ਅਵਤਾਰਜੀਤ ਸਿੰਘ ਧੰਜਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਵਤਾਰਜੀਤ ਸਿੰਘ ਧੰਜਲ

ਅਵਤਾਰਜੀਤ ਸਿੰਘ ਧੰਜਲ (ਜਨਮ 10 ਅਪ੍ਰੈਲ 1940) ਇੱਕ ਬ੍ਰਿਟਿਸ਼ ਮੂਰਤੀਕਾਰ ਅਤੇ ਭਾਰਤੀ ਮੂਲ ਦਾ ਇੱਕ ਮਲਟੀ-ਮੀਡੀਆ ਕਲਾਕਾਰ ਹੈ [1] ਜਿਸਦਾ ਕੰਮ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਦਿਖਾਇਆ ਜਾਂਦਾ ਰਿਹਾ ਹੈ। ਉਹ ਇੱਕ ਕਲਾਕਾਰ ਹੈ ਜੋ ਪੂਰਬ ਅਤੇ ਪੱਛਮ ਦੀਆਂ ਸਭਿਆਚਾਰਾਂ ਵਿਚਕਾਰ ਤਣਾਅ ਤੇ ਪਲਿਆ ਹੈ, ਅਤੇ ਸਮਕਾਲੀ ਮੂਰਤੀ-ਕਲਾ ਵਿੱਚ ਇੱਕ ਵਿਲੱਖਣ ਸਥਾਨ ਰੱਖਦਾ ਹੈ। [2]

ਇੱਕ ਕਲਾਕਾਰ ਵਜੋਂ ਅਵਤਾਰਜੀਤ ਧੰਜਲ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮੁੱਖ ਤੌਰ 'ਤੇ ਕਈ ਸਾਲਾਂ ਦੇ, ਖਾਸ ਤੌਰ 'ਤੇ 1970, 1980 ਅਤੇ 1990 ਦੇ ਦਹਾਕੇ ਵਿੱਚ, ਉਸਦੇ ਕੰਮ ਤੋਂ ਮਿਲੀ ਹੈ। ਇੱਕ ਮੂਰਤੀਕਾਰ ਦੇ ਰੂਪ ਵਿੱਚ, ਲੱਕੜ, ਐਲੂਮੀਨੀਅਮ, ਪੱਥਰ ਵਰਗੇ ਵੱਖ-ਵੱਖ ਮਾਧਿਅਮਾਂ ਦੀ ਵਰਤੋਂ ਕਰਦੇ ਹੋਏ ਉਹ ਆਪਣੀ ਮੂਰ੍ਤੀਕਾਰੀ ਵਿੱਚ ਘਸੀਆਂ ਹੋਈਆਂ ਚੱਟਾਨਾਂ ਅਤੇ ਮਿੱਟੀ ਵਰਗੇ ਕੁਦਰਤੀ ਪਦਾਰਥਾਂ ਨਾਲ਼ ਸੰਬੰਧ ਨੂੰ ਖੋਜਣ ਲਈ ਕੰਮ ਕਰਦਾ ਹੈ। ਉਸਦੀਆਂ ਤਾਜ਼ਾਤਰੀਨ ਰਚਨਾਵਾਂ ਫੋਟੋਗ੍ਰਾਫੀ, ਇੰਸਟਾਲੇਸ਼ਨ ਅਤੇ ਲਿਖਣ 'ਤੇ ਕੇਂਦ੍ਰਿਤ ਹਨ।

1970 ਵਿੱਚ ਆਰਟ ਸਕੂਲ ਛੱਡਣ ਤੋਂ ਬਾਅਦ, ਉਸਨੇ 1974 ਵਿੱਚ ਸੇਂਟ ਮਾਰਟਿਨਜ਼ ਸਕੂਲ ਆਫ਼ ਆਰਟ, ਲੰਡਨ ਵਿੱਚ ਜਾਣ ਤੋਂ ਪਹਿਲਾਂ ਉਸਨੇ ਪੂਰਬੀ ਅਫਰੀਕਾ ਦੇ ਆਲੇ-ਦੁਆਲੇ ਵਿਆਪਕ ਯਾਤਰਾ ਕੀਤੀਨੈਰੋਬੀ ਵਿੱਚ ਕੇਨਯਟਾ ਯੂਨੀਵਰਸਿਟੀ ਵਿੱਚ ਅਧਿਆਪਨ ਦਾ ਅਹੁਦਾ ਹਾਸਲ ਕਰ ਲਿਆ ਅਤੇ ਫਿਰ 1974 ਵਿੱਚ ਸੇਂਟ ਮਾਰਟਿਨ ਸਕੂਲ ਆਫ਼ ਆਰਟ, ਲੰਡਨ ਵਿੱਚ ਜਾਣ ਲਈ ਇਸ ਨੂੰ ਛੱਡ ਦਿੱਤਾ। ਧੰਜਲ ਅਜਿਹੀ ਕਲਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਚੁੱਪ, ਸ਼ਾਂਤੀ ਅਤੇ ਚਿੰਤਨ ਨੂੰ ਸੱਦਾ ਦੇ ਕੇ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਵਧਾਵੇ। ਉਹ ਦਲੀਲ ਦਿੰਦਾ ਹੈ ਕਿ, ਸੱਚਮੁੱਚ ਸਿਰਜਣਾਤਮਕ ਹੋਣ ਲਈ, ਕਲਾਕਾਰ ਨੂੰ ਆਪਣੇ ਆਪ ਨੂੰ ਸਮਕਾਲੀ ਸਮਾਜ ਅਤੇ ਖ਼ੁਦ ਕਲਾ ਜਗਤ ਦੀਆਂ ਦੌੜਾਂ ਤੋਂ ਦੂਰ ਰਹਿਣ ਦੀ ਲੋੜ ਹੈ। ਕਿ ਕਲਾਕਾਰ ਦੀ ਚਾਹਨਾ ਭੀੜ ਤੋਂ ਬਚ ਕੇ ਅੰਦਰਲੀ ਚੁੱਪ ਦੇ ਧਾਰਨੀ ਬਣਨ ਦੀ ਹੋਣੀ ਚਾਹੀਦੀ ਹੈ। [3]

ਹਵਾਲੇ[ਸੋਧੋ]

  1. http://www.tribuneindia.com/2001/20010217/region.htm Retrieved, 28 January 2010.
  2. iniva. "Iniva - Institute of International Visual Arts". www.iniva.org. Archived from the original on 15 December 2016. Retrieved 20 May 2017.
  3. "Power of Silence - Avtarjeet Dhanjal - Culture Colony". ccqmagazine.com. Archived from the original on 11 June 2016. Retrieved 20 May 2017.