ਅਨਿਲ ਕਾਕੋਦਕਰ
ਅਨਿਲ ਕਾਕੋਦਕਰ | |
---|---|
ਜਨਮ | ਬਰਵਾਨੀ, ਭਾਰਤ | ਨਵੰਬਰ 11, 1943
ਰਿਹਾਇਸ਼ | ਮੁੰਬਈ, ਭਾਰਤ |
ਕੌਮੀਅਤ | ਭਾਰਤੀ |
ਖੇਤਰ | ਮਕੈਨੀਕਲ ਇੰਜੀਨੀਅਰਿੰਗ |
ਅਦਾਰੇ | ਭਾਰਤ ਦਾ ਪਰਮਾਣੂ ਊਰਜਾ ਕਮਿਸ਼ਨ ਪਰਮਾਣੂ ਊਰਜਾ ਵਿਭਾਗ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਰੱਖਿਆ ਮੰਤਰਾਲਾ |
ਮਸ਼ਹੂਰ ਕਰਨ ਵਾਲੇ ਖੇਤਰ | ਮੁਸਕਰਾਉਂਦਾ ਬੁੱਧ ਪੋਖਰਾਂ-II ਭਾਰਤੀ ਪਰਮਾਣੂ ਪ੍ਰੋਗਰਾਮ |
ਅਹਿਮ ਇਨਾਮ | ਪਦਮ ਸ਼੍ਰੀ (1998) ਪਦਮ ਭੂਸ਼ਣ (1999) ਪਦਮ ਵਿਭੂਸ਼ਣ (2009) |
ਅਲਮਾ ਮਾਤਰ | ਰੁਪਾਰੇਲ ਕਾਲਜ VJTI, ਮੁੰਬਈ ਯੂਨੀਵਰਸਿਟੀ ਨੋਟਿੰਘਮ ਯੂਨੀਵਰਸਿਟੀ |
ਅਨਿਲ ਕਾਕੋਦਕਰ ਇੱਕ ਭਾਰਤੀ ਪਰਮਾਣੂ ਵਿਗਿਆਨੀ ਹਨ। ਨਵੰਬਰ, 2009 ਤੱਕ ਉਹ ਭਾਰਤ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਸਨ। ਇਸ ਦੇ ਪਹਿਲਾਂ ਉਹ 1996 ਤੋਂ 2000 ਤੱਕ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਦੇ ਨਿਰਦੇਸ਼ਕ ਸਨ। ਉਹ ਭਾਰਤੀ ਰਿਜ਼ਰਵ ਬੈਂਕ ਵਿੱਚ ਵੀ ਨਿਰਦੇਸ਼ਕ ਹਨ।
ਮੁੱਢਲੀ ਜ਼ਿੰਦਗੀ[ਸੋਧੋ]
ਕਾਕੋਦਕਰ ਦਾ ਜਨਮ 11 ਨਵੰਬਰ 1943 ਨੂੰ ਬਰਵਾਨੀ ਸ਼ਾਹੀ ਰਿਆਸਤ (ਵਰਤਮਾਨ ਮੱਧ ਪ੍ਰਦੇਸ਼ ਰਾਜ) ਵਿੱਚ ਆਜ਼ਾਦੀ ਘੁਲਾਟੀਏ ਜੋੜੀ, ਕਮਲਾ ਕਾਕੋਦਕਰ ਅਤੇ ਪੁਰੁਸ਼ੋਤਮ ਕਾਕੋਦਕਰ ਦੇ ਘਰ ਹੋਇਆ ਸੀ। ਉਸ ਦੀ ਮੁੱਢਲੀ ਪੜ੍ਹਾਈ ਬਰਵਾਨੀ ਅਤੇ ਖਾਰਕੋਨ ਵਿੱਚ ਹੋਈ ਅਤੇ ਬਾਅਦ ਨੂੰ ਉਹ ਪੋਸਟ-ਮੈਟ੍ਰਿਕ ਪੜ੍ਹਾਈ ਕਰਨ ਲਈ ਮੁੰਬਈ ਚਲਾ ਗਿਆ।