ਅਲ-ਫ਼ਾਤਿਹਾ
Jump to navigation
Jump to search
ਸੂਰਾ ਅਲ-ਫ਼ਾਤਿਹਾ (ਅਰਬੀ: سورة الفاتحة) ਇਸਲਾਮ ਦੀ ਪਵਿਤਰ ਕਿਤਾਬ ਕੁਰਆਨ ਦਾ ਪਹਿਲਾ ਸੂਰਾ, ਜਾਂ ਅਧਿਆਏ ਹੈ। ਇਸੇ ਲਈ ਇਸਨੂੰ ਫ਼ਾਤਿਹਾਤੁਲਕਿਤਾਬ ਵੀ ਆਖਿਆ ਜਾਂਦਾ ਹੈ। ਇਹ ਸੂਰਤ ਕੁਰਆਨ ਦੀਆਂ ਹੋਰ ਸਾਰੀਆਂ ਸੂਰਤਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ।[1] ਇਸ ਦੇ ਹੋਰ ਵੀ ਬਹੁਤ ਨਾਮ ਪ੍ਰਚਲਿਤ ਹਨ। ਉਹਨਾਂ ਵਿੱਚੋਂ ਦੋ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹਨ। ਇੱਕ ਹੈ 'ਉੱਮੁਲਕੁਰਆਨ' ਅਰਥਾਤ ਕੁਰਆਨ ਦਾ ਉਹ ਭਾਗ ਜਿਸ ਵਿੱਚ ਕੁਰਆਨ ਦਾ ਸਾਰੰਸ਼ ਹੈ। ਦੂਜਾ ਹੈ 'ਅਸਾਂਸੁਲਕੁਰਆਨ' ਅਰਥਾਤ ਕੁਰਆਨ ਦੀ ਉਹ ਸੂਰਤ ਜਿਸ ਵਿੱਚ ਕੁਰਆਨ ਦੀ ਬੁਨਿਆਦ ਹੈ।[1] ਇਸ ਵਿੱਚ 7 ਆਇਤਾਂ ਹਨ। ਇਸ ਵਿੱਚ ਰੱਬ ਦੇ ਨਿਰਦੇਸ਼ ਅਤੇ ਤਰਸ ਹੇਤੁ ਅਰਦਾਸ ਕੀਤੀ ਗਈ ਹੈ। ਇਸ ਅਧਿਆਏ ਦਾ ਖਾਸ ਮਹੱਤਵ ਹੈ, ਦੈਨਿਕ ਅਰਦਾਸ ਅਤੇ ਹਰ ਇੱਕ ਅਧਿਆਏ ਦੇ ਸ਼ੁਰੂ ਵਿੱਚ ਬੋਲੀ ਜਾਣ ਵਾਲੀ ਸੂਰਤ ਹੈ।
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |