ਅਲੈਕਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੈਕਸਾ
Amazon Alexa App Logo.png
ਉੱਨਤਕਾਰਐਮਾਜ਼ਾਨ
ਉੱਨਤੀ ਦੀ ਹਾਲਤਚੁਸਤ
ਕਿਸਮਸਮਾਟਰ ਨਿਜੀ ਸਹਾਇਕ
ਵੈੱਬਸਾਈਟdeveloper.amazon.com/alexa

ਅਲੈਕਸਾ ਐਮਾਜ਼ਾਨ ਕੰਪਨੀ ਦੁਆਰਾ ਵਿਕਸਤ ਇੱਕ ਬੁੱਧੀਮਾਨ ਨਿੱਜੀ ਸਹਾਇਕ ਹੈ। ਇਹ ਆਵਾਜ਼ ਸੰਚਾਰ, ਸੰਗੀਤ ਪਲੇਬੈਕ, ਸੂਚੀ ਬਣਾਉਣਾ, ਅਲਾਰਮ ਲਗਾਉਣ, ਪੋਡਕਾਸਟਾਂ ਨੂੰ ਲੜੀਵੱਧ ਕਰਨਾ, ਆਡੀਓਬੁੱਕਾਂ ਨੂੰ ਚਲਾਉਣ ਅਤੇ ਮੌਸਮ, ਟ੍ਰੈਫਿਕ ਅਤੇ ਹੋਰ ਜੋ ਤਹੁਾਨੂੰ ਜਰੂਰਤ ਹੈ ਲੋੜੀਦੀ ਜਾਣਕਾਰੀ ਦੇਣ ਦੇ ਯੋਗ ਹੈ। ਅਲੈਕਸਾ ਕੁਝ ਸਮਾਰਟ ਡਿਵਾਈਸਾਂ ਨੂੰ ਘਰੇਲੂ ਆਟੋਮੇਸ਼ਨ ਸਿਸਟਮ ਦੇ ਤੌਰ ਤੇ ਵਰਤ ਕੇ ਕੰਟਰੋਲ ਕਰ ਸਕਦਾ ਹੈ। ਇਹ ਵਰਤੋਂਕਾਰ ਨੂੰ ਅਵਾਜ ਰਾਹੀ ਸੁਣ ਕੇ ਕੰਮ ਕਰਦਾ ਹੈ। ਇਹ ਤੁਹਾਡੇ ਘਰ ਦੇ ਉਹ ਸਾਰੇ ਕੰਮ ਜੋ ਸਮਾਰਟ ਹਨ ਉਹਨਾਂ ਨੂੰ ਚਾਲੂ ਕਰਨ ਜਾਂ ਬੰਦ ਕਰਨ ਦਾ ਕੰਮ ਕਰਦਾ ਹੈ। ਇਹ ਨੂੰ ਚਾਲੂ ਕਰਨ ਲਈ ਕਿਸੇ ਬਟਨ ਦੀ ਜਰੂਰਤ ਨਹੀਂ ਸਿਰਫ ਇਸ ਦਾ ਨਾਮ ਪੁਕਾਰਨ ਨਾਲ ਹੀ ਇਹ ਸਹਾਇਕ ਚਾਲੂ ਹੋ ਜਾਂਦਾ ਹੈ ਅਤੇ ਤੁਹਾਡੀ ਦਿਤੀ ਹੋਈ ਹਦਾਇਤ ਮੁਤਾਬਕ ਕੰਮ ਕਰਦਾ ਹੈ। ਇਸ ਸਮੇਂ ਅਲੈਕਸਾ ਨਾਲ ਗੱਲਬਾਤ ਅਤੇ ਸੰਚਾਰ ਸਿਰਫ ਅੰਗਰੇਜ਼ੀ, ਜਰਮਨ ਵਿੱਚ ਹੀ ਉਪਲਬਧ ਹੈ। ਭਵਿਖ ਵਿੱਚ ਇਹ ਸਮਾਰਟ ਸਹਾਇਕ ਹੋਰ ਵੀ ਭਾਸ਼ਾ ਵਿੱਚ ਮਿਲਣ ਦੀ ਸੰਭਾਵਨਾ ਹੈ।[1]

ਹਵਾਲੇ[ਸੋਧੋ]