ਅਨਾਮਿਕਾ (ਕਵਿਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨਾਮਿਕਾ ਜੈਨ ਅੰਬਰ
Anamika.jpg
ਜਨਮ1961 (ਉਮਰ 59–60)
ਮੁਜ਼ਫਰਪੁਰ, ਬਿਹਾਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ

ਅਨਾਮਿਕਾ (ਜਨਮ 17 ਅਗਸਤ 1961, ਮੁਜ਼ਫਰਪੁਰ, ਬਿਹਾਰ) ਇੱਕ ਪ੍ਰਮੁੱਖ ਸਮਕਾਲੀ ਭਾਰਤੀ ਕਵਿਤਰੀ, ਸਮਾਜ ਸੇਵਿਕਾ ਅਤੇ ਨਾਵਲਕਾਰਾ ਹੈ[1] ਜਿਸਨੇ ਹਿੰਦੀ ਵਿੱਚ, ਅਤੇ ਇੱਕ ਅੰਗਰੇਜ਼ੀ ਆਲੋਚਨਾਤਮਿਕ ਲਿਖਤ ਦੀ ਰਚਨਾ ਕੀਤੀ।

ਇਸਨੇ ਅੱਠ ਕਵਿਤਾ ਦੀਆਂ ਕਿਤਾਬਾਂ, ਪੰਜ ਨਾਵਲਾਂ ਅਤੇ ਚਾਰ ਆਲੋਚਨਾ ਦੀਆਂ ਲਿਖਤਾਂ ਦੀ ਰਚਨਾ ਕੀਤੀ। ਇਸਨੇ, ਕਵਿਤਾ ਲਈ ਭਾਰਤ ਪਦਮ ਭੂਸ਼ਣ ਅਵਾਰਡ (1996), ਗਿਰਿਜਾ ਮਾਥੁਰ ਸਨਮਾਨ (1998), ਸਾਹਿਤੀਆਕਾਰ ਸਨਮਾਨ (1998), ਪਰੰਪਰਾ ਸਨਮਾਨ (2001), ਸਾਹਿਤਿਆਸੇਤੁ ਸਨਮਾਨ (2004) ਅਤੇ ਕੇਦਾਰ ਸਨਮਾਨ (2007) ਕਈ ਅਵਾਰਡ ਜਿੱਤੇ। ਅਨਾਮਿਕਾ ਸਤਿਆਵਤੀ, ਦਿੱਲੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਰੀਡਰ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਅਨਾਮਿਕਾ ਦਾ ਜਨਮ 17 ਅਗਸਤ 1961 ਨੂੰ ਮੁਜ਼ਫਰਪੁਰ, ਬਿਹਾਰ ਵਿੱਚ ਹੋਇਆ। ਇਸਦੇ ਪਿਤਾ ਸ਼ਿਆਮਾਨੰਦਨ ਕਿਸ਼ੋਰ ਇੱਕ ਹਿੰਦੀ ਕਵੀ ਸੀ ਅਤੇ ਇਸਦਾ "ਪਹਿਲਾ ਕਵਿਤਾ ਦਾ ਅਧਿਆਪਿਕ" ਸੀ। ਅਨਾਮਿਕਾ ਨੇ ਪਟਨਾ, ਲਖਨਊ ਅਤੇ ਦਿੱਲੀ ਦੀ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ।

ਪੁਸਤਕ ਸੂਚੀ[ਸੋਧੋ]

ਕਵਿਤਾ[ਸੋਧੋ]

 1. ਗਲਤ ਪਤੇ ਕੀ ਚਿਠੀ
 2. ਬਿਜਾਕਸ਼ਰ
 3. ਅਨੁਸ਼ਟਪ
 4. ਡੂਬ-ਧਾਨ
 5. ਖੁਰਦੁਰੀ ਹਥੇਲੀਆਂ

ਨਾਵਲ[ਸੋਧੋ]

 1. ਦਸ ਦਵਾਰੇ ਕਾ ਪਿੰਜਰਾ
 2. ਤਿਨਕਾ ਤਿਨਕੇ ਪਾਸ

ਆਲੋਚਨਾ[ਸੋਧੋ]

 1. ਪੋਸਟ-ਇਲੀਅਟ ਪੋਇਟਰੀ
 2. ਸਟਰੀਟਵਾ ਕਾ ਮਾਨਚਿਤ੍ਰ

ਅਨੁਵਾਦ[ਸੋਧੋ]

 1. ਨਾਗਮੰਡਲ
 2. ਆਫ਼ਰੋ-ਇੰਗਲਿਸ਼ ਪੋਇਮਸ
 3. ਕੈਹਤੀ ਹੈ ਔਰਤੇਂ

ਹਵਾਲੇ[ਸੋਧੋ]

 1. Sen, Sudeep (November 2010). "Salt". World Literature Today. 

ਬਾਹਰੀ ਕੜੀਆਂ[ਸੋਧੋ]