ਅਨਵਰ ਜਲਾਲਪੁਰੀ
ਦਿੱਖ
ਅਨਵਰ ਜਲਾਲਪੁਰੀ (ਜਨਮ 6 ਜੁਲਾਈ 1947 - 2 ਜਨਵਰੀ 2018[1]) ਬਹੁਤ ਹੀ ਪ੍ਰਸਿੱਧ ਉਰਦੂ ਸ਼ਾਇਰ ਸੀ। ਉਹ ਪੇਸ਼ੇ ਵਜੋਂ ਅੰਗਰੇਜ਼ੀ ਦਾ ਲੈਕਚਰਾਰ ਸੀ। ਉਹ 1988 ਤੋਂ 1992 ਤੱਕ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦੇ ਮੈਂਬਰ ਅਤੇ 1994 ਤੋਂ 2000 ਤੱਕ ਉੱਤਰ ਪ੍ਰਦੇਸ਼ ਰਾਜ ਹਜ ਕਮੇਟੀ ਦੇ ਮੈਂਬਰ ਰਹੇ। ਉਹ ਉੱਤਰ ਪ੍ਰਦੇਸ਼ ਉਰਦੂ-ਅਰਬੀ ਫਾਰਸੀ ਬੋਰਡ ਦਾ ਚੇਅਰਮੈਨ ਵੀ ਰਿਹਾ। ਮੈਗਾ ਸੀਰੀਅਲ ‘ਅਕਬਰ ਦ ਗਰੇਟ’ ਦੇ ਸੰਵਾਦ ਅਤੇ ਗੀਤ ਉਸ ਨੇ ਲਿਖੇ।
ਅਨਵਰ ਦਾ ਜਨਮ 6 ਜੁਲਾਈ 1947 ਨੂੰ ਕਸਬਾ ਜਲਾਲਪੁਰ (ਜ਼ਿਲ੍ਹਾ ਅੰਬੇਦਕਰ ਨਗਰ), ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ।
ਰਚਨਾਵਾਂ
[ਸੋਧੋ]- ਖਾਰੇ ਪਾਨੀਓਂ ਕਾ ਸਿਲਸਿਲਾ
- ਖੂਸ਼ਬੂ ਕੀ ਰਿਸ਼ਤੇਦਾਰੀ
- ਜਾਗਤੀ ਆਂਖੇਂ
- ਜਮਾਲੇ-ਮੁਹੰਮਦ
- ਜਰਬੇ-ਲਾਇਲਾਹ
- ਬਾਦਸਤ ਖੁਦਾ
- ਹਰਰਫੇ-ਅਬਜਦ
- ਰੋਸ਼ਨੀ ਕੇ ਸਫੀਰ
- ਅਪਨੀ ਧਰਤੀ ਅਪਨੇ ਲੋਗ
ਉਸਨੇ ਕੁਰਆਨ ਦੇ ਤੀਹਵੇਂ ਪਾਰੇ ਦਾ ਉਰਦੂ ਸ਼ਾਇਰੀ ਵਿੱਚ ਤਰਜੁਮਾ ਅਤੇ ਸ਼ਰੀਮਦ ਭਾਗਵਤ ਗੀਤਾ ਦੇ 700 ਵਿੱਚੋਂ ਹੁਣ ਤੱਕ 350 ਸ਼ਲੋਕਾਂ ਦਾ ਸ਼ਾਇਰੀ ਵਿੱਚ ਤਰਜੁਮਾ ਕੀਤਾ ਹੈ।