ਅਰਜਨ ਸਿੰਘ ਗੜਗੱਜ
ਅਰਜਨ ਸਿੰਘ ਗੜਗੱਜ (20 ਫਰਵਰੀ 1905 — 10 ਮਾਰਚ 1963) ਇੱਕ ਪੰਜਾਬੀ ਕ੍ਰਾਂਤੀਕਾਰੀ ਅਤੇ ਪੱਤਰਕਾਰ ਸੀ। ਇਹ ਨਵਾਂ ਜ਼ਮਾਨਾ ਅਖਬਾਰ ਅਤੇ ਕਿਰਤੀ ਰਸਾਲੇ ਦਾ ਸੰਪਾਦਕ ਰਿਹਾ। ਅਰਜਨ ਸਿੰਘ ਗੜਗੱਜ ਇੱਕ ਪੰਜਾਬੀ ਕ੍ਰਾਂਤੀਕਾਰੀ ਅਤੇ ਪੱਤਰਕਾਰ ਸੀ। ਇਹ ਨਵਾਂ ਜ਼ਮਾਨਾ ਅਖਬਾਰ ਅਤੇ ਕਿਰਤੀ ਰਸਾਲੇ ਦਾ ਸੰਪਾਦਕ ਸੀ।
ਅਰਜਨ ਸਿੰਘ ਗੜਗੱਜ ਦਾ ਜਨਮ ਪੰਜਾਬ ਦੇ ਤਰਨ ਤਾਰਨ ਦੇ ਵਸਨੀਕ ਸ੍ਰ ਸੁੰਦਰ ਸਿੰਘ ਚਾਨਾ ਦੇ ਘਰ 20 ਫਰਵਰੀ 1905 ਨੂੰ ਹੋਇਆ ਸੀ।
ਰਾਜਨੀਤਕ ਜੀਵਨ
[ਸੋਧੋ]ਸਕੂਲ ਸਮੇਂ ਤੋਂ ਹੀ ਅਰਜਨ ਸਿੰਘ ਇਨਕਲਾਬੀ ਸੁਭਾਅ ਦਾ ਸੀ, ਸਕੂਲ ਸਮੇਂ ਬਾਲਕ ਅਰਜਨ ਸਿੰਘ ਨੂੰ ਬ੍ਰਿਟਿਸ਼ ਸ਼ਾਸਕਾਂ ਦੇ ਸਾਮਰਾਜੀ ਝੰਡੇ , ਯੂਨੀਅਨ ਜੈਕ , ਨੂੰ ਸਲਾਮੀ ਕਰਨ ਤੋਂ ਮਨ੍ਹਾ ਕਰਨ ‘ਤੇ ਸਕੂਲ ਵਿਚੋਂ ਕੱਢ ਦਿੱਤਾ ਗਿਆ ਸੀ । ਅਰਜਨ 1920 ਵਿਚ ਸ਼ੁਰੂ ਕੀਤੇ ਗਏ ਅਕਾਲੀ ਅੰਦੋਲਨ ਵਿੱਚ ਕੁੱਦ ਪਿਆ। ਜੱਥੇਦਾਰ ਤੇਜਾ ਸਿੰਘ ਭੁੱਚਰ ਵੱਲੋਂ ਸਥਾਪਿਤ ਕੀਤੇ ਗਏ ਗੜਗੱਜ ਅਕਾਲੀ ਦੀਵਾਨ ਦੇ ਦਫ਼ਤਰ ਵਿੱਚ ਆਪ ਰਹਿਣ ਲੱਗ ਪਿਆ। ਓਦੋਂ ਤੋਂ ਹੀ ਅਰਜਨ ਨੂੰ ‘ਗੜਗੱਜ` ਨਾਂ ਨਾਲ ਜਾਣਿਆ ਜਾਣ ਲੱਗਾ। ਅਪ੍ਰੈਲ 1922 ਵਿੱਚ ਆਮ ਲੋਕਾਂ ਵਿਚ ਬਾਗੀ ਕਵਿਤਾ ਪੜ੍ਹਨ ਦੇ ਦੋਸ਼ ਵਿਚ ਸਭ ਤੋੰ ਛੋਟੀ ਉਮਰ ਦੇ ਅਰਜਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਛੇ ਮਹੀਨਿਆਂ ਲਈ ਜੇਲ ਭੇਜ ਦਿੱਤਾ ਗਿਆ। 1923 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰਕਾਨੂੰਨੀ ਕਰਾਰ ਦੇਣ ਕਰਕੇ ਨਾਭਾ ਐਜੀਟੇਸ਼ਨ ਵਿੱਚ ਭਾਗ ਲੈਣ ਕਰਨ ਆਪ ਨੂੰ ਗ੍ਰਿਫਤਾਰ ਕਰ ਲਿਆ ਤੇ ਇਕ ਸਾਲ ਦੀ ਸਜ਼ਾ ਦਿੱਤੀ ਗਈ, ਪਰੰਤੂ ਸਤੰਬਰ 1926 ਤਕ ਅਰਜਨ ਨੂੰ ਉਦੋਂ ਤਕ ਰਿਹਾ ਨਾ ਕੀਤਾ ਗਿਆ ਜਦੋਂ ਤਕ ਅਕਾਲੀ ਦਲ ਉੱਤੇ ਲੱਗੀ ਪਾਬੰਦੀ ਵਾਪਸ ਨਾ ਲੈ ਲਈ ਗਈ। ਅਕਾਲੀ ਦਲ ਛੱਡ ਕੇ ਇਹ ਨੌਜਵਾਨ ਸਮਾਜਵਾਦੀ ਕ੍ਰਾਂਤੀਕਾਰੀਆਂ ਦੇ ਸੰਗਠਨ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਲ ਹੋ ਗਿਆ।
ਲਿਖਾਰੀ
[ਸੋਧੋ]ਅਰਜਨ ਇਕ ਗਦਰੀ ਕ੍ਰਾਂਤੀਕਾਰੀ ਸੰਤੋਖ ਸਿੰਘ ਵੱਲੋਂ ਫਰਵਰੀ 1926 ਵਿਚ ਚਾਲੂ ਕੀਤੇ ਗਏ ਖੱਬੇ ਪੱਖੀ ਵਿਚਾਰਧਾਰਾ ਵਾਲੇ ਮੈਗਜ਼ੀਨ ‘ਕਿਰਤੀ` ਦੇ ਸੰਪਾਦਕੀ ਅਮਲੇ ਦਾ ਮੈਂਬਰ ਬਣ ਗਿਆ । ਅਰਜਨ ਦੇ ਸਰਕਾਰ ਵਿਰੋਧੀ ਲੇਖਾਂ ਕਰਕੇ 1929 ਵਿੱਚ ਇਸ ਨੂੰ ਫਿਰ ਕੈਦ ਕਰ ਲਿਆ ਗਿਆ ਅਤੇ ਮੁੜ 1930 ਵਿੱਚ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਸੰਨ 1931 ਵਿੱਚ ਅਰਜਨ ਉਪਰ ਭਾਸ਼ਣ ਦੇਣ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ 1932 ਵਿਚ ਇਸ ਨੂੰ ਤਰਨ ਤਾਰਨ ਕਸਬੇ ਵਿੱਚ ਕੈਦ ਕਰ ਲਿਆ ਗਿਆ। ਥੋੜ੍ਹਾ ਸਮਾਂ ਬੱਬਰ ਸ਼ੇਰ ਦੇ ਸਬ ਐਡੀਟਰ ਅਤੇ ਕਾਰਟੂਨ ਦੇ ਮੁੱਖ ਐਡੀਟਰ ਦੀ ਸੇਵਾ ਕਰਨ ਉਪਰੰਤ ਇਹ 1935 ਵਿਚ ਅਕਾਲੀ ਦਾ ਸਬ ਐਡੀਟਰ ਬਣ ਗਿਆ। ਭਾਰਤ ਦੇ ਅਜ਼ਾਦ ਹੋਣ ਮਗਰੋਂ ਵੀ ਅਰਜਨ ਸਿੰਘ ਨੂੰ ਆਪਣੀਆਂ ਰਾਜਨੀਤਿਕ ਧਾਰਨਾਵਾਂ ਕਰਕੇ ਜੇਲ ਕੱਟਣੀ ਪਈ । ਜੰਗ-ਇ-ਅਜ਼ਾਦੀ ਅਤੇ ਨਵਾਂ ਜ਼ਮਾਨਾ ਵਰਗੇ ਅਖਬਾਰਾਂ ਵਿੱਚ ਵੀ ਅਰਜਨ ਸਿੰਘ ਨੇ ਕੰਮ ਕੀਤਾ।
ਲਿਖਤਾਂ
[ਸੋਧੋ]- ਦੋ ਪੈਰ ਘਟ ਤੁਰਨਾ[1]