ਅਤਿਸੂਖਮ ਕਣ
ਅਤਿਸੂਖਮ ਕਣ ਉਹ ਪਦਾਰਥ ਹੁੰਦੇ ਹਨ ਜੋ ਕਿ ਬਹੁਤ ਹੀ ਮਾਮੂਲੀ ਮਾਤਰਾ ਵਿੱਚ ਪਾਏ ਜਾਂਦੇ ਹਨ| ਇਹ ਭੌਤਿਕ, ਰਸਾਇਣਕ,ਜੈਵਿਕ ਮੂਲ ਦੇ ਠੋਸ,ਗੈਸ ਜਾਂ ਤਰਲ ਹੋ ਸਕਦੇ ਹਨ| ਇਹ ਕਾਰਬੋਨਿਕ ਅਤੇ ਏਕਾਰਬੋਨਿਕ ਸੂਖਮ ਜੀਵੀ ਕਣ ਹੁੰਦੇ ਹਨ, ਜੋ ਕਿ ਇੱਕ ਜੀਵ ਅਤੇ ਬਨਸਪਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ| ਇਸ ਕਣ ਦੋਸ਼ੀ ਦੀ ਅਪਰਾਧ ਵਿੱਚ ਭਾਗੀਦਾਰੀ ਨੂੰ ਸਥਾਪਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ| ਇਨ੍ਹਾਂ ਕਣਾਂ ਦੇ ਆਧਾਰ ' ਤੇ ਅਪਰਾਧ ਦੀ ਥਾਂ ਅਤੇ ਅਪਰਾਧੀ ਦੇ ਕਾਰਜਸਥਲ ਦਾ ਵਾਤਾਵਰਣ, ਵਨਸਪਤੀ, ਜੀਵ ਜੰਤੂਆਂ ਅਤੇ ਭੂਗੋਲਿਕ ਬਨਾਵਟ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ| ਅਤਿਸੂਖਮ ਕਣ ਕਿਸੇ ਵੀ ਜੀਵ ਅਤੇ ਪੰਛੀ ਦੇ ਖੰਭ,ਵਾਲ,ਚਮੜੀ,ਹੱਡੀ,ਮਾਸ,ਖੂਨ ਦੇ ਅਤਿਸੂਖਮ ਹੋ ਸਕਦਾ ਹੈ| ਇਸ ਨੂੰ ਕਿਸੇ ਵੀ ਉਦਯੋਗਿਕ ਧੋਤੀ ਦਾ ਕਣ ਹੋ ਸਕਦਾ ਹੈ|ਮਿੱਟੀ, ਕਾਗਜ਼,ਗਲਾਸ ਆਦਿ ਦੇ ਸੂਖਮ ਕਣਾਂ ਨੂੰ ਵੀ ਅਤਿਸੂਖਮ ਕਣ ਕਿਹਾ ਜਾਂਦਾ ਹੈ| ਇਹ ਕਣ ਕਿਸੇ ਵੀ ਅਪਰਾਧੀ ਦੇ ਕੱਪੜੇ,ਵਾਲ,ਜੁੱਤਿਆਂ,ਨਹੁੰਆਂ,ਹੱਥਾਂ ਜਾਂ ਪੈਰਾਂ 'ਤੇ ਪਾਏ ਜਾ ਸਕਦੇ ਹਨ| ਅਤਿਸੂਖਮ ਕਣ ਦੇ ਪਾਏ ਜਾਂ ਦੀ ਸੰਭਾਵਨਾ ਸਭ ਤੋਂ ਵਧ ਅਪਰਾਧ ਵਾਲੀ ਥਾਂ ਤੇ ਹੀ ਹੁੰਦੀ ਹੈ| ਕਿਸੇ ਵੀ ਅਪਰਾਧ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ ਜਿਵੇਂ ਚਾਕੂ, ਡਾਂਗ, ਅਸਲਾ ਆਦਿ ਤੇ ਲਹੂ, ਚਮੜੀ,ਵਾਲ ਵਰਗੇ ਤਿਸੂਖਮ ਕਣ ਮਿਲਦੇ ਹਨ| ਅਤਿਸੂਖਮ ਕਣ ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦੇ ਹਨ| ਆਕਾਰ ਵਿੱਚ ਛੋਟਾ ਹੋਣ ਕਾਰਨ ਇਸ ਕਣ ਮੌਕਾ-ਏ-ਵਾਰਦਾਤ 'ਤੇ ਬਿਨਾ ਨਸ਼ਟ ਹੋਏ ਪਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਅਪਰਾਧੀ ਦਾ ਪਤਾ ਲਾਇਆ ਜਾ ਸਕਦਾ ਹੈ| ਅਤਿਸੂਖਮ ਕਣ ਦਾ ਪ੍ਰੀਖਣ ਕਰਕੇ ਅਪਰਾਧ ਦਾ ਤਰੀਕਾ ਵੀ ਖੋਜਿਆ ਜਾ ਸਕਦਾ ਹੈ| ਕਿਸੇ ਵੀ ਦੋਸ਼ੀ ਦੇ ਬਿਆਨ ਦੀ ਪੁਸ਼ਟੀ ਕਰਨ ਵਿੱਚ ਵੀ ਇਨ੍ਹਾਂ ਦੀ ਬਹੁਤ ਭੂਮਿਕਾ ਹੈ|