ਅਰਲਾ ਕੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਲਾ ਕੋਟ ਲੱਕੜ ਦੇ ਬਣੇ ਉਸ ਢਾਂਚੇ ਨੂੰ ਕਿਹਾ ਜਾਂਦਾ ਹੈ ਜੋ ਫਸਲ ਦੀ ਰਾਖੀ ਲਈ ਖੇਤ ਦੇ ਇੱਕ ਕੋਨੇ ਵਿੱਚ ਗੱਡਿਆ ਜਾਂਦਾ ਹੈ। ਇਸਨੂੰ ਅੜਿੱਕਾ ਜਾਂ ਅਰੜਾ ਖੋਟ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਜਾਨਵਰਾਂ ਨੂੰ ਖੇਤ ਵਿੱਚ ਜਾਣ ਤੋਂ ਰੋਕਣ ਲ ਇੱਕ ਦਰਵਾਜਾ ਲਾਇਆ ਜਾਂਦਾ ਹੈ ਜਿਸਨੂੰ ਬੰਦਾ ਤਾਂ ਟੱਪ ਸਕਦਾ ਹੈ ਪਰ ਜਾਨਵਰ ਨਹੀਂ।

ਜੰਗਲੀ ਖੇਤਰ ਦੇ ਲੋਕ ਜਾਨਵਰਾਂ ਤੋਂ ਫਸਲ ਦੇ ਬਚਾਅ ਲ ਜਾਂ ਨਿਆਂ ਵਾਲੇ ਖੇਤ ਵਿਚਲੀ ਸਬਜ਼ੀ ਦੇ ਬਚਾਅ ਲ ਆਪਣੇ ਖੇਤ ਦੁਆਲੇ ਝਾੜੀਆਂ ਦੀ ਵਾੜ ਕਰ ਦਿੰਦੇ ਸਨ ਅਤੇ ਇੱਕ ਜਗ੍ਹਾ ਅੰਦਰ ਲੰਘਣ ਲ ਕੁੱਝ ਦੂਰੀ ਤੇ ਦੋ ਭਾਰੀਆਂ ਉੱਪਰੋਂ ਦੋ ਮੂੰਹੀਆਂ ਥੰਮੀਆਂ ਭਾਵ ਦੁਸਾਂਗੜਾਂ ਗੱਡ ਕੇ ਇੱਕ ਰਸਤਾ ਬਣਾ ਦਿੰਦੇ ਸਨ। ਇਹਨਾਂ ਦੁਸਾਂਗੜਾਂ ਦੇ ਉੱਪਰ ਇੱਕ ਲੰਮੀ ਲੱਕੜ ਰੱਖ ਦਿੱਤੀ ਜਾਂਦੀ ਸੀ ਜਿਸ ਨਾਲ ਰਸਤਾ ਬੰਦ ਹੋ ਜਾਂਦਾ ਸੀ ਤੇ ਜਾਨਵਰਾਂ ਦੇ ਅੰਦਰ ਵੜਨ ਤੋਂ ਰੋਕ ਲੱਗ ਜਾਂਦੀ ਸੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. p. 413. ISBN 978-93-82246-99-2.