ਅਭਿਆਸੀ ਜਾਲਸਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਅਭਿਆਸੀ ਜਾਲਸਾਜ਼ੀ (ਅੰਗਰੇਜ਼ੀ: Simulated Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ 'ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦੀ ਨਕਲ ਕਰ ਕੇ ਉਹਨਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਉਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ। ਇਸ ਵਿੱਚ ਅਪਰਾਧੀ ਅਭਿਆਸ ਕਰ ਕੇ ਪੀਡ਼ਤ ਦੇ ਹਸਤਾਖਰ ਸਿੱਖਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ simulated forgery ਕਹਿੰਦੇ ਹਨ।[ਹਵਾਲਾ ਲੋੜੀਂਦਾ]

ਪਛਾਣ[ਸੋਧੋ]

ਨਿਜਤਾ ਦਾ ਕਾਨੂੰਨ (law of individuality) ਇਹ ਕਹਿੰਦਾ ਹੈ ਕਿ ਕੋਈ ਵੀ ਦੋ ਚੀਜ਼ਾਂ ਇੱਕੋ ਜਹੀਆਂ ਨਹੀਂ ਹੋ ਸਕਦੀਆਂ ਅਤੇ ਲਿਖਾਵਟ ਕੋਸ਼ਿਕਾਵਾਂ ਅਤੇ ਮਾਂਸਪੇਸ਼ੀਆਂ ਦੇ ਸੁਮੇਲ ਨਾਲ ਬਣਦੀ ਹੈ ਅਤੇ ਇੱਕ ਇਨਸਾਨ ਦੀ ਦੂਜੇ ਨਾਲੋਂ ਬਿਲਕੁਲ ਅਲਗ ਹੁੰਦੀ ਹੈ ਅਤੇ ਇਸੇ ਨਿਯਮ ਨੂੰ ਮੰਨਦੇ ਹੋਏ ਜੇਕਰ ਕਿਸੇ ਦੋ ਜਸਤਾਖ਼ਰਾਂ ਵਿੱਚ ਲਿਖਾਵਟ ਦੇ ਅੱਖਰਾਂ ਵਿੱਚ ਕੁਦਰਤੀ ਭੇਦ ਨਾਲੋਂ ਜਿਆਦਾ ਫ਼ਰਕ ਹੋਵੇ ਤਾਂ ਉਸਨੂੰ ਅਭਿਆਸੀ ਜਾਲਸਾਜ਼ੀ ਕਹਿੰਦੇ ਹਨ।[ਹਵਾਲਾ ਲੋੜੀਂਦਾ]