ਅਤਾਨੁ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Atanu Das
ਨਿੱਜੀ ਜਾਣਕਾਰੀ
ਰਾਸ਼ਟਰੀਅਤਾ Indian
ਜਨਮ (1992-04-05) 5 ਅਪ੍ਰੈਲ 1992 (ਉਮਰ 27)
West Bengal, India
ਖੇਡ
ਖੇਡ Archery

ਅਤਾਨੁ ਦਾਸ (ਜਨਮ 5 ਅਪ੍ਰੈਲ 1992) ਇੱਕ ਭਾਰਤੀ ਤੀਰਅੰਦਾਜ਼ ਹੈ।[1] ਇਸ ਵੇਲੇ ਉਸਨੂੰ ਓਲੰਪਿਕ ਗੋਲਡ ਕੁਐਸਟ ਦਾ ਸਹਿਯੋਗ ਪ੍ਰਾਪਤ ਹੈ, ਜੋ ਕੇ ਇੱਕ ਗੈਰ-ਮੁਨਾਫੇ ਵਾਲੀ ਸੰਸਥਾ ਹੈ। ਜਿਸਦਾ ਕੰਮ ਚੰਗੇ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਭਾਰਤੀ ਖਿਡਾਰੀ ਨੂੰ ਆਪਣਾ ਸਹਿਯੋਗ ਦੇਣਾ ਹੈ।[2] ਉਸ ਨੇ ਰਿਕਰਵ ਪੁਰਸ਼ ਦੇ ਵਿਅਕਤੀਗਤ ਅਤੇ ਟੀਮ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਆਪਣੇ ਅੰਤਰ-ਰਾਸ਼ਟਰੀ ਖੇਡ ਜੀਵਨ ਦੀ ਸੁਰੂਆਤ 2008 ਵਿਚ ਕੀਤੀ[3] ਉਸ ਸੰਸਾਰ ਵਿੱਚ ਮੌਜੂਦਾ ਦਰਜਾ 67 ਹੈ।[4]

ਅਤਾਨੁ ਨੇ ਦੀਪਿਕਾ ਕੁਮਾਰੀ ਦੇ ਨਾਲ ਦੇ ਨਾਲ 2013 ਵਿਸ਼ਵ ਕੱਪ ਮਿਸ਼ਰਿਤ (ਮਿਕਸਡ) ਟੀਮ ਕੰਬੋਡੀਆ ਵਿੱਚ ਆਯੋਜਿਤ ਮੁਕਾਬਲੇ ਵਿਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤਿਆ। ਅਤਾਨੁ ਇਸ ਵੇਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਕੋਲਕਾਤਾ ਵਿਚ ਨੌਕਰੀ ਕਰ ਰਿਹਾ ਹੈ।[5]

ਅਤਾਨੁ ਇੱਕ ਹੋਨਹਾਰ ਭਾਰਤੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਜਿਸਨੇ ਮਿਠਤੁ ਦੀ ਕੋਚਿੰਗ ਹੇਠ 14 ਸਾਲ ਦੀ ਉਮਰ 'ਤੇ ਤੀਰਅੰਦਾਜ਼ੀ ਸ਼ੁਰੂ ਕੀਤੀ। 2008 ਵਿੱਚ ਅਤਾਨੁ ਟਾਟਾ ਤੀਰਅੰਦਾਜ਼ੀ ਅਕੈਡਮੀ ਵਿੱਚ ਕੋਰੀਆਈ ਕੋਚ ਲਿਮ ਚਾਏ ਵੰਗ ਕੋਲੋਂ ਸਿਖਲਾਈ ਪ੍ਰਾਪਤ ਕਰਨ ਲਈ ਚਲੇ ਗਿਆ।

ਖੇਡ ਪ੍ਰਾਪਤੀਆਂ[ਸੋਧੋ]

 • 02 !2nd ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ ਵਿੱਚ ਰਿਕਰਵ ਪੁਰਸ਼ ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਗ ਲਿਆ[6]
 • 03 !3rd ਰਿਕਰਵ ਪੁਰਸ਼ ਟੀਮ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਸਿੰਗਾਪੁਰ, 2013 ਵਿੱਚ ਰਾਹੁਲ ਬੈਨਰਜੀ ਅਤੇ ਬਿਨੋਦ ਸਵੰਸੀ ਨਾਲ ਖੇਡਿਆ। [7]
 • 03 !3rd ਰਿਕਰਵ ਮਿਕਸਡ ਟੀਮ, ਏਸ਼ੀਅਨ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਵਿੱਚ ਬੋਮਬਾਲਿਆ ਦੇਵੀ ਲੈਸ਼ਰਾਮ ਨਾਲ ਖੇਡਿਆ।[7]
 • 03 !3rd ਰਿਕਰਵ ਪੁਰਸ਼ ਦੇ ਵਿਅਕਤੀਗਤ, ਏਸ਼ੀਆਈ ਤੀਰਅੰਦਾਜ਼ੀ, ਗ੍ਰੈਂਡ ਪਰਿਕਸ, ਥਾਈਲੈਂਡ, 2013 ਖੇਡਣ ਦਾ ਅਵਸਰ।[7]
 • 01 !1st ਰਿਕਰਵ ਮਿਕਸਡ ਟੀਮ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011 ਵਿੱਚ ਰਿਮਿਲ ਬੁਰੁਲੀ ਨਾਲ ਖੇਡਿਆ।[8]
 • 03 !3rd ਬ੍ਰੋਨਜ਼ ਮੈਡਲ ਜੇਤੂ, ਰਿਕਰਵ ਪੁਰਸ਼ ਟੀਮ,ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8]
 • 01 !1st ਰਿਕਰਵ ਪੁਰਸ਼ ਦੇ ਵਿਅਕਤੀਗਤ, ਤੀਜੀਆਂ ਏਸ਼ੀਆਈ ਗ੍ਰੈਂਡ ਪਰਿਕਸ, ਢਾਕਾ, ਬੰਗਲਾਦੇਸ਼, 2011।[8][9]
 • 01 !1st ਰਿਕਰਵ ਪੁਰਸ਼ ਟੀਮ, 34ਵੀਆਂ ਨੈਸ਼ਨਲ ਖੇਡਾਂ, ਜਮਸ਼ੇਦਪੁਰ, ਭਾਰਤ 2011 ਵਿੱਚ ਖੇਡਣ ਦਾ ਮੌਕਾ ਮਿਲਿਆ। [10]
 • 03 !3rd ਰਿਕਰਵ ਪੁਰਸ਼ ਟੀਮ, 31ਵੀਆਂ ਸਹਾਰਾ ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲੇ, ਵਿਜੇਵਾੜਾ, ਭਾਰਤ 2011 ਵਿੱਚ ਭਾਗ ਲਿਆ। 
 • 02 !2nd ਰਿਕਰਵ ਜੂਨੀਅਰ ਪੁਰਸ਼ ਟੀਮ ਪੁਰਸ਼, ਯੂਥ ਵਿਸ਼ਵ ਜੇਤੂ,  ਸਵੀਡਨ, 2011 ਵਿੱਚ ਭਾਗ ਲਿਆ।[8]
 • 01 !1st ਰਿਕਰਵ ਮਰਦ ਟੀਮ, 33ਵੀਆਂ ਜੂਨੀਅਰ ਨੈਸ਼ਨਲ ਤੀਰਅੰਦਾਜ਼ੀ ਮੁਕਾਬਲਿਆਂ, ਨਵੀਂ ਦਿੱਲੀ, ਭਾਰਤ 2010 ਵਿੱਚ ਭਾਗ ਲਿਆ।

ਹਵਾਲੇ[ਸੋਧੋ]