਹੁਤਾ ਮੁਤਾਸਿਰ ਨਹੀਂ ਸੀ। ਉਹ ਇੱਕ ਪ੍ਰਸਿੱਧ ਵਿਅਕਤੀ ਬਣਨਾ ਚਾਹੁੰਦਾ ਸੀ, ਇਸੇ ਕਾਰਨ ਉਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਇਨ੍ਹਾਂ ਵਿੱਚ ਚੱਲ ਰਹੇ ਨਵੇਂ-ਨਵੇਂ ਵਿਭਾਗਾਂ ਨਾਲ ਲੜਦਾ ਰਿਹਾ ਜਿਵੇਂ: ਐਡੀਟਰ ਪੰਜਾਬੀ ਸਾਹਿੱਤ ਅਧਿਐਨ ਵਿਭਾਗ, ਕੋਸ਼ਕਾਰੀ ਵਿਭਾਗ, ਸ਼ੇਖ਼ ਬਾਬਾ ਫ਼ਰੀਦ ਚੇਅਰ ਇਤਿਆਦਿ। ਉਹ ਬਹੁਤ ਪ੍ਰਸਿੱਧ ਵਿਅਕਤੀ ਬਣ ਵੀ ਗਿਆ ਪਰ ‘ਵਡਿਆਈ’ ਸ਼ਾਇਦ ਉਸਦੇ ਮੁਕੱਦਰ ਵਿੱਚ ਨਹੀਂ ਸੀ, ਨਾ ਉਸਨੇ ਇਸ ਦੀ ਕਦੇ ਵਿਆਖਿਆ ਹੀ ਕੀਤੀ।

ਅੰਗਰੇਜ਼ੀ ਪੁਸਤਕਾਂ

[ਸੋਧੋ]
 • Secularisation of Modern Punjabi Poetry
 • Secularism and Sikh Faith, Dynamics of Sikh Culture
 • New Percepectiveon Medievel Ind ਢੋian Literature

ਇਨ੍ਹਾਂ ਅੰਗਰੇਜੀ ਪੁਸਤਕਾ ਤੋਂ ਇਲਾਵਾਂ ਉਨ੍ਹਾਂ ਨੇ ਅੰਗਰੇਜੀ ਦੇ ਬਹੁਤ ਸਾਰੇ ਨਿਬੰਧ ਖੋਜ ਪੱਤਰ ਅਤੇ ਮੋਨੋਗ੍ਰਾਫ ਵੀ ਲਿਖੇ।

ਹਵਾਲੇ

[ਸੋਧੋ]

[6]

 • ਅਨੁਵਾਦ ਰਮਨਦੀਪ ਕੌਰ, ਡਾ. ਅਤਰ ਸਿੰਘ, ਸਾਹਿਤ ਚਿੰਤਨ-ਸ਼ਾਸਤਰ
 • ਸੰਪਾਦਕ ਡਾ. ਅਤਰ ਸਿੰਘ, ਪੁੰਨਿਆ
 1. ਸੰਪਾਦਕ ਪ੍ਰੋ.ਜੀਤ ਸਿੰਘ ਜੋਸ਼ੀ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
 2. ਸੰਪਾਦਕ ਪ੍ਰੋ.ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਵਾਰਿਸਾਂ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
 3. ਅਨੁਵਾਦ ਰਮਨਦੀਪ ਕੌਰ, ਡਾ.ਅਤਰ ਸਿੰਘ, ਸਾਹਿਤ ਚਿੰਤਨ-ਸ਼ਾਸਤਰ
 4. ਅਨੁਵਾਦ ਰਮਨਦੀਪ ਕੌਰ,ਡਾ.ਅਤਰ ਸਿੰਘ, ਸਾਹਿਤ ਚਿੰਤਨ-ਸ਼ਾਸਤਰ
 5. ਬ੍ਰਹਮਜਗਦੀਸ਼
 6. ਸਿੰਘ, ਪ੍ਰੋ .ਬ੍ਰਹਮਜਗਦੀਸ਼ (2018). ਪੰਜਾਬੀ ਆਲੋਚਨਾ ਆਰੰਭ, ਵਿਕਾਸ ਤੇ ਪ੍ਰਣਾਲੀਆਂ. ਅੰਮ੍ਰਿਤਸਰ: ਵਾਰਿਸ ਸ਼ਾਹ ਫਾਉਂਡੇਸ਼ਨ. pp. 152–161. ISBN 978-81-7856-313-8.