ਸਮੱਗਰੀ 'ਤੇ ਜਾਓ

ਅਦਮ ਗੋਂਡਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਦਮ ਗੋਂਡਵੀ (ਰਾਮ ਨਾਥ ਸਿੰਘ) ; 22 ਅਕਤੂਬਰ 1947 - 18 ਦਸੰਬਰ 2011)[1][2] ਅੱਟਾ ਪਰਸਪੁਰ, ਗੋਂਡਾ, ਉੱਤਰ ਪ੍ਰਦੇਸ਼ ਤੋਂ ਇੱਕ ਭਾਰਤੀ ਕਵੀ ਸੀ।[3] ਉਸਨੇ ਹਿੰਦੀ ਵਿੱਚ ਕਵਿਤਾ ਲਿਖੀ, ਜੋ ਹਾਸ਼ੀਏ ਵਾਲੀਆਂ ਜਾਤੀਆਂ, ਦਲਿਤਾਂ ਅਤੇ ਗਰੀਬ ਲੋਕਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦੀ ਹੈ। ਉਹ ਇਕ ਗਰੀਬ ਕਿਸਾਨੀ ਪਰਿਵਾਰ ਵਿਚ ਪੈਦਾ ਹੋਇਆ, ਭਾਵੇਂ ਉਸ ਕੋਲ ਕਾਫ਼ੀ ਖੇਤੀ ਵਾਲੀ ਜ਼ਮੀਨ ਸੀ। ਗੋਂਡਵੀ ਦੀ ਕਵਿਤਾ ਆਪਣੀਆਂ ਸਮਾਜਿਕ ਟਿੱਪਣੀਆਂ, ਭ੍ਰਿਸ਼ਟ ਸਿਆਸਤਦਾਨਾਂ ਪ੍ਰਤੀ ਨਫ਼ਰਤ ਅਤੇ ਇਨਕਲਾਬੀ ਵਿਚਾਰਾਂ ਲਈ ਜਾਣੀ ਜਾਂਦੀ ਸੀ।

1998 ਵਿਚ, ਮੱਧ ਪ੍ਰਦੇਸ਼ ਸਰਕਾਰ ਨੇ ਉਸ ਨੂੰ ਦੁਸ਼ਯੰਤ ਕੁਮਾਰ ਐਵਾਰਡ ਨਾਲ ਸਨਮਾਨਤ ਕੀਤਾ।[1] 2001 ਵਿੱਚ, ਉਸਨੂੰ ਸ਼ਹੀਦ ਸ਼ੋਭਾ ਸੰਸਥਾ ਦੁਆਰਾ ਅਵਧੀ / ਹਿੰਦੀ ਵਿੱਚ ਪਾਏ ਯੋਗਦਾਨ ਲਈ ਮਾਟੀ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। [4]

ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਲਖਨਊ ਵਿਖੇ 18 ਦਸੰਬਰ, 2011 ਨੂੰ ਪੇਟ ਦੀਆਂ ਬਿਮਾਰੀਆਂ ਕਾਰਨ ਗੋਂਡਵੀ ਦੀ ਮੌਤ ਹੋ ਗਈ। [2] [3]

ਉਸਦੇ ਕਾਵਿ ਸੰਗ੍ਰਹਿ ਧਰਤੀ ਕੀ ਸਤਹ ਪਾਰ ਅਤੇ ਸਾਮੇ ਸੇ ਮੁਥਭੇੜੇ (ਸਮੇਂ ਦੇ ਨਾਲ਼ ਮੁਠਭੇੜ) ਕਾਫ਼ੀ ਮਸ਼ਹੂਰ ਹਨ। [1] [3]

ਉਸ ਦੀਆਂ ਕੁਝ ਮਸ਼ਹੂਰ ਕਵਿਤਾਵਾਂ

[ਸੋਧੋ]
  • ਤੁਮਹਾਰੀ ਫਾਈਲੋਂ ਮੇਂ ਗਾਂਵ ਕਾ ਮੌਸਮ ਗੁਲਾਬੀ ਹੈ [5]
  • ਮੈਂ ਚਮਾਰੋਂ ਕੀ ਗ੍ਲੀਓਂ ਮੇਂ ਲੇ ਚਲੂੰਗਾ, ਆਈਏ ਮਹਿਸੂਸ ਕਿਜੀਏ [6]
  • ਕਾਜੂ ਭਉਨੀ ਥਾਲੀ ਮੇ, ਵਿਸਕੀ ਭਰੀ ਗਲਾਸ

ਹਵਾਲੇ

[ਸੋਧੋ]
  1. 1.0 1.1 1.2 "Poet Ram Nath Singh, popularly known as Adam Gondvi passed away in Lucknow". Jagranjosh.com. 2011-01-19. Retrieved 2016-10-22.
  2. 2.0 2.1 "अदम गोंडवीः विद्रोह की रोशनाई से लिखा बेबाक कलाम". aajtak.intoday.in (in ਹਿੰਦੀ). Retrieved 2016-10-22.
  3. 3.0 3.1 3.2 "कुछ इस तरह थी गोंडवी की राजनीति पर कटाक्ष". hindi.oneindia.com. Archived from the original on 3 November 2016. Retrieved 2016-10-22.
  4. "जन-जन के कवि अदम गोंडवी". Dainik Jagran. Retrieved 23 August 2020.
  5. "Hindisamay.com: अदम गोंडवी की कविताएँ :: Poem by Adam Gondvi". hindisamay.com. Retrieved 2016-10-22.
  6. "\'मैं चमारों की गली तक ले चलूंगा आपको\'". aajtak.intoday.in (in ਹਿੰਦੀ). Retrieved 2016-10-22.