ਅਰਥ ਅਤੇ ਅੰਕੜਾ ਸੰਗਠਨ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਥ ਅਤੇ ਅੰਕੜਾ ਸੰਗਠਨ ਪੰਜਾਬ
ਏਜੰਸੀ ਵੇਰਵਾ
ਸਥਾਪਨਾ1 ਜਨਵਰੀ 1949; 74 ਸਾਲ ਪਹਿਲਾਂ (1949-01-01)
Preceding ਏਜੰਸੀਬੋਰਡ ਆਫ਼ ਇਕਨਾਮਿਕ ਇਨਕੁਆਰੀ
ਅਧਿਕਾਰ ਖੇਤਰਪੰਜਾਬ ਸਰਕਾਰ
ਹੈੱਡਕੁਆਟਰਚੰਡੀਗੜ੍ਹ
ਏਜੰਸੀ ਐਗਜੈਕਟਿਵ1.ਵਿੱਤ ਅਤੇ ਯੋਜਨਾ ਮੰਤਰੀ, ਪੰਜਾਬ ਸ.ਪਰਮਿੰਦਰ ਸਿੰਘ ਢੀਂਡਸਾ , ਮੰਤਰੀ ਇੰਚਾਰਜ
2.ਸ੍ਰੀ ਐਸ ਆਰ ਲੱਧੜ, ਪ੍ਰਬੰਧਕੀ ਸਕੱਤਰ
3.ਸ੍ਰੀ ਮੋਹਨ ਲਾਲ ਸ਼ਰਮਾ, ਵਿਭਾਗ ਦੇ ਮੁਖੀ (ਆਰਥਿਕ ਸਲਾਹਕਾਰ)
ਪਿਤਰੀ ਵਿਭਾਗਯੋਜਨਾਬੰਦੀ ਵਿਭਾਗ, ਪੰਜਾਬ ਸਰਕਾਰ
ਸਥਾਪਿਕ ਏਜੰਸੀਪੰਜਾਬ ਸਰਕਾਰ
ਵੈੱਬਸਾਈਟesopb.gov.in/Default.aspx

ਅਰਥ ਅਤੇ ਅੰਕੜਾ ਸੰਗਠਨ ਪੰਜਾਬ , ਪੰਜਾਬ ਸਰਕਾਰ ਦਾ ਇੱਕ ਵਿਭਾਗ ਹੈ ਜੋ ਸਰਕਾਰ ਦੀਆਂ ਯੋਜਨਾਵਾਂ ਲਈ ਲੋੜੀਂਦੇ ਅੰਕੜਿਆਂ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਇਹ ਵਿਭਾਗ ਨੀਤੀਵਾਨਾਂ, ਪ੍ਰਸ਼ਸ਼ਕਾਂ ਦੀਆਂ ਅੰਕੜਾਤਮਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਯੁਨੀਵਰਸਟੀਆਂ ਅਤੇ ਖੋਜ ਸੰਸਥਾਵਾਂ ਆਦਿ ਵਲੋਂ ਕੀਤੀ ਜਾਂਦੀ ਖੋਜ ਲਈ ਵੀ ਲੋੜੀਂਦੀ ਸੂਚਨਾ ਅਤੇ ਅੰਕੜੇ ਦੇਣ ਦਾ ਕਾਰਜ ਕਰਦਾ ਹੈ।[1] ਇਹ ਸੰਗਠਨ ਪੰਜਾਬ ਯੋਜਨਾਬੰਦੀ ਵਿਭਾਗ ਅਧੀਨ ਕੰਮ ਕਰਦਾ ਹੈ। ਇਹ ਸੰਗਠਨ ਰਾਜ ਸਰਕਾਰ ਦਾ ਅੰਕੜਾਤਮਕ ਮਾਮਲਿਆਂ ਲਈ ਨੋਡਲ ਵਿਭਾਗ ਘੋਸ਼ਿਤ ਹੋਇਆ ਹੈ ਅਤੇ ਰਾਜ ਦੇ ਡੇਟਾ ਬੈਂਕ ਵਜੋਂ ਕਮ ਕਰਦਾ ਹੈ। ਅਜ਼ਾਦੀ ਤੋਂ ਬਾਅਦ ਦੇਸ ਵਿੱਚ ਵਿਕਾਸ ਲਈ ਯੋਜਨਾਬੰਦੀ ਦਾ ਯੁੱਗ ਸ਼ੁਰੂ ਹੋਣ ਨਾਲ ਰਾਜ ਸਰਕਾਰ ਵਲੋਂ 1949 ਵਿੱਚ ਅੰਕੜਾਤਮਕ ਲੋੜਾਂ ਦੀ ਪੂਰਤੀ ਕਰਨ ਲਈ ਇਹ ਵਿਭਾਗ ਬਣਾਇਆ ਗਿਆ।

ਪ੍ਰਸ਼ਸ਼ਕੀ ਬਣਤਰ[ਸੋਧੋ]

ਇਸ ਵਿਭਾਗ ਦਾ ਮੁਖੀ ਆਰਥਕ ਸਲਾਹਕਾਰ ਹੁੰਦਾ ਹੈ ਜੋ ਚੰਡੀਗੜ੍ਹ ਵਿਖੇ ਮੁੱਖ ਦਫਤਰ ਵਿੱਚ ਬੈਠਦਾ ਹੈ।ਸ੍ਰੀ ਮੋਹਨ ਲਾਲ ਸ਼ਰਮਾ ਇਸ ਵਿਭਾਗ ਦੇ ਮੌਜੂਦਾ ਮੁਖੀ ਹਨ। ਇਸ ਤੋਂ ਬਾਅਦ ਵਿਭਾਗ ਵਿੱਚ ਦੋ ਡਾਇਰੈਕਟਰ ਅਤੇ ਤਿੰਨ ਸੰਯੁਕਤ ਡਾਇਰੈਕਟਰ ਹੁੰਦੇ ਹਨ।ਇਸ ਤੋਂ ਇਲਾਵਾ ਹੋਰ ਅਧਿਕਾਰ ਅਤੇ ਕਰਮਚਾਰੀ ਹੁੰਦੇ ਹਨ ਜੋ ਅੰਕੜਿਆਂ ਨੂੰ ਇਕਤ੍ਰ ਕਰਨ ਅਤੇ ਸੰਕਲਤ ਕਰਨ ਦਾ ਕੰਮ ਕਰਦੇ ਹਨ। ਚੰਡੀਗੜ੍ਹ ਮੁਖ਼ ਦਫਤਰ ਤੋਂ ਇਲਾਵਾ ਵਿਭਾਗ ਦੇ ਹਰ ਜਿਲੇ ਵਿੱਚ ਵੀ ਦਫਤਰ ਹਨ। ਜ਼ਿਲ੍ਹਾ ਦਫਤਰ ਅੰਕੜਿਆਂ ਦੇ ਨਾਲ ਨਾਲ ਯੋਜਨਾਬੰਦੀ ਅਤੇ ਕੁਝ ਹੋਰ ਵਿਕਾਸ ਸਕੀਮਾਂ ਲਾਗੂ ਕਰਾਓਣ ਦਾ ਕੰਮ ਵੀ ਕਰਦੇ ਹਨ। ਬਲਾਕ ਪਧਰ ਤੇ ਵੀ ਵਿਭਾਗ ਦਾ ਇੱਕ ਕਰਮਚਾਰੀ ਤਾਇਨਾਤ ਹੁੰਦਾ ਹੈ ਜੋ ਬਲਾਕ ਦੇ ਹਰ ਪਿੰਡ ਤੋਂ ਲੋੜੀਂਦੇ ਅੰਕੜੇ ਇਕਤ੍ਰ ਕਰਨ ਦਾ ਕਮ ਕਰਦਾ ਹੈ।[2]

ਵੈਬਸਾਈਟ[ਸੋਧੋ]

ਵਿਭਾਗ ਦੀ ਆਪਣੀ ਇੱਕ ਵੈਬਸਾਈਟ ਹੈ ਜਿਸ ਉਤੇ ਮਹਤਵਪੂਰਨ ਅੰਕੜੇ ਅਤੇ ਪ੍ਰਕਾਸ਼ਨ ਪੇਸ਼ ਕੀਤੇ ਜਾਂਦੇ ਹਨ। ਇਹ ਲਿੰਕ ਬਕਸੇ ਵਿੱਚ ਦਿੱਤੀ ਸੂਚਨਾ ਵਿੱਚ ਦਿੱਤਾ ਗਿਆ ਹੈ।

ਮਹਤਵਪੂਰਨ ਪ੍ਰਕਾਸ਼ਨ[ਸੋਧੋ]

  • ਪੰਜਾਬ ਦਾ ਅੰਕੜਾ ਸਾਰ - ਸਲਾਨਾ [1]
  • ਪੰਜਾਬ ਦਾ ਆਰਥਕ ਸਰਵੇਖਣ -ਸਲਾਨਾ [2]
  • ਪਿੰਡਾਂ ਦੀ ਡਰੈਕਟਰੀ- ਸਲਾਨਾ[3]
  • ਰਾਜ ਆਮਦਨ -ਸਲਾਨਾ[ http://esopb.gov.in/static/PDF/GSDP/Punjab/GSDP%20new.pdf]
  • ਜ਼ਿਲ੍ਹਾ ਯੋਜਨਾਬੰਦੀ [4]
  • ਐਮ.ਪੀ.ਲੈਡ ਸਕੀਮ [5] Archived 12 April 2016[Date mismatch] at the Wayback Machine.
  • 20 ਨੁਕਾਤੀ ਪ੍ਰੋਗਰਾਮ [6]

ਹਵਾਲੇ[ਸੋਧੋ]

  1. http://punjabitribuneonline.com/2013/06/%E0%A8%AD%E0%A8%B2%E0%A8%BE%E0%A8%88-%E0%A8%AF%E0%A9%8B%E0%A8%9C%E0%A8%A8%E0%A8%BE%E0%A8%B5%E0%A8%BE%E0%A8%82-%E0%A8%89%E0%A8%B2%E0%A9%80%E0%A8%95%E0%A8%A3-%E0%A8%9A-%E0%A8%85%E0%A9%B0/
  2. http://esopb.gov.in/static/PDF/Orgnization-Chart.pdf,