ਸਮੱਗਰੀ 'ਤੇ ਜਾਓ

ਅਮੁੱਖੀ ਢਿੱਲ (Secondary flaccidity)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮੁੱਖੀ ਢਿੱਲ ਮੌਤ ਤੋਂ ਇਕਦਮ ਬਾਅਦ ਸਰੀਰ ਵਿੱਚ ਆਏ ਢਿੱਲੇਪਣ ਨੂੰ ਆਖਦੇ ਹਨ ਜੋ ਕਿ ਇੱਕ ਜਾਂ ਦੋ ਘੰਟਿਆਂ ਤੱਕ ਹੀ ਰਹਿੰਦਾ ਹੈ ਤੇ ਉਸ ਤੋਂ ਬਾਅਦ ਸਰੀਰ ਵਿੱਚ ਰਾਇਗਰ (ਜਕੜਾਵ) ਦਾ ਪਸਾਰ ਹੁੰਦਾ ਹੈ ਜਿਸ ਵਿੱਚ ਮਾਸਪੇਸ਼ੀਆਂ ਦਾ ਸੰਸਲੇਸ਼ਣ ਬੰਦ ਹੋ ਜਾਂਦਾ ਹੈ, ਇਸ ਸਮੇਂ ਦੌਰਾਨ ਮਾਇਓਸਿਨ ਦੇ ਸਿਰਾਂ ਤੇ ਐਕਟਿਨ ਪ੍ਰੋਟੀਨ ਦਾ ਬੰਧੇਜ ਅਗਲੀ ਪਾਚਕ (enzymatic) ਕਾਰਵਾਈ ਤੱਕ ਬਣਿਆ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਵੱਸਥਲ ਹੋਣ ਵਿੱਚ ਅਸਮਰਥ ਰਹਿੰਦੀਆਂ ਹਨ। ਜਦੋਂ ਇਹ ਪਾਚਕ ਆਪਣੀ ਪਾਚਨ ਪ੍ਰੀਕਿਰਿਆ ਸ਼ੁਰੂ ਕਰਦੇ ਹਨ ਤਾਂ ਇਨ੍ਹਾਂ ਪਾਚਕਾਂ ਦੇ ਅਸਰ ਨਾਲ ਸਰੀਰ ਵਿੱਚ ਆਏ ਢਿੱਲੇਪਨ ਨੂੰ ਅਮੁੱਖੀ ਢਿੱਲ ਕਹਿੰਦੇ ਹਨ।

ਰਸਾਇਣਿਕ ਵੇਰਵੇ[ਸੋਧੋ]

ਅਮੁੱਖੀ ਢਿੱਲ ਸਰੀਰ ਦੇ ਸੜਨ ਨਾਲ ਬਣੇ ਖਾਰੇ ਤਰਾਂ ਦੇ ਪ੍ਰਭਾਵ ਨਾਲ ਹੁੰਦੀ ਹੈ। ਇਸ ਬਾਰੇ ਇੱਕ ਹੋਰ ਧਾਰਨਾ ਹੈ ਕਿ ਰਾਇਗਰ (ਜਕੜਾਵ) ਦੇ ਦੌਰਾਨ ਬਣੇ ਵਾਧੂ ਤੇਜ਼ਾਬ ਕਰ ਕੇ ਮਾਇਓਸਿਨ ਘੁਲ ਜਾਂਦੇ ਹਨ ਅਤੇ ਸਰੀਰ ਦਾ ਜਕੜਾਅ ਖ਼ਤਮ ਹੋ ਜਾਂਦਾ ਹੈ। ਇੱਕ ਹੋਰ ਧਾਰਨਾ ਜੋ ਕਿ ਇਸ ਢਿੱਲ ਨਾਲ ਜੋੜੀ ਜਾਂਦੀ ਹੈ, ਉਹ ਇਹ ਹੈ ਕਿ ਮਰੀਆਂ ਹੋਈਆਂ ਮਾਸਪੇਸ਼ੀਆਂ ਵਿੱਚ ਬਣੇ ਪਾਚਕ ਸਵੈਚਲਿਤ ਪਾਚਨ ਪ੍ਰੀਕਿਰਿਆ ਦੌਰਾਨ ਮਾਇਓਸਿਨ ਨੂੰ ਘੋਲ ਦਿੰਦੇ ਜਾਂਦੇ ਹਨ ਜਿਸ ਨਾਲ ਸਰੀਰ ਦਾ ਜਕੜਾਅ ਖ਼ਤਮ ਹੋ ਜਾਂਦਾ ਹੈ।