ਅਲਾਵੀ
ਅਲਾਵੀ (ʿAlawīyyah Arabic: علوية), ਸੀਰੀਆ ਵਿੱਚ ਕੇਂਦਰਿਤ ਇੱਕ ਧਾਰਮਿਕ ਭਾਈਚਾਰਾ ਹੈ ਜੋ ਦਵਾਜ਼ਦੇ ਸ਼ੀਆ ਦੀ ਇੱਕ ਸ਼ਾਖਾ ਹੈ। ਅਲਾਵੀ ਲੋਕ ਅਲੀ (ਅਲੀ ਇਬਨ ਅਬੀ ਤਾਲਿਬ) ਨੂੰ ਮੰਨਦੇ ਹਨ, ਅਤੇ ਨਾਮ "ਅਲਾਵੀ" ਦਾ ਮਤਲਬ ਹੈ ਅਲੀ ਦੇ ਚੇਲੇ (ਇਨ੍ਹਾਂ ਨੂੰ ਆਮ ਤੌਰ 'ਤੇ ਗ਼ੁਲਾਤ ਮੰਨਿਆ ਜਾਂਦਾ ਹੈ)। ਇਹ ਫਿਰਕਾ 9ਵੀਂ ਸਦੀ ਦੌਰਾਨ ਇਬਨ ਨਸੀਰ ਦੁਆਰਾ ਸਥਾਪਤ ਕੀਤਾ ਗਿਆ ਵਿਸ਼ਵਾਸ ਕੀਤਾ ਜਾਂਦਾ ਹੈ। ਇਸ ਕਾਰਨ ਕਰਕੇ, ਅਲਾਵੀਆਂ ਨੂੰ ਕਈ ਵਾਰ "ਨਸੀਰੀ" (Nuṣayrīyyah Arabic: نصيرية) ਕਹਿੰਦੇ ਹਨ, ਭਾਵੇਂ ਇਹ ਪਦ ਆਧੁਨਿਕ ਯੁੱਗ ਵਿੱਚ ਅਪਮਾਨਜਨਕ ਅਰਥ ਧਾਰਨ ਕਰ ਗਿਆ ਹੈ; ਇੱਕ ਹੋਰ ਨਾਂ, "ਅਨਸਾਰੀ" (al-Anṣāriyyah), "ਨਸੀਰੀ" ਦਾ ਗ਼ਲਤ ਲਿਪੀਅੰਤਰ ਮੰਨਿਆ ਜਾਂਦਾ ਹੈ। ਵਰਤਮਾਨ ਸਮੇਂ, ਅਲਾਵੀ ਫਿਰਕੇ ਦੇ ਲੋਕ ਸੀਰੀਆ ਦੀ ਆਬਾਦੀ ਦਾ 12% ਹਨ ਅਤੇ ਉਹ ਤੁਰਕੀ ਅਤੇ ਉੱਤਰੀ ਲਿਬਨਾਨ ਵਿੱਚ ਇੱਕ ਮਹੱਤਵਪੂਰਨ ਘੱਟ ਗਿਣਤੀ ਹਨ। ਅੱਜ ਮਕਬੂਜ਼ਾ ਗੋਲਾਨ ਹਾਈਟਸ ਦੇ ਗਾਜ਼ਾਰ ਪਿੰਡ ਵਿੱਚ ਵੀ ਕੁਝ ਅਲਾਵੀ ਰਹਿੰਦੇ ਹਨ। ਉਹ ਅਕਸਰ ਤੁਰਕੀ ਦੇ ਅਲਾਵੀਆਂ ਨਾਲ ਰਲਗੱਡ ਕਰ ਲਏ ਜਾਂਦੇ ਹਨ। ਅਲਾਵੀ ਸੀਰੀਆ ਤੱਟ ਤੇ ਅਤੇ ਤੱਟ ਦੇ ਨੇੜੇ ਕਸਬਿਆਂ ਵਿੱਚ ਪ੍ਰਮੁੱਖ ਧਾਰਮਿਕ ਸਮੂਹ ਹਨ, ਜਿਥੇ ਸੁੰਨੀ, ਮਸੀਹੀ, ਅਤੇ ਇਸਮਾਇਲੀ ਵੀ ਰਹਿੰਦੇ ਹਨ।
ਅਲਾਵੀਆਂ ਨੇ ਇਤਿਹਾਸਕ ਤੌਰ 'ਤੇ ਆਪਣੇ ਧਾਰਮਿਕ ਅਕੀਦੇ ਬਾਹਰੀ ਲੋਕਾਂ ਕੋਲੋਂ ਅਤੇ ਗ਼ੈਰ-ਅਲਾਵੀਆਂ ਕੋਲੋਂ ਗੁਪਤ ਰੱਖੇ ਹਨ, ਇਸ ਲਈ ਇਨ੍ਹਾਂ ਬਾਰੇ ਅਫ਼ਵਾਹਾਂ ਫੈਲ ਚੁੱਕੀਆਂ ਹਨ। ਇਨ੍ਹਾਂ ਦੇ ਧਾਰਮਿਕ ਅਕੀਦਿਆਂ ਦੇ ਅਰਬੀ ਵਿਵਰਣ ਪੱਖਪਾਤੀ (ਸਕਾਰਾਤਮਕ ਜਾਂ ਨਕਾਰਾਤਮਕ) ਹੁੰਦੇ ਹਨ।[1] ਪਰ 2000ਵਿਆਂ ਸ਼ੁਰੂ ਹੋਣ ਦੇ ਬਾਅਦ, ਅਲਾਵੀ ਧਰਮ ਬਾਰੇ ਪੱਛਮੀ ਸਕਾਲਰਸ਼ਿਪ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ।[2] ਅਲਾਵੀ ਵਿਸ਼ਵਾਸ ਦੇ ਕੇਂਦਰ ਵਿੱਚ ਇੱਕ ਦਰਗਾਹੀ ਤ੍ਰਿਏਕ, ਇੱਕ ਖ਼ੁਦਾ ਦੇ ਤਿੰਨ ਪਹਿਲੂ ਸ਼ਾਮਲ ਹਨ। ਇਹ ਪਹਿਲੂ ਇਤਿਹਾਸ ਦੌਰਾਨ ਆਪਣੀ ਆਪਣੀ ਵਾਰੀ ਮਨੁੱਖੀ ਜਾਮਾ ਧਾਰਦੇ ਹਨ। ਅਲਾਵੀ ਵਿਸ਼ਵਾਸ ਦੇ ਅਨੁਸਾਰ ਦਰਗਾਹੀ ਤ੍ਰਿਏਕ ਦੇ ਆਖਰੀ ਅਵਤਾਰ, ਅਲੀ, ਮੁਹੰਮਦ ਅਤੇ ਸਲਮਾਨ ਫ਼ਾਰਸੀ ਸਨ। ਅਲਾਵੀਆਂ ਨੂੰ ਇਤਿਹਾਸ ਦੌਰਾਨ ਖੇਤਰ ਦੇ ਸੁੰਨੀ ਮੁਸਲਿਮ ਹਾਕਮਾਂ ਨੇ ਇਨ੍ਹਾਂ ਦੇ ਧਾਰਮਿਕ ਅਕੀਦਿਆਂ ਦੇ ਲਈ ਇਨ੍ਹਾਂ ਤੇ ਬੜੇ ਜੁਲਮ ਕੀਤੇ ਹਨ।
ਹਵਾਲੇ
[ਸੋਧੋ]- ↑ Friedman, Yaron (2010). The Nuṣayrī-ʻAlawīs: An Introduction to the Religion, History, and Identity of the Leading Minority in Syria. p. 68. ISBN 9004178929.
- ↑ Friedman, Yaron (2010). The Nuṣayrī-ʻAlawīs: An Introduction to the Religion, History, and Identity of the Leading Minority in Syria. p. 67. ISBN 9004178929.