ਅਮਰ ਸਿੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰ ਸਿੰਧੂ

ਅਮਰ ਸਿੰਧੂ (ਸਿੰਧੀ: امر سنڌو) (ਜਨਮ 28 ਅਗਸਤ 1968 ਨੂੰ ਸਲਮਾ ਲੇਘਾਰੀ ਬਲੋਚ ਵਜੋਂ) ਇੱਕ ਪਾਕਿਸਤਾਨੀ ਲੇਖਕ, ਪ੍ਰੋਫੈਸਰ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਹੈ ਜੋ ਸਿੰਧੀ ਭਾਸ਼ਾ ਵਿੱਚ ਲਿਖਦੀ ਹੈ।

ਜ਼ਿੰਦਗੀ ਅਤੇ ਕੰਮ[ਸੋਧੋ]

ਅਮਰ ਸਿੰਧੂ ਜਮਸ਼ੇਰੋ ਵਿੱਚ ਸਿੰਧ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ। ਉਹ ਉਥੇ ਫ਼ਲਸਫ਼ੇ ਦੀ ਚੇਅਰ ਦੀ ਇੰਚਾਰਜ ਹੈ। ਉਹ ਸਿੰਧ ਪ੍ਰਾਂਤ ਦੇ ਮੋਹਰੀ ਨਾਰੀਵਾਦੀਆਂ ਵਿੱਚੋਂ ਇੱਕ ਹੈ ਅਤੇ ਵਿਮੈਨ ਐਕਸ਼ਨ ਫੋਰਮ ਦੀ ਇੱਕ ਸਰਗਰਮ ਮੈਂਬਰ ਹੈ। ਅਮਰ ਸਿੰਧੂ ਖੁਦ ਨੂੰ ਇੱਕ ਸਮਾਜਵਾਦੀ ਵਜੋਂ ਦੇਖਦੀ ਹੈ। ਮੈਗਜ਼ੀਨ ਅਡ੍ਰਿਸ਼ ਵਿਚ, ਜਿਸਦੀ ਉਹ ਸਹਿ-ਸੰਪਾਦਕ ਹੈ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਤੇ ਲਿਖਤਾਂ ਛਾਪੀਆਂ ਜਾਂਦੀਆਂ ਹਨ।[1]

ਹਵਾਲੇ[ਸੋਧੋ]