ਸਮੱਗਰੀ 'ਤੇ ਜਾਓ

ਅਬਦੁਲ ਸ਼ਕੂਰ ਗੋਰਾਇਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬਦੁਲ ਸ਼ਕੂਰ ਗੋਰਾਇਆ
ਜਨਮ1972
ਜੋੜਿਆਂ, ਸਿਆਲਕੋਟ
ਕਿੱਤਾਲਿਖਣਾ ਪੜ੍ਹਨਾ

ਅਬਦੁਲ ਸ਼ਕੂਰ ਗੋਰਾਇਆ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਜਿਸ ਨੂੰ ਸ਼ਹਿਰ 'ਇਕਬਾਲ' ਵੀ ਕਹਿੰਦੇ ਹਨ, ਉਹ ਦੇ ਪੱਛਮ ਵੱਲ ਵੱਸੇ ਖ਼ੂਬਸੂਰਤ ਪਿੰਡ ਜੋੜਿਆਂ ਵਿੱਚ ਪੈਦਾ ਹੋਏ। ਇਹ ਪੰਜਾਬੀ ਤੇ ਉਰਦੂ ਜ਼ਬਾਨ ਦੇ ਨੌਜਵਾਨ ਸ਼ਾਇਰ ਅਤੇ ਪੱਤਰਕਾਰ ਹਨ। ਉਸ ਨੇ ਪੰਜਾਬ ਯੂਨੀਵਰਸਿਟੀ 'ਚੋਂ ਐਮ. ਏ ਕਰਨ ਦੇ ਬਾਦ ਪੱਤਰਕਾਰੀ ਨੂੰ ਅਪਣਾ ਪੇਸ਼ਾ ਬਣਾਇਆ। ਉਹ ਰੋਜ਼ਨਾਮਾ ਆਸਾਸ[1], ਰੋਜ਼ਨਾਮਾ ਇਸਲਾਮ[2]،, ਰੋਜ਼ਨਾਮਾ ਪਾਕਿਸਤਾਨ[3], ਰੰਗ ਟੈਲੀਵਿਜ਼ਨ ਚੈਨਲ ਇਸਲਾਮਾਬਾਦ, ਰੋਜ਼ਨਾਮਾ ਐਕਸਪ੍ਰੈੱਸ ਅਤੇ ਪਾਕਿਸਤਾਨ ਦੇ ਹੋਰ ਵੱਡੇ ਵੱਡੇ ਅਖ਼ਬਾਰਾਂ ਦੇ ਨਾਲ਼ ਜੁੜਿਆ ਰਿਹਾ। ਬੀਤੇ ਤਿੰਨ ਸਾਲਾਂ ਤੋਂ ਰਾਵਲਪਿੰਡੀ ਇਸਲਾਮਾਬਾਦ ਯੂਨੀਅਨ ਆਫ਼ ਜਰਨਲਿਸਟਸ (ਆਰ ਆਈ ਯੂ ਜੇ) ਦੀ ਐਗਜ਼ੈਕਟਿਵ ਕੌਂਸਲ ਦਾ ਸੀਨੀਅਰ ਮੈਂਬਰ ਅਤੇ ਰਾਵਲਪਿੰਡੀ ਇਸਲਾਮਾਬਾਦ ਨੈਸ਼ਨਲ ਪ੍ਰੈੱਸ ਕਲੱਬ ਦੀ ਅਦਬੀ ਕਮੇਟੀ ਦਾ ਨਾਇਬ ਸਦਰ ਹੈ।

ਹਵਾਲੇ

[ਸੋਧੋ]
  1. "ਰੋਜ਼ਨਾਮਾ ਆਸਾਸ". Archived from the original on 2020-05-29. Retrieved 2014-05-31.
  2. ਰੋਜ਼ਨਾਮਾ ਇਸਲਾਮ
  3. ਰੋਜ਼ਨਾਮਾ ਪਾਕਿਸਤਾਨ