ਸਮੱਗਰੀ 'ਤੇ ਜਾਓ

ਅਲੰਕਾਰ ਸੰਪਰਦਾਇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਲੰਕਾਰਾਂ ਦਾ ਕਾਵਿ ਵਿੱਚ ਸਥਾਨ ਤੇ ਮਹੱਤਵ

[ਸੋਧੋ]

ਅਲੰਕਾਰ ਦਾ ਕਾਵਿ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਕਾਵਿ ਵਿੱਚ ਅਲੰਕਾਰ ਦੇ ਸਥਾਨ ਬਾਰੇ ਵੱਖ ਵੱਖ ਕਾਵਿ ਸਾਸ਼ਤਰੀਆ ਦੇ ਵੱਖ ਵੱਖ ਵਿਚਾਰ ਹਨ ਅਲੰਕਾਰ ਸਕੂਲ ਦੇ ਸਥਾਪਕ ਪਹਿਲੇ ਸਮੀਥਿਕਾਰ ਨੇ ਅਲੰਕਾਰ ਨੂੰ ਕਾਵਿ ਦੀ ਆਤਮਾ ਮੰਨ ਕੇ ਰਸ ਨੂੰ ਇੱਕ ਰਸਵਰ ਨਾ ਦਾ ਖਾਲੀ ਅਲੰਕਾਰ ਹੀ ਮੰਨਿਆ ਹੈ ਇਉ ਕਾਵਿ ਦੇ ਵਿੱਚ ਇੱਕ ਨਿਵੇਕਲੀ ਅਲੰਕਾਰ ਸੰਪਦ੍ਇ ਦੀ ਸਥਾਪਨਾ ਹੋਈ ਹੈ ਭਾਮਹ ਨੇ ਕਾਵਿ ਚ ਅਲੰਕਾਰ ਦੀ ਥਾਂ ਇੱਕ ਵੱਖਰੇ ਢੰਗ ਦੀ ਦੱਸੀ ਹੈ ਸੁੰਦਰੀ ਦਾ ਅਣ ਸਿੰਗਾਰਿਆ ਗਿਆ ਮੁਖੜਾ ਸੋਹਣਾ ਹੁੰਦਾ ਹੋਇਆ ਵੀ ਗਹਿਣਿਆਂ ਤੋ ਬਗੈਰ ਸੋਭਾ ਨਹੀਂ ਦਿੰਦਾ ਅਰਥਾਤ ਕਵਿਤਾ ਸੁੰਦਰੀ ਕਦੇ ਨਹੀਂ ਕਹਿ ਜਾ ਸਕਦੀ ਜਦੋਂ ਤਕ ਅਲੰਕਾਰਾ ਨਾਲ ਸਜਾਈ ਨਾ ਗਈ ਹੋਵੇ ਅਗਨੀ ਪੁਰਾਣ ਵਿੱਚ ਕਿਹਾ ਹੈ ਕਿ ਅਰਥ ਅਲੰਕਾਰਾ ਤੋ ਹੀਣ ਸਰਸਵਤੀ ਇੱਕ ਵਿਧਵਾ ਵਾਂਗੂੰ ਹੈ ਜਯਦੇਵ ਨੇ ਅੰਕਿਤ ਕੀਤਾ ਹੈ ਕਿ ਜਿਹੜਾ ਅਰਥ ਅਲੰਕਾਰ ਤੋ ਰਹਿਤ ਕਾਵਿ ਨੂੰ ਕਾਵਿ ਸਵੀਕਾਰ ਕਰਦਾ ਹੈ ਉਹ ਅੱਗ ਨੂੰ ਸੇਕ ਤੋ ਹੀਣੀ ਕਿਉ ਨਹੀਂ ਮੰਨਦੇ ਅਰਥਾਤ ਜਿਵੇਂ ਸੇਕ ਤੇ ਅੱਗ ਦਾ ਸ਼ਬੰਧ ਹੈ ਅਨਿੱਖੜਵਾਂ ਹੈ ਤਿਵੇ ਹੀ ਕਾਵਿ ਤੇ ਅਲੰਕਾਰ ਆਪੋ ਵਿੱਚ ਅਨਿੱਖੜ ਹਨ ਤਿਵੇ ਹੀ ਕਾਵਿ ਤੇ ਅਲੰਕਾਰ ਹੋਰ ਕਾਵਿ-ਤੱਤਾਂ ਦੇ ਮੁਕਾਬਲੇ ਅੰਲਕਾਰ ਦੇ ਮਹੱਤਵ ਦੇ ਸੰਬੰਧ ਵਿੱਚ ਕਈ ਪ੍ਰਕਾਰ ਦੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਕਾਵਿ ਦੇ ਸਰੂਪ ਦੇ ਸੰਬੰਧ ਵਿੱਚ ਵੱਖ-ਵੱਖ ਸੰਪਰਦਾਵਾਂ ਵੱਲੋਂ ਵੱਖਰਾ-ਵੱਖਰਾ ਨਜ਼ਰੀਆ ਅਪਣਾਇਆ ਗਿਆ ਹੈ, ਉਸੇ ਤਰ੍ਹਾਂ ਅਲੰਕਾਰ ਦੇ ਵਿਸ਼ੇ ਵਿੱਚ ਵੀ ਇਹ ਮੱਤਭੇਦ ਸੁਭਾਵਿਕ ਹੀ ਸੀ, ਇਹ ਮੱਤਭੇਦ ਪੁਰਾਣੇ ਸਮੇਂ ਤੋਂ ਹੀ ਰਿਹਾ ਹੈ। ਭਾਮਾਹ ਦੇ ਸਮੇਂ ਵੀ ਕਾਵਿ-ਅੰਲਕਾਰ ਨੂੰ ਕਾਵਿ ਦਾ ਬਾਹਰੀ ਅਤੇ ਅੰਦਰੂਨੀ ਤੱਤ ਮੰਨਣ ਵਾਲੇ ਦੋ ਮੱਤ ਪ੍ਰਚੱਲਿਤ ਸਨ, ਜਿਹਨਾਂ ਦਾ ਜ਼ਿਕਰ ਭਾਮਾਹ ਦੇ ਕਾਵਿ-ਅੰਲਕਾਰ ਵਿੱਚ ਕੀਤਾ ਗਿਆ ਹੈ। ਅਲੰਕਾਰ-ਸ਼ਾਸਤਰ ਦੇ ਆਰੰਭ ਵਿੱਚ ਇਨੂੰ ਬਹੁਤ ਮਹੱਤਵ ਦਿੱਤਾ ਗਿਆ ਸੀ, ਪਰ ਹੌਲੀ-ਹੌਲੀ ਇਸਦਾ ਮਹੱਤਵ ਘੱਟ ਹੁੰਦਾ ਗਿਆ। ਕਾਵਿ ਵਿੱਚ ਰਸ ਨੂੰ ਪ੍ਰਮੁੱਖ ਮੰਨਿਆ ਜਾਣ ਲੱਗ ਪਿਆ ਅਤੇ ਅਲੰਕਾਰ ਦਾ ਸਥਾਨ ਗੌਣ ਹੁੰਦਾ ਗਿਆ। ਕਾਵਿ ਦੀ ਅਭਿਵਿਅੰਜਨਾ ਪ੍ਰਧਾਨ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਲੰਕਾਰ ਨੂੰ ਹੀ ਕਾਵਿ ਦਾ ਸੁੰਦਰਤਾਮਈ ਤੱਤ ਮੰਨਿਆ ਜਾਣ ਲੱਗ ਪਿਆ ਸੀ। ਭਾਮਾਹ ਤੋਂ ਲੈ ਕੇ ਰੁਦਰਟ ਤੱਕ ਤੇ ਆਚਾਰੀਆ ਸਰੀਰਵਾਦੀ ਸਨ, ਉਹਨਾਂ ਨੇ ਕਾਵਿ ਵਿੱਚ ਸਰੀਰ ਦੇ ਸੌਂਦਰਯ ਦੇ ਆਧਾਰ ਤੇ ਅੰਲਕਾਰ ਨੂੰ ਕਾਵਿ ਦਾ ਜਰੂਰੀ ਤੱਤ ਮੰਨਿਆ, ਪਰ ਰੁਦਰਟ ਤੋਂ ਬਾਅਦ ਦੇ ਆਚਾਰੀਆਂ ਨੇ ਸਰੀਰ ਵੱਲ ਧਿਆਨ ਨਾ ਦੇ ਕੇ, ਰਸ ਜਾਂ ਧ੍ਵਨੀ ਨੂੰ ਹੀ ਕਾਵਿ ਦਾ ਮੂਲ ਮੰਨਿਆ ਅਤੇ ਰਸ ਰੂਪੀ ਆਤਮਾ ਦੇ ਅੰਗ ਦੇ ਰੂਪ ਵਿੱਚ ਅੰਲਕਾਰ ਨੂੰ ਸਵੀਕਾਰ ਕੀਤਾ। ਕੁਝ ਆਚਾਰੀਆਂ ਨੇ ਅਲੰਕਾਰਾਂ ਨੂੰ ਏਨਾ ਜ਼ਿਆਦਾ ਮਹੱਤਵ ਦਿੱਤਾ ਸੀ ਕਿ ਉਹਨਾਂ ਨੂੰ ਕਾਵਿ ਦੀ ਆਤਮਾ ਹੀ ਸਵੀਕਾਰ ਕਰ ਲਿਆ ਅਤੇ ਇਥੋਂ ਤੱਕ ਕਿਹਾ ਕਿ ਜੋ ਵਿਅਕਤੀ ਅਲੰਕਾਰ ਵਿਹੂਣੀਂ ਰਚਨਾ ਨੂੰ 'ਕਾਵਿ' ਸਵੀਕਾਰ ਕਰਦਾ ਹੈ, ਓੁਸ ਨੂੰ ਅੱਗ ਨੂੰ ਸੇਕ ਤੋਂ ਬਿਨਾਂ ਸਵਿਕਾਰ ਕਰ ਲੈਣਾ ਚਾਹੀਦਾ ਹੈ, ਭਾਵ ਜਿਸ ਤਰ੍ਹਾਂ ਅੱਗ ਤਪਸ਼ ਤੋਂ ਰਹਿਤ ਨਹੀਂ ਹੋ ਸਕਦੀ, ਉਸੇ ਤਰ੍ਹਾਂ ਕਾਵਿ 'ਅਲੰਕਾਰ' ਤੋਂ ਰਹਿਤ ਨਹੀਂ ਹੋ ਸਕਦਾ। ਉਪਰੋਕਤ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਚਾਰੀਆਂ ਨੇ ਕਾਵਿ ਵਿੱਚ ਅਲੰਕਾਰ ਦੀ ਸਥਿਤੀ ਉੱਤੇ ਵਿਚਾਰ ਕੀਤਾ ਹੈ। ਕਲਾ ਦੇ ਪ੍ਰਗਟਾਵੇ ਦਾ ਉੱਤਮ ਰੂਪ 'ਕਾਵਿ' ਹੈ। ਕਲਾ ਦਾ ਪ੍ਰਮੁੱਖ ਉਦੇਸ਼ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਦੁਨੀਆ ਦੇ ਸਾਹਮਣੇ ਪੇਸ ਕਰਨਾ ਹੈ, ਪਰ ਇਹ ਪੂਰਨਤਾ ਕਿਉਂਕਿ ਕਾਵਿ ਦੇ ਤੱਤ 'ਅਲੰਕਾਰ' ਦੇ ਖੇਤਰ ਵਿੱਚ ਆਸਾਨੀ ਨਾਲ ਹੋ ਜਾਂਦੀ ਹੈ, ਇਸੇ ਲਈ ਅੰਲਕਾਰ ਨੂੰ ਕਾਵਿ ਦਾ ਜਰੂਰੀ ਸਾਧਨ ਮੰਨਿਆ ਜਾਂਦਾ ਹੈ। ਇਸ ਲਈ ਅਲੰਕਾਰ ਸੰਪਰਦਾਇ ਦੇ ਆਦਾਰੀਆਂ ਨੇ ਵਿਅੰਗ ਅਰਥ ਦੀ ਸੁੰਦਰਤਾ ਵਧਾਉਣ ਲਈ 'ਧ੍ਵਨੀ ਤੇ ਰਸ' ਆਦਿ ਨੂੰ ਵੀ ਅਲੰਕਾਰ ਵਿੱਚ ਸ਼ਾਮਿਲ ਮੰਨ ਲਿਆ ਹੈ। ਅਲੰਕਾਰ ਦੇ ਪ੍ਰਯੋਗ ਦਾ ਭਾਵ; ਕਾਵਿ ਵਿੱਚ ਉਸਦੀ ਢੁੱਕਵੀਂ ਵਰਤੋਂ ਨਾਲ ਹੈ। ਅਲੰਕਾਰ ਦੀ ਕਾਵਿ ਲਈ ਕਾਫੀ ਲੋੜ ਹੈ ਕਿਉਂਕਿ ਇਸ ਨਾਲ ਕਾਵਿ ਵਿੱਚ ਵਿਲੱਖਣ ਸੁੰਦਰਤਾ ਪੈਦਾ ਹੁੰਦੀ ਹੈ ਅਤੇ ਇਹ ਰਸ ਅਭਿਵਿਅਕਤੀ ਵਿੱਚ ਸਹਾਇਕ ਹੁੰਦਾ ਹੈ। ਰਸ ਦਾ ਅਨੁਭਵ ਕਰਵਾਉਣਾ ਹੀ ਕਾਵਿ ਦਾ ਮੁੱਖ ਉਦੇਸ਼ ਹੈ। ਇਸ ਲਈ ਜੋ ਰਸ ਨੂੰ ਸੁੰਦਰ ਬਣਾਉਂਦੇ ਹਨ, ਉਹਨਾਂ ਨੂੰ ਕਿਵੇਂ ਅਣਲੋੜੀਦਾਂ ਜਾਂ ਘਟੀਆ ਆਖਿਆ ਜਾ ਸਕਦਾ ਹੈ। ਅੰਲਕਾਰ ਦਾ ਪ੍ਰਯੋਗ ਭਾਵੇਂ ਕਿਸੇ ਵੀ ਦਿਸ਼ਾ ਵਿੱਚ ਹੋਵੇ, ਉਸਦਾ ਉਦੇਸ਼ ਦੂਸਰਿਆ ਦੇ ਸਾਹਮਣੇ ਆਪਣੀ ਖਿੱਚ ਪੈਦਾ ਕਰਨਾ ਅਤੇ ਦੂਸਰਿਆ ਦੀ ਖੁਸ਼ੀ ਨੂੰ ਵਧਾਉਣਾ ਹੈ। ਪਰ ਇੱਥੇ ਇੱਕ ਗੱਲ ਵਿਚਾਰਨ ਯੋਗ ਹੈ ਕਿ ਕਰੂਪ ਇਸਤਰੀ ਭਾਵੇਂ ਗਹਿਣੇ ਵੀ ਪਾ ਲਵੇ, ਫਿਰ ਵੀ ਉਸਦੀ ਸੁੰਦਰਤਾ ਨਹੀਂ ਵੱਧਦੀ। ਇਸਦਾ ਕਾਵਿ ਜਗਤ ਵਿੱਚ ਅਰਥ ਇਹੋ ਲਿਆ ਜਾਂਦਾ ਹੈ ਕਿ ਭਾਵਾਂ ਦੀ ਹੀਣਤਾ ਤੇ ਕਾਰਨ ਕਾਵਿ ਵਿੱਚ ਅਲੰਕਾਰਾ ਦਾ ਪ੍ਰਯੋਗ ਸੁੰਦਰਤਾ ਵਧਾਉਣ ਵਾਲਾ ਨਹੀਂ ਹੋ ਸਕਦਾ। ਜਿਹੜੇ ਲੋਕ ਅਜਿਹਾ ਮੰਨਦੇ ਹਨ ਕਿ ਅਲੰਕਾਰ ਦੇ ਪ੍ਰਯੋਗ ਨਾਲ ਵਸਤੂ ਦੀ ਸੁਭਾਵਿਕ ਸੁੰਦਰਤਾ ਨਸ਼ਟ ਹੋ ਜਾਂਦੀ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਜੀਵਨ ਵਿੱਚ ਜਦੋਂ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਅਲੰਕਾਰਾਂ ਦਾ ਪ੍ਰਯੋਗ ਕਰਦੇ ਹਾਂ, ਉਸ ਨਾਲ ਸਾਡੀ ਸੁਭਾਵਿਕ ਸੁੰਦਰਤਾ ਦਾ ਵਿਕਾਸ ਹੀ ਹੁੰਦਾ ਹੈ। ਉਸੇ ਤਰ੍ਹਾਂ ਕਾਵਿ ਦੇ ਵਿਕਾਸ ਲਈ ਵੀ ਕਿਸੇ ਨਾ ਕਿਸੇ ਰੂਪ ਵਿੱਚ ਅਲੰਕਾਰ ਦਾ ਪ੍ਰਯੋਗ ਕਵੀ ਲਈ ਜਰੂਰੀ ਮੰਨਿਆ ਗਿਆ ਹੈ। ਸਹਿਜਤਾ ਨਾਲ ਆਉਣ ਦੇ ਕਾਰਨ ਅਲੰਕਾਰ ਕਾਵਿ ਵਿੱਚ ਬਹੁਤ ਲਾਭਦਾਇਕ ਹੋ ਸਕਦੇ ਹਨ, ਜਿਨ੍ਹਾਂ ਦੇ ਬਿਨਾਂ ਕਾਵਿ-ਜਗਤ ਚਮਤਕਾਰਹੀਣ ਹੀ ਰਹਿੰਦਾ ਹੈ, ਪਰ ਇਸਦਾ ਇਹ ਭਾਵ ਨਹੀਂ ਕਿ ਸੁੰਦਰਤਾ ਨੂੰ ਨਾ ਵਧਾਉਣ ਦੇ ਬਾਵਜੂਦ ਵੀ ਅਲੰਕਾਰਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ। ਭਾਰਤੀ ਸਾਹਿਤ-ਸ਼ਾਸਤਰ ਦੇ ਵੱਖ-ਵੱਖ ਆਚਾਰੀਆਂ ਨੇ ਅਲੰਕਾਰ ਦੇ ਕਾਵਿ ਵਿੱਚ ਸਥਾਨ ਬਾਰੇ ਵੱਖ-ਵੱਖ ਮੱਤ ਪੇਸ਼ ਕੀਤੇ ਹਨ, ਉਹਨਾਂ ਵਿੱਚੋਂ ਕੁੱਝ ਪ੍ਰਮੁੱਖ ਆਚਾਰੀਆ ਨੇ ਕਾਵਿ ਵਿੱਚ ਅਲੰਕਾਰ ਦੀ ਸਥਿਤੀ ਜਰੂਰੀ ਮੰਨਦੇ ਹੋਏ, ਕਾਵਿ ਵਿੱਚ ਅਲੰਕਾਰਾਂ ਦੀ ਮਹੱਤਵਪੂਰਨ ਹੋਂਦ ਦੀ ਪ੍ਰੋੜਤਾ ਕੀਤੀ ਹੈ।

ਅਲੰਕਾਰ ਸੰਪ੍ਰਦਾਇ ਦਾ ਇਤਿਹਾਸਕ ਵਿਕਾਸ

[ਸੋਧੋ]

ਭਾਰਤੀ ਕਾਵਿ-ਸੰਪਰਦਾਵਾਂ ਵਿਚੋਂ ਰਸ ਦੇ ਇਲਾਵਾ ਸਭ ਤੋਂ ਪੁਰਾਣਾ ਸੰਪਰਦਾਇ ਅਲੰਕਾਰ ਹੀ ਹੈ। ਵੈਸੇ ਤਾਂ ਖੁਦ ਭਰਤਮੁਨੀ ਨੇ ਨਾਟ-ਸ਼ਾਸਤਰ ਵਿੱਚ ਚਾਰ ਅਲੰਕਾਰਾਂ ਦਾ ਵਰਣਨ ਕੀਤਾ ਹੈ, ਪਰ ਉਹਨਾਂ ਨੇ ਇਹਨਾਂ ਅਲੰਕਾਰਾਂ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ। ਅਲੰਕਾਰਾਂ ਨੂੰ ਕਾਵਿ ਦੀ ਆਤਮਾ ਮੰਨਦੇ ਹੋਏ ਵੱਖਰੇ ਰੂਪ ਵਿੱਚ ਅਲੰਕਾਰ ਸੰਪਰਦਾਇ ਦੀ ਸਥਾਪਨਾ 'ਕਾਵਿ-ਅਲੰਕਾਰ' ਦੇ ਕਰਤਾ ਭਾਮਹ ਨੇ ਹੀ ਕੀਤੀ। ਇਸ ਲਈ ਅਲੰਕਾਰ ਸੰਪ੍ਰਦਾਇ ਦੇ ਸੰਸਥਾਪਕ ਆਚਾਰੀਆ ਭਾਮਹ ਹੀ ਹਨ। ਅਲੰਕਾਰ ਸੰਪਰਦਾਇ ਵਿੱਚ ਆਚਾਰੀਆ ਨੇ ਕਵਿਤਾ ਦਾ ਸਰੂਪ ਵਿਵੇਚਨ ਕਰਦੇ ਹੋਏ ਸ਼ਬਦ ਅਤੇ ਉਸਦੇ ਅਰਥ ਦੇ ਅਸਧਾਰਨ ਅਤੇ ਚਮਤਕਾਰਪੂਰਨ ਹੋਣ ਉੱਤੇ ਜ਼ੋਰ ਦਿੱਤਾ ਹੈ ਭਾਵ ਕਵਿਤਾ ਨੂੰ ਸ਼ਿਲਪ ਸਵੀਕਾਰ ਕੀਤਾ ਹੈ। ਅਲੰਕਾਰ ਸੰਪਰਦਾਇ ਦੇ ਇਤਿਹਾਸਕ ਵਿਕਾਸ ਵਿੱਚ ਜਿੱਥੇ ਈਸਾ ਦੀ ਛੇਵੀਂ ਸਦੀ ਤੋਂ ਦਸਵੀਂ ਸਦੀ ਤੱਕ ਅਲੰਕਾਰ ਸਿਧਾਂਤ ਦਾ ਭਰਪੂਰ ਵਿਸਥਾਰ ਹੋਇਆ, ਉੱਥੇ ਹੀ 10 ਵੀਂ ਸਦੀ ਉਪਰੰਤ ਇਸਦੇ ਵਿਸਥਾਰ ਵਿੱਚ ਅਤਿੰਤ ਸੰਕੋਚ ਆ ਗਿਆ ਅਤੇ ਇਸਨੂੰ ਕਵਿਤਾ ਦੀ ਜਰੂਰਤ ਨਾ ਮੰਨ ਕੇ ਸਜਾਵਟੀ ਤੱਤ ਦੇ ਰੂਪ ਵਿੱਚ ਹੀ ਮਾਣਤਾ ਮਿਲ ਸਕੀ। ਅਲੰਕਾਰ ਦੀਆਂ ਸੰਸਕ੍ਰਿਤ ਸਾਹਿਤ- ਸ਼ਾਸਤਰ ਵਿੱਚ ਤਿੰਨ ਸਥਿਤੀਆਂ ਮਿਲਦੀਆਂ ਹਨ। ਸ਼ੁਰੂ ਵਿੱਚ ਕਾਵਿ ਦੇ ਪ੍ਰਭਾਵੀ ਗੁਣ' ਸ਼ਬਦ ਅਲੰਕਾਰ' ਨੂੰ ਅਲੰਕਾਰ ਕਿਹਾ ਗਿਆ। ਬਾਅਦ ਵਿੱਚ ਰੀਤੀ, ਗੁਣ, ਬਿਰਤੀ, ਵਕ੍ਰੋਕਤੀ, ਰਸ ਆਦਿ ਸਾਰੇ ਤੱਤਾਂ ਨੂੰ ਕਾਵਿ ਸੁੰਦਰਤਾ ਦਾ ਕਾਰਨ ਮੰਨਿਆ ਗਿਆ ਅਤੇ' ਅਲੰਕਾਰ' ਸ਼ਬਦ ਦੇ ਦੂਸਰੇ ਵਿਉਤਪੱਤ ਅਰਥ ਦੇ ਅੰਤਰਗਤ ਸਾਰਿਆਂ ਨੂੰ ਹੀ ਅਲੰਕਾਰ ਮੰਨ ਲਿਆ ਗਿਆ। ਫਿਰ ਈਸਾ ਦੀ 10 ਵੀਂ ਸਦੀ ਦੇ ਬਾਅਦ ਇੱਕ ਦੌਰ ਅਜਿਹਾ ਆਇਆ ਕਿ ਹੋਰ ਸਾਰੇ ਸਜਾਵਟੀ ਤੱਤ ਵੱਖ-ਵੱਖ ਸੰਪਰਦਾਵਾਂ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ ਅਤੇ ਅਲੰਕਾਰ ਕੇਵਲ' ਸ਼ਬਦ, ਅਰਥ ਤੇ ਸ਼ਬਦਾਰਥ' ਅਲੰਕਾਰ ਦੇ ਰੂਪ ਵਿੱਚ ਵੇਖਿਆ ਜਾਣ ਲੱਗਾ। ਪਹਿਲਾਂ ਅਲੰਕਾਰ-ਸ਼ਾਸਤਰ ਸੰਪੂਰਨ ਸਾਹਿਤ ਜਾਂ ਕਾਵਿ-ਸ਼ਾਸਤਰ ਦਾ ਸਮਾਨਾਰਥੀ ਰਿਹਾ ਹੈ, ਪਰ ਬਾਅਦ ਵਿੱਚ ਕੇਵਲ ਇਹ ਅਲੰਕਾਰ ਸੰਪ੍ਰਦਾਇ ਲਈ ਹੀ ਵਰਤਿਆ ਜਾਣ ਲੱਗਿਆ, ਜਿਵੇਂ ਕਿ ਹੁਣ ਮੰਨਿਆਂ ਜਾਂਦਾ ਹੈ। "ਅਲੰਕਾਰ ਸੰਪਰਦਾਇ ਤੋਂ ਭਾਵ ਉਹਨਾਂ ਲੇਖਕਾਂ ਦੀ ਪਰੰਪਰਾ ਤੋਂ ਹੈ, ਜਿਹਨਾਂ ਨੇ ਰਸ ਅਤੇ ਧ੍ਵਨੀ ਸਿਧਾਂਤਾ ਦੇ ਪ੍ਰਸਿੱਧ ਹੋ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਲੰਕਾਰ ਨੂੰ ਹੀ ਕਾਵਿ ਦੀ ਸ਼੍ਰੇਸਰਟਤਾ ਦਾ ਪ੍ਰਮੁੱਖ ਸਾਧਨ ਮੰਨਿਆ।" ਸੰਸਕ੍ਰਿਤ ਸਾਹਿਤ-ਸ਼ਾਸਤਰ ਵਿੱਚ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਛੋਟੇ-ਵੱਡੇ ਅਨੇਕ ਆਚਾਰੀਆ ਹੋ ਚੁੱਕੇ ਹਨ। ਕਿਸੇ ਨੇ ਅਲੰਕਾਰਾਂ ਦਾ ਵਰਣਨ ਪ੍ਰਮੁੱਖ ਰੂਪ ਵਿੱਚ ਕੀਤਾ ਹੈ ਅਤੇ ਕਿਸੇ ਆਚਾਰੀਆ ਨੇ ਹੋਰ ਕਾਵਿ-ਸ਼ਾਸਤਰੀ ਸਿਧਾਂਤਾਂ ਦੇ ਮੁਕਾਬਲੇ ਅਲੰਕਾਰਾਂ ਦਾ ਵਰਣਨ ਗੌਣ ਰੂਪ ਵਿੱਚ ਕੀਤਾ ਹੈ। ਇਹਨਾਂ ਸਾਰੇ ਆਚਾਰੀਆਂ ਦਾ ਸੰਖੇਪ ਵਰਣਨ ਵੀ ਸਾਡੇ ਅਧਿਐਨ ਨੂੰ ਬਹੁਤ ਜਿਆਦਾ ਵਿਸਥਾਰ ਦੇ ਦੇਵੇਗਾ। ਇਸ ਲਈ ਇੱਥੇ ਕੇਵਲ ਉਹਨਾਂ ਅਲੰਕਾਰਵਾਦੀ ਆਚਾਰੀਆਂ ਦਾ ਹੀ ਵਰਣਨ ਕੀਤਾ ਗਿਆ ਹੈ, ਜਿਹਨਾਂ ਦੇ ਗ੍ਰੰਥ ਅਤੇ ਸਿਧਾਂਤ ਅਲੰਕਾਰ ਸੰਪਰਦਾਇ ਦੇ ਪ੍ਰਸੰਗ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਅੱਗੇ ਵੱਖ-ਵੱਖ ਆਚਾਰੀਆਂ ਦੁਆਰਾ ਕਿਹੜੇ ਅਲੰਕਾਰ ਸਵੀਕਾਰ ਕੀਤੇ ਗਏ, ਕਿਹੜੇ ਰੱਦ ਕੀਤੇ ਗਏ, ਕਿਹੜੇ ਨਵੇਂ ਅੰਲਕਾਰਾਂ ਦੀ ਕਲਪਨਾ ਕੀਤੀ ਅਤੇ ਅੰਲਕਾਰ ਪ੍ਰਤੀ ਉਹਨਾਂ ਨੇ ਕਿਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਇਆ ਆਦਿ ਨੁਕਤਿਆ ਤੇ ਪਿਆਨ ਕੇਂਦਰਿਤ ਕਰਦੇ ਹੋਏ ਅਲੰਕਾਰ ਸੰਪਰਦਾਇ ਨਾਲ ਸੰਬੰਧਿਤ ਆਚਾਰੀਆਂ ਦਾ ਵਰਣਨ, ਉਹਨਾਂ ਦੇ ਕਾਲ-ਕ੍ਰਮ ਅਨੁਸਾਰ ਦਿੱਤਾ ਗਿਆ ਹੈ। ਸੰਸਕ੍ਰਿਤ ਸਾਹਿਤ-ਸ਼ਾਸਤਰ ਵਿੱਚ ਅਲੰਕਾਰ ਵਿਵੇਚਨ ਦਾ ਲੜੀਵਾਰ ਇਤਿਹਾਸ ਆਚਾਰੀਆ ਭਰਤਮੁਨੀ ਦੇ 'ਨਾਟ-ਸ਼ਾਸ਼ਤਰ'ਨਾਲ ਸ਼ੂਰੂ ਹੁੰਦਾ ਹੈ।

ਵੱਖ ਵੱਖ ਆਚਾਰਿਆ ਦੇ ਅਲੰਕਾਰ ਬਾਰੇ ਵਿਚਾਰ

[ਸੋਧੋ]

ਆਚਾਰਿਆ ਭਰਤਮੁਨੀ

[ਸੋਧੋ]

ਭਰਤਮੁਨੀ ਨੇ ਆਪਣੀ ਰਚਨਾ 'ਨਾਟਯ-ਸ਼ਾਸਤਰ'ਵਿੱਚ ਅਲੰਕਾਰਾਂ ਵੱਲ ਇਸ਼ਾਰਾ ਕੀਤਾ ਹੈ'।ਨਾਟਯ-ਸ਼ਾਸਤਰ'ਦੇ 16 ਵੇਂ ਅਧਿਆਇ ਵਿੱਚ ਭਰਤ ਮੁਨੀ ਦੁਆਰਾ ਚਾਰ ਅੰਲਕਾਰ-ਉਪਮਾ, ਯਮਕ, ਦੀਪਕ ਅਤੇ ਰੂਪਕ ਦਾ ਵਿਵੇਚਨ ਕੀਤਾ ਮਿਲਦਾ ਹੈ ਪਰ ਭਰਤਮੁਨੀ ਮੂਲ ਰੂਪ ਵਿੱਚ ਰਸਵਾਦੀ ਆਚਾਰੀਆ ਹੋਣ ਕਾਰਨ ਉਹਨਾਂ ਦੁਆਰਾ ਅਲੰਕਾਰਾਂ ਨੂੰ ਨਾਟਕ ਵਿਚਲੇ ਰਸ ਦੇ ਪ੍ਰਸੰਗ ਵਿੱਚ ਹੀ ਵਿਚਾਰਿਆ ਗਿਆ ਹੈ। ਭਰਤਮੁਨੀ ਦੁਆਰਾ ਆਪਣੇ 26 ਵੇਂ ਅਧਿਆਇ ਵਿੱਚ 36 ਕਾਵਿ ਲੱਛਣਾਂ ਦਾ ਜ਼ਿਕਰ ਕਰਦਿਆਂ ਉਦਾਹਰਨ, ਅਤਿਸ਼ਯ ਅਤੇ ਦ੍ਰਿਸ਼ਟਾਂਤ ਆਦਿ ਬਾਰੇ ਦੱਸਿਆ ਹੈ ਜੋ ਬਾਅਦ ਦੇ ਆਚਾਰੀਆਂ ਦੁਆਰਾ ਅਲੰਕਾਰ ਦੀ ਸ਼੍ਰੇਣੀ ਵਿੱਚ ਰੱਖ ਲਏ ਗਏ।

ਭਾਮਹ

[ਸੋਧੋ]

ਭਾਮਹ ਨੇ ਆਪਣੇ ਗ੍ਰੰਥ 'ਕਾਵਿਯਾਲੰਕਾਰ' ਰਾਹੀਂ ਕਾਵਿ ਵਿੱਚ ਅੰਲਕਾਰਾਂ ਦੇ ਮਹੱਤਵ ਨੂੰ ਦਰਸਾਇਆ ਅਤੇ ਅਲੰਕਾਰਾਂ ਨੂੰ ਕਾਵਿ ਦੀ ਸ਼ੋਭਾ ਵਧਾਉਣ ਵਾਲਾ ਇਕੋ ਇੱਕ ਤੱਤ ਸਵੀਕਾਰ ਕੀਤਾ ਹੈ। ਉਹਨਾਂ ਅਨੁਸਾਰ ਕਾਵਿ ਬਿਲਕੁਲ ਉਸੇ ਤਰ੍ਹਾਂ ਸ਼ੋਭਾ ਪ੍ਰਾਪਤ ਨਹੀਂ ਕਰ ਸਕਦਾ, ਜਿਵੇਂ ਕੋਈ ਇਸਤਰੀ ਦਾ ਮੁੱਖ ਗਹਿਣਿਆ ਤੋਂ ਬਿਨਾਂ ਸ਼ੋਭਨੀਕ ਨਹੀਂ ਹੋ ਸਕਦਾ। ਭਾਮਹ ਦੁਆਰਾ ਕੁਲ 38 ਅਲੰਕਾਰਾਂ ਦਾ ਵਰਨਣ ਕੀਤਾ ਮਿਲਦਾ ਹੈ। ਜਿਹਨਾਂ ਵਿਚੋਂ ਦੋ ਸ਼ਬਦ ਅਲੰਕਾਰ ਸ਼ਾਮਿਲ ਹਨ।

ਦੰਡੀ
[ਸੋਧੋ]

ਦੰਡੀ ਨੂੰ ਦੂਜਾ ਅਲੰਕਾਰਵਾਦੀ ਸ਼ਾਸਤਰੀ ਮੰਨਿਆ ਗਿਆ ਹੈ। ਉਸ ਨੇ ਆਪਣੇ ਗ੍ਰੰਥ 'ਕਾਵਯਾਦਰਸ਼' ਵਿੱਚ ਅਲੰਕਾਰ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਕੁੱਲ ਚਾਰ ਸ਼ਬਦ ਅਲੰਕਾਰ ਅਤੇ 35 ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ। ਵਿਦਵਾਨਾਂ ਦੁਆਰਾ ਅਲੰਕਾਰ ਨੂੰ ਕਾਵਿ ਦੇ ਬਾਹਰੀ ਤੱਤ ਵਜੋਂ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਇਹ ਕਾਵਿ ਵਿੱਚ ਅਸਥਾਈ ਅਤੇ ਸ਼ਿੰਗਾਰ ਦਾ ਸਾਧਨ ਹੀ ਮੰਨੇ ਗਏ ਹਨ। ਅਲੰਕਾਰ ਦੇ ਪ੍ਰਯੋਜਨ ਬਾਰੇ ਡਾ. ਪ੍ਰੇਮ ਪ੍ਰਕਾਸ਼ ਦੁਆਰਾ ਆਪਣੀ ਪੁਸਤਕ ਭਾਰਤੀ ਕਾਵਿ-ਸ਼ਾਸਤਰ ਵਿੱਚ ਪੰਡਿਤ ਰਾਮ ਦਹਿਨ ਮਿਸ਼੍ਰ ਦੁਆਰਾ ਪੇਸ਼ ਵਿਚਾਰਾਂ ਨੂੰ ਲਿਖਿਆ ਹੈ ਕਿ ਅਲੰਕਾਰਾਂ ਦੀ ਸਹੀ ਵਰਤੋਂ ਕਾਵਿ-ਸੁਹਜ ਵਧਾਉਣ ਲਈ ਹੀ ਹੈ। ਇਹ ਸੁਹਜ ਭਾਵੇਂ ਭਾਵਾਂ ਦਾ ਹੋਵੇ ਜਾਂ ਉਹਨਾਂ ਦੇ ਪ੍ਰਗਟਾ ਦਾ। ਭਾਵਾਂ ਨੂਂੰ ਸਜਾਉਣਾ, ਉਹਨਾਂ ਵਿਚੱ ਸੁਹਜ ਸੁਆਦ ਜਾਂ ਰਮਣੀਕਤਾ ਪੈਦਾ ਕਰਨਾ ਅਲੰਕਾਰ ਦਾ ਕੰਮ ਹੈ ਅਤੇ ਉਹਨਾਂ ਦਾ ਦੂਜਾ ਕੰਮ ਭਾਵਾਂ ਦੀ ਪ੍ਰਗਟਾਅ ਸ਼ੈਲੀ ਨੂੰ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਤੋਂ ਸਹਿਜੇ ਹੀ ਆਪਣੇ ਮਤ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਅਲੰਕਾਰ ਕਾਵਿ ਦੀ ਆਤਮਾ ਵਜੋਂ ਸਥਾਪਿਤ ਹੋਣ ਦੀ ਬਜਾਏ ਬਾਹਰੀ ਤੱਤ ਵਜੋਂ ਸਥਾਪਿਤ ਹੋ ਸਕਦੇ ਹਨ ਜੋ ਸ਼ਬਦਾਂ ਦੀ ਵਕ੍ਰਤਾ ਨਾਲ ਹੀ ਕਾਵਿ ਵਿੱਚ ਸੁਹਜ ਉਪਜਾ ਸਕਦੇ ਹਨ।

ਵਰਗੀਕਰਨ

[ਸੋਧੋ]

ਅਲੰਕਾਰ ਦੇ ਵਰਗੀਕਰਨ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਬਾਰੇ ਨਿਸ਼ਚਿਤਤਾ ਹੋਣੀ ਚਾਹੀਦੀ ਹੈ ਪਰ ਕ੍ਰਮਿਕ ਵਿਕਾਸ ਤੋਂ ਪਤਾ ਚਲਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸਦਾ ਇਕੋ ਜਿਹੀ ਨਹੀਂ ਰਹੀ ਹੈ। ਬਲਕਿ ਇਸ ਵਿੱਚ ਵਿਕਾਸ ਹੁੰਦਾ ਰਿਹਾ ਹੈ। ਗੁਰਸ਼ਰਨ ਕੌਰ ਜੱਗੀ ਦੁਆਰਾ ਇਸ ਵਿਕਾਸ-ਕ੍ਰਮ ਨੂੰ ਅਧਿਐਨ ਦੀ ਸੌਖ ਲਈ ਤਿੰਨ ਅਵਸਥਾਵਾਂ ਵਿੱਚ ਵੰਡਿਆ ਹੈ-ਪਹਿਲੀ ਅਵਸਥਾ ਭਾਮਹ ਤੋਂ ਲੈ ਕੇ ਵਾਮਨ ਤੱਕ ਹੈ। ਇਸ ਵਿੱਚ ਅੰਲਕਾਰਾਂ ਦੀ ਗਿਣਤੀ 52 ਰਹੀ। ਦੂਜੀ ਅਵਸਥਾ ਰੁਦ੍ਰਟ ਤੇ ਰੁੱਯਕ ਤੱਕ ਹੈ। ਇਸ ਵਿੱਚ 51 ਹੋਰ ਅਲੰਕਾਰਾਂ ਦੀ ਕਲਪਨਾ ਹੋਈ ਅਤੇ ਇਹ ਗਿਣਤੀ 103 ਤੱਕ ਪਹੁੰਚ ਗਈ। ਤੀਜੀ ਅਵਸਥਾ ਜਯਦੇਵ ਤੋਂ ਜਗਨਨਾਥ ਤੱਕ ਹੈ। ਇਸ ਅਵਸਥਾ ਦੌਰਾਨ 88 ਹੋਰ ਅੰਲਕਾਰਾਂ ਦੀ ਕਲਪਨਾ ਕੀਤੀ ਗਈ। ਇਸ ਤਰ੍ਹਾਂ ਇਹਨਾਂ ਦੀ ਗਿਣਤੀ 191 ਹੋ ਗਈ। ਅਲੰਕਾਰ ਦੀ ਇਸ ਤਰ੍ਹਾਂ ਵੱਧਦੀ ਗਿਣਤੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸੀਮਿਤ ਨਹੀਂ ਹੈ ਬਲਕਿ ਨਿਰੰਤਰ ਵਧਦੀ ਰਹਿਣ ਵਾਲੀ ਹੈ। ਵੱਖ-ਵੱਖ ਆਚਾਰੀਆਂ ਦੁਆਰਾ ਅਲੰਕਾਰਾਂ ਦਾ ਵਰਗੀਕਰਨ ਕੀਤਾ ਗਿਆ ਹੈ ਪ੍ਰੰਤੂ ਇਥੇ ਅਸੀਂ ਸਿਰਫ਼ ਓੁਸੇ ਵਰਗੀਕਰਨ ਨੂੰ ਦਰਸਾਵਾਗੇ ਜੋ ਵਿਦਵਾਨਾਂ ਦੁਆਰਾ ਵੱਧ ਸਵੀਕ੍ਰਿਤ ਹੋਇਆ ਹੈ।

ਅਲੰਕਾਰ ਦੀਆ ਕਿਸਮਾਂ

[ਸੋਧੋ]

ਸ਼ਬਦ ਅਲੰਕਾਰ

[ਸੋਧੋ]

ਜਦੋਂ ਕਿਸੇ ਸ਼ਬਦ ਰਾਹੀਂ ਕਿਸੇ ਰਚਨਾ ਵਿੱਚ ਚਮਤਕਾਰ ਪੈਦਾ ਹੋਵੇ ਤਾਂ ਉੱਥੇ ਸ਼ਬਦ ਅੰਲਕਾਰ ਹੁੰਦਾ ਹੈ। ਸ਼ਬਦ ਤੇ ਆਧਾਰਿਤ ਹੋਣ ਕਾਰਨ ਇਸ ਵਿੱਚ ਜੇਕਰ ਉਸ ਚਮਤਕਾਰ ਪੈਦਾ ਕਰਨ ਵਾਲੇ ਸ਼ਬਦ ਦਾ ਪਰਿਵਰਤਨ ਕਰ ਦਿੱਤਾ ਜਾਵੇ ਤਾਂ ਚਮਤਕਾਰ ਖਤਮ ਹੋ ਜਾਂਦਾ ਹੈ।ਉੁਦਾਹਰਨ ਬੰੰਦੌ ਗੁਰੂ ਪਦ ਪਦੁਮ ਪਰਾਗਾ! ਸਰੁਚੀ ਸੁਬਾਸਸਸ

ਅਨੁਪ੍ਰਾਸ ਅਲੰਕਾਰ

ਅਨੁਪਾ੍ਸ ਸ਼ਬਦ ਅਨੁ+ਪ੍+ਆਸ ਤਿੰਨ ਸ਼ਬਦੇ ਦੇ ਮਿਲਣ ਨਾਲ ਬਣਿਆ ਹੈ  ਅੱਖਰਾਂ ਅਰਥਾਤ ਵਰਣਾਂ ਦੀ ਸਮਾਨਤਾ ਹੋਵੇ ਭਾਵੇਂ ਸ੍ਵਰਾਂ ਦੀ ਸਮਾਨਤਾ ਹੋਵੇ ਭਾਵੇਂ ਨਾ। ਵਰਣਾਂ ਦੀ ਵਾਰ-ਵਾਰ ਇੱਕ ਹੀ ਕ੍ਰਮ ਵਿੱਚ ਨਿਕਟ ਵਰਤੋਂ ਨੂੰ ਅਨੁਪ੍ਰਾਸ ਕਿਹਾ ਜਾਂਦਾ ਹੈ।

ਉਦਾਹਰਨ: ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਹੈ।

ਵਿਆਖਿਆ- ਇੱਥੇ,ਰਸ਼ਨ,ਅੱਖਰ ਵਾਰ-ਵਾਰ ਆਏ ਹਨ। ਇਉਂ ਇਥੇ ਵਰਣਾਂ ਵਿੱਚ ਇੱਕ ਸੰਗੀਤ ਜਿਹਾ ਪੈਦਾ ਹੋ ਕੇ ਕੰਨ ਇੰਦਰੀ ਨੂੰ ਰਸਮਈ ਲਗਦਾ ਹੈ।ਉਦਹਾਰਨ2 ਬੰਦੌ ਗੁਰੂ ਪਦ ਪਦੁਮ ਪਰਾਗਾ !ਸਰੁਚੀ ਸੁਬਾਸ ਸਰਸ ਅਨੁਰਾਗਾ!! 49

ਯਮਕ--- ਅਲੰਕਾਰ ਯਮਕ ਦਾਾ ਅਰਥ ਹੈ ਜੋੋੋੋੜਾ ਜੁਗਲ ਜੁੜਵਾ ਇਸ ਵਿੱਚ ਇੱਕੋ ਜਿਹੇ ਦੋ ਸ਼ਬਦ ਵਾਰ ਵਾਰ ਆੳਦੇ ਹਨ ਜਿੱਥੇ ਲਗਾਤਾਰ ਵੱਖਰੇ ਅਰਥਾਂ ਵਾਲੇ ਸਾਰਥਕ ਜਾ ਨਿਰਾਰਥਕ ਵਰਣ ਵਾਰ ਵਾਰ ਆੳਦੇ ਹਨ ਉਦਾਹਰਨ "ਭਾਤਿ ਭਾਤਿ ਬਨ ਬਨ ਅਵਗਾਹ

ਸ਼ਲੇਸ---- ਅਲੰਕਾਰ ਸਲੇਸ ਸ਼ਬਦ ਦ ਅਰਥ ਹੈ ਸੰਯੋਗ ਮੇਲ ਇਸ ਅਲੰਕਾਰ ਵਿੱਚ ਇੱਕ ਸ਼ਬਦ ਵਿੱਚ ਅਨੇਕ ਅਰਥਾਂ ਦਾ ਮੇਲ ਹੋਣ ਕਰਕੇ ਇਸ ਦਾ ਨਾ ਸਲੇਸ ਰੱਖਿਆ ਗਿਆ. ਉਦਾਹਾਰਨ " ਮੋਹਨ,ਤੇਰੇ ਊਚੇ ਮੰਦਿਰ ਮਹਲ ਅਪਾਰਾ

ਵਿਪਸਾ ਅਲੰਕਾਰ-----ਵਿਪਸਾ ਦਾ ਅਰਥ ਹੈ ਦੁਹਰਾੳ ਜਿੱਥੇ ਵਿਸਮਿਕ ਭਾਵ (ਹੈਰਾਨੀ ਘਿ੍ਣਾ ਆਦਰ ਆਦਿ) ਨੂੰ ਪ੍ਗਟਾਉਣ ਕਈ ਸ਼ਬਦਾ ਦਾ ਦੋ ਵਾਰ ਦੁਹਰਾੳ ਹੋਵੇ ਉਦਾਹਾਰਨ --"ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ! 64

ਵਕ੍ਰੋਕਤਿ ਅਲੰਕਾਰ

ਚਿਤ੍ਰਾਲੰਕਾਰ

ਪੁਨਰੁਕਤਵਦਾਭਾਸ ਅਲੰਕਾਰ

ਅਰਥ ਅਲੰਕਾਰ

[ਸੋਧੋ]

ਜਦੋਂ ਚਮਤਕਾਰ ਅਰਥ ਵਿੱਚ ਲੁਕਿਆ ਹੁੰਦਾ ਹੈ ਉਥੇ ਅਰਥ ਅੰਲਕਾਰ ਹੁੰਦਾ ਹੈ। ਇਸ ਵਿੱਚ ਕਿਸੇ ਸ਼ਬਦ ਦੀ ਥਾਂ ਉਸ ਦਾ ਸਮਾਨਾਰਥਕ ਸ਼ਬਦ ਰੱਖ ਦਿਂਤਾ ਜਾਵੇ ਤਾਂ ਉਸ ਦਾ ਚਮਤਕਾਰ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਇਹਨਾਂ ਅੰਲਕਾਰਾਂ ਦੀ ਗਿਣਤੀ ਵਿਦਵਾਨਾਂ ਦੁਆਰਾ ਸੌ ਦੇ ਕਰੀਬ ਦੱਸੀ ਗਈ ਹੈ। ਇਹਨਾਂ ਅਰਥ ਅੰਲਕਾਰਾਂ ਨੂੰ ਆਚਾਰੀਆਂ ਦੁਆਰਾ ਵਰਗਾਂ ਵਿੱਚ ਵੰਡ ਕੇ ਵਿਚਾਰਿਆ ਗਿਆ ਹੈ। ਇਹ ਵਰਗ ਵੰਡ ਲਗਭਗ ਸਾਰੇ ਆਚਾਰੀਆਂ ਦੁਆਰਾ ਸਵੀਕਾਰੀ ਗਈ ਹੈ।

ਸਮਾਨਤਾਮੂਲਕ ਅਰਥਾਲੰਕਾਰ

ਅਰਥਾਲੰਕਾਰਾਂ ਵਿੱਚੋਂ ਸਦ੍ਰਿਸ਼ਤਾਮੂਲਕ (ਦ੍ਰਿਸ਼ ਦੀ ਸਮਾਨਤਾ) ਅਲੰਕਾਰਾਂ ਦੀ ਪ੍ਰਧਾਨਤਾ ਹੈ ਇਹਨਾਂ ਦੇ ਮੂਲ ਵਿੱਚ ਸਦ੍ਰਿਸ਼ਤਾ ਅਥਵਾ ਸਮਾਨਤਾ ਦਾ ਹੋਣਾ ਜਰੂਰੀ ਹੈ।

ਉਪਮਾ ਅਲੰਕਾਰ ਉਪਮਾ ਸ਼ਬਦ ਉਪ ਅਤੇ ਮਾ ਜੋੜ ਨਾਲ ਬੜਿਆਂ ਹੈ ਜਿਸਦਾ ਅਰਥ ਹੈ ਨੇੜੇ ਰੱਖਕੇ ਵੇਖਣਾ ਉਪਮਾ ਅਲੰਕਾਰ ਉਹ ਹੈ ਜਿਥੇ ਇੱਕ ਵਸਤੂ ਜਾਂ ਵਿਅਕਤੀ ਦੀ ਉਪਮਾ ਕਿਸੇ ਦੂਸਰੀ ਵਸਤੂ ਜਾਂ ਵਿਅਕਤੀ ਨਾਲ ਕਰ ਕੇ ਕਾਵਿ ਵਿੱਚ ਚਮਤਕਾਰ ਪੈਦਾ ਕੀਤਾ ਗਿਆ ਹੋਵੇ।

ਉਪਮਾ ਅਲੰਕਾਰ ਵਿੱਚ ਲਾਜਮੀ ਗੁਣ:

ਉਪਮੇਯ: ਉਪਮੇਯ ਉਸ ਵਸਤੂ ਜਾਂ ਪਦਾਰਥ ਨੂੰ ਕਹਿੰਦੇ ਹਨ ਜਿਸ ਦੀ ਕਿਸੇ ਹੋਰ ਵਸਤੂ ਜਾਂ ਪਦਾਰਥ ਨਾਲ ਸਮਾਨਤਾ ਦਰਸਾਈ ਜਾਵੇ।

ਉਪਮਾਨ: ਉਪਮਾਨ ਉਹ ਵਸਤੂ ਜਾਂ ਪਦਾਰਥ ਹੈ ਜਿਸ ਨਾਲ ਉਪਮੇਯ ਦੀ ਸਮਾਨਤਾ ਸਥਾਪਿਤ ਕੀਤੀ ਜਾਵੇ।

ਵਾਚਕ: ਉਪਮੇਯ ਅਤੇ ਉਪਮਾਨ ਵਿੱਚ ਸਮਾਨਤਾ ਸਥਾਪਿਤ ਕਰਨ ਵਾਲੇ ਸ਼ਬਦ ਨੂੰ "ਵਾਚਕ" ਕਹਿੰਦੇ ਹਨ।

ਸ਼ਾਝਾ ਧਰਮ: ਉਪਮੇਯ ਅਤੇ ਉਪਮਾਨ ਵਿਚਲਾ ਸਮਾਨ ਗੁਣ ਸਾਂਝਾ ਧਰਮ ਹੈ।

ਉਦਾਹਰਨ: ਸੋਹਣਾ ਦੇਸ਼ਾਂ ਅੰਦਰ ਦੇਸ ਪੰਜਾਬ ਨੀ ਸਈੳ. ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈੳ

ਗੋਰੀ ਨ੍ਹਾ ਕੇ ਤਲਾਅ ਵਿੱਚੋਂ ਨਿਕਲੀ,

ਸੁਲਫੇ਼ ਦੀ ਲਾਟ ਵਰਗੀ।

"ਗੋਰੀ" ਉਪਮੇਯ ਹੈ,'ਸੁਲਫੇ਼ ਦੀ ਲਾਟ' ਉਪਮਾਨ ਹੈ।'ਵਰਗੀ'ਵਾਚਕ ਹੈ। ਅਤੇ'ਸੁੰਦਰ'ਤੇ ਚਮਤਕਾਰ ਹੋਂਣਾ ਦੋਹਾਂ ਦਾ ਸਾਂਝਾ ਧਰਮ ਹੈ।

ਉਪਮੇਯੋਪਮਾ

ਰੂਪਕ

ਰੂਪਕ ਦਾ ਅਰਥ ਹੈ ਰੂਪ+ਕ =ਰੂਪ ਧਾਰਨ ਕਰਨਾ ਭਾਵ ਰੂਪ ਦੀ ਸਥਾਪਤੀ ਕਰਨਾ ਇੱਕ ਪਦਾਰਥ ਦੇ ਨਾਲ ਹੋਰ ਪਦਾਰਥ ਦੇ ਭੇਦ ਰਹਿਤ ਵਰਣਨ ਨੂੰ ਸਥਾਪਤੀ ਕਹਿੰਦੇ ਹਨ ਉਦਾਹਾਰਨ "ਅੱਜ ਫੇਰ ਤਾਰੇ ਕਹਿ ਗਏ

ਉਮਰਾਂ ਦੇ ਮਹਿਲੀ ਅਜੇ ਵੀ

ਹੁਸਨਾ ਦੇ ਦੀਵੇ ਬਲ ਰਹੇ

ਅਪਹਨੁੱਤੀ

ਅਪਹੁੱਨਤੀ ਦਾ ਸਾਬਦਿਕ ਅਰਥ ਹੈ ਪ੍ਤੱਖ ਵਸਤੂ ਤੋਂ ਇਨਕਾਰੀ ਹੋਣਾ ਅਤੇ ਉਸਦੀ ਜਗਾ ਕਿਸੇ ਦੂਸਰੇ ਵਸਤੂ ਨੂੰ ਮੰਨਣਾ ਇਹ ਸਮਾਨਤਾ ਮੂਲਕ ਪਾ੍ਚੀਨ ਅਰਥ ਅਲੰਕਾਰ ਹੈ ਇਸਦੇ ਮੂਲ ਵਿੱਚ ਸਮਾਨਤਾ ਦਾ ਭਾਵ ਰਹਿੰਦਾ ਹੈ ਇਸ ਵਿੱਚ ਇਸ ਅਲੰਕਾਰ ਦਾ ਚਮਤਕਾਰ ਹੈ ਉਦਾਹਾਰਨ "ਬਿਜਲੀ ਦੀ ਚਮਕ ਨਹੀਂ, ਖੜਗ ਦਸਮੇਸ ਦੀ "

ਅਨਨਵੈ

ਉਤਪ੍ਰੇਕਸ਼ਾ

ਸੰਦੇਹ

ਸੰਦੇਹ ਦਾ ਅਰਥ ਹੈ ਸੱਕ ਇਹ ਸਮਾਨਤਾ ਮੂਲਕ ਅਭੇਦ ਪ੍ਧਾਨ ਪਾ੍ਚੀਨ ਅਰਥ ਅਲੰਕਾਰ ਹੈ ਇਸ ਦੇ ਮੂਲ ਚ ਸਮਾਨਤਾ ਹੁੰਦੀ ਹੈ ਜਿੱਥੇ ਅਤਿਅੰਤ ਸਮਾਨਤਾ ਦੇਖ ਕੇ ਕਾਰਨ ਕਿਸੇ ਵਸਤੂ ਨੂੰ ਵੇਖਕੇ ਇਹ ਨਿਸਚਿਤ ਨਾ ਹੋਵੇ ਕਿ ਇਹ ਉਹੋ ਵਸਤੂ ਹੈ ਉਦਾਹਰਨ "ਇਹ ਲਿਟਾਂ ਨੇ ਕਿ ਘੁਪ ਹਨੇੇਰੇ ਨੇ!

ਸੁਰਖ. ਬੁੱਲੀਆਂ ਨੇ ਜਾਂ ਸਵੇਰੇ ਨੇ!

ਭ੍ਰਾਤੀਮਾਨ

ਭਾ੍ਂਤੀਮਾਨ ਦਾ ਸਾਬਦਿਕ ਅਰਥ ਹੈ ਭੁਲੇਖਾ ਭੁਲੇਖੇ ਨਾਲ ਇੱਕ ਪਦਾਰਥ ਨੂੰ ਹੋਰ ਪਦਾਰਥ ਸਮਝ ਲੈਣਾ ਇਸ ਅਲੰਕਾਰ ਦੇ ਮੂਲ ਵਿੱਚ ਸਮਾਨਤਾ ਦਾ ਭਾਵ ਰਹਿੰਦਾ ਹੈ ਜਿੱਥੇ ਬਹੁਤ ਜਿਆਦਾ ਸਮਾਨਤਾ ਦੇ ਕਾਰਨ ਉਪਮੇਯ ਨੂੰ ਸਥਾਈ ਤੋਰ ਤੇ ਉਪਮਾਨ ਮੰਨ ਲਿਆ ਜਾਵੇ ਤੇ ਇਹ ਵਰਣਨ ਚਮਤਕਾਰੀ ਹੋਵੇ ਉੱਥੇ ਭਾ੍ਤੀਮਾਨ ਅਲੰਕਾਰ ਹੁੰਦਾ ਹੈ

ਉਦਾਹਾਰਨ " ਜਦੋਂ ਬਿਸ਼ਨੀ ਬਾਗ ਵਿੱਚ ਆਈ

ਭੋਰਿਆ ਨੂੰ ਭੁਲੇਖਾ ਪੈ ਗਿਆ"!!

ਅਰਥ-ਸ਼ਲੇਸ

ਸਮਾਸੋਕਤੀ

ਆਚਾਰੀਆ ਮੰਮਟ ਅਨੁਸਾਰ ਜਿੱਥੇ ਸਲੇਸ਼ਯੁਕਤ ਵਿਸ਼ੇਸ਼ਣਾਂ ਰਾਹੀਂ ਅਪ੍ਰਕ੍ਰਿਤ ਅਰਥ ਦਾ ਬੋਧ ਹੁੰਦਾ ਹੈ , ਉੱਥੇ ਸਮਾਸੋਕਤੀ ਅਲੰਕਾਰ ਹੁੰਦਾ ਹੈ।

ਉਦਾਹਰਨ

(ਰਣਭੂਮੀ ਵਿੱਚ ਡਿੱਗੇ ਪਤੀ ਨੂੰ ਸੰਬੋਧਨ ਕਰ ਕੇ ਕਿਸੇ ਵੀਰ ਇਸਤਰੀ ਦੀ ਉਕਤੀ ) ਜਿਵੇਂ -

"ਹੇ ਵੀਰ! ਤੇਰੀ ਬਾਂਹ ਨੂੰ ਛੂਹ ਕੇ ਜਿਹੜੇ ਅਣੋਖੇ ਆਨੰਦ ਦੀ ਪ੍ਰਾਪਤੀ ਹੁੰਦੀ ਸੀ, ਉਹ ਜਿੱਤ ਰੂਪੀ ਲੱਛਮੀ ਹੁਣ ਤੇਰੇ ਬਿਰਹ ਵਿੱਚ ਖੁਸ਼ ਨਹੀਂ ਹੈ , ਸਗੋਂ ਲਿੱਸੀ ਹੋ ਗਈ ਹੈ।"

ਨਿਦਰਸ਼ਨਾ

ਨਿਰਦਸ਼ਨਾ ਦਾ ਸਾਬਦਿਕ ਅਰਥ ਹੈ ਉਦਾਹਾਰਨ ਦਿ੍ਸਟਾਤ! ਇਹ ਸਮਾਨਤਾ ਮੂਲਕ ਅਭੇਦ ਪ੍ਧਾਨ ਪਾ੍ਚੀਨ ਅਰਥ ਅਲੰਕਾਰ ਹੈ ਇਸਦੇ ਮੂਲ ਵਿੱਚ ਉਪਮਾ ਦਾ ਭਾਵ ਰਹਿੰਦਾ ਹੈ ਪਰ ਇਹ ਉਪਮਾ ਵਾਚਕ ਸ਼ਬਦਾ ਦੁਆਰਾ ਨਹੀਂ ਸਗੋ ਵਿਅੰਗ ਅਰਥ ਦੇ ਰੂਪ ਵਿੱਚ ਹੁੰਦੀ ਹੈ

ਉਦਾਹਾਰਨ "ਪਿ੍ਥੀ ਵਿੱਚ ਛਿਮਾ ਜੋ ਹੈ ਧੀਰਜ ਸੋ ਗੁਰੂ ਵਿਚ,

ਸੀਤਲਤਾ ਚੰਦ ਦੀ ਜੋ ਸਾਂਤਿ ਦੀ ਜੋ ਸਾਂਤਿ ਸੋ ਹੈ ਗੁਰੂ ਦੀ"

ਅਪ੍ਰਸਤੁਤਪ੍ਰਸ਼ੰਸਾ

ਅਪ੍ਰਸਤੁਤਪ੍ਸ਼ੰਸਾ ਦਾ ਸਾਬਦਿਕ ਅਰਥ ਹੈ ਪ੍ਕਰਣ ਤੋਂ ਬਾਹਰ ਵਾਲੇ ਦਾ ਵਰਣਨ ਅਪ੍ਰਸਤੁਤਪ੍ਸ਼ੰਸਾ ਪਾ੍ਚੀਨ ਅਰਥ ਅਲੰਕਾਰ ਹੈ ਇਸ ਅਲੰਕਾਰ ਦੇ ਮੂਲ ਵਿੱਚ ਵਿਅੰਗ ਦਾ ਭਾਵ ਰਹਿੰਦਾ ਹੈ ਇਹ ਸਮਾਸੋਕਤੀ ਦੇ ਬਿਲਕੁਲ ਉਲਟਾ ਅਲੰਕਾਰ ਹੈ ਉਦਾਹਾਰਨ "ਖਾਲ ਸ਼ੇਰ ਦੀ ਉਢ ਕੈ ਗਧਾ ਨ ਕਰਿ ਸਿਰ ਭੁੰਜ "!

ਅਤਿਸ਼ਯੋਕਤੀ

ਦ੍ਰਿਸ਼ਟਾਂਤ

ਦੀਪਕ

ਦੀਪਕ ਦਾ ਸਾਬਦਿਕ ਅਰਥ ਹੈ ਪ੍ਰਕਾਸ ਫੈਲਾਉਣਾ ਇਸ ਦਾ ਵਰਣਨ ਭਰਤਮੁਨੀ ਨੇ ਆਪਣੇ ਗ੍ੰਥ ਨਾਟਯ ਸ਼ਾਸਤਰ ਵਿੱਚ ਕੀਤਾ ਹੈ ਜਿੱਥੇ ਇੱਕ ਸਮਾਨ ਗੁਣਾ ਦੇ ਅਧਾਰ ਤੇ ਉਪਮੇਯ ਅਤੇ ਉਪਮਾਨ ਦਾ ਸਬੰਧ ਜੋੜਿਆ ਜਾਵੇ ਉੱਥੇ ਦੀੀੀਪਅਲੰਕਾਰ ਹੁੰਦਾ ਹੈ ਉਦਾਹਾਰਨ " ਆਪੇ ਮਾਲੀ ਆਪੇ ਸਭ ਸਿੰੰਚੈ ਆਪੇੇ ਹੀ ਮੁਇ ਪਾਏ!

ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ!

ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ!

ਤੁੱਲਯੋਗਿਤਾ

ਤੁੱਲਿਆਯੋਗਿਤਾ ਦਾ ਸਾਬਦਿਕ ਅਰਥ ਹੈ ਇਕੋ ਜਿਹੀ ਬਰਾਬਰ ਦਾ ਸਬੰਧ! ਇਸਦੇ ਮੂਲ ਵਿੱਚ ਸਮਾਨਤਾ ਦਾ ਭਾਵ ਹੁੰਦਾ ਹੈ ਇਹ ਸਮਾਨਤਾ ਵਾਚਕ ਸ਼ਬਦਾਂ ਦੁਆਰਾ ਨਹੀਂ ਪ੍ਗਟਾਈ ਜਾਦੀਂ ਇਹ ਵਿਅੰਗ ਅਰਥ ਸਕਤੀ ਤੇ ਆਧਾਰਿਤ ਹੁੰਦੀ ਹੈ ਜਿੱਥੇ ਕਈ ਉੁਪਮੇਯਾਂ ਵਿੱਚ ਜਾਂ ਕੇਵਲ ਕਈ ਉਪਮਾਨਾ ਦਾ ਆਪਸ ਵਿੱਚ ਇੱਕ ਹੀ ਗੁਣ ਦੇ ਨਾਲ ਸੰਬੰਧ

ਅਤੀਰੇਕ

ਅਰਥਾਂਤਰਨਿਆਸ

ਵਿਆਜਸਤੁਤੀ

ਵਿਰੋਧਮੂਲਕ ਅਰਥਾਲੰਕਾਰ

ਇਸ ਦਾ ਅਰਥ

ਜਿਹਨਾਂ ਅਲੰਕਾਰਾਂ'ਚ ਕਵੀ ਦੇ ਕਥਨ'ਚ ਸਿਰਫ਼ ਵਿਰੋਧ ਦਾ ਆਭਾਸ ਹੋਵੇ, ਅਸਲੀ ਵਿਰੋਧ ਨਾ ਹੋਵੇ। ਉਸ ਵਿਰੋਧ ਦੇ ਆਭਾਸ ਕਰਕੇ ਉਕਤੀ ਚ ਚਮਤਕਾਰ ਪੈਦਾ ਹੋਣ ਤੇ ਵਿਰੋਧ ਮੂਲਕ ਅਲੰਕਾਰ ਹੁੰਦਾ ਹੈ। ਅਸਲ ਚ ਇਹਨਾਂ ਅਲੰਕਾਰਾਂ ਦੇ ਮੂਲ ਵਿੱਚ ਵਿਰੋਧ ਦਾ ਚਮਤਕਾਰ ਰਹਿੰਦਾ ਹੈ ਅਰਥਾਤ ਵਿਰੋਧ ਵਾਲੇ ਚਮਤਕਾਰ ਦਾ ਆਸਰਾ ਵਿਰੋਧ ਹੋਣ ਕਰਕੇ ਹੇਠਲੇ ਅਲੰਕਾਰ ਵਿਰੋਧਮੂਲਕ ਅਲੰਕਾਰ ਕਹਾਉਂਦੇ ਹਨ।

ਵਿਰੋਧਾਭਾਸ

ਵਿਰੋਧਾਭਾਸ ਦਾ ਸਾਬਦਿਕ ਅਰਥ ਹੈ ਵਿਰੋਧ ਦੀ ਝਲਕ ਵਿਰੋਧ ਅਲੰਕਾਰਾ ਦੇ ਵਰਗ ਵਿਚੋਂ ਇਹ ਇੱਕ ਪਾ੍ਚੀਨ ਅਰਥ ਅਲੰਕਾਰ ਹੈ ਸਮਾਨਤਾ ਦੀ ਤਰਾਂ ਵਿਰੋਧ ਵੀ ਕਈ ਅਲੰਕਾਰਾ ਦਾ ਮੂਲ ਤੱਤ ਹੈ ਉਦਾਹਾਰਨ

"ਯਾ ਅਨੁੁਰਾਗੀ ਚਿੱਤ ਕੀ ਗਤੀ ਸਮੁਝੈ ਨਹਿ ਕੋਇ!

ਜਿਉ ਬੂੜੇ ਸਿਆਗ ਰੰਗ ਤਿਉ ਤਿਉ ਉੁੁਜੱਵਲ ਹੋਇ! "

ਵਿਭਾਵਨਾਗਤੀ

ਵਿਭਾਵਨਾ ਦਾ ਸਾਬਦਿਕ ਅਰਥ ਹੈ ਵਿ+ਭਾਵਨਾ ਭਾਵ ਵਿਸੇਸ ਪ੍ਕਾਰ ਦਾ ਵਿਚਾਰ ਵਿਭਾਵਨਾ ਵਿਰੋਧ ਮੂਲਕ ਪ੍ਰਸਿੱਧ ਅਤੇੇ ਪਾ੍ਚੀਨ ਅਰਥ ਅਲੰਕਾਰ ਹੈ ਇਸ ਦੇ ਅਲੰਕਾਰ ਦੇ ਮੂਲ ਵਿੱਚ ਅਪ੍ਸਿਧ ਕਾਰਨ ਹੁੁੰਦਾ ਹੈ ਉਦਾਹਾਰਨ "ਅੱਖੀ ਬਾਝਹੁ ਵੇਖਣਾ ਵਿਣ ਕੰਨਾ ਸੁਨਣਾ, ਸ਼ੇਸ਼ੋਕਤੀ

ਅਸੰੰਗਤੀ

ਅਸੰਗਤੀ ਦਾ ਸਾਬਦਿਕ ਅਰਥ ਹੈ ਸੰਗਤੀ ਦੀ ਅਣਹੋਂਦ ਬੇਮੇਲ ਅਸੰਗਤੀ ਵਿਰੋਧ ਮੂਲਕ ਪਾ੍ਚੀਨ ਅਰਥ ਅਲੰਕਾਰ ਹੈ ਉਦਾਹਾਰਨ ਅੱਖ ਮੇਰੇ ਯਾਰ ਦੀ ਦੁਖੇ,

ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ!

ਵਿਸ਼ਮ

ਵਿਸਮ ਦਾ ਸਾਬਦਿਕ ਅਰਥ ਹੈ ਬੇਮੇਲ ਅਯੋਗ ਸੰਬੰਧ ਵਿਸ਼ਮ ਵਿਰੋਧ ਮੂਲਕ, ਪਾ੍ਚੀਨ ਅਰਥ ਅਲੰਕਾਰ ਹੈ ਉਦਾਹਾਰਨ ਹਮ ਨੀਵੀ ਪ੍ਭ ਅਤਿ ਊਚਾ,

ਕਿਉਕਰ ਮਿਲਿਆ ਜਾਏ ਰਾਮ? "

ਸ੍ਰਿੰਖਲਾਮੂਲਕ ਅਰਥਾਲੰਕਾਰ

ਸ੍ਰਿੰਖਲਾਮੂਲਕ ਅਲੰਕਾਰਾਂ ਦੇ ਮੂਲ ਵਿੱਚ ਪਦਾਂ ਜਾਂ ਵਾਕਾਂ ਦੀ ਸ਼ਿੰਖਲਾ (ਸੰਗਲੀ ਜਿਹੀ) ਬਣੀ ਰਹਿੰਦੀ ਹੈ। ਇਹ ਵਾਕ ਜਾਂ ਪਦ ਕੜੀਆਂ ਵਾਂਗ ਜੁੜੇ ਰਹਿੰਦੇ ਹਨ ਜਿਹਨਾਂ ਕਰਕੇ ਕਵੀ ਦੀ ਉਕਤੀ ਚ ਚਮਤਕਾਰ ਪੈਦਾ ਹੁੰਦਾ ਹੈ। ਇਸੇ ਕਾਰਣ ਇਹਨਾਂ ਨੂੰ ਸ੍ਰਿੰਖਲਾਮੂਲਕ ਅਲੰਕਾਰ ਕਿਹਾ ਜਾਂਦਾ ਹੈ। ਸ੍ਰਿੰਖਲਾ ਦਾ ਅਰਥ ਸੰਗਲੀ ਹੈ।

ਕਾਰਣਮਾਲਾ

ਕਾਰਣਮਾਲਾ ਦਾ ਸਾਬਦਿਕ ਅਰਥ ਹੈ ਕਾਰਨਾਂ ਦਾ ਸਮੂਹ ਕਾਰਨਾ ਦੀ ਮਾਲਾ ਜਾਂ ਲੜੀ ਕਾਰਣਮਾਲਾ. ਦੇ ਤਿੰਨ. ਨਾ. ਮਿਲਦੇ ਹਨ ਕਾਰਣਮਲਾ, ਗੂੰਮਫ, ਹੇਤੂਮਾਲਾ ਇਹ ਇੱਕ ਸ੍ੰਖਲਾ ਮੂਲਕ ਨਵੀਨ ਅਰਥ ਅਲੰਕਾਰ ਹੈ ਇਸ ਅਲੰਕਾਰ ਦੇ ਮੂਲ ਵਿੱਚ ਕਾਰਜ ਕਾਰਨ ਦਾ ਭਾਵ ਰਹਿੰਦਾ ਹੈ

ਉਦਾਹਾਰਨ " ਸੁਨਿਆ ਮੰਨਿਆ ਮਨਿ ਕੀਤਾ ਭਾਉ!

ਅੰਤਰਗਤਿ ਤੀਰਥ ਮਲਿ ਨਾੳ!"

ਏਕਾਵਲੀ

ਏਕਾਵਲੀ ਦਾ ਸਾਬਦਿਕ ਅਰਥ ਹੈ ਇੱਕ ਵਿਸੇਸ ਪ੍ਕਾਰ ਦੀ ਲੜੀ ਇਹ ਸ੍ੰਖਲਾ ਮੂਲਕ ਨਵੀਨ ਅਰਥ ਹੈ ਇਸ ਅਲੰਕਾਰ ਹੈ ਇਸ ਅਲੰਕਾਰ ਚ ਮੂੂੂਲ ਵਿੱਚ ਇੱਕ ਲੜੀ ਦਾ ਭਾਵ ਰਹਿੰੰਦਾ ਹੈ ਜਿੱਥੇ ਪਹਿਲਾਂ ਵਰਣਿਤ ਵਸਤੂ ਦਾ ਵਿਸ਼ੇਸਕ -ਵਿਸ਼ੇਸਣ ਭਾਵ ਦਾ ਸਬੰਧ ਹੋਵੇ ਅਤੇ ਵਿਸ਼ੇਸ਼ਣਾ ਦੀ ਇੱਕ ਸ੍ੰਖਲਾ ਲੜੀ ਬਣ ਜਾਵੇ ਉੱਥੇ ਏਕਾਵਲੀ ਅਲੰਕਾਰ ਹੁੰਦਾ ਹੈ.

ਉਦਾਹਾਰਨ "ਮਨੁੱਖ ਵਹੀ ਜੋ ਹੋ ਗੁਣੀ ਜੋ ਕੋਬਿੰਦ ਰੂਪ !

ਕੋਬਿੰਦ ਜੋ ਕਵੀ ਪਦ ਲਹੈ, ਕਵੀ ਜੋ ਉਕਤੀ ਅਨੂਪ!!

ਤਰਕਨਿਆਇਮੂਲਕ ਅਰਥਾਲੰਕਾਰ

ਜਿਹਨਾਂ ਅਲੰਕਾਰਾਂ ਵਿੱਚ ਕਿਸੇ ਤਰਕ ਜਾਂ ਯੁਕਤੀ ਦੁਆਰਾ ਕਵੀ ਕਥਨ ਚ ਚਮਤਕਾਰ ਪੈਦਾ ਹੁੰਦਾ ਹੈ। ਉੱਥੇ ਤਰਕਨਿਆਇਮੂਲਕ ਅਲੰਕਾਰ ਹੁੰਦਾ ਹੈ। ਮੰਮਟ ਨੇ ਦੋ ਤਰਕਨਿਆਇਮੂਲਕ ਅਲੰਕਾਰ ਮੰਨੇ ਹਨ:

ਕਾਵਿਲਿੰਗ: ਕਾਵਿਲਿੰਗ ਦਾ ਸ਼ਾਬਦਿਕ ਅਰਥ ਹੈ ਕਾਵਿ ਦਾ ਕਾਰਨ। ਕਾਵਿਲਿੰਗ ਅਲੰਕਾਰ ਦੇ ਮੂਲ ਵਿੱਚ ਕਾਰਜ-ਕਾਰਨ ਦਾ ਭਾਵ ਰਹਿੰਦਾ ਹੈ। ਜਿਥੇ ਵਰਣਨਯੋਗ ਵਿਸ਼ੇ ਨੂੰ ਸਿੱਧ ਕਰਨ ਲਈ ਕਾਰਨ ਨਾਲ ਸਮਰਥਨ ਕੀਤਾ ਜਾਵੇ, ਉੱਥੇ ਕਾਵਿਲਿੰਗ ਅਲੰਕਾਰ ਹੁੰਦਾ ਹੈ। ਕਿਸੇ ਕਥਨ ਦੀ ਸੱਚਾਈ ਪ੍ਰਗਟਾਉਣ ਲਈ ਵਰਣਿਤ ਵਸਤੂ ਹੋਰ ਵਸਤੂ ਦੀ ਯਾਦ ਦਾ ਕਾਰਨ ਬਣਾਈ ਜਾਂਦੀ ਹੈ। ਕਾਰਨ ਦੋ ਤਰ੍ਹਾਂ ਦਾ ਹੁੰਦਾ ਹੈ। ਕਿਸੇ ਨੂੰ ਉਤਪੰਨ ਕਰਨ ਵਾਲਾ ਕਾਰਨ ਉਤਪਾਦਕ ਕਹਾਉਂਦਾ ਹੈ,ਜਿਵੇਂ ਅੱਗ ਧੂੰਏ ਦਾ ਉਤਪਾਦਕ ਕਾਰਨ ਹੈ। ਦੂਸਰਾ ਸੂਚਕ ਕਾਰਨ ਵਸਤੂ ਦੀ ਕੇਵਲ ਸੂਚਨਾ ਦਿੰਦਾ ਹੈ। ਜਿਵੇਂ ਧੂੰਆ ਅੱਗ ਦਾ ਸੂਚਕ ਕਾਰਨ ਹੈ। ਕਾਵਿਲਿੰਗ ਵਿੱਚ ਕਾਰਜ-ਕਾਰਨ ਭਾਵ ਵਿਅੰਗ ਰੂਪ ਵਿੱਚ ਹੁੰਦਾ ਹੈ ਵਾਚਕ ਰੂਪ ਨਹੀਂ।

ਓੁਦਾਹਰਨ:

" ਥਾਪਿਆ ਨ ਜਾਇ ਕੀਤਾ ਨ ਹੋਇ,

ਆਪੇ ਆਪਿ ਨਿਰੰਜਣ ਸੋਇ।"

ਵਿਆਖਿਆ:ਪਹਿਲੀ ਤੁੱਕ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਨਾ ਸਥਾਪਿਤ ਕੀਤਾ ਜਾਂਦਾ ਹੈ ਅਤੇ ਨਾ ਸਿਰਜਿਆ ਜਾਂਦਾ ਹੈ। ਦੂਸਰੀ ਤੁੱਕ ਵਿੱਚ ਓੁਸਦੀ ਪੁਸ਼ਟੀ ਵਜੋਂ ਕਿਹਾ ਗਿਆ ਹਾ ਕਿ ਓੁਹ ਆਪਣੇ ਆਪ ਹੋਂਦ ਵਿੱਚ ਆਓੁਣ ਵਾਲਾ ਹੈ। ਇਸ ਤਰ੍ਹਾਂ ਇਥੇ ਪਹਿਲੀ ਤੁਕ ਦੀ ਪੁਸ਼ਟੀ ਦੂਜੀ ਤੁਕ ਨਾਲ ਕੀਤੀ ਗਈ ਹੋਣ ਕਰਕੇ ਕਾਵਿਲਿੰਗ ਅਲੰਕਾਰ ਹੈ।

ਅਨੁਮਾਨ

ਵਾਕਨਿਆਇਮੂਲਕ ਅਰਥਾਲੰਕਾਰ

ਜਿਹੜੇ ਅਲੰਕਾਰਾਂ ਚ ਕਿਸੇ ਨਿਆਇਪਰਕ ਵਾਕ ਦੁਆਰਾ ਕਵੀ ਕਥਨ ਚ ਚਮਤਕਾਰ ਪੈਦਾ ਹੁੰਦਾ ਹੈ, ਓੁਹ ਵਾਕਨਿਐਇਮੂਲਕ ਅਲੰਕਾਰ ਹੁੰਦੇ ਹਨ। ਇਹੋ ਨਿਆਇ ਵਾਲਾ ਵਾਕ ਚਮਤਕਾਰ ਦਾ ਆਸਰਾ ਹੁੰਦੇ ਹਨ।

ਯਥਾਸੰਖਯ: ਯਥਾਸੰਖਯ ਦਾ ਸ਼ਾਬਦਿਕ ਅਰਥ ਹੈ ਉਸੇ ਤਰ੍ਹਾਂ ਦਾ ਜਿਹੋ ਜਿਹੀ ਸੰਖਿਆ ਹੈ ਜਾਂ ਉਸੇ ਲੜੀ ਅਨੁਸਾਰ। ਜਿੱਥੇ ਪਹਿਲਾਂ ਆਏ ਪਦਾਰਥ ਦਾ ਸੰਬੰਧ ਬਾਅਦ ਵਿੱਚ ਆਉਣ ਵਾਲੇ ਪਦਾਰਥ ਦੇ ਨਾਲ ਉਸੇ ਲੜੀ ਅਨੁਸਾਰ ਵਰਣਨ ਕੀਤਾ ਜਾਵੇ, ਉੱਥੇ ਯਥਾਸੰਖਯ ਅੰਲਕਾਰ ਹੁੰਦਾ ਹੈ। ਇਸ ਵਿੱਚ ਪਹਿਲਾਂ ਕੁਝ ਵਸਤੂਆਂ ਦਾ ਵਰਣਨ ਹੁੰਦਾ ਹੈ,ਉਸ ਤੋਂ ਬਾਅਦ ਉਹਨਾਂ ਦੇ ਗੁਣਾਂ ਤੇ ਕ੍ਰਿਆਵਾਂ ਦਾ ਵਰਣਨ ਕੀਤਾ ਜਾਂਦਾ ਹੈ।

ਓੁਦਾਹਰਨ:

"ਗੁਰੁ ਈਸਰ ਗੁਰੁ ਗੋਰਖ ਬਰਮਾ,

ਗੁਰੁ ਪਾਰਬਤੀ ਮਾਈ।"

ਵਿਆਖਿਆ: ਗੁਰੂ ਹੀ ਸ਼ਿਵ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਭਾਵ ਸ਼ਕਤੀ ਮਾਤਾ ਹੈ। ਇਥੇ ਗੁਰੂ ਸ਼ਬਦ ਦਾ ਓੁਸਦੇ ਗੁਣਾਂ ਨਾਲ ਜਿਸ ਲੜੀ ਵਿੱਚ ਪਹਿਲੀ ਵਾਰ ਵਰਣਨ ਕੀਤਾ ਗਿਆ ਹਾ, ਓੁਸੇ ਲੜੀ ਅਨੁਸਾਰ ਅੰਤ ਤਕ ਵਰਣਨ ਹੋਣ ਕਰਕੇ ਯਥਾਸੰਖਯ ਅਲੰਕਾਰ ਹੈ।

ਪਰਿਵ੍ਰਿੱਤੀ

ਪਰਿਆਇ

ਪਰਿਸੰਖਿਆ

ਆਚਾਰੀਆ ਮੰਮਟ ਅਨੁਸਾਰ ਜਿੱਥੇ ਪੁੱਛੀ ਗਈ ਜਾਂ ਨਾ ਪੁੱਛੀ ਹੋਈ ਕਹੀ ਗਈ ਗੱਲ ਆਪਣੇ ਜਿਹੀ ਹੋਰ ਵਸਤੂ ਦੀ ਨਿਖੇਧੀ ਵਿੱਚ ਬਦਲ ਜਾਂਦੀ ਹੈ,ਉੱਥੇ ਪਰਿਸੰਖਿਆ ਅਲੰਕਾਰ ਹੁੰਦਾ ਹੈ।ਇੱਥੇ ਵਸਤੂ ਦਾ ਕਥਨ ਕਿਤੇ ਪ੍ਰਸ਼ਨਪੂਰਵਕ ਅਤੇ ਕਿਤੇ ਬਿਨਾਂ ਕਿਸੇ ਪ੍ਰਸ਼ਨ ਦੇ ਵੇਖਿਆ ਜਾਂਦਾ ਹੈ ਅਤੇ ਦੋਨਾਂ ਥਾਵਾਂ ਤੇ ਜਿਸ ਦੀ ਨਿਖੇਧੀ ਕੀਤੀ ਜਾ ਰਹੀ ਹੁੰਦੀ ਹੈ , ਉਹ ਵਸਤੂ ਵੀ ਕਿਤੇ ਵਿਅੰਗ ਤੇ ਕਿਤੇ ਵਾਚਯ ਦੋ ਤਰਾਂ ਦੀ ਹੁੰਦੀ ਹੈ । ਇਸ ਤਰਾਂ ਪਰਿਸੰਖਿਆ ਦੇ ਚਾਰ ਭੇਦ ਹੋ ਜਾਂਦੇ ਹਨ।

ਲੋਕਨਿਆਇਮੂਲਕ ਅਰਥਾਲੰਕਾਰ

ਇਹਨਾਂ ਅਲੰਕਾਰਾਂ ਚ ਲੋਕ ਪ੍ਰਸਿੱਧ ਨਿਆਇਆਂ ਦੁਆਰਾ ਪੁਸ਼ਟ ਅਰਥ ਦਾ ਚਮਤਕਾਰ ਵਿਦਮਾਨ ਰਹਿੰਦਾ ਹੈ।

ਮੀਲਿਤ: ਮੀਲਿਤ ਦਾ ਸ਼ਾਬਦਿਕ ਅਰਥ ਹੈ ਛੁਪਾ ਲੈਣਾ, ਮਿਲ ਜਾਣਾ, ਸ਼ਾਮਿਲ ਹੋ ਜਾਣਾ। ਜਿਥੇ ਦੋ ਸਮਾਨ ਗੁਣ ਵਾਲੀਆਂ ਵਸਤੂਆਂ ਦੇ ਪਰਸਪਰ ਮੇਲ ਦਾ ਵਰਣਨ ਇਸ ਤਰ੍ਹਾਂ ਹੋਵੇ ਕਿ ਸਮਾਨਤਾ ਦੇ ਕਾਰਨ ਓੁਹਨਾਂ ਦਾ ਭੇਦ ਨਾ ਪਛਾਣਿਆ ਜਾ ਸਕੇ ਓੁਥੇ ਵਿਦਮਾਨ ਹੁੰਦੀਆਂ ਹਨ। ਜਿਹਨਾਂ ਵਿਚੋਂ ਇੱਕ ਤਾਕਤਵਰ ਹੁੰਦੀ ਹੈ ਅਤੇ ਦੂਸਰੀ ਗੌਣ ਹੁੰਦੀ ਹੈ। ਦੋਵੇਂ ਵਸਤੂਆਂ ਦੇ ਗੁਣ ਬਰਾਬਰ ਹੁੰਦੇ ਹਨ।

ਓੁਦਾਹਰਨ:

"ਜਿਓੁਂ ਜਲ ਮਹਿ ਜਲ ਆਇ ਖਟਾਨਾ,

ਤਿਓੁ ਜੋਤੀ ਸੰਗਿ ਜੋਤਿ ਸਮਾਨਾ।"

ਵਿਆਖਿਆ:ਜਿਸ ਤਰ੍ਹਾਂ ਵਿਸ਼ਾਲ ਪਾਣੀ ਵਿੱਚ ਹੋਰ ਪਾਣੀ ਆ ਕੇ ਮਿਲ ਜਾਂਦਾ ਹੈ ਤੇ ਦੋਵਾਂ ਦਾ ਫ਼ਰਕ ਪਤਾ ਲੱਗਦਾ, ਓੁਸੇ ਤਰ੍ਹਾਂ ਪਰਮਾਤਮਾ ਦੀ ਜੋਤ ਵਿੱਚ ਆਤਮਾ ਦੀ ਜੋਤ ਸਮਾਓੁਣ ਕਰਕੇ ਦੋਵਾਂ ਦਾ ਫ਼ਰਕ ਪਛਾਣਿਆ ਨਾ ਜਾ ਸਕਣ ਕਾਰਨ ਇਥੇ ਮੀਲਿਤ ਅਲੰਕਾਰ ਹੈ।

ਓੁੱਤਰ

ਭਾਵਿਕ

ਆਚਾਰੀਆ ਮੰਮਟ ਅਨੁਸਾਰ ਜਿੱਥੇ ਬੀਤੀ ਹੋਈ ਤੇ ਹੋਣ ਵਾਲੀ ਗੱਲ ਨੂੰ ਪ੍ਰਤੱਖ ਵਾਂਗ ਵਰਨਣ ਕੀਤਾ ਜਾਂਦਾ ਹੈ, ਉੱਥੇ ਭਾਵਿਕ ਅਲੰਕਾਰ ਹੁੰਦਾ ਹੈ।

ਉਦਾਹਰਨ

"ਤੇਰੀਆਂ ਇਨਾਂ ਅੱਖਾਂ ਵਿੱਚ ਕੱਜਲ ਪਿਆ ਹੁੰਦਾ ਸੀ ਉਹ ਤੇਰਾ ਰੂਪ ਮੈਂ ਹੁਣ ਵੀ ਵੇਖ ਰਹੀ ਹਾਂ । ਗਹਿਣਿਆਂ ਨਾਲ ਲੱਦੀ ਜਾਣ ਵਾਲੀ ਤੇਰੀ ਸੋਹਣੀ ਸ਼ਕਲ ਵੀ ਮੈਨੂੰ ਸਾਫ ਦਿਸ ਰਹੀ ਹੈ ।"

ਪੂਰਵਾਰਧ ਵਿੱਚ ਭੂਤ ਦਾ ਅਤੇ ਉੱਤਰਾਰਧ ਵਿੱਚ ਆਉਣ ਵਾਲੇ ਸਮੇਂ ਸਮੇਂ ਦਾ ਵਰਨਣ ਕੀਤਾ ਗਿਆ ਹੈ।

ਪ੍ਰਤੀਪ

ਆਚਾਰੀਆ ਮੰਮਟ ਅਨੁਸਾਰ ਜਿੱਥੇ ਜਿੱਥੇ ਉਪਮਾਨ ਦਾ ਆਪੇਪ ਕੀਤਾ ਜਾਵੇ ਤਾਂ ਉਸ ਦੀ ਹੇਠੀ ਕਰਨ ਦੇ ਕਾਰਨ ਉਸ ਦੀ ਉਪਮੇਯ ਰੂਪ ਵਿੱਚ ਕਲਪਨਾ ਕੀਤੀ ਜਾਵੇ , ਉੱਥੇ ਪ੍ਰਤੀਪ ਅਲੰਕਾਰ ਹੁੰਦਾ ਹੈ।

ਪ੍ਰਤੀਪ ਦਾ ਅਰਥ ਪ੍ਰਤੀਕੂਲ ਹੁੰਦਾ ਹੈ।ਇਹ ਦੋ ਤਰਾਂ ਦਾ ਹੁੰਦਾ ਹੈ

ਉਪਮਾਨ ਦਾ ਆਖੇਪ

ਉਪਮਾਨ ਦੀ ਉਪਮੇਯ ਨਾਲ ਉਪਮਾ ਵਿਖਾਉਣਾ

ਸਾਮਾਨਯ

ਗੂੜ੍ਹਾਰਥਪ੍ਰਤੀਤੀਮੂਲਕ ਅਰਥਾਲੰਕਾਰ

ਇਹਨਾਂ ਅਲੰਕਾਰਾਂ ਚ ਕਵੀ ਦਾ ਮਤੰਵ ਵਾਚਯਾਰਥ ਦੀ ਅਪੇਖਿਆ ਵਿਅੰਗਾਰਥ ਦੀ ਅਭਿਵਿਅਕਤੀ ਹੁੰਦਾ ਹੈ ਅਤੇ ਚਮਤਕਾਰ ਵੀ ਵਿਅੰਗਾਰਥ ਚ ਰਹਿੰਦਾ ਹੈ, ਇਹੋ ਗੂੜ੍ਹਾਰਥਪ੍ਰਤੀਤੀਮੂਲਕ ਅਲੰਕਾਰ ਹੁੰਦੇ ਹਨ।

ਸੁਭਾਵੋਕਤੀ: ਗੂੜ੍ਹਾਰਥ-ਪ੍ਰਤੀਤੀ ਮੂਲਕ ਅਲੰਕਾਰ, ਜਿਸ ਵਿੱਚ ਕਿਸੇ ਵਸਤੂ ਦੀ ਜਾਤੀ,ਗੁਣ,ਕ੍ਰਿਆ ਜਾਂ ਸਰੂਪ ਦਾ ਚਮਤਕਾਰਪੂਰਣ ਵਰਣਨ ਕੀਤਾ ਜਾਵੇ। ਇਹ ਬੜਾ ਵਿਆਪਕ ਅਵੰਕਾਰ ਹੈ ਅਤੇ ਇਸ ਵਿੱਚ ਆਮ ਤੋਰ ਤੇ ਬਚਿਆਂ ਦੀਆਂ ਚੇਸ਼ਟਾਵਾਂ,ਰੂਪ ਜਾਂ ਸੋਂਦਰਯ, ਨੀਚ ਪਾਤਰਾਂ ਅਤੇ ਮੁਗਧ ਇਸਤਰੀਆਂ ਦਾ ਯਥਾਰਥ ਚਿਤ੍ਰਣ ਹੁੰਦਾ ਹੈ।

ਓੁਦਾਹਰਨ:

"ਮਨਮੁਖ ਮਨ ਨਾ ਭਿਜਈ, ਅਤਿ ਮੈਲੇ ਚਿਤ ਕਠੋਰ।

ਸਪੈ ਦੁਧ ਪੀਆਈਐ, ਅੰਦਰ ਵਿਸ ਨਿਕੋਰ।"

ਵਿਆਖਿਆ:ਇਥੇ ਨੀਚ ਪਾਤਰ ਮਨਮੁਖ ਦੇ ਸੁਭਾ ਦਾ ਬੜਾ ਯਥਾਰਥ ਸਰੂਪ ਪੇਸ ਕੀਤਾ ਗਿਆ ਹੈ।

ਵਿਆਜੋਕਤੀ

ਵਿਆਜੋਕਤੀ ਦਾ ਅਰਥ ਹੈ ਵਿਆਜ ਬਹਾਨਾ +ਉਕਤ ਵਰਣਨ ਭਾਵ ਬਹਾਨੇ ਭਰਿਆ ਵਰਣਨ ਇਸ ਅਲੰਕਾਰ ਦੇ ਮੂਲ ਵਿੱਚ ਕਿਸੇ ਪ੍ਗਟ ਹੋਏ ਰਹੱਸ ਨੂੰ ਛੁਪਾਉਣ ਦਾ ਭਾਵ ਰਹਿੰਦਾ ਹੈ ਜਿੱਥੇ ਕਿਤੇ ਪ੍ਗਟ ਹੋ ਗਈ ਰਹੱਸਮਈ ਵਸਤੂ ਨੂੰ ਕਿਸੇ ਬਹਾਨੇ ਨਾਲ ਛੁਪਾਉਣ ਦਾ ਵਰਣਨ ਕੀਤਾ ਜਾਵੇ ਉੱਥੇ ਵਿਆਜੋਕਯ ਅਲੰਕਾਰ ਹੁੰਦਾ ਹੈ

ਉਦਾਹਾਰਨ ਸਾਵੰਤ ਨਿ੍ਪ ਤੁਵ ਤਾ੍ਸ ਅਰਿ, ਫਿਰਤ ਪਹਾਰ ਪਹਾਰ!

ਬਿਨ ਪੂਛੇ ਲਾਗਤ ਕਰਨ ਖੇਲਨ ਆਏ ਸਿਕਾਰ!

ਸੂਖਮ

ਸੰਸ਼੍ਰਿਸ਼ਟੀ

ਆਚਾਰੀਆ ਮੰਮਟ ਅਨੁਸਾਰ ਇਨਾਂ ਦੀ ਇੱਥੇ ਭੇਦ ਨਾਲ ਸਥਿਤੀ ਹੁੰਦੀ ਹੈ ।ਉਸ ਨੂੰ ਸੰਸ਼੍ਰਿਸ਼ਟੀ ਅਲੰਕਾਰ ਕਹਿੰਦੇ ਹਨ । ਜਿਨਾਂ ਅਲੰਕਾਰਾਂ ਦਾ ਯਥਾ ਸੰਭਵ ਇੱਕ ਦੂਜੇ ਨਾਲ ਸੁਤੰਤਰ ਰੂਪ ਨਾਲ ਜਿੱਥੇ ਇੱਕ ਥਾਂ ਤੇ ਅਰਥਾਤ ਸ਼ਬਦ ਰੂਪ ਜਾਂ ਅਰਥਰੂਪ ਜਾਂ ਸ਼ਬਦ ਤੇ ਅਰਥ ਦੋਨਾਂ ਵਿੱਚ ਹੀ ਸਥਿਤੀ ਹੁੰਦੀ ਹੈ , ਉਹ ਇੱਕ ਵਸਤੂ ਵਿੱਚ ਅਨੇਕ ਅਲੰਕਾਰਾਂ ਦੇ ਸੰਬੰਧ ਹੋਣਾਰੂਪ ਸੰਸ਼੍ਰਿਸ਼ਟੀ ਅਲੰਕਾਰ ਹੁੰਦਾ ਹੈ ।

ਸੰਕਰ

ਓੁਭਯਾਲੰਕਾਰ
[ਸੋਧੋ]

ਜਦੋਂ ਦੋ ਜਾਂ ਦੋ ਤੋਂ ਵੱਧ ਅਲੰਕਾਰਾਂ ਦਾ ਮਿਸ਼ਰਿਤ ਰੂਪ ਮੌੌਜੂਦ ਹੋਵੇ ਤਾਂ ਓੁਥੇ ਓੁਭਯ ਅਲੰਕਾਰ ਹੁੰਦਾ ਹੈ. ਇਸ ਵਿੱਚ ਘੱਟ ਤੋਂ ਘੱਟ ਦੋ ਅਲੰਕਾਰਾਂ ਦਾ ਹੋਣਾ ਜਰੂਰੀ ਹੈ। ਇਸ ਨੂੰ ਸ਼ਬਦਾਰਥ ਅਲੰਕਾਰ ਜਾਂ ਮਿਸ਼ਰਿਤ ਅਲੰਕਾਰ ਆਦਿ ਨਾਂ ਵੀ ਦਿੱਤੇ ਜਾਂਦੇ ਹਨ।

ਓੁਦਾਹਰਨ:

ਮੌੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ,

ਪਾਣੀ ਨੇ ਮੇਰੇ ਗੀਤ ਮੈਂ ਪਾਣੀ ਤੇ ਲੀਕ ਹਾਂ।

ਵਿਆਖਿਆ- ਇਸ ਵਿੱਚ ਖੁਦ ਕਵੀ ਤੇ ਪਾਣੀ ਓੁਤੇ ਲੀਕ ਅਤੇ ਗੀਤ ਤੇ ਪਾਣੀ ਵਿੱਚ ਇਕਮਿਕਤਾ ਦਰਸਾਈ ਗਈ ਹੈ। ਇਸ ਲਈ ਇਥੇ ਰੂਪਕ ਅਲੰਕਾਰ ਹੈ। ਇਸ ਦਾ ਇੱਕ ਵਾਕ ਓੁਪਮੇਯ ਹੈ ਅਤੇ ਦੂਜਾ ਵਾਕ ਓੁਪਮਾਨ ਹੈ ਜਿਸ ਕਾਰਨ ਇਥੇ ਦ੍ਰਿਸ਼ਟਾਂਤ ਅਲੰਕਾਰ ਹੈ। ਇਸ ਲਈ ਇਥੇ ਓੁਭਯ ਅਲੰਕਾਰ ਹੈ।

ਸੰਖੇਪ'ਚ ਭਾਰਤੀ ਕਾਵਿ ਸ਼ਾਸਤਰ ਦੇ ਸਾਰਿਆ ਆਚਾਰੀਆਂ ਨੇ ਸ਼ਬਦ ਅਤੇ ਅਰਥ ਨੂੰ ਕਾਵਿ ਦਾ ਸ਼ਰੀਰ ਮੰਨਿਆ ਹੈ। ਜਿਵੇਂ ਅਲੰਕਾਰ (ਗਲੇ ਦਾ ਹਾਰ ਟੂਮਾਂ-ਕੰਗਣ ਆਦਿ) ਮਨੁੱਖੀ ਸ਼ਰੀਰ ਦੇ ਸ਼ੋਭਾਕਾਰੀ ਤੱਤ (ਸਾਧਨ) ਹੁੰਦੇ ਹਨ,ਉਸੇ ਤਰ੍ਹਾਂ 'ਕਾਵਿ' ਵਿੱਚ ਵੀ ਸ਼ਬਦ-ਅਰਥ ਦੇ ਉਤਕਰਸ਼ਕਾਰੀ ਤੱਤ (ਉਪਮਾ-ਰੂਪਕ) ਆਦਿ ਅਲੰਕਾਰ ਹਨ। ਇਸ ਤਰ੍ਹਾਂ ਕਾਵਿਗਤ ਅਲੰਕਾਰਾਂ ਦਾ ਆਧਾਰ ਸ਼ਬਦ ਅਤੇ ਅਰਥ ਹੈ। ਇਸ ਲਈ ਆਚਾਰੀਆਂ ਨੇ- ਸ਼ਬਦਾਲੰਕਾਰ, ਅਰਥਾਲੰਕਾਰ, ਉਭਯਾਲੰਕਾਰ (ਸ਼ਬਦ-ਅਰਥਾਲੰਕਾਰ)- ਤਿੰਨ ਤਰ੍ਹਾਂ ਦੇ ਅੰਲਕਾਰਾਂ ਦੀ ਪਰਿਕਲਪਨਾ ਕੀਤੀ ਹੈ। ਅੱਗੇ ਚੱਲ ਕੇ ਸਮੀਖਿਆਕਾਰਾਂ ਨੇ ਅਲੰਕਾਰਾਂ ਦੇ ਸਰੂਪ, ਗੁਣ-ਧਰਮ ਅਤੇ ਸੁਭਾਅ ਦੇ ਆਧਾਰ ਤੇ ਉਹਨਾਂ ਨੂੰ ਵੱਖ-ਵੱਖ ਵਰਗਾਂ ਚ ਵੰਡਿਆ ਹੈ। ਇੱਥੇ ਸਾਰਿਆਂ ਅਲੰਕਾਰਾਂ ਦੇ ਸਰੂਪ ਨੂੰ ਪ੍ਰਸਤੁਤ ਕਰਨਾ ਅਸੰਭਵ ਹੋਣ ਕਰਕੇ ਵਰਗਾਂ ਦੇ ਪ੍ਰਮੁੱਖ-ਪ੍ਰਮੁੱਖ ਕੁੱਝ ਅਲੰਕਾਰਾਂ ਦੀ ਹੀ ਚਰਚਾ ਕੀਤੀ ਹੈ ਅਤੇ ਇਹਨਾਂ ਦੇ ਭੇਦਾਂ-ਉਪਭੇਦਾਂ ਨੂੰ ਵੀ ਛੱਡ ਦਿੱਤਾ ਹੈ।

ਸ਼ੰਕਰ ਅਲੰਕਾਰ :

 ਆਪਣੇ ਸਰੂਪ ਵਿਚ ਸੁਤੰਤਰ ਰੂਪ ਨਾਲ ਜਿਹੜੇ ਅਲੰਕਾਰ ਨਾ ਬਣਦੇ ਹੋਣ ਉਨ੍ਹਾਂ ਦਾ ਅੰਗ ਤੇ ਅੰਗੀ ਭਾਵ ਹੋਣ ਨਾਲ ( ਪਹਿਲੇ ਪ੍ਰਕਾਰ ਦਾ ) ਸੰਕਰ ਅਲਕਾਰ ਹੁੰਦਾ ਹੈ । ਇਹ ਹੀ ਜਿੱਥੇ ਆਪਣੇ ਸਰੂਪ ਮਾਤਰ ਵਿਚ ਸੁਤੰਤਰ ਰੂਪ ਨਾਲ ਸਥਿਤ ਨਹੀਂ ਹੁੰਦੇ ਅਤੇ ਪਰਸਪਰ ਅਨੁਗ੍ਰਹਿਅ ਅਨੁਗ੍ਰਾਹਕ ਭਾਵ ਨੂੰ ਪ੍ਰਾਪਤ ਹੋ ਜਾਂਦੇ ਹਨ ਉੱਥੇ ਇਨ੍ਹਾਂ ਦੇ ਸਰੂਪ ਦੇ ਇਕ ਦੂਜੇ ਨਾਲ ਰਲ ਮਿਲ ਜਾਣ ਨਾਲ ਸੰਕਰ ਅਲੰਕਾਰ ਹੁੰਦਾ ਹੈ ।
ਉਦਾਹਰਨ : 

ਹੇ ਰਾਜਨ ! ( ਤੁਹਾਡੇ ਡਰ ਦੇ ਮਾਰੇ ) ਜੰਗਲਾਂ ਵਿਚ ਮਾਰੇ ) ਜੰਗਲਾਂ ਵਿਚ ਭੱਜਦੀਆਂ ਹੋਈਆਂ ਤੁਹਾਡੇ ਵੈਰੀਆਂ ਦੀ ਨਾਰਾਂ ਦੇ ਮਰਕਤ ਮਣੀਆਂ ਵਾਲੇ ਸਿਰ ਦੇ ਗਹਿਣੇ ਨੂੰ ਖੋਹ ਲੈਣ ਤੇ , ਸੋਨੇ ਦੇ ਬਣੇ ਕੰਨ ਦੇ ਗਹਿਣਿਆਂ ਨੂੰ ਉਤਾਰਨ ਤੋਂ ਬਾਅਦ , ਤੜਾਗੀ ਨੂੰ ਤੋੜ ਲੈਣ ਤੋਂ ਬਾਅਦ , ਮਣੀਆਂ ਨਾਲ

ਹੋਈਆਂ ਪਾਇਜੇਬਾਂ ਨੂੰ ਲੈ ਲੈਣ ਤੇ ਵੀ ਬਿੰਬ ਫਲ ਵਰਗੇ ਬੁਲ੍ਹਾਂ ਦੀ ਆਭਾ ਨਾਲ ਲਾਲ ਹੋ ਰਹੇ ਹਾਰ ਨੂੰ , ਘੁੰਘਚੀਆਂ ਦਾ ਹਾਰ ਹੈ , ਇਹ ਸਮਝ ਕੇ ਭੀਲ ਨਹੀਂ ਖੋਂਹਦੇ ਹਨ " |

ਪਰਿਵ੍ਰਿਤੀ ਅਲੰਕਾਰ : ਜਿੱਥੇ ਸਮਾਨ ਜਾਂ ਅਸਮਾਨ ਵਸਤੂ ਨਾਲ ਪਦਾਰਥਾਂ ਦਾ ਪਰੀਵਰਤਣ ਵਿਖਾਇਆ ਜਾਂਦਾ ਹੈ ਉੱਥੇ ਪਰਿਵਿੱਤੀ ਅਲੰਕਾਂਰ ਹੁੰਦਾ ਹੈ ।‘ ‘ ਇਹ ਹਵਾ ਇਨ੍ਹਾਂ ਫੁੱਲਾਂ ਨਾਲ ਭਰੀਆਂ ਵੇਲਾਂ ਨੂੰ ਮਨੋਹਰ ਨਿਰਤ ਕਰਾ ਕੇ ਉਨ੍ਹਾਂ ਕੋਲੋ ਅਨੁਪਮ ਸੁਗੰਧ ਨੂੰ ਜੀ ਭਰ ਕੇ ਲੈ ਰਹੀ ਹੈ ਅਤੇ ਇਹ ਵੇਲਾਂ ਤਾਂ ਪਾਂਧੀਆਂ ਦੀਆਂ ਨਜ਼ਰਾਂ ਨੂੰ ਆਪਣੇ ਵਲ ਅਚਾਣਕ ਖਿੱਚ ਕੇ ਉਨ੍ਹਾਂ ਨੂੰ ਮਾਨਸਿਕ ਪੀੜ , ਵਿਆਧੀ , ਚੱਕਰ ਆਉਣਾ , ਰੋਣਾ ਅਤੇ ਮੋਹ ਦੀ ਛੋਹ ਦੇਂਦੀਆਂ ਹਨ ’ | ਇੱਥੇ ਪੂਰਵਾਰਧ ਵਿਚ ਸਮਾਨ ਨਾਲ ਸਮਾਨ ਦਾ ਅਤੇ ਉੱਤਰਾਰਧ ਵਿਚ ਉਤੱਮ ਨਾਲ ਘਟੀਆ ਦਾ ਪਰੀਵਰਤਣ ਵਰਣਿਤ ਹੈ ।

ਸਾਮਾਨਿਅ ਅਲੰਕਾਰ

ਜਿੱਥੇ ਪ੍ਰਸਤੁਤ ਵਸਤੂ ਦਾ ਅਪ੍ਰਸਤੁਤ ਵਸਤੂ ਦੇ ਸਬੰਧ ਨਾਲ ਗੁਣ ਸਮਤਾ ਦਾ ਬੋਧ ਕਰਾਉਣ ਲਈ ਦੋਨਾਂ ਦੀ ਇਕਰੂਪਤਾ ਦਾ ਸਾਮਾਨਿਅ ਅਲੰਕਾਰ ਹੁੰਦਾ ਹੈ । 
ਵਿਚ ਉਸ ਅਤੁਤ ਵਸਤੂ ਦੇ ਵਾਂਗ ਨਾ ਹੁੰਦਿਆਂ ਹੋਇਆ ਵੀ ਪਸਤ ਵਸਤੂ ਵਿਚ ਉਸ ਅਸਤੁਤ ਵਸਤੂ ਦੀ ਸਮਤਾ ਦਾ ਬੋਧ ਕਰਾਉਣ ਲਈ ਜਿਹੜਾ ਅਪਰਸਤੁਤ ਵਸਤੂ ਨਾਲ ਸਬੰਧ ਆਪਣੇ ਗੁਣਾਂ ਨੂੰ ਤਿਆਗੇ ਬਿਨਾਂ ਹੀ ਪ੍ਰਸਤੁਤ ਵਸਤੂ ਦਾ ਉਸ  ਅਪ੍ਰਸਤੁਤ ਵਸਤੂ ) ਦਾ ਇਕਮਿਕਤਾ ਰੂਪ ਵਿਚ ਵਰਣਨ ਕੀਤਾ ਜਾਂਦਾ ਹੈ , ਉਹ ਸਮਾਨ ਗੁਣਾਂ ਦੇ ਸਬੰਧ ਨਾਲ ਹੋਣ ਦੇ ਕਾਰਣ ਸਾਮਾਨਿਅ ਅਲੰਕਾਰ ਹੁੰਦਾ ਹੈ । 

ਉਦਾਹਰਨ ' ਚੰਦਨ ਦੇ ਰਸ ਨੂੰ ਸ਼ਰੀਰ ਤੇ ਲਗਾ ਕੇ ਨਵੇਂ ਹਾਰਾਂ ਨੂੰ ਪਾ ਕੇ ਦੁੱਧ ਚਿੱਟੇ ਹਾਥੀ ਦੰਦ ਦੇ ਬਣੇ ਹੋਏ ਗਹਿਣਿਆਂ ਨਾਲ ਮੂੰਹ ਨੂੰ ਸਜਾ ਕੇ , ਸੋਹਣੇ ਅਤੇ ਸਵੱਛ ਅਪ੍ਰਸਤੁਤ ਨੂੰ ਪਾ ਕੇ ਅਭਿਸਾਰਿਕਾਵਾ ( ਰਾਤ ਵਿਚ ) ਚੰਦ੍ਰਮਾਂ ਦੀ ਚਾਣਨੀ ਵਿਚ ਵਿਖਾਈ ਨਾ ਦੇਣ ਕਰ ਕੇ ਬਿਨਾਂ ਕਿਸੇ ਡਰ ਦੇ ਪ੍ਰੀਤਮ ਦੇ ਘਰ ਨੂੰ ਜਾ ਰਹੀਆਂ ਹਨ ।

ਉੱਤਰ ਅਲੰਕਾਰ :

ਜਿੱਥੇ ਉੱਤਰ ਸੁਣਨ ਮਾਤਰ ਨਾਲ ਪ੍ਰਸ਼ਨ ਦੀ ਕਲਪਨਾ ਕਰ ਲਈ ਜਾਂਦੀ ਹੈ ਜਾਂ ਅਨੇਕ ਵਾਰ ਪ੍ਰਸ਼ਨ ਦੇ ਹੋਣ ਤੇ ਅਨੇਕ ਵਾਰ ਜਿਹੜਾ ਅਸੰਭਵ ਜਿਹਾ ਉੱਤਰ ਦਿੱਤਾ ਜਾਂਦਾ ਹੈ ਉੱਥੇ ਦੋ ਤਰ੍ਹਾਂ ਦਾ ਉੱਤਰ ਅਲੰਕਾਰ ਹੁੰਦਾ ਹੈ ।

ਉਦਾਹਰਣ “ ਹੇ ਵਿਆਪਾਰੀ ! ਜਦੋਂ ਤਕ ਘਰ ਵਿਚ ਘੁੰਘਰਾਲੇ ਵਾਲਾਂ ਵਾਲੇ ਮੂੰਹ ਵਾਲੀ ਨੂੰਹ ਬੈਠੀ ਹੈ ਉਦੋਂ ਤਕ ਹਾਥੀ ਦੰਦ ਅਤੇ ਬਘਿਆੜ ਦੀ ਖੱਲ ਸਾਡੇ ਘਰ ਵਿਚ ਕਿਵੇਂ ਮਿਲ ਸਕਦੇ ਹਨ । ਕਿਉਂਕਿ ਨੂੰਹ ਨੂੰ ਛੱਡ ਕੇ ਪੁੱਤਰ ਸ਼ਿਕਾਰ ਲਈ ਜਾਂਦਾ ਹੀ ਨਹੀਂ ।

ਸ਼ਲੇਸ਼ ਅਲੰਕਾਰ ਜਿੱਥੇ ਇਕ ਹੀ ਵਾਕ ਵਿਚ ਕਈ ਅਰਥ ਪ੍ਰਗਟ ਹੁੰਦੇ ਹੋਣ ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ । ਅਰਥਾਤ ਇਕ ਹੀ ਅਰਥ ਵਾਲੇ ਸ਼ਬਦਾਂ ਦੇ ਜਿੱਥੇ ਕਈ ਅਰਥ ਹੋ ਜਾਂਦੇ ਹੋਣ ਉੱਥੇ ਅਰਥ ਸ਼ਲੇਸ਼ ਅਲੰਕਾਰ ਹੁੰਦਾ ਹੈ । ਅਰਥ ਸ਼ਲੇਸ਼ ਦਾ ਉਦਾਹਰਨ : ‘ ਸੂਰਜ ਜਾਂ ਵਿਭਾਕਰ ਨਾਂ ਦਾ ਰਾਜਾ ਹਿਮਾਚਲ ਨੂੰ ਜਾਂ ਉੱਨਤੀ ਨੂੰ ਪ੍ਰਾਪਤ ਕਰਦਾ ਦਿਸ਼ਾਵਾਂ ਦੇ ਅੰਧਕਾਰ ਜਾਂ ਪ੍ਰਜਾ ਦੀ ਦਰਿੱਦਰਤਾ ਨੂੰ ਦੂਰ ਕਰਦਾ ਹੈ।

ਦ੍ਰਿਸ਼ਟਾਂਤ ਅਲੰਕਾਰ :

ਜਿੱਥੇ ਇਨ੍ਹਾਂ ਸਾਰਿਆਂ ਦਾ ਬਿੰਬ ਪ੍ਰਤੀਬਿੰਬ ਭਾਵ ਹੁੰਦਾ ਹੈ ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ ।

ਉਦਾਹਰਨ : ‘ ਉਸ ( ਨਾਇਕਾ ) ਦਾ ਕਾਮ ਨਾਲ ਪੀੜਿਤ ਮਨ , ਤੈਨੂੰ ਵੇਖਦਿਆਂ ਹੀ ਸ਼ਾਂਤ ਹੋ ਜਾਂਦਾ ਹੈ , ਕੁਮੁਦਿਨੀ ਦਾ ਫੁੱਲ ਚੰਦ੍ਰਮਾਂ ਨੂੰ ਵੇਖ ਕੇ ਹੀ ਖਿੜ ਪੈਂਦਾ ਹੈ । ਇਹ ਉਦਾਹਰਨ ਸਮਾਨ ਧਰਮ ਦੇ ਸਬੰਧ ਨਾਲ ਹੈ । ਵਿਰੁੱਧ ਧਰਮ ਦੇ ਸਬੰਧ ਨਾਲ ਹੇਠਲਾ ਉਦਾਹਰਨ ਹੈ : ਖ ‘ ( ਹੇ ਰਾਜਨ ! ) ਸੂਰਬੀਰਤਾ ਵਿਖਾਉਣ ਵਾਲੇ ਕੰਮਾਂ ਵਿਚ ਖੁਸ਼ੀ ਮਹਿਸੂਸ ਕਰਨ ਵਾਲੇ ਤੁਹਾਡੇ ਤਲਵਾਰ ਵਲ ਹੱਥ ਵਧਾਉਂਦਿਆਂ ਹੀ ਵੈਰੀਆਂ ਦੇ ਯੋਧੇ ਤਿਤਰ ਬਿਤਰ ਗਏ । ਹਵਾ ਨਾ ਚੱਲਣ ਤੇ ਹੀ ਧੂੜ ਜੰਮੀ ਰਹਿੰਦੀ ਹੈ ” ।

ਸੂਖਮ ਅਲੰਕਾਰ : ਜਿੱਥੇ ਕਿਸੇ ਵੀ ਤਰ੍ਹਾਂ ਜਾਣਿਆ ਗਿਆ ਕੋਈ ਸੂਖਮ ਪਦਾਰਥ ਕਿਸੇ ਧਰਮ ਰਾਹੀਂ ਕਿਸੇ ਨੂੰ ਦੱਸਿਆ ਜਾਂਦਾ ਹੈ ਉੱਥੇ ਸੂਖਮ ਅਲੰਕਾਰ ਹੁੰਦਾ ਹੈ |

ਉਦਾਹਰਣ “ ਕਿਸੇ ਸਹੇਲੀ ਨੇ ਇਕ ਸਾਰ ਵੱਗਦੀਆਂ ਮੁੜਕੇ ਦੀਆਂ ਬੂੰਦਾਂ ਨਾਲ ਗਲ ਦੇ ਕੇਸਰ ਨੂੰ ਦੋ ਹਿੱਸਿਆਂ

ਵੰਡਿਆਂ ਵੇਖ ਕੇ ਮੁਸਕਰਾਉਂਦੀ ਹੋਈ ਨੇ ਪਤਨੀ ( ਨਾਇਕਾ ) ਦੀ ਮਰਦਾਨਗੀ ਦੱਸਣ ਲਈ ਉਸ ਦੇ ਹੱਥ ਉੱਪਰ ਤਲਵਾਰ ਦੀ ਸ਼ਕਲ ਵਾਹ ਦਿੱਤੀ ।ਇੱਥੇ ਨਾਇਕਾ ਦੀ ਆਕ੍ਰਿਤੀ ਨੂੰ ਵੇਖ ਕੇ ਕਿਸੇ ਸਹੇਲੀ ਨੇ ਉਸ ਦ ਪੁਰਸ਼ ਨਾਲ ਕੀਤੇ ਸੰਗ ਨੂੰ ਤਾੜ ਲਿਆ ਅਤੇ ਤਲਵਾਰਾਂ ਦਾ ਨਿਸ਼ਾਨਾ ਬਣਾ ਕੇ ਚਤਰਾਈ ਨਾਲ ਉਸ ਨੂੰ ਪ੍ਰਗਟ ਕਰ ਦਿੱਤਾ , ਕਿਉਂਕਿ ਮਰਦਾਂ ਦੇ ਹੱਥ ਵਿਚ ਹੀ ਤਲਵਾਰ ਹੁੰਦੀ ਹੈ ।
ਜਾਂ ਜਿਵੇਂ ‘ ਲੁੱਚਾ ( ਉਪਨਾਇਕ ) ਮਿਲਣ ਦਾ ਸਮਾਂ ਪੁੱਛਣਾ ਚਾਹੁੰਦਾ ਹੈ । ਇਹ ਤਾੜ ਕੇ ਚਤਰ ( ਨਾਰ ) 
ਹੱਸਦੀਆਂ ਅੱਖਾਂ ਨਾਲ ਮਨ ਦਾ ਭਾਵ ਦੱਸਦੇ ਹੋਏ ਹੱਥ ਦੇ ਕਮਲ ਫੁੱਲ ਨੂੰ ਬੰਦ ਕਰ ਦਿੱਤਾ ਹੈ । 531 ॥ ਇੱਥੇ ਮਿਲਣ ਦਾ ਵੇਲਾ ਜਾਣਨ ਦੀ ਇੱਛਾ ਨੂੰ ਕਿਸੇ ( ਚਤਰ ) ਨਾਰ ਨੇ ਇਸ਼ਾਰੇ ਨਾਲ ਸਮਝ ਲਿਆ ਅਤੇ ਰਾਤ ਨੂੰ ਬੰਦ ਹੋਣ ਵਾਲੇ ਕਮਲਾਂ ਦੇ ਬੰਦ ਹੋਣ ਰਾਹੀਂ ਸਿਆਣਪ ਨਾਲ ਪ੍ਰਗਟ ਕਰ ਦਿੱਤਾ ਹੈ ।

ਵਿਭਾਵਨਾ

ਜਦੋਂ ਕਾਰਣ ਤੋਂ ਬਿਨਾਂ ਕਾਰਜ ਦੀ ਉਤਪੱਤੀ ਦਿਖਾਈ ਗਈ ਹੋਵੇ ਉਦੋਂ ‘ ਵਿਤਾਵਾਂ ਅਲੰਕਾਰ ਹੁੰਦਾ ਹੈ । ਜਿਵੇਂ :

         ਕਾਲੇ ਕਾਲੇ ਬੱਦਲ ਆਏ
        ਅੰਗਿਆਰੇ ਬਰਸਾਂਦੇ ਆਏ । 

ਏਥੇ ਬੱਦਲਾਂ ਤੋਂ ਅੰਗਿਆਰੇ ਵਰੁਣ ਦਾ ਵਰਣਨ ਹੈ ਜੋ ਲੋਕ ਅਨੁਭਵ ਦੇ ਵਿਰੁੱਧ ਹੈ । ਇੱਥੇ ਵਿਰੁੱਧ ਕਾਰਣ ਹੈ । ਇਸ ਲਈ ਵਿਰੁੱਧ ਕਾਰਣ , ਕਾਰਣ ਦੀ ਅਣਹੋਂਦ ਦਾ ਲਖਾਇਕ ਹੈ । ਇਸ ਲਈ ਕਾਰਣ ਤੋਂ ਬਿਨਾਂ ਕਾਰਜ ਦੀ ਉਤਪੱਤੀ ਹੋਣ ਕਰਕੇ ‘ ਵਿਭਾਵਨਾ ’ ਅਲੰਕਾਰ ਹੈ ।

    ਵਿਸ਼ੇਸ਼ੋਕਤੀ 

ਜਿਥੇ ਪ੍ਰਸਿੱਧ ਜਾਂ ਬਲਵਾਨ ਕਾਰਣ ਦੇ ਹੁੰਦਿਆਂ ਵੀ ਕਾਰਜ ਨ ਹੋਵੇ ਉਥੇ ‘ ਵਿਸ਼ੇਸ਼ੋਕਤੀ ਅਲੰਕਾਰ ਹੁੰਦਾ ਹੈ

ਕਾਲੇ ਕਾਲੇ ਬੱਦਲ ਵਰ੍ਹਦੇ
ਮੈਂ ਪਿਆਸੀ ਦੀ ਪਿਆਸੀ 

ਬਰਖਾ ਰੂਪੀ ਕਾਰਣ ਮੌਜੂਦ ਹੈ ਪਰ ਪਿਆਸ ਬੁਝਾਉਣ ਰੂਪੀ ਕਾਰਜ ਨਹੀਂ ਹੋ ਰਿਹਾ । ਏਸ ਲਈ ਏਥੇ ਵਿਸ਼ੇਸ਼ੋਕਤੀ ਅਲੰਕਾਰ ਹੈ ।

   “ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਹੇ ਨਾ ਹੋਣੀ                ਅੱਖੋਂ ਅੰਨ੍ਹੀ ਕੰਨੋਂ ਬੋਲੀ ਫਿਰ ਸੋਹਣੀ ਦੀ ਸੋਹਣੀ । 
ਅੰਨ੍ਹੀ ਤੇ ਬੋਲੀ ਹੋਣ ਕਾਰਣ ਮੌਜੂਦਕੁਸੋਹਣੀ ਕਾਰਜ ਪੈਦਾ ਨਹੀਂ ਹੁੰਦਾ ਸਗੋਂ ਜਵਾਨੀ ਤੋਂ ਸੋਹਣੀ ਦੀ ਸੋਹਣੀ ਰਹਿੰਦੀ ਹੈ ।
  ਸਾਰ 

ਪਹਿਲੀਆਂ ਪਹਿਲੀਆਂ ਵਰਣਨ ਕੀਤੀਆਂ ਵਸਤੂਆਂ ਨਾਲੋਂ ਅਗਲੀਆਂ ਅਗਲੀਆਂ ਵਸਤੂਆਂ ਦੀ ਉੱਤਮਤਾ ਜਾਂ ਹੀਨਤਾ ਦਿਖਾਈ ਗਈ ਹੋਵੇ ਉਥੇ ‘ ਸਾਰ ’ ‘ ਅਲੰਕਾਰ ਹੁੰਦਾ ਹੈ । ਉਦਾਹਰਣ ਵੇਖੋ

   ਜੱਗ ਵਿਚ ਦੁਰਲੱਭ ਜੂਨ ਬੰਦੇ ਦੀ
   ਉਸ ਤੋਂ ਵਿੱਦਿਆ ਹੀ ਦੁਰਲੱਭ ਹੈ ।
   ਵਿਦਿਆ ਤੋਂ ਕਵਿਤਾ ਹੈ ਦੁਰਲੱਭ
   ਕਵਿਤਾ ਤੋਂ ਸ਼ਕਤੀ ਦੁਰਲੱਭ ਹੈ

ਮਨੁਖੀ ਜਨਮ ਤੋਂ ਵਿਦਿਆ , ਵਿਦਿਆ ਤੋਂ ਕਵਿਤਾ , ਕਵਿਤਾ ਤੋਂ ਸ਼ਕਤੀ ਇਉਂ ਪਹਿਲੇ ਅਲੰਕਾਰ ਸੰਪ੍ਰਦਾਏ ਵਿਸ਼ੇ ਨਾਲੋਂ ਅਗਲੀ ਵਸਤੂ ਦੀ ਉੱਤਮਤਾ ਇਕ ਸੰਗਲੀ ਰੂਪ ਵਿਚ ਦਰਸਾਉਣ ਕਰਕੇ ਏਥੇ ‘ ਸਾਰ ’ ਅਲੰਕਾਰ ਹੈ ।

     ਸੁਭਾਵਕਤੀ  
 ਕਿਸੇ ਵਸਤੂ ਦੇ ਸੁਭਾਵਿਕ ਕੁਦਰਤੀ ਵਰਣਨ ਨੂੰ ਸ਼ੁਭਾਵੋਕਤੀ ਅਲੰਕਾਰ ਕਹਿੰਦੇ ਹਨ । ਉਦਾਹਰਣ ਵੇਖੋ
       ਅੱਜ ਤੇਰੀ ਯਾਦ ਇੰਜ ਆਈ 
       ਜਾਣੋ ਠੇਕੇ ਦੇ ਮਾਰੇ ਹੋਏ ਰੁਖ
       ਜਿਸਦਾ ਸੁੱਕਾ ਤੇ ਰੁੰਡ ਮੁੰਡ ਆਕਾਰ
       ਤੁਲ ਚੁਕਾ ਹੋਵੇ ਪੰਛੀਆਂ ਦਾ ਪਿਆਰ
       ‌ਹਰੇ ਪਤਰਾਂ ਲਹਿਲਹਾਉਂਦੀ ਬਹਾਰ 
       ਅਤੇ ਪੈਰਾਂ ਦੇ ਵਿਚ ਡਿੱਗੇ ਹੋਏ
       ਪੀਲੇ , ਸੁੱਕੇ ਤੇ ਫਿੱਜੇ ਪੱਤਰਾਂ
       ਨੂੰ ਜਾਣਕੇ ਸੋਨੇ ਦੇ ਅਮੁੱਲ ਪਤਰੇ
       ਵਰਜ਼ੀ ਦੌਲਤ ਤੇ ਜੀ ਰਿਹਾ ਹੋਵੇ ।
       ਪੱਛਮੀ ਅਲੰਕਾਰ 

ਭਾਰਤ ਵਾਂਗ ਯੋਰੋਪ ਵਿਚ ਵੀ ਅਲੰਕਾਰਾਂ ਨੂੰ ਮੰਨਿਆ ਜਾਂਦਾ ਹੈ । ਪੱਛਮੀ ਧਾਰਨਾ ਹੈ ਕਿ ਯੂਨਾਨ ਵਿਚ ਸਭ ਤੋਂ ਪਹਿਲਾਂ ਅਲੰਕਾਰ ਪ੍ਰਚਲਤ ਹੋਏ । Rhetorics ਦਾ ਭਾਵ ਲਗਭਗ ਏਥੋ ਅਲੰਕਾਰ - ਸ਼ਾਸਤ ਹੈ । ਪਰ ਪੱਛਮੀ ਅਲੰਕਾਰਾਂ ਜਿਵੇਂ Simile , Mataphore , Allegory , Irony , Hyperbole , Climax , Euophomism , Punfeasi ysigu ਸਹਿਜੇ ਹੀ ਮਿਲ ਜਾਂਦੇ ਹਨ ਪਰ ਫੇਰ ਵੀ ਅੰਤਰ ਹੈ । ਅੰਤਰ ਇਹ ਹੈ ਕਿ ਭਾਰਤ ਵਿਚ ਸ਼ਬਦ - ਸ਼ਕਤੀਆਂ ਨੂੰ ਅੱਡਰਾ ਕਰਕੇ ਵਿਵੇਚਨ ਕੀਤਾ ਗਿਆ ਹੈ ਪਰੰਤੂ ਯੋਰੋਪ ਵਿਚ ਇਨ੍ਹਾਂ ਸ਼ਬਦ ਸ਼ਕਤੀਆਂ ਜਿਵੇਂ ਲੱਖਣਾ , ਵਿਅੰਜਨਾ ਨੂੰ ਅਲੰਕਾਰਾਂ ਵਿਚ ਹੀ ਸ਼ਾਮਲ ਕੀਤਾ ਗਿਆ ਹੈ । ਦੂਜੀ ਗੱਲ ਇਹ ਹੈ ਕਿ ਭਾਰਤ ਵਿਚ ਅਲੰਕਾਰਾਂ ਦਾ ਜਿੰਨਾ ਸੂਖਮ ਵਿਸ਼ਲੇਸ਼ਣ ਕੀਤਾ ਗਿਆ ਹੈ ਉਤਨਾ ਯੋਰੋਪ ਵਿਚ ਨਹੀਂ । ਫੇਰ ਵੀ ਪੱਛਮ ਅਤੇ ਪੂਰਬ ਤੇ ਮੇਲ - ਮਿਲਾਪ ਵਜੋਂ ਇਕ - ਦੋ ਨਵੇਂ ਅਲੰਕਾਰਾਂ ਦਾ ਰੂਪ ਅਸੀਂ ਆਪਣੇ ਆਧੁਨਿਕ ਸਾਹਿਤ ਵਿਚ ਗ੍ਰਹਿਣ ਕਰ ਚੁੱਕੇ ਹਾਂ , ਉਨ੍ਹਾਂ ਵਿਚੋਂ ਪ੍ਰਸਿੱਧ ਹੈ ‘ ਮਾਨਵੀਕਰਣ ।

ਮਾਨਵੀਕਰਣ ਮਾਨਵੀਕਰਣ ਅੰਗਰੇਜ਼ੀ ਪਰਸਾਨੀਫਿਕੇਸ਼ਨ ਦਾ ਭਾਰਤੀ ਰੂਪ ਹੈ । ਅਜੇਹੇ ਥਾਂ ਜੜ੍ਹ , ਨਿਰਜਿੰਦ ਤੇ ਅਚੇਤਨ ਵਸਤੂਆਂ ਵਿਚ ਮਨੁੱਖੀ ਭਾਵਨਾਵਾਂ , ਚੇਤਨਤਾ ਅਤੇ ਜਾਨ - ਪ੍ਰਾਣ ਭਰਕੇ ਉਨ੍ਹਾਂ ਨਾਲ ਜੀਵੰਤ ਸਚੇਤਨ ਜੀਵਾਂ ਵਾਂਗੂ ਸੰਵਾਦ ਤੇ ਵਰਤਾਉ ਕੀਤਾ ਜਾਂਦਾ ਹੈ । ਮੱਧਕਾਲੀ ਪੰਜਾਬੀ ਰਚਨਾ ਵਿਚੋਂ ਉਦਾਹਰਣ ਵੇਖੋ :

       ਵਗ ਵਾਏ ! ਪਰਸੁਆਰਥ ਭਰੀਏ
       ਤੂੰ ਜਾਈਂ ਤਖਤ ਹਜ਼ਾਰੇ । 
       ਆਖੀ ਯਾਰ ਰੱਬਣ ਨੂੰ ਮਿਲਕੇ 
        ਤੈਂ ਕਿਉਂ ਮਨਹੂੰ ਵਿਸਾਰੇਂ ।
2.      ਮੇਘਲਿਆ ! ਵਸ ਭਾਗੀ ਭਰਿਆ
         ਤੈਂ ਔਕੜ ਦੇਸ ਵਸਾਏ ।
         ਭਲਕੇ ਫੇਰ ਕਰੀਂ ਝੜ ਏਵੇਂ 
        ਮੇਰਾ ਪੀ ਪਰਦੇਸ ਨ ਜਾਏ ।  ( ਹਾਸ਼ਮ )
3.    “ ਗੱਲ ਸੁਣ ਆਪਣੇ ਨੀ ! ਮੇਰੀਏ ਸਾਥਣੇ ਨੀ 
‌ਵਰਕੇ ਜਿੰਦੜੀ ਦੇ ਚਿੱਟੇ , ਸੂਟ ਜਾਂ ਰੰਗ ਦੇ ਦੋ ਚਿੱਟੇ ।
4.  ” ਆਉ ਬੁਲਬੁਲੇ ! ਬੇਗਮ ਦੇ ਮਕਬਰੇ ਤੇ 
        ਜ਼ਰਾ ਰੱਲਮਿਲਕੇ ਚਹਿਚਹਾ ਲਈਏ ।
        ਆਉ , ਭੰਬਟੇ , ਹੁਸਨ ਦੀ ਸਮ੍ਹਾ ਉਤੇ 
        ਰਲਮਿਲ ਕੇ ਜਾਨਾਂ ਘੁਮਾ ਲਈਏ । ”
ਏਥੇ ਹਵਾ ਅਤੇ ਮੇਘ ( ਬੱਦਲ ) ਨੂੰ ਇਉਂ ਸੰਬੋਧਨ ਕੀਤਾ ਗਿਆ ਹੈ ਜਿਵੇਂ ਉਨ੍ਹਾਂ ਵਿਚ ਮਨੁਖ ਜਿਹੇ ਚੇਤੰਨ ਗੁਣ ਹੋਣ । ਜੜ ਤੇ ਅਚੇਤਨ ਵਸਤੂਆਂ ਨੂੰ ਮਨੁਖੀ ਅਰਥਾਤ ਮਾਨਵਵਤ ਸਮਝਣਾ ਹੀ ਮਾਨਵੀਕਰਣ ਹੈ ਜਿਸ ਤੋਂ ਸੰਬੋਧਨ - ਕਰਤਾ ਦੀ ਭਾਵ - ਬਿਹਬਲਤਾ , ਸੂਖਮ ਨਿਰੀਖਣ ਅਤੇ ਅਲੰਕਾਰਕਿ ਸ਼ੈਲੀ ਦਾ ਇਸ਼ਾਰਾ ਪ੍ਰਾਪਤ ਹੁੰਦਾ ਹੈ ।

   ਵਿਅਤਿਰੇਕ 
ਉਪਮਾਨ ਦੀ ਤੁਲਨਾ ਵਿਚ ਉਪਮੇਯ ਦੀ ਉੱਤਮਤਾ ਦਾ ਵਰਣਨ ਕਰਨਾ ‘ ਵਿਅਤੀਰੇਕ ’ ਅਲੰਕਾਰ ਹੈ ਜਿਵੇਂ :
   ਚੰਦਰਮਾ ਕਲੰਕਤ ਹੈ ਉਸਦਾ ਮੁਖੜਾ ਨਿਹਕਲੰਕ ਹੈ
” ਏਥੇ ( ਉਪਮੇਯ ) ਮੁਖ ਨੂੰ ਚੰਦਰਮਾ ( ਉਪਮਾਨ ) ਨਾਲੋਂ ਉੱਤਮ ਦਰਸਾਇਆ ਹੈ ਏਸ ਲਈ ਵਿਅ ਤਿਰੇਕ ਅਲੰਕਾਰ ਹੈ । ਵਿਅਤਿਰੇਕ ( ਵਿ + ਅਤਿ + ਰੇਕ = ਵਧਣਾ ਦਾ ਅਰਥ ਹੈ excellence , ਗੁਣਾਂ ਵਿੱਚ ਦੂਜੇ ਤੋਂ ਅੱਗੇ  ਵਧਣ ਦਾ ਭਾਵ ।[1]

[2]

::ਹਵਾਲੇ::

  1. ਮੰਮਟ, ਆਚਾਰੀਆ . ਕਾਵਿ ਪ੍ਰਕਾਸ਼. ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ :ਪੰਜਾਬੀ ਯੂਨੀਵਰਸਿਟੀ ਪਟਿਆਲਾ
  1. <ਡਾ. ਪੇ੍ਮ ਪ੍ਰਕਾਸ਼ ਸਿੰਘ ਧਾਲੀਵਾਲ ,ਭਾਰਤੀ ਕਾਵਿ ਸ਼ਾਸਤਰ ,ਮਦਾਨ ਪਬਲੀਸ਼ੰਗ ਹਾਊਸ ਪਟਿਆਲਾ , ਪੰਨਾ ਨੰ. 121-143>
  2. <ਕਾਵਿ ਪ੍ਰਕਾਸ਼ , ਆਚਾਰੀਆ ਮੰਮਟ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ>

[1][2] ਭਾਰਤੀ ਕਾਵਿ ਸ਼ਾਸਤਰ ਡਾ ਪੇ੍੍ਮ ਪ੍ਕਾਸ[3]

  1. ਸ਼ਰਮਾ, ਪੋ੍ ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪਟਿਆਲਾ.
  2. ਬਾਲਾ, ਰਜਨੀ (2006). ਭਾਰਤੀ ਕਾਵਿ ਸ਼ਾਸਤਰ ਆਧੁਨਿਕ ਕਵਿਤਾ. ਲੋਕਗੀਤ ਪਰਗਾਸਨ.
  3. ਧਾਲੀਵਾਲ, ਪੇ੍ਮ ਪ੍ਕਾਸ (2012). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਮਦਾਨ ਪਬਲਿਕੇਸ਼ਨਜ ਪਟਿਆਲਾ.