ਸੰਸਕ੍ਰਿਤ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Rigveda MS2097.jpg

ਸੰਸਕ੍ਰਿਤ (संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰੋਪੀ ਭਾਸ਼ਾ- ਪਰਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰੋਪੀ ਭਾਸ਼ਾ ਨਾਲ ਬਹੁਤ ਜਿਆਦਾ ਮੇਲ ਖਾਂਦੀ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ, ਕਸ਼ਮੀਰੀ, ਓੜੀਆ, ਬੰਗਾਲੀ, ਮਰਾਠੀ, ਸਿੰਧੀ, ਪੰਜਾਬੀ, ਨੇਪਾਲੀ, ਆਦਿ ਇਸ ਤੋਂ ਪੈਦਾ ਹੋਈਆਂ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਯੂਰੋਪੀ ਬਣਜਾਰਿਆਂ ਦੀ ਰੋਮਾਨੀ ਭਾਸ਼ਾ ਵੀ ਸ਼ਾਮਿਲ ਹੈ। ਹਿੰਦੂ ਧਰਮ ਨਾਲ ਸਬੰਧਤ ਲੱਗਭੱਗ ਸਾਰੇ ਧਰਮਗਰੰਥ ਸੰਸਕ੍ਰਿਤ ਵਿੱਚ ਲਿਖੇ ਗਏ ਹਨ। ਅੱਜ ਵੀ ਹਿੰਦੂ ਧਰਮ ਦੇ ਜਿਆਦਾਤਰ ਯੱਗ ਅਤੇ ਪੂਜਾ ਸੰਸਕ੍ਰਿਤ ਵਿੱਚ ਹੀ ਹੁੰਦੀਆਂ ਹਨ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png