ਅਰਤਿੰਦਰ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਤਿੰਦਰ ਸੰਧੂ
ਜਨਮਅਰਤਿੰਦਰ ਕੌਰ
ਅੰਮ੍ਰਿਤਸਰ
ਕਿੱਤਾਅਧਿਆਪਕਾ ਅਤੇ ਸ਼ਾਇਰਾ
ਸਰਗਰਮੀ ਦੇ ਸਾਲਹੁਣ ਤੱਕ

ਅਰਤਿੰਦਰ ਸੰਧੂ ਪੰਜਾਬੀ ਦੀ ਇੱਕ ਜਾਣੀ ਪਹਿਚਾਣੀ ਸ਼ਾਇਰਾ ਹੈ ਅਤੇ ਪੰਜਾਬੀ ਮੈਗਜ਼ੀਨ ਸਾਹਿਤਕ ਏਕਮ ਵੀ ਸੰਪਾਦਤ ਕਰ ਰਹੀ ਹੈ।

ਸਾਹਿਤਕ ਜੀਵਨ[ਸੋਧੋ]

ਉਹਨਾ ਨੂੰ ਬਚਪਨ ਤੋਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ। ਉਹ ਛੇਵੀਂ ਜਮਾਤ ਵਿੱਚ ਹੀ ਕਵਿਤਾਵਾਂ ਲਿਖਣ ਲੱਗੀ ਸੀ।ਪੜ੍ਹਨ ਦਾ ਸ਼ੌਕ ਦੇਖਕੇ ਉਹਨਾ ਦੇ ਪਿਤਾ ਜੀ ਨੇ ਉਹਨਾ ਨੂੰ ਪੜ੍ਹਨ ਤੇ ਲਿਖਣ ਲਈ ਪ੍ਰੇਰਤ ਕੀਤਾ।ਉਹਨਾ ਨੇ ਸਤਵੀਂ ਜਮਾਤ ਵਿੱਚ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਸੀ।ਉਹਨਾ ਦੀ ਪਹਿਲੀ ਕਵਿਤਾ ਨੋਵੀਂ ਵਿੱਚ ਪੜ੍ਹਦਿਆਂ ਮੈਗਜ਼ੀਨ ਕੰਵਲ ਵਿੱਚ ਛਪੀ ਸੀ। ਫਿਰ ਬੀ.ਐਸ.ਸੀ. ਕਰਦਿਆਂ ਵੀ ਕਾਲਜ ਦੀ ਲਾਇਬ੍ਰੇਰੀ ਨਾਲ ਰਿਸ਼ਤਾ ਗਹਿਰਾ ਰਿਹਾ ਤੇ ਬਹੁਤ ਸਾਰਾ ਮੌਲਿਕ ਤੇ ਅਨੁਵਾਦਤ ਸਾਹਿਤ ਪੜ੍ਹਿਆ।ਵਿਆਹ ਤੋਂ ਪਿੱਛੋਂ ਸਤਾਈ ਸਾਲ ਤੱਕ ਪਰਿਵਾਰ ਨੂੰ ਸਮਰਪਿਤ ਰਹੀ। ਉਹਨਾ ਦਾ ਕਵਿਤਾ ਨਾਲ ਗਹਿਰਾ ਰਿਸ਼ਤਾ ਜੁੜਿਆ ਰਿਹਾ ਹੈ। ਉਹਨਾ ਦੀ ਪਹਿਲੀ ਕਿਤਾਬ ਸਿਜਦੇ ਜੁਗਨੂਆਂ ਨੂੰ ਆਈ ਫਿਰ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤੇ ਹੁਣ ਤੱਕ ਉਹਨਾ ਦੀਆਂ ਗਿਆਰਾਂ ਕਾਵਿ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।ਉਹ 2012 ਤੋਂ ਸਾਹਿਤ ਨੂੰ ਸਮਰਪਿਤ ਪੰਜਾਬੀ ਮੈਗਜ਼ੀਨ ਸਾਹਿਤਕ ਏਕਮ ਵੀ ਆਪਣੇ ਹੀ ਸੋਮਿਆਂ ਤੋਂ ਸੰਪਾਦਿਤ ਦਤ ਕਰ ਰਹੇ ਹਨ।

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

  • ਸਿਜਦੇ ਜੁਗਨੂਆਂ ਨੂੰ
  • ਚਾਨਣੀ ਦੇ ਦੇਸ
  • ਮਨ ਦਾ ਮੌਸਮ
  • ਘਰ, ਘਰ ਤੇ ਘਰ
  • ਵਿਚਲਾ ਮੌਸਮ
  • ਮਿੱਟੀ ਦੀ ਗੌਰਵ ਗਾਥਾ

ਵਾਰਤਕ ਪੁਸਤਕਾਂ[ਸੋਧੋ]

  • ਜੜ੍ਹਾਂ ਦੇ ਵਿੱਚ ਵਿਚਾਲੇ

ਪਰਿਵਾਰਕ ਜੀਵਨ ਵੇਰਵਾ[ਸੋਧੋ]

ਅਰਤਿੰਦਰ ਸੰਧੂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹੈ ਖਿਆਲਾ ਵਿਖੇ ਹੋਇਆ।ਉਹਨਾ ਦਾ ਜੱਦੀ ਪਿੰਡ ਹਰਸਾ ਛੀਨਾ ਹੈ ਕੋ ਕਿ ਰਾਜਾਸਾਂਸੀ ਦੇ ਨੇੜੇ ਪੈਂਦਾ ਹੈ।ਉਹਨਾ ਦਾ ਸਹੁਰਾ ਪਿੰਡ ਸੰਗਤਪੁਰਾ ਹੈ।ਉਹਨਾ ਦੇ ਪਿਤਾ ਦਾ ਨਾਮ ਸ.ਜਰਨੈਲ ਸਿੰਘ ਹੈ ਜੋ ਕਿ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਵਿੱਚ ਕੰਮ ਕਰਦੇ ਸਨ।ਹੁਣ ਅਰਤਿੰਦਰ ਸੰਧੂ ਆਪਣੇ ਪਤੀ ਨਾਲ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ।ਉਹ ਹਾਈ ਸਕੂਲ ਦੀ ਮੁੱਖ ਅਧਿਆਪਕਾ ਦੇ ਤੌਰ ਤੇ ਰਿਟਾਇਰ ਹੋਏ ਅਤੇ ਉਹਨਾ ਦੇ ਪਤੀ ਸਕੂਲ ਵਿੱਚ ਲੈਕਚਰਾਰ ਦੇ ਤੌਰ ਤੇ ਸੇਵਾ ਮੁਕਤ ਹੋਏ ਹਨ।ਉਹਨਾ ਦਾ ਇੱਕ ਬੇਟਾ ਅਤੇ ਇੱਕ ਬੇਟੀ ਹਨ।ਬੇਟਾ ਅਮਰੀਕਾ ਵਿੱਚ ਕਾਰਡਿਆਲੋਜਿਸਟ ਹੈ ਤੇ ਬੇਟੀ ਤੇ ਦਾਮਾਦ ਦੋਵੇਂ ਲੁਧਿਆਣਾ ਵਿੱਚ ਡਾਕਟਰ ਹਨ। ਨੂੰਹ ਵੀ ਡਾਕਟਰ ਹੈ।ਅਰਤਿੰਦਰ ਸੰਧੂ ਅਜਕਲ ਆਪਣੇ ਪਤੀ ਨਾਲ ਮਿਲ ਕੇ ਏਕਮ ਮੈਗਜ਼ੀਨ ਪ੍ਰਕਾਸ਼ਤ ਕਰ ਰਹੇ ਹਨ। ਉਹਨਾ ਦੀ ਬੇਟੀ ਅਤੇ ਦੋਹਤੀ ਵੀ ਪੰਜਾਬੀ ਸ਼ਾਇਰਾਵਾਂ ਹਨ ਅਤੇ ਉਹਨਾ ਦੀ ਬੇਟੀ ਦੀ ਪੰਜਾਬੀ ਕਵਿਤਾ ਦੀ ਪਹਿਲੀ ਕਿਤਾਬ ਆ ਚੁੱਕੀ ਹੈ ਅਤੇ ਉਹਨਾ ਦੀ ਦੋਹਤੀ ਦੀ ਅੰਗਰੇਜ਼ੀ ਕਵਿਤਾ ਦੀ ਕਿਤਾਬ ਪ੍ਰਕਾਸ਼ਤ ਹੋ ਚੁੱਕੀ ਹੈ।

ਫੋਟੋ ਗੈਲਰੀ[ਸੋਧੋ]

ਫੇਸਬੁੱਕ ਖਾਤਾ[ਸੋਧੋ]

[1]