ਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰੀਕਾ ਦੀ ਨਵੀਨ-ਆਲੋਚਨਾ ਪ੍ਣਾਲੀ

(ੳ)ਭੂਮਿਕਾ: ਇਹ ਵਿਸ਼ਾ ਪੰਜਾਬੀ ਪਾਠ-ਪੁਸਤਕ 'ਪੱਛਮੀ ਕਾਵਿ-ਸਿਧਾਂਤ' ਵਿਚਲਾ ਵਿਸ਼ਾ'ਅਮਰੀਕਾ ਦੀ ਨਵੀਨ-ਆਲੋਚਨਾ ਪ੍ਣਾਲੀ' ਜੋ ਡਾ: ਰਵਿੰਦਰ ਸਿੰਘ ਰਵੀ ਦੁਆਰਾ (1989) ਵਿੱਚ ਲਿਖਿਆ ਗਿਆ| ਡਾ: ਰਵਿੰਦਰ ਰਵੀ ਨੂੰ ਦੂਸਰੇ ਦਹਾਕੇ ਦਾ ਮਾਰਕਸਵਾਦੀ ਪੰਜਾਬੀ ਆਲੋਚਕ ਮੰਨਿਆ ਗਿਆ ਹੈ| ਇਸ ਪ੍ਣਾਲੀ ਦੀ ਪਰਾਪਤੀਆ ਨੂੰ ਇੰਨਬਿੰਨ ਸਵੀਕਾਰਨ ਦੀ ਬਜਾਏ ਡਾ: ਰਵੀ ਆਪਣੀ ਆਲੋਚਆਤਮਕ ਅੱਖ ਨਾਲ ਇਸ ਦੀ ਸੀਮਾ ਨੂੰ ਉਭਾਰ ਕੇ ਸਾਹਮਣੇ ਲਿਆਉਂਦਾ ਹੈ|[1]

●(ਅ) ਨਵੀਨ-ਆਲੋਚਨਾ ਪ੍ਣਾਲੀ ਦਾ ਨਿਕਾਸ ਤੇ ਵਿਕਾਸ:[2] ਨਵੀਨ ਅਮਰੀਕਾ ਆਲੋਚਨਾ ਦਾ ਜਨਮ ਅਤੇ ਵਿਕਾਸ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤਰਲੇ ਵਰਿਆਂ ਅਤੇ ਤੀਜੇ ਦਹਾਕੇ ਦੇ ਮੁਢੱਲੇ ਵਰਿਆਂ ਵਿੱਚ ਹੋਇਆ|(ੲ)ਨਵੀਨ ਆਲੋਚਨਾ ਸਕੂਲ: ਇਸ ਗਤੀਵਿਧੀਆ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਇਸਨੂੰ ਨਵ-ਆਲੋਚਨਾ ਸਕੂਲ ਜਾਂ ਕਿਉਂ ਕਿਹਾ ਜਾਂਦਾ ਹੈ?

ਪੱਛਮ ਵਿੱਚ ਪ੍ਚੱਲਿਤ ਹੋਣ ਵਾਲੀਆ ਸਾਹਿਤ ਆਲੋਚਨਾ ਪ੍ਣਾਲੀਆ ਵਿੱਚੋਂ ਅਮਰੀਕਾ ਦਾ 'ਨਵੀਨ ਆਲੋਚਨਾ ਸਕੂਲ', ਰੂਸੀ ਰੂਪਵਾਦੀ, ਅਸਤਿਤੱਵਾਦੀ, ਸੰਰਚਨਾਵਾਦੀ, ਮਨੋਵਿਸ਼ਲੇਸ਼ਣਾਤਮਕਆਲੋਚਨਾ ਵਿਧੀਆ ਆਦਿ ਪ੍ਮੁੱਖ ਹਨ|

●(ਸ)ਨਵੀਨ ਆਲੋਚਨਾ ਪ੍ਣਾਲੀ ਦੇ ਚਿੰਤਕ:[3] ਇੰਨਾਂ ਆਲੋਚਕਾ ਵਿੱਚ ਅਮਰੀਕਾ ਅਤੇ ਇੰਗਲੈਂਡ ਦੇ ਕੁਝ ਕੁ ਚਿੰਤਕ ਟੀ.ਈ.ਹਿਊਮ, ਐਜ਼ਰਾ ਪਾਊਂਡ, ਜੇ.ਐਮ.ਮਰੇ, ਇਰਵਿੰਗ ਬੈਬਿਟ, ਟੀ.ਐਸ.ਇਲੀਅਟ, ਆਈ.ਏ.ਰਿਚਰਡਜ਼ ਆਦਿ ਜਿਹੇ ਪ੍ਮੁੱਖ ਚਿੰਤਕ ਹਨ| ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਨਾਂ ਲੇਖਕਾਂ ਨੇ ਇਸ 'ਨਵੀਨ ਆਲੋਚਨਾ ਸਕੂਲ' ਦੇ ਜਨਮ ਅਤੇ ਵਿਕਾਸ ਦਾ ਠੋਸ ਪਿਛੋਕੜ ਉਸਾਰਿਆ ਹੈ, ਪਰ 'ਨਵੀਨ ਆਲੋਚਨਾ' ਦਾ ਇਹ ਨਾਂ ਕੇਵਲ ਅਮਰੀਕਨ ਆਲੋਚਕਾਂ ਦੇ ਇੱਕ ਖਾਸ ਸਮੂਹ, ਉਨ੍ਹਾਂ ਦੇ ਆਲੋਚਆਤਮਕ ਅਤੇ ਲਿਖਤਾਂ ਤਕ ਹੀ ਸੀਮਿਤ ਅਤੇ ਸਥਾਪਤ ਹੋ ਚੁੱਕਾ ਹੈ| ਇਸ ਪ੍ਣਾਲੀ ਨੂੰ ਕਈ ਵਾਰ ਸੁਹਜਵਾਦੀ, ਰੂਪਵਾਦੀ, ਪਾਠਮੂਲਕ ਅਤੇ ਅਸਤਿੱਤਵ-ਸ਼ਾਸਤਰੀ ਆਲੋਚਨਾ ਦੇ ਨਾਂ ਨਾਲ ਵੀ ਜਾਣੀਆ ਜਾਂਦਾ ਹੈ ਪਰੂੰਤ ਪ੍ਧਾਨ ਰੂਪ 'ਚ ਇਸਨੂੰ 'ਨਵੀਨ ਆਲੋਚਨਾ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ| ਨਵੀਨ ਆਲੋਚਨਾ ਪ੍ਣਾਲੀ ਦਾ ਪਿਤਾਮਾ 'ਕਿਰਕਰੇਗਾਰਦ' ਨੂੰ ਮੰਨਿਆ ਗਿਆ ਹੈ|

●(ਹ)ਨਵੀਨ ਆਲੋਚਨਾ ਪ੍ਣਾਲੀ ਦਾ ਆਰੰਭ:[4] ਡਾ:ਰਵੀ ਅਨੁਸਾਰ 'ਨਵੀਨ ਆਲੋਚਨਾ' ਆਮ ਤੌਰ 'ਤੇ ਇਸ ਪ੍ਣਾਲੀ ਆਲੋਚਕ ਜੇ.ਸੀ. ਰੈਨਸਮ ਦੀ (1941) ਵਿੱਚ ਇਸੇ ਨਾਂ (The New Critisim) ਹੇਠ ਛਪੀ ਪੁਸਤਕ ਤੋਂ ਸ਼ੁਰੂ ਅਤੇ ਸਥਾਪਤ ਹੋਇਆ ਮੰਨਿਆ ਜਾਂਦਾ ਹੈ ਪਰੰਤੂ ਇਸ ਪ੍ਣਾਲੀ ਦੇ ਮੂਲ ਦਿ੍ਸ਼ਟੀਕੋਣ ਦਾ ਆਰੰਭ ਇੱਕ ਤਰਾਂ ਨਾਲ ਜੇ.ਈ.ਸਪਿੰਨਗਾਰਨ(1910) ਵਿੱਚ ਕੋਲੰਬੀਅਸ ਯੂਨੀਵਰਸਿਟੀ ਵਿਖੇ ਇਸੇ ਸਿਰਲੇਖ ਹੇਠ ਦਿੱਤੇ ਗਏ ਭਾਸ਼ਣ (The new criticism) ਜਿਹੜੇ ਪਿੱਛੋਂ (1911) ਇੱਕ ਲੇਖ ਵਜੋਂ ਪ੍ਕਾਸ਼ਿਤ ਹੋਇਆ|

●(ਕ)ਰੈਨਸਮ ਦੇ ਵਿਚਾਰ:[5] ਰੈਨਸਮ ਡੂੰਘੀ ਸੂੰਝ ਵਾਲਾ ਪ੍ਤਿਭਾਸ਼ੀਲ ਵਿਦਵਾਨ ਸੀ ਅਤੇ ਵੈਂਡਰਬਿਟ ਯੂਨੀਵਰਸਿਟੀ ਵਿੱਚ ਆਉਦਿਆਂ ਹੀ ਉਸਨੇ ਉਥੋਂ ਦੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ| ਰੈਨਸਮ ਦੇ ਵਿਦਿਆਰਥੀ ਡੇਵਿਡਸਨ ਅਤੇ ਜੌਨਸਨ, ਜੋ ਹਿਰਸ਼ ਦੇ ਵੀ ਚੇਲੇ ਸਨ, ਇੰਨਾਂ ਦੋਹਾਂ ਵਿਦਵਾਨਾਂ ਵਿੱਚ ਸਾਹਿਤ ਸਿਧਾਂਤ ਸੰਬੰਧੀ ਮਸਲਿਆਂ ਉੱਤੇ ਅੱਧੀ-ਅੱਧੀ ਰਾਤ ਤਕ ਵਾਦ-ਵਿਵਾਦ ਦਾ ਸਿਲਸਿਲਾ ਜਾਰੀ ਰਿਹਾ| ਸਾਹਿਤ ਆਲੋਚਨਾ ਵਿੱਚ ਇਸ ਦਾ ਪ੍ਗਟਾਵਾ The Fugitive ਨਾਮੀ ਪ੍ੱਤਿਕਾ ਰਾਹੀਂ ਪ੍ਗਟ ਹੋਇਆ ਹੈ, ਜਿਸਨੂੰ ਨਵੀਨ ਆਲੋਚਨਾ ਦੇ ਪ੍ਮੁੱਖ ਸਿਧਾਤਕਾਰਾਂ, ਰੈਨਸਮ ਅਤੇ ਐਲਨ.ਟੇਟ ਨੇ 1922 ਵਿੱਚ ਸ਼ੁਰੂ ਕੀਤਾ ਅਤੇ 1925 ਚ ਸਾਂਝੀ ਸੰਪਾਦਨਾ ਕੀਤੀ|

●(ਖ)ਸਪਿੰਨਗਾਰਨ ਦੇ ਵਿਚਾਰ: ਅਨੁਸਾਰ ਹਰ ਯੁੱਗ ਦੇ ਸਾਰੇ ਆਲੋਚਨਾ ਸਿਧਾਂਤ ਮੁੱਖ ਰੂਪ ਵਿੱਚ ਦੋ ਵਰਗਾਂ ਵਿੱਚ ਵੰਡੇ ਹੋਏ ਹਨ:- (1) ਪ੍ਭਾਵਵਾਦੀ (2) ਸਿਧਾਂਤ

ਇੰਨਾਂ ਦੋਵਾਂ ਦਾ ਸਾਂਝਾ ਤੱਤ 'ਪ੍ਗਟਾਓ' ਹੈ, ਹਰ ਕਵੀ ਦੁਨੀਆ ਨੂੰ ਆਪਣੇ ਤਰੀਕੇ ਨਾਲ ਪ੍ਗਟ ਕਰਦਾ ਹੈ, ਆਪਣੇ ਆਪ ਵਿੱਚ ਇੱਕ ਨਵਾਂ ਅਤੇ ਸੁਤੰਤਰ 'ਪ੍ਗਟਾਓ' ਹੁੰਦੀ ਹੈ |

●(ਗ)ਈ.ਟੀ.ਹਿਊਮ ਦੀਆਂ ਸਥਾਪਨਾਵਾਂ: ਹਿਊਮ ਦੀਆਂ ਸਥਾਪਨਾਵਾਂ ਨੇ ਰੋਮੈਟਿਕਸ ਅਤੇ ਵਿਕਟੋਰੀਆ ਦੌਰ ਦੇ ਸਾਹਿਤ ਅਤੇ ਆਲੋਚਨਾ ਵਿਚਲੀ ਅੰਤਰਮੁਖਤਾ, ਅਸ਼ਪਸਟਤਾ, ਉਪਭਾਵੁਕਤਾ ਦੀ ਨਿੰਦਾ ਕੀਤੀ ਹੈ| ਇੰਨਾਂ ਦੇ ਵਿਰੁੱਧ ਵਿੱਚ ਆਪਣੀਆ ਕਲਾਸਿਕੀ ਰੁਚੀਆ ਅਧੀਨ ਉਸਨੇ ਸਾਹਿਤ ਵਿੱਚ ਅਨੁਸ਼ਾਸਨ ਅਤੇ ਪਰੰਪਰਾ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ | ਹਿਊਮ ਦਾ ਮਤ ਹੈ ਕਿ ਕਾਵਿਮਈ ਵਿਸ਼ਾ-ਵਸਤੂ ਨਾਮ ਦੀ ਕੋਈ ਵਸਤੂ ਨਹੀਂ, ਕਵੀ ਦਾ ਕਰਤੱਵ ਆਤਮ- ਅਭਿਵਿਅਕਤੀ ਨਹੀਂ, ਸਗੋਂ ਸ਼ਿਲਪ ਹੈ| ਹਿਊਮ ਦੀਆਂ ਕਾਵਿ ਸੰਬੰਧੀ ਇੰਨਾਂ ਧਾਰਾਵਾਂ ਨੇ ਕਿਸੇ ਹੱਦ ਤਕ ਨਵ-ਆਲੋਚਕਾਂ ਨੂੰ ਪ੍ਭਾਵਿਤ ਕੀਤਾ ਹੈ|

●(ਘ)ਨਵੀਨ ਆਲੋਚਨਾ ਪ੍ਣਾਲੀ ਵਿਚਲੇ ਨਵੇਂ ਸੰਕਲਪ: ਲੇਖਕ ਅਨੁਸਾਰ ਨਵੇਂ ਸੰਕਲਪ ਸਿਰਫ਼ ਵਿਚਾਰਧਾਰਕ ਸੰਕਟ ਨੂੰ ਪੂਰਾ ਕਰਨ ਦੀ ਕੋਸ਼ਿਸ ਹੀ ਹੁੰਦੀ ਹੈ | ਸਮਾਜ ਮਨੁੱਖੀ ਸ਼ਖਸੀਅਤ ਅਤੇ ਸਿਰਜਣਾਤਮਕ ਸਾਹਿਤ ਵਿੱਚ ਸਮੁੱਚੇ ਰੂਪ ਵਿੱਚ ਮਨੁੱਖੀਕਰਨ ਦੇ ਉਪਰੋਕਤ ਅਮਲ ਦਾ ਵਿਚਾਰਧਾਰਕ ਪੱਧਰ ਉੱਤੇ ਅਜਿਹੇ ਸੰਕਲਪਾਂ ਨੂੰ ਜਨਮ ਦੇਣ ਦਾ ਕਾਰਨ ਬਣਨਾ ਸੁਭਾਵਿਕ ਸੀ|

●(ਙ)ਮਾਨਵਵਾਦੀ ਆਲੋਚਨਾ ਦੁਆਰਾ ਨੈਤਿਕ-ਕੀਮਤਾਂ: ਨੈਤਿਕ ਕੀਮਤਾਂ, ਕਲਾਸੀਕਲ ਪਰੰਪਰਾਵਾਂ ਵਾਲੀਆ ਮਨੁੱਖੀ ਕੀਮਤਾਂ ਅਤੇ ਵਿਸ਼ੇਸ਼ ਅਨੁਸ਼ਾਸਨ ਉੱਤੇ ਜ਼ੋਰ ਦੇਣ ਦੇ ਨਾਲ-ਨਾਲ ਕੁਝ ਇੱਕ ਹੋਰ ਆਲੋਚਕਾਂ ਦੁਆਰਾ ਈਸਾਈ ਧਰਮ ਆਧਾਰਿਤ ਜੀਵਨ-ਕੀਮਤਾਂ ਦੇ ਸੰਦਰਭ ਸਾਹਿਤ ਅਧਿਐਨ ਦੀ ਪਰਵਿਰਤੀ ਅਪਣਾਉਣ ਦੀ ਰੁਚੀ ਨਵੇਂ ਸਮਾਜਿਕ ਸਾਰ ਤੋਂ ਪਹਿਲਾਂ ਆ ਰਹੇ ਉਸ ਦ੍ਸ਼ਿਟੀਕੋਣ ਦਾ ਬਾਕੀ ਬਚਿਆ ਹੋਇਆ ਰੂਪ ਸੀ |

●(ਚ)ਸਿੱਟਾ[4][5] ਉਪਰੋਕਤ ਚਰਚਾ ਤੋਂ ਬਾਅਦ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਆਲੋਚਨਾ ਦਿ੍ਸ਼ਟੀਆ ਵਿੱਚੋਂ 'ਨਵੀਨ ਆਲੋਚਨਾ' ਦੀ ਆਪਣੀ ਮੌਲਿਕ ਥਾਂ ਅਤੇ ਦੇਣ ਹੈ| ਇਸ ਆਲੋਚਨਾ ਪ੍ਣਾਲੀ ਵਿੱਚ ਵੱਖ-ਵੱਖ ਪ੍ਮੁੱਖ ਆਲੋਚਕਾਂ ਨੇ ਅਹਿਮ ਯੋਗਦਾਨ ਪਾਇਆ| ਇਸ ਪ੍ਣਾਲੀ ਨਾਲ ਸੰਬੰਧਿਤ ਸਾਰੇ ਆਲੋਚਕਾਂ ਵਿੱਚ ਪਹੁੰਚ-ਵਿਧੀਆ ਜਾਂ ਤਕਨੀਕੀ ਸੰਕਲਪਾਂ ਦੀ ਕੋਈ ਸਮੁੱਚੀ ਸਾਂਝ ਵੀ ਨਹੀਂ ਹੈ| ਬਲਕਿ ਇੰਨਾਂ ਵਿਚਲੀ ਸਾਂਝ ਸਾਹਿਤ ਅਤੇ ਸਾਹਿਤ ਅਧਿਐਨ ਸੰਬੰਧੀ ਜੀਵਨ ਦਿ੍ਸ਼ਟੀਕੋਣ ਦੇ ਪਿਛੋਕੜ ਦੀ ਸਾਂਝ ਹੈ| ਨਵ-ਆਲੋਚਕ ਕਵਿਤਾ ਨੂੰ ਸ਼ੁੱਧ ਖੁਦਮੁਖਤਿਆਰ ਦੇ ਰੂਪ 'ਚ ਦੇਾਖਦੇ ਹਨ| ਹਰ ਨਵੇਂ ਅਧਿਐਨ ਨਾਲ ਨਵੇਂ ਬਿੰਬ ਉਭਰਕੇ ਸਾਹਮਣੇ ਆਉਂਦੇ ਹਨ ਜੋ ਵਿਭਿੰਨ ਕਲਾ ਰੂਪ ਹਾਸਿਲ ਕਰਦੇ ਹਨ| ਨਵ-ਆਲੋਚਕ ਕਾਵਿ ਦੀ ਸੰਰਚਨਾ ਵਿੱਚ ਵਿਸ਼ੇਸ਼ ਰੁਚੀ ਲੈਂਦੇ ਹਨ| ਅਮਰੀਕਾ ਦੀ ਇਸ 'ਨਵੀਨ ਆਲੋਚਨਾ' ਦੇ ਸਾਹਿਤ ਸਿਧਾਤਾਂ ਅਤੇ ਸੰਕਲਪ ਦੀ ਜਾਣਕਾਰੀ ਪਰਾਪਤ ਕਰ ਲੈਣੀ ਆਵਸ਼ਕ ਹੈ|

  1. ਪੱਛਮੀ ਕਾਵਿ ਸ਼ਾਸਤਰ/ਸੰਪਾਦਕ ਹਰਭਜਨ ਸਿੰਘ ਭਾਟੀਆ
  2. ਸਿਧਾਂਤ ਚਿੰਤਨ/ਗੁਰਚਰਨ ਸਿੰਘ ਅਰਸ਼ੀ
  3. ਪੱਛਮੀ ਕਾਵਿ ਸਿਧਾਂਤ ਸੰਪਾਦਕ ਹਰਭਜਨ ਸਿੰਘ ਭਾਟੀਆ
  4. 4.0 4.1 ਸਿਧਾਂਤ ਚਿੰਤਨ, ਗੁਰਚਰਨ ਸਿੰਘ ਅਰਸ਼ੀ
  5. 5.0 5.1 ਪੱਛਮੀ ਕਾਵਿ ਸਿਧਾਂਤ, ਸੰਪਾਦਕ ਹਰਭਜਨ ਸਿੰਘ ਭਾਟੀਆ