ਅਰੁਣਾ ਸ਼ਾਨਬਾਗ ਮਾਮਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣਾ ਸ਼ਾਨਬਾਗ
ਜਨਮ(1948-06-01)ਜੂਨ 1, 1948[1][2][3]
ਮੌਤਮਈ 18, 2015(2015-05-18) (ਉਮਰ 66)
ਰਾਸ਼ਟਰੀਅਤਾਭਾਰਤੀ

ਅਰੁਣਾ ਰਾਮਚੰਦਰ ਸ਼ਾਨਬਾਗ (1 ਜੂਨ 1948 - 18 ਮਈ 2015), 1973 ਤੋਂ ਜ਼ਿੰਦਗੀ ਲਈ ਲੜ ਰਹੀ ਇੱਕ ਨਰਸ ਸੀ, ਜਿਸ ਨਾਲ ਇੱਕ ਸਫਾਈ ਕਰਮਚਾਰੀ ਨੇ 27 ਨਵੰਬਰ 1973 ਦੀ ਸ਼ਾਮ ਨੂੰ ਬਲਾਤਕਾਰ ਕੀਤਾ ਸੀ। ਉਹ ਭਾਰਤ ਵਿੱਚ ਇੱਛਾ ਮੌਤ ਸੰਬੰਧੀ ਚਰਚਾ ਦਾ ਕੇਂਦਰ ਬਣੀ ਸੀ ਅਤੇ ਤਕਰੀਬਨ 42 ਸਾਲ ਉਹ ਹਸਪਤਾਲ ਵਿੱਚ ਗੁੰਮ-ਸੁਮ ਪਈ ਰਹੀ। ਉਹ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਵਿੱਚ ਜੁਨੀਅਰ ਨਰਸ ਸੀ। ਸੋਹਨ ਲਾਲ ਭਰਥਾ ਨੇ ਅਰੁਣਾ ਸ਼ਾਨਬਾਗ ਤੇ ਉਦੋਂ ਹੱਲਾ ਬੋਲਿਆ ਜਦੋਂ ਉਹ ਹਸਪਤਾਲ ਦੀ ਬੇਸਮੈਂਟ ਵਿੱਚ ਕੱਪੜੇ ਬਦਲ ਰਹੀ ਸੀ ਅਤੇ ਉਸ ਨੇ ਅਰੁਣਾ ਦੇ ਗਲੇ ਨੂੰ ਕੁੱਤੇ ਵਾਲੀ ਚੇਨ ਨਾਲ ਬੰਨ੍ਹ ਦਿੱਤਾ ਸੀ ਅਤੇ ਮਰੀ ਹੋਈ ਸਮਝ ਕੇ ਛਡ ਗਿਆ ਸੀ। ਅਰੁਣਾ 11 ਘੰਟੇ ਇਸ ਅਵਸਥਾ ਵਿੱਚ ਪਈ ਰਹੀ। ਬਹੁਤ ਖੂਨ ਵੱਗ ਗਿਆ ਸੀ ਅਤੇ ਉਸ ਦੇ ਦਿਮਾਗ ਨੂੰ ਆਕਸੀਜਨ ਜਾਣੀ ਬੰਦ ਹੋ ਗਈ ਸੀ। ਉਹ ਕੋਮਾ ਵਿੱਚ ਚਲੀ ਗਈ ਤੇ ਕਦੇ ਵਾਪਸ ਨਾ ਆ ਸਕੀ।[4] 24 ਜਨਵਰੀ 2011 ਨੂੰ ਅਰੁਣਾ ਦੀ ਲੇਖਕ ਦੋਸਤ ਪਿੰਕੀ ਵਿਰਾਨੀ ਨੇ ਅਰੁਣਾ ਨੂੰ ਰਹਿਮ ਦੀ ਮੌਤ ਦੇਣ ਲਈ ਅਪੀਲ ਵੀ ਕੀਤੀ ਸੀ, ਜਿਸ ਨੂੰ ਸਾਲ 2011 ਵਿੱਚ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਉਸ ਵੇਲੇ ਭਾਰਤ ਵਿੱਚ ਇੱਛਾ-ਮੌਤ ਅਤੇ ਰਹਿਮ ਦੀ ਮੌਤ ਦੇ ਮੁੱਦੇ ਤੇ ਗੰਭੀਰ ਚਰਚਾ ਛਿੜੀ ਸੀ।[5] 18 ਮਈ 2015 ਨੂੰ 42 ਸਾਲ ਹਸਪਤਾਲ ਵਿੱਚ ਗੁੰਮ ਪਏ ਰਹਿਣ ਬਾਅਦ ਨਮੋਨੀਏ ਨਾਲ ਉਸ ਦੀ ਮੌਤ ਹੋ ਗਈ।[6][7][8]

ਹਵਾਲੇ[ਸੋਧੋ]