ਅਮਰ ਸਿੰਘ
ਅਮਰ ਸਿੰਘ, ਬਾਰੀਆਂ ਕਲਾਂ ਸਪੁੱਤਰ ਹਾਕਮ ਸਿੰਘ, ਪਿੰਡ ਬਾਰੀਆਂ ਕਲਾਂ, ਜ਼ਿਲਾ ਹੁਸ਼ਿਆਰਪੁਰ ਵੈਨਕੂਵਰ ਦੇ ਓਹਨਾਂ ਸਿੱਖਾਂ ਵਿੱਚੋਂ ਇੱਕ ਸੀ ਜੋ ਬੇਲਾ ਸਿੰਘ (ਇੰਮੀਗਰੇਸ਼ਨ ਤਰਜ਼ਮਾਨ ਤੇ ਖ਼ਬਰੀ) ਨਾਲ ਸੰਬੰਧਿਤ ਸੀ। 19ਮਾਰਚ,1914 ਨੂੰ ਹੌਪਕਿਨਸਨ ਨੇ ਉਸਨੂੰ ਓਹਨਾਂ ਨੌਂ ਖਬਰੀਆਂ ਤੇ ਦੋਸਤਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਜੋ ਵੈਨਕੂਵਰ ਦੇ ਇੰਮੀਗਰੇਸ਼ਨ ਵਿਭਾਗ ਲਈ ਕੰਮ ਕਰਦੇ ਸਨ। ਸੂਚੀ ਵਿੱਚ ਅਮਰ ਸਿੰਘ ਦਾ ਭਾਈ, ਗੰਗਾ ਰਾਮ ਅਤੇ ਬੇਲਾ ਸਿੰਘ ਵੀ ਸੀ। 1ਸਤੰਬਰ,1914 ਨੂੰ ਪਹਿਲੇ ਮੁਕੱਦਮੇ 'ਚ ਅਮਰ ਸਿੰਘ ਨੇ ਬੇਲਾ ਸਿੰਘ ਦੀ ਤਰਫ਼ੋਂ ਬਿਆਨ ਦਿੱਤਾ ਤੇ ਆਤਮ ਰੱਖਿਆ ਦੇ ਦਾਵੇ ਦਾ ਸਮਰਥਨ ਕੀਤਾ। ਉਸ ਦੀ ਕਹਾਣੀ ਦਰਸਾਉਂਦੀ ਹੈ ਕਿ ਉਸਨੂੰ ਤੇ ਉਸਦੇ ਹਮਵਤਨ ਸਾਥੀਆਂ ਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਚਾਹੇ ਜੋ ਵੀ ਓਹਨਾਂ ਦੀ ਰਾਜਨੀਤੀ ਸੀ। ਫਰਵਰੀ 1915 ਨੂੰ ਉਹ ਸਿਆਟਲ ਰਾਹੀਂ ਇੰਡੀਆ ਨੂੰ ਨਿਕਲਆ ਤੇ ਹੌਂਗਕੌਗ ਚ ਪਛੜ ਗਿਆ,ਕਿਉਂਕਿ ਸਿੰਘਾਪੁਰ 'ਚ ਮੁਸਲਮਾਨਾਂ ਦੀ 5ਵੀਂ ਪੈਦਲ ਰੇਜ਼ਮੈਂਟ ਫੌਜ ਤੇ 36ਵੀਂ ਸਿੱਖ ਰੇਜਮੈਂਟ ਨੇ ਬਗ਼ਾਵਤ ਕਰ ਦਿੱਤੀ। ਜੋ ਕਿ ਗ਼ਦਰ ਪਾਰਟੀ ਤੋਂ ਪ੍ਰੇਰਿਤ ਸੀ। ਜਿਸ ਦੇ ਨਤੀਜੇ ਵਜੋਂ ਰਸਤਾ ਮਿਲਣਾ ਅਸੰਭਵ ਹੋ ਗਿਆ ਕਿਉਂਕਿ ਸਾਰੀਆਂ ਆਮ ਸੇਵਾਵਾਂ ਵਿੱਚ ਵਿਘਨ ਪੈ ਗਿਆ। ਉਹ ਤੇ ਉਸਦੇ ਸਾਥੀ ਬਰ੍ਹਮਾਾ ਨੂੰ ਚੱਲ ਪਏ ਜਿੱਥੇ ਉਹਨਾਂ ਨੂੰ ਪੈਦਲ ਦੇਸ ਪਾਰ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਉਸਨੇ ਆਪਣੇ ਭਾਈ ਗੰਗਾ ਰਾਮ ਨੂੰ ਵੈਨਕੂਵਰ ਮੱਦੱਦ ਲਈ ਲਿਖਿਆ, ਜਿਸ ‘ਤੇ ਉਸਨੇ ਆਪਣੇ ਉਪਰਲੇ ਅਧਿਕਾਰੀਆਂ ਨੂੰ ਦਖ਼ਲ ਦੇਣ ਲਈ ਅਪੀਲ ਕੀਤੀ।
ਸ੍ਰੋਤ: ਆਈ ਐੱਮ, ਨੌਰਥ ਅਮਰੀਕਾ ਦੇ ਭਾਰਤੀ ਲੋਕ, ਪਹਿਲਾ ਭਾਗ ਬੰਗਲੌਰ: ਛਾਪਿਆ-ਲੋਟਸ ਪਿ੍ਟਰਜ਼,1975; ਨੈਸ਼ਨਲ ਲਾਇਬ੍ਰੇਰੀ ਐਂਡ ਆਰਚੀਵਜ਼ ਕਨੇਡਾ, ਇੰਮੀਗਰੇਸ਼ਨ ਫਾਈਲਜ਼, ਆਰ ਜ਼ੀ 76.