ਅਦਾਲਤ
ਦਿੱਖ
ਅਦਾਲਤ ਇੱਕ ਟ੍ਰਿਬਿਉਨਲ ਜਾਂ ਨਿਆਂ ਸਭਾ ਹੁੰਦੀ ਹੈ ਜਿਸ ਕੋਲ ਦੋ ਧੜਿਆਂ ਦੇ ਆਪਸੀ ਮਤਭੇਦ ਨੂੰ ਸੁਲਝਾਉਣ ਦੀ ਕਾਨੂੰਨੀ ਸ਼ਕਤੀ ਹੁੰਦੀ ਹੈ। ਇਹ ਨਿਆਂ ਦਾ ਸ਼ਾਸ਼ਨ ਬਣਾਈ ਰੱਖਣ ਲਈ ਸਿਵਲ, ਜੁਰਮ ਅਤੇ ਪ੍ਰਬੰਧਕੀ ਮਾਮਲਿਆਂ ਨੂੰ ਕਾਨੂੰਨ ਅਨੁਸਾਰ ਨਜਿਠਦੀ ਹੈ। ਸਧਾਰਨ ਕਾਨੂੰਨ ਅਤੇ ਸਿਵਲ ਕਾਨੂੰਨ ਵਿੱਚ ਅਦਾਲਤ ਨਿਆਂ ਦਾ ਮੁੱਖ ਸਰੋਤ ਹੁੰਦੀ ਹੈ। ਝਗੜਿਆਂ ਨੂੰ ਸੁਲਝਾਉਂਣਾ ਇਸ ਦਾ ਮੁੱਖ ਕੰਮ ਹੈ ਅਤੇ ਕੋਈ ਵੀ ਪੀੜਤ ਵਿਅਕਤੀ ਆਪਣੀ ਸਮੱਸਿਆ ਅਦਾਲਤ ਅੱਗੇ ਰੱਖ ਸਕਦਾ ਹੈ।