ਸਮੱਗਰੀ 'ਤੇ ਜਾਓ

ਅਮਰਨਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਰਨਾਮਾ 708 ਈਸਵੀ ਵਿਚ ਭਾਈ ਨੱਥ ਮੱਲ ਢਾਡੀ ਦੀ ਫ਼ਾਰਸੀ ਵਿਚ ਲਿਖੀ ਗਈ ਰਚਨਾ ਹੈ। ਨੱਥ ਮੱਲ ਗੁਰੂ ਦੀ ਨੌਂਵੀਂ ਪੀੜ੍ਹੀ ਦੇ ਭਾਈ ਫੱਤਾ ਪਾਸੋਂ ਇਸ ਰਚਨਾ ਦਾ ਖਰੜਾ ਗਿਆਨੀ ਗੁਰਦਿੱਤ ਸਿੰਘ ਨੂੰ ਮਿਲ਼ਿਆ। ਅੱਗੇ ਡਾ. ਗੰਡਾ ਸਿੰਘ ਨੇ ਇਸ ਖਰੜੇ ਦਾ ਸੰਪਾਦਨ ਕੀਤਾ ਅਤੇ ਸਿੱਖ ਹਿਸਟਰੀ ਸੁਸਾਇਟੀ ਅੰਮ੍ਰਿਤਸਰ/ਪਟਿਆਲਾ ਨੇ 1953 ਵਿਚ ਇਸ ਨੂੰ ਛਾਪਿਆ।

'ਅਮਰਨਾਮਾ' ਦੇ ਸ਼ੁਰੂ ਵਿੱਚ "ਅਥ ਅਮਰਨਾਮਾ ਤਟ ਗੋਦਾਵਰੀ ਸ੍ਰੀ ਮੁਖਵਾਕ ਪਾਤਸ਼ਾਹੀ ੧0" ਲਿਖੀ ਸਤਰ ਅਨੁਸਾਰ ਇਹ ਅਮਰਨਾਮਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਅੰਤਲੀ ਸਤਰ "ਇਤਿ ਸ੍ਰੀ ਅਮਰਨਾਮਾ ਮੁਖਵਾਕ ਪਾਤਸ਼ਾਹੀ ਦਸਮ ਸਤਿ ਸੰਪੂਰਨ" ਤੋਂ ਵੀ ਇਹੀ ਗੱਲ ਕਹਿਣ ਦਾ ਯਤਨ ਕੀਤਾ ਗਿਆ ਹੈ। ਪਰ ਪ੍ਰੋ. ਗੰਡਾ ਸਿੰਘ ਅਨੁਸਾਰ ਇਸ ਲਿਖਤ ਦੇ ਉਹ ਬੰਦ ਵੇਖ ਕੇ ਜਿਨ੍ਹਾਂ ਵਿਚ 'ਗੁਰ', 'ਗੁਰੂ', 'ਸਤਿਗੁਰ੍'` ਸ਼ਬਦ ਆਉਂਦੇ ਹਨ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਨਹੀਂ' ਹੈ, ਬਲਕਿ ਕਿਸੇ ਢਾਡੀ ਨੇ ਇਸ ਦਾ ਮੁੱਲ ਵਧਾਉਣ ਲਈ ਇਹ ਦਾਅਵਾ ਵਿੱਚ ਜੋੜ ਦਿੱਤਾ ਹੋਵੇਗਾ।[1] ਜਾਪਦਾ ਹੈ ਕਿ ਨੱਥ ਮੱਲ ਅਤੇ ਉਸਦਾ ਲੜਕਾ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਵੱਲ ਗਏ ਸਨ ਅਤੇ ਸ਼ਾਮ ਦੇ ਦੀਵਾਨਾਂ ਵਿਚ ਸਿੱਖਾਂ ਨੂੰ ਬੀਰ ਰਸੀ ਪ੍ਰਸੰਗ ਸੁਣਾਉਂਦੇ ਸਨ। ਅਮਰਨਾਮਾ ਵਿਚ ਵਰਨਨ ਕੀਤੀਆਂ ਘਟਨਾਵਾਂ ਤੋਂ ਇਹ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਲੇਖਕ ਨੇ ਇਹਨਾਂ ਵਿਚੋਂ ਕਈਆਂ ਨੂੰ ਅੱਖੀਂ ਦੇਖਿਆ ਹੋਵੇਗਾ।

'ਅਮਰਨਾਮਾ' ਗੁਰੂ ਜੀ ਦੇ ਕਿਸੇ ਸਮਕਾਲੀ ਦੀ ਰਚਨਾ ਹੋਣ ਨਾਤੇ ਇਤਿਹਾਸਿਕ ਅਹਿਮੀਅਤ ਵਾਲ਼ੀ ਰਚਨਾ ਹੈ। ਇਸ ਵਿੱਚ 3 ਸਤੰਬਰ 1708 ਨੂੰ ਸੂਰਜ ਗ੍ਰਹਿਣ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਬੰਦੇ ਨਾਲ ਮਿਲਣੀ, ਸਿੱਖਾਂ ਅਤੇ ਬੰਦੇ ਦੇ ਆਦਮੀਆਂ ਵਿਚ ਲੜਾਈ, ਹਿੰਦੂਆਂ ਵੱਲੋਂ ਬਾਦਸ਼ਾਹ ਬਹਾਦਰ ਸ਼ਾਹ ਕੋਲ ਗੁਰੂ ਜੀ ਦੇ ਵਿਰੁੱਧ ਸ਼ਿਕਾਇਤਾਂ ਕਰਨਾ, ਨਾਂਦੇੜ ਵਿਖੇ ਬਾਦਸ਼ਾਹ ਦੇ ਕੈਂਪ ਵਿਚ ਭਾਈ ਨੰਦ ਲਾਲ ਦਾ ਹਾਜ਼ਰ ਹੋਣਾ, ਗੁਰੂ ਜੀ ਦਾ ਉਦਾਰ ਹੋਣਾ, ਲੋੜਵੰਦਾਂ ਨੂੰ ਖੁੱਲ੍ਹਾ ਦਾਨ ਦੇਣਾ ਅਤੇ ਪੰਜਾਂ ਸਿੱਖਾਂ ਸਮੇਤ ਬੰਦੇ ਦਾ ਪੰਜਾਬ ਨੂੰ ਭੇਜਣ ਵਰਗੀਆਂ ਘਟਨਾਵਾਂ ਦਾ ਬਿਆਨ ਮਿਲਦਾ ਹੈ।

ਹਵਾਲੇ

[ਸੋਧੋ]
  1. Ganda Singh (1975). Amarnama.