ਅਫਗਾਨਿਸਤਾਨ ਦੀ ਨਾਇਕਾ --- ਮਾਲਾਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

"ਜੰਗ ਦੇ ਮੈਦਾਨ ਵਿੱਚ ਤੇਰੇ ਵਲੋਂ ਵਿਖਾਈ ਕੋਈ ਵੀ ਕਮਜੋਰੀ ਵੇਖਣ ਦੀ ਥਾਂ,ਗੋਲੀਆਂ ਨਾਲ ਵਿੰਨੀ ਹੋਈ ਤੇਰੀ ਲਾਸ਼ ਮਿਲਣ ਤੇ ਮੈਨੂ ਫਖਰ ਮਹਿਸੂਸ ਹੋਵੇਗਾ"(ਪਸ਼ਤੋ ਕਹਾਵਤ)

ਅਫਗਾਨਿਸਤਾਨ ਤੇ ਪਾਕਿਸਤਾਨ ਦੀਆਂ ਸਰਹਦਾਂ ਦੇ ਦੋਵੇਂ ਪਾਸੇ ਪਖਤੂਨ ਲੋਕ ਵਸਦੇ ਹਨ,ਜੋ ਕਈ ਕਬੀਲਿਆਂ ਵਿੱਚ ਵੰਡੇ ਹੋਏ ਹਨ|ਇਹਨਾਂ ਨੂੰ ਆਮ ਤੌਰ 'ਤੇ ਪਸ਼ਤੂੰਨਵਾਲੀ ਕਰਕੇ ਜਾਣਿਆ ਜਾਂਦਾ ਹੈ,ਜੋ ਮਹਿਮਾਨ ਨਿਵਾਜ਼ੀ ਲਈ ਬਹੁਤ ਮਸ਼ਹੂਰ ਹਨ, ਪਰ ਇੱਜਤ ਨਾਲ ਜਿਓਣ ਵਿੱਚ ਹੀ ਫਖਰ ਮਹਿਸੂਸ ਕਰਦੇ ਹਨ|ਪਖਤੂਨੀ ਲੋਕਾਂ ਦੀ ਜਿੰਦਗੀ ਵਿੱਚ ਜੇ ਕੋਈ ਸਭ ਤੋ ਮਾੜੀ ਗੱਲ ਮੰਨੀ ਜਾਂਦੀ ਹੈ,ਤਾਂ ਉਹ ਹੈ ਇੱਜਤ ਗਵਾ ਕੇ ਜੀਣਾ|ਇਹਨਾਂ ਕਬੀਲਿਆਂ ਦੀ ਇੱਕ ਕਹਾਵਤ ਹੈ ਕਿ 'ਇੱਜਤ ਗਵਾ ਕੇ ਜੀਣਾ ਵੀ ਕੋਈ ਜੀਣਾ ਹੈ'|ਇਹ ਲੋਕ ਹਮੇਸ਼ਾ ਹੀ ਆਪਸ ਵਿੱਚ ਲੜਦੇ-ਭਿੜਦੇ ਰਹਿੰਦੇ ਹਨ,ਪਰ ਬਾਹਰਲੇ ਹਮਲਾਵਰਾਂ ਖਿਲਾਫ ਇੱਕਮੁਠ ਹੋ ਕੇ ਲੜਦੇ ਹਨ| ਪਖਤੂਨ ਮੁੰਡੇ-ਕੁੜੀਆਂ ਬਚਪਨ ਤੋਂ ਹੀ ਇਹ ਕਹਾਣੀਆਂ ਸੁਣ-ਸੁਣ ਕੇ ਜਵਾਨ ਹੁੰਦੇ ਆਏ ਹਨ ਕਿ ਕਿਵੇਂ ਇੱਕ ਬਹਾਦਰ ਨਾਇਕਾ ਨੇ ਅਫਗਾਨ ਫੌਜ ਨੂੰ ਐਨਾ ਉਤਸ਼ਾਹਿਤ ਕੀਤਾ ਉਹਨਾਂ ਨੇ 1880 ਵਿੱਚ ਦੂਜੀ ਐਂਗਲੋ-ਅਫਗਾਨ ਜੰਗ ਦੌਰਾਨ ਅੰਗਰੇਜ਼ਾਂ ਨੂੰ ਭਾਰੀ ਸ਼ਿਕਸਤ ਦੇ ਦਿਤੀ| ਮਾਲਾਲਾਈ ਮਾਈਵਿੰਡ ਹੀ ਪਖਤੂਨ ਲੋਕਾਂ ਦੀ ਉਹ ਨਾਇਕਾ ਹੈ,ਜੋ ਇੱਕ ਕਵਿੱਤਰੀ ਵੀ ਸੀ|ਉਹ ਇੱਕ ਆਜੜੀ ਦੀ ਧੀ ਸੀ, ਜਿਸਦਾ ਜਨਮ ਕੰਧਾਰ ਸ਼ਹਿਰ ਦੇ ਨੇੜੇ ਮਾਈਵਿੰਡ ਕਸਬੇ ਵਿੱਚ ਹੋਇਆ ਸੀ|ਉਸਨੇ ਅਜੇ ਜਵਾਨੀ ਵਿੱਚ ਪਰਵੇਸ਼ ਹੀ ਕੀਤਾ ਸੀ ਕਿ ਅੰਗ੍ਰਜ਼ੀ ਹਮਲਾਵਰਾਂ ਨੇ ਉਹਨਾਂ ਦੇ ਇਲਾਕਿਆਂ ਤੇ ਕਬਜਾ ਕਰ ਲਿਆ|1880 ਦਾ ਹੀ ਉਹ ਸਾਲ ਸੀ ਜਦੋਂ ਹਮਲਾਵਰਾਂ ਨੂੰ ਖਦੇੜ ਬਾਹਰ ਕੱਢਣ ਦਾ ਪਖਤੂਨ ਲੋਕਾਂ ਨੇ ਫੈਸਲਾ ਕਰ ਲਿਆ|ਹਜਾਰਾਂ ਹੀ ਪਖਤੂਨ ਯੋਧੇ,ਇਸ ਦੂਜੀ ਐਂਗਲੋ-ਅਫਗਾਨ ਜੰਗ ਵਿੱਚ ਆਰ-ਪਾਰ ਦੀ ਲੜਾਈ ਲਈ ਮੈਦਾਨ ਵਿੱਚ ਜਾ ਪਹੁੰਚੇ|ਇਹਨਾਂ ਯੋਧਿਆਂ ਵਿੱਚ ਮਾਲਾਲਾਈ ਦਾ ਪਿਤਾ ਤਾਂ ਸ਼ਾਮਲ ਸੀ ਹੀ,ਪਰ ਉਹਨਾਂ ਵਿੱਚ ਉਹ ਯੋਧਾ ਵੀ ਸ਼ਾਮਲ ਸੀ ਜਿਸ ਨਾਲ ਉਸਦਾ ਵਿਆਹ ਹੋਣ ਵਾਲਾ ਸੀ|ਮਾਲਾਲਾਈ,ਪਿੰਡ ਦੀਆਂ ਹੋਰ ਔਰਤਾਂ ਦੇ ਨਾਲ ਜਖਮੀਆਂ ਦੀ ਦੇਖ-ਭਾਲ ਤੇ ਪਾਣੀ ਦੀ ਸੇਵਾ ਕਰਣ ਦੇ ਮਨਸ਼ੇ ਨਾਲ ਜੰਗ ਦੇ ਮੈਦਾਨ ਵਿੱਚ ਜਾ ਪੁਜੀ|ਉਸ ਨੇ ਵੇਖਿਆ ਕਿ ਪਖਤੂਨੀ ਫੌਜਾਂ ਹਾਰ ਰਹੀਆਂ ਹਨ ਤੇ ਉਸਦੀਆਂ ਅੱਖਾਂ ਦੇ ਸਾਹਵੇਂ ਹੀ ਪਖਤੂਨੀ ਝੰਡਾ ਲੈ ਕੇ ਚੱਲਣ ਵਾਲਾ ਯੋਧਾ ਵੀ ਲੜਦਾ-ਲੜਦਾ ਢੇਰੀ ਹੋ ਗਿਆ ਤਾਂ ਇਸ ਬਹਾਦਰ ਔਰਤ ਨੇ ਆਪਣਾ ਬੁਰਕਾ ਵਗਾਹ ਮਾਰਿਆ|ਫੌਜ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਪੁੱਜ ਕੇ ਉਸਨੇ ਆਪਣੇ ਮੰਗੇਤਰ ਲਈ ਲਲਕਾਰਾ ਮਾਰਿਆ ਕਿ, "ਮੇਰੇ ਪਿਆਰੇ,ਜੇ ਤੂੰ ਅੱਜ ਮਾਈਵਿੰਡ ਦੀ ਜੰਗ ਵਿੱਚ ਸ਼ਹੀਦ ਨਾ ਹੋਇਆ,ਤਾਂ ਸਮਝ ਲਈ ਕਿ ਤੈਨੂ ਕੋਈ ਜਿੱਲਤ ਭਰੀ ਜਿੰਦਗੀ ਜਿਓਣ ਲਈ ਬਚਾ ਰਿਹਾ ਹੈ"|

ਮਾਲਾਲਾਈ ਤਾਂ ਦੁਸ਼ਮਨ ਦੀਆਂ ਗੋਲੀਆਂ ਨਾਲ ਮਾਰੀ ਗਈ,ਪਰ ਉਸਦੇ ਸ਼ਬਦਾਂ ਤੇ ਬਹਾਦਰੀ ਨੇ ਪਖਤੂਨ ਯੋਧਿਆਂ ਵਿੱਚ ਉਹ ਹੋਂਸਲਾ ਭਰ ਦਿੱਤਾ ਕਿ ਉਹਨਾਂ ਨੇ ਅੰਗਰੇਜ਼ੀ ਫੌਜ਼ ਦਾ ਸਫਾਇਆ ਹੀ ਕਰ ਦਿੱਤਾ|ਅੰਗ੍ਰੇਜ਼ੀ ਫੌਜ਼ ਲਈ ਇਹ ਇੱਕ ਸ਼ਰਮਨਾਕ ਹਾਰ ਸੀ|ਅਫਗਾਨ ਲੋਕ ਇਸ ਜਿੱਤ ਤੇ ਫਖਰ ਕਰਦੇ ਹਨ ਤੇ ਉਹਨਾ ਦੇ ਬਾਦਸ਼ਾਹ ਨੇ ਰਾਜਧਾਨੀ ਕਾਬਲ ਦੇ ਐਨ ਵਿਚਕਾਰ 'ਮਾਈਵਿੰਡ ਦੀ ਜਿੱਤ ਦੀ ਯਾਦਗਾਰ' ਬਨਵਾ ਦਿੱਤੀ|ਅਫਗਾਨੀ ਲੋਕ ਆਪਣੀ ਇਸ ਬਹਾਦਰ ਨਾਇਕਾ ਨੂੰ ਯਾਦ ਰੱਖਣ ਲਈ ਆਪਣੀਆਂ ਕੁੜੀਆਂ ਦੇ ਨਾਂ ਉਸ ਨਾਲ ਜੋੜ ਕੇ ਰੱਖਣ ਵਿੱਚ ਫਖਰ ਮਹਿਸੂਸ ਕਰਦੇ ਹਨ| ਪੇਸ਼ਾਵਰ ਦੇ ਮਸ਼ਹੂਰ ਸ਼ਾਇਰ ਰਹਿਮਤ ਸ਼ਾਹ ਸਾਯੇਲ ਦੀ ਇੱਕ ਕਵਿਤਾਂ ਦੀਆਂ ਆਖਰੀ ਪੰਕਤੀਆਂ----"ਓ ਮਾਈਵਿੰਡ ਦੀ ਮਾਲਾਲਾਈ,ਇੱਕ ਵਾਰੀ ਫਿਰ ਆ,ਤਾਂ ਕਿ ਇੱਜਤ ਵਾਲੀ ਜਿੰਦਗੀ ਬਾਰੇ ਤੇਰਾ ਗੀਤ ਪਖਤੂਨੀ ਸਮਝ ਸਕਣ,ਤੇਰੇ ਗੀਤਾਂ ਦੇ ਅੱਖਰ ਦੁਨੀਆਂ ਹੀ ਬਦਲ ਦਿੰਦੇ ਹਨ,ਮੈਂ ਮਿਨਤਾਂ ਕਰਦਾਂ ਹਾਂ ਕਿ ਇੱਕ ਵਾਰੀ ਫਿਰ ਆ"ਹਵਾਲਾ--ਮੈਂ ਮਲਾਲਾ ਹਾਂ(I AM MALALA),ਮਲਾਲਾ ਯੂਸ੍ਫ੍ਜਾਈ ਨਾਲ ਕ੍ਰਿਸਟੀਨਾ ਦਾ ਵਾਰਤਾਲਾਪ,ਪੰਨਾਂ--7 ਤੋਂ 10