ਸਮੱਗਰੀ 'ਤੇ ਜਾਓ

ਅਬਰਾਹਮ ਪੰਡਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬ੍ਰਾਹਮ ਪੰਡਿਤ
ਅਬ੍ਰਾਹਮ ਪੰਡਿਤ
ਅਬ੍ਰਾਹਮ ਪੰਡਿਤ(1917)
ਜਨਮ(1859-08-02)ਅਗਸਤ 2, 1859
ਮੌਤਅਗਸਤ 31, 1919(1919-08-31) (ਉਮਰ 60)
ਦਸਤਖ਼ਤ

ਰਾਓ ਸਾਹਿਬ ਅਬ੍ਰਾਹਮ ਪੰਡਿਤ (ਤਮਿਲ: ஆபிரகாம் பண்டிதர், ਅਗਸਤ 2, 1859 - ਅਗਸਤ 31, 1919) ਇੱਕ ਤਮਿਲ ਸੰਗੀਤਕਾਰ ਸਨ ਅਤੇ ਮਦ੍ਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ ਤੋਂ ਰਵਾਇਤੀ ਦੁਆਈਆਂ ਦੇ ਪਜ਼ਸ਼ਕ ਜਾਂ ਪ੍ਰੈਕਟੀਸ਼ਨਰ ਸਨ।

ਜੀਵਨੀ

[ਸੋਧੋ]

ਅਬ੍ਰਾਹਮ ਪੰਡਿਤ ਦਾ ਜਨਮ ਸੰਬਾਵਾਰ ਵਾਦਾਕਾਰੀ, ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਨੇ ਆਪਣੀ ਪੜ੍ਹਾਈ ਸੀ: ਵੀ: ਈ: ਐਸ: ਸਧਾਰਨ ਸਿੱਖਿਅਕ ਪ੍ਰਸ਼ਿਕਸ਼ਣ ਸਕੂਲ (CVES Normal Teachers Training School), ਦਿਨਡੀਗਲ ਵਿਖੇ ਕੀਤੀ ਅਤੇ 1876 ਵਿੱਚ, ਉਸੇ ਕਾਲਜ ਵਿੱਚ ਅਧਿਆਪਕ ਲਗ ਗਏ। ਉਹ ਡਾਕਟਰਾਂ ਦੇ ਟੱਬਰ ਨਾਲ ਸੰਬੰਧਿਤ ਸਨ ਅਤੇ ਉਹਨਾਂ ਦੀ ਦਿਲਚਸਪੀ ਸਿਧ ਇਲਾਜ ਵਿੱਚ ਸੀ। 1879 ਵਿੱਚ, ਉਹ ਸੁਰੁਲੀ ਪਹਾੜਾਂ ਤੇ ਜਾਦੀ ਬੂਟੀਆਂ ਦੀ ਖੋਜ ਕਰਨ ਗਏ। ਉਥੇ ਉਹ ਸਿਧਾਰ ਕਰੁਨਾਂਧਰ ਨੂੰ ਮਿਲੇ ਅਤੇ ਉਹਨਾਂ ਦੇ ਚੇਲੇ ਬਣ ਗਏ। ਆਪਣੀ ਪੜ੍ਹਾਈ ਖਤਮ ਕਰ ਕੇ ਉਹ ਤਨਜੋਰ ਚਲੇ ਗਏ ਅਤੇ ਲੇਡੀ ਨੇਪੀਅਰ ਜਨਾਨਾ ਸਕੂਲ ਵਿੱਚ ਤਮਿਲ ਭਾਸ਼ਾ ਦੇ ਸਿਖਿਅਕ ਲੱਗ ਗਏ। ਉਹਨਾਂ ਦੀ ਪਤਨੀ ਉਸੇ ਸਕੂਲ ਦੀ ਸੰਚਾਲਕ ਸਨ। 1890 ਵਿੱਚ, ਦੂਆਈਆਂ ਦੀ ਖੋਜ ਕਾਰਨ ਉਹਨਾ ਨੇ ਪੜ੍ਹਨਾ ਛੱਡ ਦਿਤਾ। ਉਹਨਾਂ ਨੇ ਤਨਜੋਰ ਦੇ ਬਾਹਰਲੇ ਪਾਸੇ ਦੁਆਈਆਂ ਦੇ ਬੂਟੇ ਲਾਉਣ ਲਈ ਫਾਰਮ ਬਣਾਇਆ। 1909 ਵਿੱਚ, ਉਪਨਿਵੇਸ਼ਕ ਸਰਕਾਰ ਨੇ ਉਹਨਾਂ ਨੂੰ "ਰਾਓ ਸਾਹਿਬ" ਦੀ ਉਪਾਧੀ ਦਿਤੀ। 1911 ਵਿੱਚ, ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਕੀਤਾ।

1892 ਵਿੱਚ ਪੰਡਿਤ ਨੇ ਤਮਿਲ ਸੰਗੀਤ ਸਿਖਣਾ ਸ਼ੁਰੂ ਕੀਤਾ। ਉਹਨਾਂ ਨੇ ਸਦਾਯੰਦੀ ਭੱਟਰ ਤੋਂ ਸਿਖਿਆ। ਉਹਨਾਂ ਦਾ ਇੰਤਕਾਲ 1919 ਵਿੱਚ ਹੋਇਆ।