ਸਮੱਗਰੀ 'ਤੇ ਜਾਓ

ਅਰਾਜਕਤਾਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਰਾਜਕਤਾਵਾਦ ਇੱਕ ਸਮਾਜਕ-ਸਿਆਸੀ ਰੁਝਾਨ ਜੋ ਹਰ ਤਰ੍ਹਾਂ ਦੀ ਸੱਤ੍ਹਾ ਅਤੇ ਰਾਜ ਦਾ ਵਿਰੋਧੀ ਹੈ। ਇਹ ਰਾਜ ਨੂੰ ਸਭ ਬੁਰਾਈਆਂ ਦਾ ਕਾਰਨ ਮੰਨਦਾ ਹੈ, ਇਸ ਲਈ ਰਾਜ ਦਾ ਖਾਤਮਾ ਆਪਣਾ ਮੁੱਖ ਮਕਸਦ ਮਿੱਥਦਾ ਹੈ। ਇਹ ਸਟੇਟਲੈੱਸ ਸਮਾਜਾਂ ਦਾ ਸਮਰਥਕ ਹੈ ਜਿਹਨਾਂ ਨੂੰ ਅਕਸਰ ਸਵੈ-ਸ਼ਾਸਨ। ਸਵੈ-ਸ਼ਾਸਿਤ ਸਵੈਇੱਛਕ ਸੰਸਥਾਵਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ।[1][2] ਅਰਾਜਕਤਾਵਾਦ ਅਨੁਸਾਰ ਮਨੁੱਖ ਮੂਲ ਤੌਰ 'ਤੇ ਵਿਵੇਕਸ਼ੀਲ, ਨਿਸ਼ਕਪਟ ਅਤੇ ਨਿਆਂਯੁਕਤ ਪ੍ਰਾਣੀ ਹੈ। ਇਸ ਲਈ ਜੇ ਸਮਾਜ ਨੂੰ ਠੀਕ ਢੰਗ ਨਾਲ ਸੰਗਠਿਤ ਕਰ ਲਿਆ ਜਾਵੇ ਤਾਂ ਕਿਸੇ ਰਿਆਸਤ ਜਾਂ ਰਾਜ ਸੱਤਾ ਦੀ ਜ਼ਰੂਰਤ ਨਹੀਂ। ਇਹ ਰੁਝਾਨ ਕਿਸੇ ਵੀ ਤਰ੍ਹਾਂ ਦੀ ਸਰਕਾਰੀ, ਵਪਾਰਕ, ਧਾਰਮਿਕ ਜਾਂ ਪਰਿਵਾਰਕ ਬੰਧਨਾਂ ਨੂੰ ਮਾਨਵੀ ਸੁਭਾਅ ਦੇ ਵਿਰੁੱਧ ਮੰਨਦਾ ਹੈ। ਅਰਾਜਕਤਾਵਾਦ ਕਿਸੇ ਵੀ ਕਿਸਮ ਦੀ ਪ੍ਰਭੂਸੱਤਾ ਦੀ ਅਧੀਨਗੀ ਨਹੀਂ ਚਾਹੁੰਦਾ। ਸੰਸਾਰ ਪੱਧਰ ਉੱਪਰ ਇਸ ਦੀਆਂ ਕਈ ਕਿਸਮਾਂ ਅਤੇ ਰਵਾਇਤਾਂ ਹਨ ਜਿਹਨਾਂ ਦੀ ਵੰਡ ਸਮਾਜਿਕ ਅਤੇ ਵਿਅਕਤੀਗਤ ਅਰਾਜਕਤਾਵਾਦ ਵਿੱਚ ਕੀਤੀ ਜਾ ਸਕਦੀ ਹੈ। ਅਰਾਜਕਤਾਵਾਦੀ ਉਹ ਹੈ ਜੋ ਸਥਾਪਿਤ ਸੱਤਾ ਨੂੰ ਉਖਾੜਨਾ ਚਾਹੁੰਦਾ ਹੈ।

ਸ਼ਬਦ ਨਿਰੁਕਤੀ[ਸੋਧੋ]

ਅਰਾਜਕਤਾਵਾਦ ਸ਼ਬਦ ਅਰਾਜਕਤਾ ਨਾਲ ਪਿਛੇਤਰ ਵਾਦ ਜੋੜ ਕੇ ਬਣਾਇਆ ਸੰਯੁਕਤ ਸ਼ਬਦ ਹੈ। ਇਸ ਦੇ ਲਈ ਅੰਗਰੇਜ਼ੀ ਸ਼ਬਦ ਅਨਾਰਕਿਜ਼ਮ ਹੈ ਜੋ ਅਨਾਰਕੀ ਅਤੇ ਇਜ਼ਮ ਤੋਂ ਬਣਿਆ ਹੈ[3], ਜੋ ਯੂਨਾਨੀ ਭਾਸ਼ਾ ਦੇ ਸ਼ਬਦ ἀναρχία, ਅਰਥਾਤ ਅਰਾਜਕਤਾ[4][5][6] (ἄναρχος, ਅਨਾਰਕੋਸ ਤੋਂ, ਅਰਥਾਤ "ਹਾਕਮਾਂ ਤੋਂ ਰਹਿਤ";[7] ਨਾਂਹਵਾਚਕ ਅਗੇਤਰ ἀν ਤੋਂ - (ਅਨ-, ਅਰਥਾਤ "ਬਿਨਾਂ") ਅਤੇ ἀρχός, ਆਰਕੋਸ, ਅਰਥਾਤ "ਆਗੂ", "ਹਾਕਮ";[8] (cf. archon ਜਾਂ ἀρχή, arkhē, ਅਰਥਾਤ "ਅਥਾਰਟੀ", "ਪ੍ਰਭੁਤਾ", "ਹੁਕਮ", "ਮੈਜਿਸਟ੍ਰੇਸੀ")[9]) ਤੋਂ ਅਤੇ ਪਿਛੇਤਰ -ισμός ਜਾਂ -ισμα (-ਇਸਮੋਸ, -iਇਸਮਾ, ਕਿਰਿਆਮੂਲਕ ਇਨਫਿਨੀਟਿਵ ਪਿਛੇਤਰ -ίζειν, -ਇਜ਼ੇਨ) ਤੋਂ।[10] ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ 1539 ਵਿੱਚ ਹੋਈ ਸੀ।[11] ਫਰੈਂਚ ਰੈਵੋਲੂਸ਼ਨ ਦੇ ਵੱਖ ਵੱਖ ਗੁੱਟਾਂ ਨੇ ਇੱਕ ਦੂਜੇ ਨੂੰ ਅਰਾਜਕਤਾਵਾਦੀ ਕਹਿ ਕੇ ਭੰਡਿਆ ਸੀ (ਜਿਵੇਂ ਮੈਕਸੀਮਿਲੀਅਨ ਦਿ ਰੋਬਸਪੀਰੇ ਨੇ ਵਰਤਿਆ ਸੀ)।[12] ਸ਼ਬਦ ਅਨਾਰਕਸਿਜ਼ਮ ਯੂਨਾਨੀ ਭਾਸ਼ਾ 'ਚ ਅਰਥ ਬਗ਼ੈਰ ਕਿਸੇ ਨਿਯਮ ਦੇ ਹਨ ਭਾਵ ਬਗ਼ੈਰ ਆਰਕਸ ਮਤਲਬ ਬਗ਼ੈਰ ਕਿਸੇ ਲੀਡਰ ਜਾਂ ਰਾਜ ਕਰਤਾ ਦੇ।

ਇਤਿਹਾਸ[ਸੋਧੋ]

ਇਹ ਸ਼ਬਦ 1950 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਵਰਤਿਆ ਜਾਣ ਲੱਗਾ। ਉਨ੍ਹੀਵੀਂ ਸਦੀ ਦੇ ਅੱਧ 'ਚ ਪੀਰੇ ਜੋਸਫ ਪਰੋਧਨ ਪਹਿਲਾ ਰਾਜਨੀਤਕ ਦਾਰਸ਼ਨਿਕ ਸੀ ਜਿਸ ਨੇ ਆਪਣੇ ਆਪ ਨੂੰ ਅਨਾਰਕਿਸਟ ਅਖਵਾ ਕੇ ਅਨਾਰਕਸਿਜ਼ਮ ਦੀ ਨੀਂਹ ਰੱਖੀ ਸੀ। ਸੰਨ 1890 ਤੋਂ ਫਰਾਂਸ ਵਿੱਚ ਇੱਕ ਹੋਰ ਸ਼ਬਦ ਲਿਬਰਟੇਰੀਅਨਿਜ਼ਮ ਵੀ ਅਨਾਰਕਸਿਜ਼ਮ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ। ਉਨ੍ਹੀਵੀਂ ਸਦੀ ਦੇ ਪਹਿਲੇ ਦਹਾਕਿਆਂ ਦੇ ਕਈ ਇਨਕਲਾਬੀ ਅਰਾਜਕਤਾਵਾਦੀਆਂ ਨੇ ਇਸ ਵਿਚਾਰਧਾਰਾ ਦੀ ਹਮਾਇਤ ਕੀਤੀ। ਇਨ੍ਹਾਂ ਵਿੱਚ ਵਿਲੀਅਮ ਗਾਡਵਿਨ, ਵਿਲਹੇਲਮ ਵਿਟਲਿੰਗ ਦੇ ਨਾਂ ਲਏ ਜਾ ਸਕਦੇ ਹਨ ਭਾਵੇਂ ਉਹਨਾਂ ਨੇ ਅਰਾਜਕਤਾ ਸ਼ਬਦ ਕਦੀ ਨਹੀਂ ਸੀ ਵਰਤਿਆ ਪਰ ਉਹਨਾਂ ਦਾ ਵਿਹਾਰ ਅਤੇ ਕਾਰਜ ਸ਼ੈਲੀ ਅਰਾਜਕਤਾਵਾਦੀਆਂ ਵਾਲੀ ਸੀ। ਵਿਲਹੇਲਮ ਵਿਟਲਿੰਗ ਨੇ ਕਿਹਾ ਕਿ ‘ਮਾਨਵਜਾਤੀ ਜਿਵੇਂ ਹੈ ਅਤੇ ਜਿਵੇਂ ਇਹ ਹੋਣੀ ਚਾਹੀਦੀ ਹੈ। ਅਰਾਜਕਤਾ ਦੇ ਚਿੰਤਨ ਦਾ ਇਤਿਹਾਸ ਪੁਰਾਤਨ ਯੂਨਾਨ ਵਿੱਚ ਲੱਭਿਆ ਜਾ ਸਕਦਾ ਹੈ। ਉੱਥੋਂ ਦੇ ਸਟੋਇਕ ਚਿੰਤਕ ਖ਼ਾਸ ਤੌਰ ’ਤੇ ਜ਼ੇਨੋ ਇਸ ਦੇ ਪ੍ਰਸਿੱਧ ਵਿਦਵਾਨ ਸਨ। ਆਧੁਨਿਕ ਯੁੱਗ ਵਿੱਚ ਇਸ ਦੀ ਸਭ ਤੋਂ ਵੱਧ ਮਹੱਤਵਪੂਰਨ ਵਿਆਖਿਆ ਕਰਨ ਵਾਲਾ ਵਿਗਿਆਨੀ ਵਿਲੀਅਮ ਗਾਡਵਿਨ ਹੈ।

ਸ਼ਾਖਾਵਾਂ[ਸੋਧੋ]

 • ਵਿਅਕਤੀਵਾਦੀ ਅਰਾਜਕਤਾਵਾਦ: ਜਰਮਨੀ ਦੇ ਦਾਰਸ਼ਨਿਕ ਮੈਕਸ ਸਟਰਨਰ ਨੂੰ ਪ੍ਰਮੁੱਖ ਵਿਅਕਤੀਵਾਦੀ ਅਰਾਜਕਤਾਵਾਦੀ ਮੰਨਿਆ ਜਾਂਦਾ ਹੈ। ਉਹਨਾਂ ਦਾ ਵਿਚਾਰ ਹੈ ਕਿ ਵਿਅਕਤੀ ਨੂੰ ਈਸ਼ਵਰ, ਰਾਜ ਸੱਤਾ ਜਾਂ ਕਿਸੇ ਵੀ ਨੈਤਿਕਤਾ ਦੀ ਪਰਵਾਹ ਕੀਤੇ ਬਗ਼ੈਰ ਆਪਣੀ ਮਰਜ਼ੀ ਨਾਲ ਜੀਵਨ ਜਿਉਣ ਦਾ ਅਧਿਕਾਰ ਦੇਣਾ ਜ਼ਰੂਰੀ ਹੈ। ਵਿਅਕਤੀਵਾਦੀ ਅਰਾਜਕਤਾਵਾਦ ਦੀਆਂ ਜੜ੍ਹਾਂ ਵੀਹਵੀਂ ਸਦੀ ਵਿੱਚ ਫੈਲੇ ਸੁਤੰਤਰਤਾਵਾਦ ਦੇ ਵਿਚਾਰ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ।
 • ਸਰਪ੍ਰਸਤਾਵਾਦੀ ਅਰਾਜਕਤਾਵਾਦ: ਸਰਪ੍ਰਸਤਾਵਾਦੀ ਅਰਾਜਕਤਾਵਾਦ ਦੇ ਪ੍ਰਮੁੱਖ ਚਿੰਤਕ ਪਰੂਧੋ ਮੰਨੇ ਜਾਂਦੇ ਹਨ। ਸਰਪ੍ਰਸਤਾਵਾਦੀ ਉਹ ਅਰਾਜਕਤਾਵਾਦੀ ਸਨ ਜਿਹਨਾਂ ਨੇ ਵਿਅਕਤੀਵਾਦ ਅਤੇ ਸਾਮੂਹਿਕਤਾਵਾਦ ਦੇ ਵਿਚਕਾਰਲਾ ਰਸਤਾ ਅਪਨਾਇਆ ਸੀ। ਪਰੂਧੋ ਨੇ ਸੰਮਤੀ ਅਤੇ ਕਮਿਊਨਿਜ਼ਮ ਦੇ ਵਿੱਚ ਤਾਲਮੇਲ ਬਿਠਾਉਂਦਿਆਂ ਇੱਕ ਅਜਿਹੀ ਆਰਥਿਕ ਪ੍ਰਣਾਲੀ ਦੀ ਵਕਾਲਤ ਕੀਤੀ ਜਿਸ ਵਿੱਚ ਵਿਅਕਤੀ ਨੂੰ ਨਿੱਜੀ ਜਾਂ ਸਮੂਹਿਕ ਤੌਰ ’ਤੇ ਆਪਣੇ ਸਾਧਨਾਂ ਦਾ ਮਾਲਕ ਹੋਣ ਦਾ ਅਧਿਕਾਰ ਤਾਂ ਹੋਵੇਗਾ ਪਰ ਉਸ ਨੂੰ ਉਜਰਤ ਆਪਣੀ ਮਿਹਨਤ ਨਾਲ ਹੀ ਮਿਲੇ ਤਾਂ ਕਿ ਸਮਾਜ ਵਿੱਚ ਬਰਾਬਰੀ ਰੱਖੀ ਜਾ ਸਕੇ।
 • ਸਾਮੂਹਿਕਤਾਵਾਦੀ ਅਰਾਜਕਤਾਵਾਦ: ਸਾਮੂਹਿਕਤਾਵਾਦੀ ਅਰਾਜਕਤਾਵਾਦ ਦੇ ਪ੍ਰਮੁੱਖ ਚਿੰਤਕ ਮਿਖਾਇਲ ਬਾਕੂਨਿਨ ਮੰਨੇ ਜਾਂਦੇ ਹਨ। ਸਾਮੂਹਿਕਤਾਵਾਦੀਆਂ ਨੂੰ ਨਾ ਤਾਂ ਪਰੂਧੋ ਦੁਆਰਾ ਕੀਤੀ ਗਈ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਰਫ਼ਦਾਰੀ ਪਸੰਦ ਸੀ ਅਤੇ ਨਾ ਹੀ ਉਹ ਕਾਰਲ ਮਾਰਕਸ ਵੱਲੋਂ ਦਿੱਤੀ ਗਈ ਸਮਾਜਵਾਦੀ ਵਿਚਾਰਧਾਰਾ ਦੇ ਸਮਰਥਕ ਸਨ।
 • ਸਾਮਵਾਦੀ ਅਰਾਜਕਤਾਵਾਦ: ਸਾਮਵਾਦੀ ਅਰਾਜਕਤਾਵਾਦ ਦੇ ਪ੍ਰਮੁੱਖ ਚਿੰਤਕ ਪ੍ਰਿੰਸ ਕਰੋਪਾਟਕਿਨ ਮੰਨੇ ਜਾਂਦੇ ਹਨ। ਉਹਨਾਂ ਮੁਤਾਬਕ ਮਨੁੱਖ ਪਰਸਪਰ ਏਕਤਾ ਅਤੇ ਸਹਿਯੋਗ ਵਰਗੇ ਗੁਣਾਂ ਨਾਲ ਭਰਪੂਰ ਹੈ। ਇਸ ਦੇ ਪ੍ਰਭਾਵ ਨਾਲ ਉਸ ਵਿੱਚ ਜਾਇਦਾਦ ਬਾਰੇ ਭੇਦ ਆਪਣੇ ਆਪ ਖ਼ਤਮ ਹੋ ਜਾਣਗੇ, ਸਮਾਜ ਦਾ ਹਰ ਵਿਅਕਤੀ ਸਾਂਝੀਆਂ ਸੰਸਥਾਵਾਂ ਦੀ ਵਰਤੋਂ ਕਰੇਗਾ।

ਹਵਾਲੇ[ਸੋਧੋ]

 1. "ANARCHISM, a social philosophy that rejects authoritarian government and maintains that voluntary institutions are best suited to express man's natural social tendencies." George Woodcock. "Anarchism" at The Encyclopedia of Philosophy
 2. "In a society developed on these lines, the voluntary associations which already now begin to cover all the fields of human activity would take a still greater extension so as to substitute themselves for the state in all its functions." Peter Kropotkin. "Anarchism" from the Encyclopædia Britannica
 3. Anarchism, Online etymology dictionary.
 4. ਫਰਮਾ:LSJ.
 5. Anarchy, Merriam-Webster online.
 6. Anarchy, Online etymology dictionary.
 7. ਫਰਮਾ:LSJ.
 8. ਫਰਮਾ:LSJ
 9. ਫਰਮਾ:LSJ.
 10. -ism, Online etymology dictionary.
 11. "Origin of ANARCHY Medieval Latin anarchia, from Greek, from anarchos having no ruler, from an- + archos ruler — more at arch- First Known Use: 1539" "Anarchy" at Merriam Webster dictionary online
 12. Deleplace, Marc (1990). "Anarchie–Anarchiste; Germinal–Fructidor An III (21 mars – 16 septembre 1795)". In Annie Geffroy (ed.). Dictionnaire des usages socio-politiques (1770-1815) (in French). ENS Editions. pp. 9–34. ISBN 9782252026946. {{cite book}}: External link in |chapterurl= (help); Unknown parameter |chapterurl= ignored (|chapter-url= suggested) (help)CS1 maint: unrecognized language (link)