ਅਨੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੰਤ ਦਾ ਅਰਥ ਹੈ ਜਿਸ ਦਾ ਕੋਈ ਅੰਤ ਨਾ ਹੋ ਇਸ ਨੂੰ ∞ ਨਾਲ ਦਰਸਾਇਆ ਜਾਂਦਾ ਹੈ। ਇਹ ਇੱਕ ਗਣਿਤ ਦਾ ਧਾਰਨ ਹੈ ਇੱਕ ਇਹੋ ਜਿਹੀ ਰਾਸ਼ੀ ਜਿਸ ਦੀ ਕੋਈ ਸੀਮਾ ਨਾ ਹੋ ਜਾਂ ਅੰਤ ਨਾ ਹੋ। ਪਹਿਲੇ ਜਮਾਨੇ ਦੇ ਲੋਕ ਇਸ ਬਾਰੇ ਕਈ ਤਰ੍ਹਾਂ ਦੇ ਭਰਮ ਭਲੇਖੇ ਰੱਖਦੇ ਸਨ। ਅਨੰਤ ਦਾ ਅੰਗਰੇਜ਼ੀ ਵਿੱਚ ਸ਼ਬਦ Infinity ਹੈ। ਇਹ ਸ਼ਬਦ ਉਹਨਾਂ ਰਾਸ਼ੀਆਂ ਨੂੰ ਦਰਸਾਉਂਦਾ ਹੈ ਜਿਸ ਦਾ ਮੁੱਲ ਦੀ ਗਣਨਾ ਕਰਨੀ ਔਖੀ ਹੋਵੇ। ਭਾਰਤ ਵਿੱਚ ਸੁਰੀਆ ਪ੍ਰਾਜਨਾਪਤੀ ਗਰੰਥ (c. 3rd–4th ਸਦੀ ਬੀ.ਸੀ.) ਅਨੁਸਾਰ ਸਾਰੇ ਅੰਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇ: ਗਿਣਤ, ਅਣਗਿਣਤ ਅਤੇ ਅਨੰਤ।

  1. ਗਿਣਤ
    1. ਛੋਟੇ ਗਿਣਤ
    2. ਵਿਚਕਾਰਲੇ ਗਿਣਤ ਅਤੇ
    3. ਬਹੁਤ ਵੱਡੇ ਗਿਣਤ
  2. ਅਣਗਿਣਤ
    1. ਲਗਭਗ ਅਣਗਿਣਤ
    2. ਸੱਚਮੁੱਚ ਅਣਗਿਣਤ ਅਤੇ
    3. ਗਿਣਤ ਅਣਗਿਣਤ
  3. ਅਨੰਤ
    1. ਬੇਅੰਤ ਅਨੰਤ
    2. ਸੱਚਮੁੱਚ ਅਨੰਤ
    3. ਕਰੀਬ ਅਨੰਤ

ਹਵਾਲੇ[ਸੋਧੋ]