ਅਮਰੀਕ ਸਿੰਘ
ਅਮਰੀਕ ਸਿੰਘ
[ਸੋਧੋ]ਅਮਰੀਕ ਸਿੰਘ ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੈ ਪਰ ਉਸਦੀ ਚੇਤੰਨਤਾ ਸ਼ਾਸਤਰੀ ਨਹੀਂ ਸਗੋਂ ਵਧੇਰੇ ਆਧੁਨਿਕ ਹੈ ਅਤੇ ਉਸਦੀ ਵਿਚਾਰਧਾਰਾ ਵਿੱਚ ਚੋਖੀ ਲਚਕ ਤੇ ਪ੍ਰਭਾਵਸ਼ਾਲੀ ਰੂਪ ਦੀ ਤੀਖਣਤਾ ਮੌਜੂਦ ਹੈ। ਉਸਦੇ ਨਾਟਕਾਂ ਦਾ ਰੂਪ ਵੀ ਵਧੇਰੇ ਸਵੱਛ ਤੇ ਪਰਪੱਕ ਹੈ ਅਤੇ ਆਪਣੇ ਵਿਸ਼ੇ ਤੇ ਪਾਤਰਾਂ ਸੰਬੰਧੀ ਮੋਨੋਵਿਗਿਆਨਕ ਢੰਗ ਦਾ ਪਿਛੋਕੜ ਉਸਾਰ ਕੇ ਕਲਾਮਈ ਸੰਕੇਤ ਛੱਡ ਜਾਂਦਾ ਹੈ। ਇਉਂ ਉਸਦੀ ਕਲਾ ਵੇਧਰੇ ਸੰਕੇਤਕ ਤੇ ਪਾਰਮਕ ਹੋ ਨਿਬੜਦੀ ਹੈ ਤੇ ਉਹ ਆਧੁਨਿਕਤਾ ਦੀ ਲਖਾਇਕ ਵੀ ਬਣ ਜਾਂਦੀ ਹੈ ਉਹ ਕਲਾ ਨੂੰ ਕੇਵਲ ਗੰਭੀਰ ਵਿਸ਼ੇ ਵਸਤੂ ਲਈ ਹੀ ਨਹੀਂ ਵਰਤਦਾ ਸਗੋਂ ਪ੍ਰਹਸਨ ਵਿਅੰਗਮਈ ਵਿਸ਼ਿਆ ਲਈ ਵੀ ਤਿੱਖੀ ਸੂਝ ਨਾਲ ਵਰਤ ਜਾਂਦਾ ਹੈ।
ਨਾਟਕ
[ਸੋਧੋ]- ਕੰਮ ਕਿ ਘਤੁਮ
- ਪਰਛਾਵਿਆ ਦੀ ਪਕੜ
ਇਕਾਂਗੀ
[ਸੋਧੋ]- ਆਸਾ ਦੇ ਅੰਬਾਰ
- ਜੀਵਨ ਝਲਕਾਂ
ਪਰਛਾਵਿਆ ਦੀ ਪਕੜ ਵਿੱਚ ਪ੍ਰਗਤੀਵਾਦੀ ਚੇਤੰਨਤਾ ਪ੍ਰਮੁੱਖ ਤੱਤ ਹੈ ਪਰ ਸਮੱਸਿਆ ਦਾ ਮਨੋਵਿਗਿਆਨਕ ਪੱਖ ਵੀ ਚੋਖਾ ਵਿਆਪਕ ਹੈ। ਇਕਾਂਗੀਆਂ ਵਿਚੋਂ ਆਸ ਦੇ ਅੰਬਾਰ ਸ਼ਰਨਾਰਥੀ ਦਾ ਕੋਟ ਤੇ ਆਂਦਰਾ ਕਾਫੀ ਸਫਲ ਹਨ।[1] ਡਾ. ਅਮਰੀਕ ਸਿੰਘ ਨੇ ਵੀ 1947 ਤੋਂ ਪਿਛੋ ਕੁਝ ਨਾਟਕ ਅਤੇ ਇਕਾਂਗੀ ਲਿਖੇ ਹਨ। ਪਰਛਾਵਿਆ ਦੀ ਪਕੜ ਉਸਦਾ ਵੱਡਾ ਨਾਟਕ ਸੀ ਅਤੇ ਜੀਵਨ ਝਲਕਾਂ ਇਕਾਂਗੀ ਸੰਗ੍ਰਹਿ ਇਹ ਮਹੱਤਵਪੂਰਨ ਰਚਨਾਵਾਂ ਹਨ ਜਿਹਨਾਂ ਸਦਕਾ ਅਮਰੀਕ ਸਿੰਘ ਦਾ ਨਾਮ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਜਾਂਦਾ ਹੈ।[2]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |