ਅਲੰਕਾਰ(ਸਾਹਿਤ):ਵਿਉਂਤਪੱਤੀ ਤੇ ਕਿਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਅਲੰ' ਤੋਂ ਹੋਈ ਹੈ ਜਿਸਦਾ ਅਰਥ ਹੈ 'ਗਹਿਣਾ'। ਇਸ ਤਰ੍ਹਾਂ ਕਾਵਿ ਦੇ ਸਰੀਰ ਨੂੰ ਸਜਾਉਣ ਵਾਲੇ ਅਰਥ ਜਾਂ ਤੱਤ ਨੂੰ ਅਲੰਕਾਰ ਕਹਿੰਦੇ ਹਨ। ਜਿਸ ਤਰ੍ਹਾਂ ਬਾਜੂ ਬੰਦ (ਸਰੀਰ ਨੂੰ ਸਜਾਉਣ ਵਾਲੇ ਗਹਿਣੇ) ਆਦਿ ਸਰੀਰ ਦੇ ਸੁਹਜ ਨੂੰ ਵਧਾਉਂਦੇ ਹਨ ਅਤੇ ਆਤਮਾ ਦਾ ਉਪਕਾਰ ਕਰਦੇ ਹਨ, ਤਿਵੇਂ ਹੀ ਅਲੰਕਾਰ ਕਾਵਿ ਰੂਪੀ ਸਰੀਰ ਦੇ ਸੁਹਜ ਨੂੰ ਵਧਾਉਂਦੇ ਹਨ। ਅਲੰਕਾਰ ਸਰੀਰ ਦੇ ਸ਼ੋਭਾਕਾਰੀ ਹੁੰਦੇ ਹਨ। ਭਾਰਤੀ ਕਾਵਿ ਸ਼ਾਸਤਰ ਦੇ ਅਚਾਰੀਆ 'ਅਨੰਦਵਰਧਨ' ਅਲੰਕਾਰ ਨੂੰ 'ਕਾਵਿ ਦੀ ਆਤਮਾ' ਮੰਨਦਾ ਹੈ। ਪਰੰਤੂ ਅਲੰਕਾਰ ਦਾ ਸਬੰਧ ਕਾਵਿ ਦੇ ਬਾਹਰੀ ਰੂਪ ਨਾਲ ਹੈ। ਉਦਾਹਰਣ ਵਜੋਂ : ਜਿਸ ਇਸਤਰੀ ਜਾਂ ਪੁਰਸ਼ ਨੇ ਗਹਿਣੇ ਨਹੀਂ ਪਾਏ ਹੁੰਦੇ ਉਹ ਵੀ ਮਨੁੱਖ ਹੀ ਹੁੰਦਾ ਹੈ ਪਰ ਜਿਸ ਨੇ ਗਹਿਣੇ ਪਾਏ ਹੁੰਦੇ ਹਨ ਉਹ ਜ਼ਰਾ ਵਧੇਰੇ ਉੱਚ ਸਮਝਿਆ ਜਾਂਦਾ ਹੈ।

ਵਿਉਂਤਪੱਤੀ ਅਤੇ ਪਰਿਭਾਸ਼ਾ:- 

ਅਲੰਕਾਰ ਦੀ ਵਿਉਂਤਪੱਤੀ ਸੰਸਕ੍ਰਿਤ ਵਿਦਵਾਨਾ ਦੋ ਤਰ੍ਹਾਂ ਨਾਲ ਕਰਦੇ ਹਨ:-

(ੳ) ਅਲੰਕਰੋਤਿ ਇਤਿ ਅਲੰਕਾਰਹ :- ਅਰਥਾਤ ਜੋ ਕਿਸੇ ਨੂੰ ਸਜਾਉਂਦਾ ਹੈ,ਉਹ ਅਲੰਕਾਰ ਹੈ।

(ਅ)ਅਲੋਕਿਰਯਤੇ ਅਨੇਨ ਇਤਿ ਅਲੰਕਾਰਹ੍:- ਅਰਥਾਤ ਜਿਸ ਨਾਲ ਕਿਸੇ ਦਾ ਸਾਜ- ਸ਼ਿੰਗਾਰ ਜਾਂ ਸਜਾਵਟ ਕੀਤੀ ਜਾਵੇ, ਉਹ ਅਲੰਕਾਰ ਹੈ। ਪਹਿਲੀ ਵਿਉਂਤਪੱਤੀ ਅਨੁਸਾਰ ਅਲੰਕਾਰ ਕਰਨ ਵਾਲਾ 'ਕਰਤਾ' ਹੈ ਅਤੇ ਦੂਜੀ ਅਨੁਸਾਰ ਸੁਸ਼ੋਭਿਤ ਕਰਨ ਦਾ ਸਾਧਨ ਹੈ।[1]

ਅਲੰਕਾਰ ਦੇ ਲੱਛਣ ਅਤੇ ਪਰਿਭਾਸ਼ਾ ਭਾਰਤੀ ਅਚਾਰੀਆ ਨੇ ਆਪੋ- ਆਪਣੇ ਵਿਚਾਰਾਂ ਅਨੁਸਾਰ ਕੀਤੀਆਂ ਹਨ-

ਵਿਸ਼ਵਨਾਥ ਦੇ ਅਨੁਸਾਰ, " ਸ਼ਬਦ ਅਤੇ ਅਰਥ ਦੇ ਨਾ ਟਿਕੇ ਰਹਿਣ ਵਾਲੇ ਧਰਮ,ਜੋ ਉਹਨਾਂ ਦੇ ਸੁਹਜ ਨੂੰ ਵਧਾਉਂਦੇ ਹਨ ਅਤੇ ਰਸ ਆਦਿ ਦਾ ਉਪਕਾਰ ਕਰਦੇ ਹਨ, ਅਲੰਕਾਰ ਕਹੇ ਜਾਂਦੇ ਹਨ, ਕਿਉਂ ਜੋ ਉਹ ਬਾਜੂ ਬੰਦ ( ਗਹਿਣੇ) ਆਦਿ ਵਾਂਗ ਹੁੰਦੇ ਹਨ।"[2]

ਮੰਮਟ ਦੇ ਅਨੁਸਾਰ, " ਅਲੰਕਾਰ ਸਰੀਰ ਲਈ ਸ਼ੋਭਾਕਾਰੀ ਹੁੰਦੇ ਹਨ ਇਸ ਲਈ ਕਾਵਿ ਵਿੱਚ ਸ਼ਬਦ ਅਤੇ ਅਰਥ ਦੇ ਉਤਕਰਸ਼ਕਾਰੀ ਤੱਤ ਦਾ ਨਾਂ ਹੀ ਅਲੰਕਾਰ ਹੈ।"[3]

ਦੰਡੀ ਅਨੁਸਾਰ, " ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਹੀ ਅਲੰਕਾਰ ਕਿਹਾ ਜਾਂਦਾ ਹੈ।"[4]

ਸੋ, ਅਲੰਕਾਰ ਉਹ ਤੱਤ ਹੈ ਜੋ ਸ਼ਬਦ ਅਤੇ ਅਰਥ ਰਾਹੀਂ ਕਾਵਿ ਵਿੱਚ ਸੁੰਦਰਤਾ ਪੈਦਾ ਕਰਦੇ ਹਨ ਅਤੇ ਸੁਹਜ ਨੂੰ ਵਧਾਉਂਦੇ ਹਨ।

ਕਿਸਮਾਂ:- 

ਅਲੰਕਾਰ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਮੰਨੇ ਜਾਂਦੇ ਹਨ, ਜਿਹਨਾਂ ਵਿੱਚ ਵੱਖਰੇ ਵੱਖਰੇ ਅਲੰਕਾਰਾ ਨੂੰ ਰੱਖਿਆ ਜਾਂਦਾ ਹੈ -

(ੳ) ਸ਼ਬਦ ਅਲੰਕਾਰ

(ਅ) ਅਰਥ ਅਲੰਕਾਰ

(ੲ) ਸ਼ਬਦਾਰਥ ਅਲੰਕਾਰ

(ੳ) ਸ਼ਬਦ ਅਲੰਕਾਰ :-[ਸੋਧੋ]

ਜੋ ਅਲੰਕਾਰ ਵਿਸ਼ੇਸ਼ ਸ਼ਬਦਾਂ ਉੱਤੇ ਅਧਾਰਿਤ ਹੁੰਦੇ ਹਨ, ਉਹਨਾਂ ਨੂੰ ਸ਼ਬਦ ਅਲੰਕਾਰ ਕਿਹਾ ਜਾਂਦਾ ਹੈ। ਅਜਿਹੇ ਅਲੰਕਾਰ ਕੁਝ ਵਿਸ਼ੇਸ਼ ਕਿਸਮ ਦੇ ਚੁਣੀਂਦਾ ਸ਼ਬਦਾਂ ਤੇ ਅਧਾਰਿਤ ਹੁੰਦੇ ਹਨ। ਜੇਕਰ ਇਹਨਾਂ ਸ਼ਬਦਾਂ ਨੂੰ ਹਟਾ ਕੇ ਉਹਨਾਂ ਦੇ ਸਮਾਨਾਰਥੀ ਸ਼ਬਦਾਂ ਨੂੰ ਕਾਵਿ ਵਿੱਚ ਟਿਕਾ ਦਿੱਤਾ ਜਾਵੇ ਤਾਂ ਕਾਵਿ ਦਾ ਸੁਹਜ ਸਮਾਪਤ ਹੋ ਜਾਂਦਾ ਹੈ।[5]

ਸ਼ਬਦ ਅਲੰਕਾਰ ਦੇ ਕੁਝ ਮੁੱਖ ਅਲੰਕਾਰ ਇਸ ਤਰ੍ਹਾਂ ਹਨ:

 • ਅਨੁਪ੍ਰਾਸ ਅਲੰਕਾਰ
 • ਯਮਕ ਅਲੰਕਾਰ
 • ਸ਼ਲੇਸ ਅਲੰਕਾਰ
 • ਪੁਨਰੁਕਤਵਦਾਭਾਸ ਅਲੰਕਾਰ

(ਅ) ਅਰਥ ਅਲੰਕਾਰ:-[ਸੋਧੋ]

ਜਿਹੜੇ ਅਲੰਕਾਰ ਅਰਥਾਂ ਤੇ ਨਿਰਭਰ ਹੋਣ ਉਹ ਅਰਥ ਅਲੰਕਾਰ ਹਨ ਭਾਵ ਜਿੱਥੇ ਸ਼ਬਦਾਂ ਵਿੱਚ ਪਰਿਵਰਤਨ ਕਰ ਕੇ ਦੂਜੇ ਸਮਾਨਾਰਥੀ ਵਚਕ ਸ਼ਬਦ ਰੱਖ ਦੇਣ ਤੇ ਵੀ ਉਸ ਅਲੰਕਾਰ ਦੀ ਹੋਂਦ ਬਣੀ ਰਹਿੰਦੀ ਹੈ, ਉਸ ਨੂੰ ਅਰਥ ਅਲੰਕਾਰ ਕਿਹਾ ਜਾਂਦਾ ਹੈ।[6]

ਅਰਥ ਅਲੰਕਾਰ ਦੀਆਂ ਮੁੱਖ ਪੰਜ ਕਿਸਮਾਂ ਹੁੰਦੀਆਂ ਹਨ ਜਿਹਨਾਂ ਵਿੱਚ ਵੱਖਰੇ ਵੱਖਰੇ ਅਰਥ ਅਲੰਕਾਰਾ ਨੂੰ ਰੱਖਿਆ ਜਾਂਦਾ ਹੈ-[7]

ਸਾਂਝ ਮੂਲਕ ਅਲੰਕਾਰ[ਸੋਧੋ]

- ਉਪਮਾ ਅਲੰਕਾਰ: ਉਪਮੇਯ, ਉਪਮਾਨ, ਸਾਂਝਾ ਗੁਣ, ਵਾਚਕ ਸ਼ਬਦ

- ਰੂਪਕ ਅਲੰਕਾਰ

- ਦ੍ਰਿਸ਼ਟਾਂਤ ਅਲੰਕਾਰ

- ਅਤਿਕਥਨੀ ਅਲੰਕਾਰ

- ਨਿੰਦਕੀ-ਉਸਤਤ ਅਲੰਕਾਰ

ਵਿਰੋਧ ਮੂਲਕ ਅਲੰਕਾਰ[ਸੋਧੋ]
ਤਰਕ ਮੂਲਕ ਅਲੰਕਾਰ[ਸੋਧੋ]
ਗੂੜ ਅਰਥ ਮੂਲਕ ਅਲੰਕਾਰ[ਸੋਧੋ]
ਸ੍ਰਿੰਖਲਾ ਮੂਲਕ ਅਲੰਕਾਰ[ਸੋਧੋ]

(ੲ) ਸ਼ਬਦਾਰਥ ਅਲੰਕਾਰ:-[ਸੋਧੋ]

ਜਿਹੜੇ ਅਲੰਕਾਰ ਸ਼ਬਦ ਅਤੇ ਅਰਥ ਦੋਵਾਂ ਉੱਤੇ ਨਿਰਭਰ ਹੋਣ ਜਾਂ ਜਿੱਥੇ ਸ਼ਬਦ ਅਤੇ ਅਰਥ ਦੋਹਾਂ ਦੇ ਸੁਮੇਲ ਦੇ ਰਾਹੀਂ ਕਾਵਿ ਵਿੱਚ ਸੁਹਜ ਪੈਦਾ ਕਰਦੇ ਹਨ, ਉਹ ਸ਼ਬਦਾਰਥ ਅਲੰਕਾਰ ਹੁੰਦੇ ਹਨ।

 1. ਪ੍ਰੋ:ਸ਼ੁਕਦੇਵ ਸ਼ਰਮਾ, ਭਾਰਤੀ ਕਾਵਿ ਸ਼ਾਸਤਰ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ:186
 2. ਵਿਸ਼ਵਨਾਥ ਕਵੀਰਾਜ, ਸਾਹਿਤਯ ਦਰਪਣ,ਅਨੁਵਾਦਕ ਪ੍ਰੋ: ਦੁਨੀ ਚੰਦ,ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਨਾ ਨੰ:284
 3. ਅਚਾਰੀਆ ਮੰਮਟ, ਕਾਵਿ ਪ੍ਰਕਾਸ਼,ਅਨੁਵਾਦਕ ਰਾਜਿੰਦਰ ਸਿੰਘ ਸ਼ਾਸਤਰੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ:402
 4. ਡਾ:ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ, ਭਾਰਤੀੰ ਕਾਵਿ ਸ਼ਾਸਤਰ, ਮਦਾਨ ਪਬਲੀਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ
 5. ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਤੇ ਪੰਜਾਬੀ ਆਲੋਚਨਾ, ਲਾਹੌਰ ਬੁਕਸ, ਲੁਧਿਆਣਾ ਪੰਨਾ ਨੰ:46-47
 6. ਵਿਸ਼ਵਨਾਥ,ਸਾਹਿਤਯ ਦਰਪਣ, ਅਨੁਵਾਦਕ ਪ੍ਰੋ:ਦੁਨੀ ਚੰਦ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ ਨੰ:284
 7. ਰਾਜਿੰਦਰ ਸਿੰਘ ਸੇਖੋਂ, ਆਲੋਚਨਾ ਤੇ ਪੰਜਾਬੀ ਆਲੋਚਨਾ, ਲਾਹੌਰ ਬੁਕਸ ਲੁਧਿਆਣਾ, ਪੰਨਾ ਨੰ:47-50