ਅਦਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਦਰਕ ਦਾ ਖੇਤ
ਤਾਜ਼ਾ ਅਦਰਕ

ਅਦਰਕ ਦਾ ਅਸਲ ਬਨਸਪਤੀ ਨਾਮ ਜ਼ਿਜੀਬੇਰਓਫਿਫ ਚਿਨਾਲੇ ਰੋਸਕੋ ਹੈ। ਇਸ ਦਾ ਨਾਮ ਅੰਗਰੇਜ਼ੀ ਵਿਚ ‘ਜਿੰਜਰ’(Ginger) ਹੈ ਜਿਸ ਦੀ ਖੇਤੀ ਉਨ੍ਹਾਂ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ ਜਿਨ੍ਹਾਂ ਪਹਾੜਾਂ ਦੀ ਮਿੱਟੀ ਕੰਕਰੀਟ ਵਾਲੀ ਹੁੰਦੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ, ਹਰਿਆਣਾ ਦੇ ਇੱਕੋ ਇਕ ਪਹਾੜੀ ਇਲਾਕੇ ਮੋਰਨੀ ਅਤੇ ਹਿਮਾਚਲ ਦੇ ਕਈ ਹੇਠਲੇ ਛੋਟੇ ਪਹਾੜੀ ਇਲਾਕਿਆਂ ਵਿਚ ਇਸ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ।[1]

ਸੁੰਢ[ਸੋਧੋ]

ਅਦਰਕ ਤੋਂ ਸੁੰਢ ਤਿਆਰ ਕਰਨ ਦਾ ਪੁਰਾਣਾ ਪਾਰੰਪਰਿਕ ਫਾਰਮੂਲਾ ਅੱਜ ਵੀ ਮੋਰਨੀ ਅਤੇ ਹਿਮਾਚਲ ਦੇ ਕਈ ਖੇਤਰਾਂ ਵਿਚ ਚਲ ਰਿਹਾ ਹੈ ਜਿੱਥੇ ਛੋਟੀਆਂ-ਛੋਟੀਆਂ ਇਕਾਈਆਂ ਰਾਹੀਂ ਅਦਰਕ ਨੂੰ ਸੁਕਾ ਕੇ ਉਸ ਤੋਂ ਸੁੰਢ ਤਿਆਰ ਕੀਤੀ ਜਾਂਦੀ ਹੈ। ਗਲੇ ਅਤੇ ਪੇਟ ਦੀਆਂ ਬਿਮਾਰੀਆਂ ਲਈ ਅਦਰਕ ਇਕ ਵਰਦਾਨ ਹੈ।

ਦਵਾਈਆਂ ਵਿਚ ਵਰਤੋਂ[ਸੋਧੋ]

ਅਦਰਕ ਸੁਆਣੀਆਂ ਦੀਆਂ ਰਸੋਈਆਂ ਵਿਚ ਸਿਰਫ ਤੜਕਿਆਂ ਦਾ ਹੀ ਸ਼ਿੰਗਾਰ ਨਹੀਂ ਹੈ ਸਗੋਂ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਹੈ। ਅਦਰਕ, ਆਯੁਰਵੇਦ ਦੀਆਂ 60 ਪ੍ਰਤੀਸ਼ਤ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਅੰਗਰੇਜ਼ੀ ਦਵਾਈਆਂ ਵਿਚ ਵੀ ਸਾਲਟ ਦੇ ਰੂਪ ਵਿਚ ਹੁੰਦੀ ਹੈ। ਖੰਘ, ਦਿਲ ਦੇ ਰੋਗਾਂ, ਬਵਾਸੀਰ, ਪੇਟ ਦੀ ਗੈਸ, ਪੇਟ ਦੀ ਇਨਫੈਕਸ਼ਨ, ਸਾਹ ਦੀਆਂ ਬਿਮਾਰੀਆਂ, ਬਲਗਮ ਪੈਦਾ ਹੋਣ ਦੀ ਬਿਮਾਰੀ, ਜ਼ੁਕਾਮ, ਬੁਖਾਰ ਦੂਰ ਕਰਨ ਲਈ ਅਦਰਕ ਇਕ ਦਵਾਈ ਦੇ ਰੂਪ ਵਿਚ ਵੀ ਲਿਆ ਜਾ ਸਕਦਾ ਹੈ। ਸਰਦੀਆਂ ਵਿੱਚ ਅਦਰਕ ਵਾਲੀ ਚਾਹ ਪੀਣੀ ਲਾਭਦਾਇਕ ਹੁੰਦੀ ਹੈ |

ਹਵਾਲੇ[ਸੋਧੋ]