ਅਮਜਦ ਸਾਬਰੀ
ਅਮਜਦ ਫਰੀਦ ਸਾਬਰੀ | |
---|---|
ਜਨਮ | ਅਮਜਦ ਫਰੀਦ ਸਾਬਰੀ ਦਸੰਬਰ 23, 1970[1] |
ਮੌਤ | ਜੂਨ 22, 2016[1] | (ਉਮਰ 45)
ਪੇਸ਼ਾ | ਕਵਾਲ, ਸੰਗੀਤਕਾਰ |
ਮਾਤਾ-ਪਿਤਾ | ਗ਼ੁਲਾਮ ਫਰੀਦ ਸਾਬਰੀ (ਪਿਤਾ) |
ਰਿਸ਼ਤੇਦਾਰ | ਮਕਬੂਲ ਅਹਿਮਦ ਸਾਬਰੀ (ਚਾਚਾ) |
ਸੰਗੀਤਕ ਕਰੀਅਰ | |
ਵੰਨਗੀ(ਆਂ) | ਸੂਫ਼ੀ |
ਸਾਜ਼ |
|
ਵੈਂਬਸਾਈਟ | ਅਧਿਕਾਰਿਤ ਵੈੱਬਸਾਈਟ |
ਅਮਜਦ ਫਰੀਦ ਸਾਬਰੀ (ਸ਼ਹੀਦ) (1970-2016) ਇੱਕ ਪਾਕਿਸਤਾਨੀ ਸੂਫ਼ੀ ਕਵਾਲ ਸੀ।
ਜ਼ਿੰਦਗੀ[ਸੋਧੋ]
ਅਮਜਦ ਫਰੀਦ ਸਾਬਰੀ ਦਾ ਜਨਮ 23 ਦਸੰਬਰ 1976 ਵਿੱਚ ਗੁਲਾਮ ਫਰੀਦ ਸਾਬਰੀ ਦੇ ਘਰ ਕਰਾਚੀ ਵਿੱਚ ਹੋਇਆ ਸੀ। ਸਾਬਰੀ ਮੁਸਲਿਮ ਸੂਫ਼ੀਵਾਦ ਦਾ ਸਮਰੱਥਕ ਸੀ ਅਤੇ [ਕਵਾਲੀ] ਗਾਉਣ 'ਤੇ ਦੱਖਣੀ ਏਸ਼ੀਆ ਵਿੱਚ ਮਸ਼ਹੂਰ ਹੈ। ਉਹ ਆਪਣੇ ਪਿਤਾ ਅਤੇ ਚਾਚੇ ਦੁਆਰਾ ਲਿਖੀਆਂ ਕਵਿਤਾਵਾਂ ਵੀ ਗਾਉਦਾ ਸੀ।ਪਰਿਵਾਰ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਰੋਹਤਕ ਨਾਲ ਹੈ। ਪਿਤਾ ਗ਼ੁਲਾਮ ਫ਼ਰੀਦ ਸਾਬਰੀ ਦਾ ਜਨਮ 1930 ਵਿੱਚ ਰੋਹਤਕ ਵਿੱਚ ਹੋਇਆ। ਅਮਜਦ ਫਰੀਦ ਸਾਬਰੀ ਨੂੰ 22 ਜੂਨ 2016 'ਚ ਕਰਾਚੀ ਵਿੱਚ ਕਤਲ ਕਰ ਦਿੱਤਾ ਸੀ।[2] ਬਟਵਾਰੇ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਸ਼ਿਫਟ ਹੋ ਗਿਆ।
ਕੈਰੀਅਰ[ਸੋਧੋ]
ਆਪਣੇ ਪਰਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅਮਜਦ ਫਰੀਦ ਸਾਬਰੀ ਨੇ ਵੀ ਖੂਬ ਨਾਮ ਕਮਾਇਆ। ਸਾਬਰੀ ਬਰਦਰਸ ਦੀਆਂ ਮਸ਼ਹੂਰ ਕੱਵਾਲੀਆਂ ‘ਭਰ ਦੋ ਝੋਲੀ..., ਤਾਜਦਾਰ-ਏ-ਹਰਮ...ਨੂੰ ਅਮਜਦ ਸਾਬਰੀ ਨੇ ਅਜੋਕੇ ਸ਼ਰੋਤਿਆਂ ਲਈ ਆਪਣੇ ਸੁਰਾਂ ਨਾਲ ਸਿੰਗਾਰਿਆ।