ਅਰਫ਼ਾਤ
ਦਿੱਖ
ਅਰਫ਼ਾਤ (Arabic: عرفة ਅਰਬੀ ਲਿਪੀਅੰਤਰ ‘ਅਰਫ਼ਾ) ਮੱਕਾ ਸ਼ਹਿਰ ਦੇ ਦੱਖਣ-ਪੂਰਬ ਵਿੱਚ ਲਗਪਗ 20 ਕਿਮੀ ਦੂਰ ਜੱਬਲ ਰਹਿਮਤ ਦੇ ਦਾਮਨ ਵਿੱਚ ਸਥਿਤ ਹੈ।[1] ਇਹ ਸਾਲ ਦੇ 354 ਦਿਨ ਗ਼ੈਰ ਆਬਾਦ ਰਹਿੰਦਾ ਹੈ ਅਤੇ ਸਿਰਫ਼ 12ਵੇਂ ਅਰਬੀ ਮਹੀਨੇ ਜ਼ੀ ਅਲਹੱਜ ਦੀ 9 ਤਾਰੀਖ ਨੂੰ ਇੱਕ ਦਿਨ ਦੇ 8 ਤੋਂ 10 ਘੰਟਿਆਂ ਲਈ ਇੱਕ ਅਜ਼ੀਮ ਆਲੀਸ਼ਾਨ ਸ਼ਹਿਰ ਬਣਦਾ ਹੈ। ਇਹ 9 ਜ਼ੀ ਅਲਹੱਜ ਦੀ ਸੁਬ੍ਹਾ ਆਬਾਦ ਹੁੰਦਾ ਹੈ ਅਤੇ ਆਥਣ ਹੋਣ ਨਾਲ ਹੀ ਸਾਰੇ ਲੋਕ ਇਥੋਂ ਰੁਖ਼ਸਤ ਹੋ ਹੋ ਜਾਂਦੇ ਹਨ ਅਤੇ ਹਾਜੀ ਇੱਕ ਰਾਤ ਦੇ ਲਈ ਮਜ਼ਦਲਫ਼ਾ ਵਿੱਚ ਠਹਿਰਦੇ ਹਨ।